Mallikarjun Kharge Speech: 'ਜੇਕਰ ਨਰਿੰਦਰ ਮੋਦੀ ਮੁੜ ਪ੍ਰਧਾਨ ਮੰਤਰੀ ਬਣੇ ਤਾਂ ਦੇਸ਼ ਦੀ ਆਖਰੀ ਚੋਣ ਹੋਵੇਗੀ', ਮਲਿਕਾਅਰਜੁਨ ਖੜਗੇ ਦਾ ਵੱਡਾ ਦਾਅਵਾ
Congress Odisha Rally: ਮਲਿਕਾਅਰਜੁਨ ਖੜਗੇ ਨੇ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਬਾਰਾ ਪ੍ਰਧਾਨ ਮੰਤਰੀ ਬਣੇ ਤਾਂ ਦੇਸ਼ 'ਚ ਤਾਨਾਸ਼ਾਹੀ ਹੋਵੇਗੀ। ਉਨ੍ਹਾਂ ਨੇ ਲੋਕਾਂ ਨੂੰ ਭਾਜਪਾ-ਆਰਐਸਐਸ ਤੋਂ ਦੂਰ ਰਹਿਣ ਦੀ ਅਪੀਲ ਕੀਤੀ।
Mallikarjun Kharge Speech: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਮਵਾਰ (29 ਜਨਵਰੀ) ਨੂੰ ਖਦਸ਼ਾ ਜ਼ਾਹਰ ਕੀਤਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਬਾਰਾ ਜਿੱਤਦੇ ਹਨ ਤਾਂ ਇਹ ਦੇਸ਼ ਦੀ ਆਖਰੀ ਚੋਣ ਹੋਵੇਗੀ। ਉਨ੍ਹਾਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਲੋਕਤੰਤਰ ਨੂੰ ਬਚਾਉਣ ਦਾ ਆਖ਼ਰੀ ਮੌਕਾ ਹੈ।
ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮਲਿਕਾਅਰਜੁਨ ਖੜਗੇ ਨੇ ਕਿਹਾ, ''ਜੇਕਰ ਨਰਿੰਦਰ ਮੋਦੀ ਇਕ ਹੋਰ ਚੋਣ ਜਿੱਤ ਜਾਂਦੇ ਹਨ ਤਾਂ ਦੇਸ਼ 'ਚ ਤਾਨਾਸ਼ਾਹੀ ਆ ਜਾਵੇਗੀ।'' ਉਹ ਓਡੀਸ਼ਾ ਦੇ ਭੁਵਨੇਸ਼ਵਰ 'ਚ ਕਾਂਗਰਸ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਕਾਂਗਰਸ ਪ੍ਰਧਾਨ ਨੇ ਲੋਕਾਂ ਨੂੰ ਬੀਜੇਪੀ ਅਤੇ ਆਰਐਸਐਸ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਉਹ ਜ਼ਹਿਰ ਦੀ ਤਰ੍ਹਾਂ ਹਨ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ, ''ਮੈਂ ਤੁਹਾਨੂੰ ਇਕ ਗੱਲ ਦੱਸਦਾ ਹਾਂ, ਇਹ ਆਖਰੀ ਚੋਣ ਹੈ। ਜੇਕਰ ਮੋਦੀ ਜੀ ਦੁਬਾਰਾ ਆਉਂਦੇ ਹਨ ਤਾਂ ਉਹ ਚੋਣਾਂ ਨਹੀਂ ਹੋਣ ਦੇਣਗੇ। ਦੇਸ਼ ਵਿੱਚ ਤਾਨਾਸ਼ਾਹੀ ਆਵੇਗੀ।
