(Source: ECI/ABP News)
ਬੰਗਾਲ 'ਚ ਚੋਣਾਂ ਜਿੱਤਣ ਲਈ ਹੁਣ ਇਹ ਕੁਝ ਕਰ ਰਹੀ ਬੀਜੇਪੀ! ਮਮਤਾ ਬੈਨਰਜੀ ਦਾ ਗੰਭੀਰ ਇਲਜ਼ਾਮ
ਮਮਤਾ ਬੈਨਰਜੀ ਨੇ ਪੀਐਮ ਮੋਦੀ ਨੂੰ ਘੇਰਦਿਆਂ ਕਿਹਾ, "ਮੈਂ ਪ੍ਰਧਾਨ ਮੰਤਰੀ ਅਹੁਦੇ ਦਾ ਸਤਿਕਾਰ ਕਰਦੀ ਹਾਂ, ਪਰ ਇਹ ਕਹਿੰਦਿਆਂ ਅਫ਼ਸੋਸ ਹੋ ਰਿਹਾ ਹੈ ਕਿ ਨਰਿੰਦਰ ਮੋਦੀ ਝੂਠ ਬੋਲਦੇ ਹਨ।"
![ਬੰਗਾਲ 'ਚ ਚੋਣਾਂ ਜਿੱਤਣ ਲਈ ਹੁਣ ਇਹ ਕੁਝ ਕਰ ਰਹੀ ਬੀਜੇਪੀ! ਮਮਤਾ ਬੈਨਰਜੀ ਦਾ ਗੰਭੀਰ ਇਲਜ਼ਾਮ Mamata Banerjee slammed Prime Minister Narendra Modi while addressing an election rally in Vishnupur in Bankura district on Wednesday ਬੰਗਾਲ 'ਚ ਚੋਣਾਂ ਜਿੱਤਣ ਲਈ ਹੁਣ ਇਹ ਕੁਝ ਕਰ ਰਹੀ ਬੀਜੇਪੀ! ਮਮਤਾ ਬੈਨਰਜੀ ਦਾ ਗੰਭੀਰ ਇਲਜ਼ਾਮ](https://feeds.abplive.com/onecms/images/uploaded-images/2021/03/17/0219238968183b16c152b1284f41e679_original.jpg?impolicy=abp_cdn&imwidth=1200&height=675)
ਕੋਲਕਾਤਾ: ਪੱਛਮ ਬੰਗਾਲ ਵਿਧਾਨ ਸਭਾ ਚੋਣਾਂ ਲਈ ਲੜਾਈ ਕਾਫ਼ੀ ਦਿਲਚਸਪ ਹੋ ਗਈ ਹੈ। ਸੂਬੇ 'ਚ ਭਾਜਪਾ ਤੇ ਟੀਐਮਸੀ ਵਿਚਾਲੇ ਮੁੱਖ ਮੁਕਾਬਲਾ ਹੈ। ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਜ਼ਿਲ੍ਹਾ ਬਾਂਕੁੜਾ ਦੇ ਵਿਸ਼ਣੂੰਪੁਰ 'ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖੇ ਨਿਸ਼ਾਨਾ ਲਾਏ। ਉਨ੍ਹਾਂ ਕਿਹਾ, "ਮੈਂ ਜੋ ਬੋਲਦੀ ਹਾਂ ਉਹ ਕਰਕੇ ਵਿਖਾਉਂਦੀ ਹਾਂ। ਅਸੀਂ ਮੋਦੀ ਦੀ ਤਰ੍ਹਾਂ ਝੂਠੀਆਂ ਗੱਲ ਨਹੀਂ ਕਰਦੇ।"
ਮਮਤਾ ਬੈਨਰਜੀ ਨੇ ਭਾਜਪਾ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਭਾਜਪਾ ਬੰਗਾਲ 'ਚ ਉੱਤਰ ਪ੍ਰਦੇਸ਼ ਤੋਂ ਗੁੰਡੇ ਲਿਆ ਰਹੀ ਹੈ। ਉਨ੍ਹਾਂ ਕਿਹਾ, "ਅਸੀਂ ਕਈ ਸਾਲਾਂ ਤੋਂ ਬੰਗਾਲ 'ਚ ਰਹਿੰਦੇ ਦੂਜੇ ਸੂਬਿਆਂ ਦੇ ਲੋਕਾਂ ਉੱਤੇ ਬਾਹਰੀ ਹੋਣ ਦਾ ਠੱਪਾ ਨਹੀਂ ਲਗਾਉਂਦੇ। ਪਾਨ-ਮਸਾਲਾ ਖਾਣ ਵਾਲੇ ਤੇ ਤਿਲਕ ਲਗਾਉਣ ਵਾਲੇ ਉੱਤਰ ਪ੍ਰਦੇਸ਼ ਜਿਹੇ ਸੂਬਿਆਂ ਤੋਂ ਚੋਣਾਂ ਤੋਂ ਪਹਿਲਾਂ ਇੱਥੇ ਸਮੱਸਿਆਵਾਂ ਪੈਦਾ ਕਰਨ ਲਈ ਕੁਝ ਲੋਕ ਭੇਜੇ ਗਏ ਤੇ ਉਹ ਸਾਡੇ ਲਈ 'ਬਾਹਰੀ ਗੁੰਡੇ' ਹਨ।"
