ਕੋਰੋਨਾ ਕਾਲ 'ਚ ਪੀਪੀਈ ਕਿੱਟ ਪਾਕੇ ਵਿਆਹ 'ਚ ਪਾਇਆ ਭੰਗੜਾ, ਵੀਡੀਓ ਵਾਇਰਲ
ਵੀਡੀਓ ਰਾਜਸਥਾਨ ਦੇ ਜੋਧਪੁਰ ਦਾ ਦੱਸਿਆ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਲੋਕ ਡਾਂਸ ਕਰ ਰਹੇ ਸ਼ਖਸ ਦੀ ਤਾਰੀਫ ਕਰ ਰਹੇ ਹਨ।
ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਨੇ ਵਿਆਹ ਸਮਾਗਮਾਂ 'ਤੇ ਵੀ ਵੱਡਾ ਬਦਲਾਅ ਲਿਆਂਦਾ ਹੈ। ਵੱਡੇ ਇਕੱਠ 'ਚ ਹੋਣ ਵਾਲੇ ਵਿਆਹ ਹਣ ਕੁਝ ਬੰਦਿਆਂ ਦੀ ਗਿਣਤੀ ਤਕ ਸੀਮਿਤ ਰਹਿ ਗਏ ਹਨ। ਇਸ ਦੌਰਾਨ ਹੀ ਕੋਰੋਨਾ ਕਾਲ 'ਚ ਸੋਸ਼ਲ ਮੀਡੀਆ 'ਤੇ ਇਕ ਸ਼ਖਸ ਦੇ ਡਾਂਸ ਦਾ ਵੀਡੀਓ ਵਇਰਲ ਹੋ ਰਿਹਾ ਹੈ। ਵੀਡੀਓ 'ਚ ਸ਼ਖਸ ਨੇ ਪੀਪੀਈ ਕਿੱਟ ਪਹਿਨੀ ਹੋਈ ਹੈ।
ਵੀਡੀਓ ਰਾਜਸਥਾਨ ਦੇ ਜੋਧਪੁਰ ਦਾ ਦੱਸਿਆ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਲੋਕ ਡਾਂਸ ਕਰ ਰਹੇ ਸ਼ਖਸ ਦੀ ਤਾਰੀਫ ਕਰ ਰਹੇ ਹਨ ਤੇ ਉਸ ਦੇ ਡਾਂਸ ਨੂੰ ਕੋਰੋਨਾ ਡਾਂਸ ਦਾ ਨਾਂਅ ਦੇ ਰਹੇ ਹਨ।
#Watch: A video has gone viral on social media in which a home quarantined man could be seen grooving to a dance beat at a #wedding ceremony wearing a #PPE kit. The video is believed to be from #Jodhpur,although though the exact location could not be ascertained. Source: Twitter pic.twitter.com/0UvD6eT63T
— IANS Tweets (@ians_india) November 27, 2020
ਵੀਡੀਓ ਦੇਖਣ ਤੋਂ ਪਤਾ ਲੱਗ ਰਿਹਾ ਹੈ ਕਿ ਵਿਆਹ 'ਚ ਸ਼ਾਮਲ ਹੋਣ ਲਈ ਲੰਬੀ ਯਾਤਰਾ ਤੋਂ ਬਾਅਦ ਪਹੁੰਚੇ ਸ਼ਖਸ਼ ਨੂੰ ਹੋਮ ਆਇਸੋਲੇਸ਼ਨ 'ਚ ਰੱਖਿਆ ਗਿਆ ਸੀ। ਜੋ ਵਿਆਹ ਸਮਾਰੋਹ ਦੌਰਾਨ ਬੈਂਡ ਵਾਜਿਆਂ ਦੀ ਧੁਨ ਅੱਗੇ ਖੁਦ 'ਤੇ ਕਾਬੂ ਨਹੀਂ ਰੱਖ ਸਕਿਆ ਤੇ ਪੂਰੀ ਸੁਰੱਖਿਆ ਨਾਲ ਪੀਪੀਈ ਕਿੱਟ ਪਹਿਨ ਕੇ ਵਿਆਹ 'ਚ ਸ਼ਾਮਲ ਹੋ ਗਿਆ।
ਕਿਸਾਨਾਂ ਅੱਗੇ ਝੁਕੀ ਕੇਂਦਰ ਸਰਕਾਰ! ਕਿਸਾਨਾਂ ਨੂੰ ਕਿਹਾ ਅੰਦੋਲਨ ਛੱਡੋ, ਅਸੀਂ ਗੱਲਬਾਤ ਲਈ ਤਿਆਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