ਉਨ੍ਹਾਂ ਨੇ ਲੋਕਾਂ ਨੂੰ ਕਿਹਾ, "ਮੰਨੋ ਜਾਂ ਨਾ ਮੰਨੋ, ਅਸੀਂ ਅਜੇ ਵੀ ਦੇਖ ਰਹੇ ਹਾਂ, ਪਰਸੋਂ ਹੀ ਸਾਡੇ ਇੱਕ ਨੇਤਾ ਨੂੰ ਉੱਥੇ ਲਿਜਾਇਆ ਗਿਆ ..." ਉਨ੍ਹਾਂ ਨੇ ਕਿਹਾ, "ਦੇਖੋ, ਇੱਕ-ਇੱਕ ਨੂੰ ਨੋਟਿਸ ਦੇਣਾ, ਡਰਾਉਣਾ, ਧਮਕਾਉਣਾ- ਜੇਕਰ ਉਸਦੀ ਦੋਸਤੀ ਨਹੀਂ ਛੱਡਣਗੇ, ਫਿਰ ਅਸੀਂ ਦੇਖ ਲਵਾਂਗੇ।
ਇਹ ਵੀ ਪੜ੍ਹੋ: Ban on SIMI: SIMI 'ਤੇ ਵਧਾਈ ਪੰਜ ਸਾਲ ਦੀ ਪਾਬੰਦੀ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਆਦੇਸ਼
ਮਲਿਕਾਰਜੁਨ ਖੜਗੇ ਨੇ ਕਿਹਾ- ਰੂਸ ਦੀਆਂ ਚੋਣਾਂ ਵਰਗਾ ਹੋਵੇਗਾ ਹਾਲ
ਕਾਂਗਰਸ ਪ੍ਰਧਾਨ ਨੇ ਕਿਹਾ, "ਡਰ ਦੇ ਮਾਰੇ, ਕੁਝ ਦੋਸਤੀ ਛੱਡ ਰਹੇ ਹਨ, ਕੁਝ ਪਾਰਟੀ ਛੱਡ ਰਹੇ ਹਨ, ਕੁਝ ਗਠਜੋੜ ਛੱਡ ਰਹੇ ਹਨ, ਜੇਕਰ ਇੰਨੇ ਡਰਪੋਕ ਲੋਕ ਰਹੇ ਤਾਂ ਕੀ ਇਹ ਦੇਸ਼ ਬਚੇਗਾ, ਕੀ ਇਹ ਸੰਵਿਧਾਨ ਬਚੇਗਾ, ਕੀ ਇਹ ਲੋਕਤੰਤਰ ਬਚੇਗਾ? , ਇਸ ਲਈ ਇਹ ਵੋਟ ਪਾਉਣ ਦਾ ਤੁਹਾਡਾ ਆਖਰੀ ਮੌਕਾ ਹੈ। ਇਸ ਤੋਂ ਬਾਅਦ ਕੋਈ ਵੀ ਵੋਟ ਨਹੀਂ ਕਰੇਗਾ ਕਿਉਂਕਿ ਰੂਸ ਵਿਚ ਜਿਹੜੀ ਪੁਤਿਨ ਦੀ ਰਾਸ਼ਟਰਪਤੀ ਚੋਣ ਹੁੰਦੀ ਹੈ, ਉਹ ਇਦਾਂ ਦੀ ਹੀ ਹੁੰਦੀ ਹੈ।
ਉਨ੍ਹਾਂ ਕਿਹਾ, 'ਤੁਸੀਂ ਸੋਚ ਰਹੇ ਹੋ ਕਿ ਇਸ ਤੋਂ ਬਾਅਦ ਚੋਣਾਂ ਨਹੀਂ ਹੋਣਗੀਆਂ, ਉਹ ਆਪਣੇ ਜ਼ੋਰ 'ਤੇ ਚਲਾਉਣਗੇ, ਚੁਣ ਕੇ ਆਉਣਗੇ... ਇਸ ਲਈ ਸੰਵਿਧਾਨ ਦੀ ਰੱਖਿਆ ਕਰਨਾ, ਲੋਕਤੰਤਰ ਦੀ ਰੱਖਿਆ ਕਰਨਾ, ਚੋਣਾਂ ਕਰਵਾਉਣਾ ਤੁਹਾਡੀ ਜ਼ਿੰਮੇਵਾਰੀ ਹੈ। ਚੋਣਾਂ ਵਾਰ-ਵਾਰ ਹੋਣਾ, ਇਸ ਦੀ ਜ਼ਿੰਮੇਵਾਰੀ ਤੁਹਾਡੀ ਹੈ। ਤੁਸੀਂ ਚਾਹੋ ਤਾਂ ਡੈਮੋਕ੍ਰੇਸੀ ਬਚਾ ਸਕਦੇ ਹੋ, ਜੇਕਰ ਤੁਸੀਂ ਨਹੀਂ ਚਾਹੁੰਦੇ ਗੁਲਾਮ ਬਣੇ ਰਹਿਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ।
ਇਹ ਵੀ ਪੜ੍ਹੋ: Dharmshala news: ਧਰਮਸ਼ਾਲਾ 'ਚ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਚੀਤਾ, ਜੰਗਲਾਤ ਵਿਭਾਗ ਨੇ ਇਦਾਂ ਬਚਾਈ ਜਾਨ