ਮਮਤਾ ਬੈਨਰਜੀ ਨੇ ਪੀਐਮ ਮੋਦੀ ਨੂੰ ਘੇਰਦਿਆਂ ਕਿਹਾ, "ਮੈਂ ਪ੍ਰਧਾਨ ਮੰਤਰੀ ਅਹੁਦੇ ਦਾ ਸਤਿਕਾਰ ਕਰਦੀ ਹਾਂ, ਪਰ ਇਹ ਕਹਿੰਦਿਆਂ ਅਫ਼ਸੋਸ ਹੋ ਰਿਹਾ ਹੈ ਕਿ ਨਰਿੰਦਰ ਮੋਦੀ ਝੂਠ ਬੋਲਦੇ ਹਨ। ਉਹ ਸਿਰਫ਼ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ ਅਤੇ ਝੂਠੇ ਵਾਅਦੇ ਕਰਦੇ ਹਨ ਜਿਵੇਂ ਕਿ ਹਰੇਕ ਦੇ ਬੈਂਕ ਖਾਤੇ 'ਚ 15-15 ਲੱਖ ਰੁਪਏ ਪਾਏ ਜਾਣਗੇ, ਜਦਕਿ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਅਸਮਾਨ 'ਤੇ ਪਹੁੰਚ ਗਈ ਹੈ।"
ਮਮਤਾ ਬੈਨਰਜੀ ਨੇ ਕਿਹਾ, "ਨਰਿੰਦਰ ਮੋਦੀ ਇਕ ਝੂਠੇ ਵਿਅਕਤੀ ਹਨ। ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਅਡਾਨੀ ਸਭ ਕੁਝ ਲੁੱਟ ਕੇ ਚਲੇ ਜਾਣਗੇ। ਨਾਰੰਗੀ ਕੱਪੜੇ 'ਚ ਪਾਨ ਚਬਾਉਣ ਵਾਲੇ ਲੋਕ ਸਾਡੇ ਬੰਗਾਲ ਦੇ ਸੱਭਿਆਚਾਰ ਨੂੰ ਖ਼ਤਮ ਕਰਨ ਲਈ ਇੱਥੇ ਆਏ ਹਨ। ਸਿਰਫ਼ ਨਰਿੰਦਰ ਮੋਦੀ ਦਾ ਗੈਸ ਗੁਬਾਰਾ ਚੱਲੇਗਾ, ਜੋ ਝੂਠ ਨਾਲ ਭਰਿਆ ਹੋਇਆ ਹੈ। ਜੇ ਮੈਂ ਜੋ ਬੋਲਦੀ ਹਾਂ ਉਹ ਕਰਕੇ ਵਿਖਾਉਂਦੀ ਹਾਂ। ਤੁਸੀਂ ਕਿਹਾ ਸੀ ਬੇਟੀ ਬਚਾਓ, ਬੇਟੀ ਪੜ੍ਹਾਓ, ਪਰ ਇਕ ਪੈਸਾ ਵੀ ਨਹੀਂ ਦਿੱਤਾ। ਅਸੀਂ ਦਿੱਤਾ ਕਿਉਂਕਿ ਅਸੀਂ ਮੋਦੀ ਦੀ ਤਰ੍ਹਾਂ ਝੂਠੀਆਂ ਗੱਲਾਂ ਨਹੀਂ ਕਰਦੇ।"
ਮਮਤਾ ਬੈਨਰਜੀ ਨੇ ਕਿਹਾ, "ਅਸੀਂ ਬੰਗਾਲ 'ਚ ਗਰੀਬੀ ਨੂੰ 30 ਫ਼ੀਸਦੀ ਤਕ ਘਟਾ ਦਿੱਤਾ ਹੈ। ਭਾਜਪਾ ਭੁੱਲ ਗਈ ਹੈ ਕਿ ਦਿੱਲੀ 'ਚ ਹੋਏ ਦੰਗਿਆਂ 'ਚ ਕਿੰਨਾ ਖੂਨ ਵਹਾਇਆ ਗਿਆ ਸੀ। ਤੁਸੀਂ ਭੁੱਲ ਗਏ ਕਿ ਉੱਤਰ ਪ੍ਰਦੇਸ਼ 'ਚ ਕਿੰਨਾ ਖੂਨ ਵਹਾਇਆ ਗਿਆ ਸੀ। ਤੁਸੀਂ ਭੁੱਲ ਗਏ ਹੋ ਕਿ ਕਿੰਨੇ ਲੋਕਾਂ ਨੂੰ ਸੀਏਏ-ਐਨਆਰਸੀ ਲਈ ਮਾਰਿਆ ਗਿਆ।"
ਇਹ ਵੀ ਪੜ੍ਹੋ: ਬਾਘਾਪੁਰਾਣਾ ਦੀ ਆਸ਼ਾ ਦੀਆਂ ਆਸਾਂ ਨੂੰ ਪਿਆ ਬੂਰ, ਲਾਟਰੀ 'ਚ ਜਿੱਤਿਆ ਇੱਕ ਕਰੋੜ ਰੁਪਏ ਦਾ ਪਹਿਲਾ ਇਨਾਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)