ਮਨ ਕੀ ਬਾਤ 'ਚ ਪ੍ਰਧਾਨ ਮੰਤਰੀ ਨੇ ਜਯੰਤੀ ਤੋਂ ਇਕ ਦਿਨ ਪਹਿਲਾਂ ਸ਼ਹੀਦ ਭਗਤ ਸਿੰਘ ਨੂੰ ਕੀਤਾ ਯਾਦ
ਭਗਤ ਸਿੰਘ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ 'ਕੱਲ੍ਹ 28 ਸਤੰਬਰ ਨੂੰ ਅਸੀਂ ਸ਼ਹੀਦ ਭਗਤ ਸਿੰਘ ਦੀ ਜੈਯੰਤੀ ਮਨਾਵਾਂਗੇ। ਮੈਂ ਦੇਸ਼ਵਾਸੀਆਂ ਦੇ ਨਾਲ ਬਹਾਦਰੀ ਤੇ ਵੀਰਤਾ ਦੀ ਮਿਸਾਲ ਸ਼ਹੀਦ ਭਗਤ ਸਿੰਘ ਨੂੰ ਨਮਨ ਕਰਦਾ ਹਾਂ।'
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ 'ਮਨ ਕੀ ਬਾਤ' ਪ੍ਰੋਗਰਾਮ 'ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜ਼ਿਕਰ ਕੀਤਾ। ਸੋਮਵਾਰ ਦੇਸ਼ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਏਗਾ। ਅਜਿਹੇ 'ਚ ਪੀਐਮ ਨੇ ਦੇਸ਼ ਨੂੰ ਭਗਤ ਸਿੰਘ ਜਯੰਤੀ ਦੀਆਂ ਪਹਿਲਾਂ ਹੀ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ 23 ਸਾਲ ਦੇ ਨੌਜਵਾਨ ਤੋਂ ਏਨੀ ਵੱਡੀ ਹਕੂਮਤ ਡਰ ਗਈ ਸੀ।
ਭਗਤ ਸਿੰਘ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ 'ਕੱਲ੍ਹ 28 ਸਤੰਬਰ ਨੂੰ ਅਸੀਂ ਸ਼ਹੀਦ ਭਗਤ ਸਿੰਘ ਦੀ ਜੈਯੰਤੀ ਮਨਾਵਾਂਗੇ। ਮੈਂ ਦੇਸ਼ਵਾਸੀਆਂ ਦੇ ਨਾਲ ਬਹਾਦਰੀ ਤੇ ਵੀਰਤਾ ਦੀ ਮਿਸਾਲ ਸ਼ਹੀਦ ਭਗਤ ਸਿੰਘ ਨੂੰ ਨਮਨ ਕਰਦਾ ਹਾਂ।'
ਅਕਾਲੀ ਦਲ-ਬੀਜੇਪੀ ਗਠਜੋੜ ਟੁੱਟਣ 'ਤੇ ਤ੍ਰਿਪਤ ਰਾਜਿੰਦਰ ਬਾਜਵਾ ਦਾ ਸ਼ਾਇਰਾਨਾ ਤਨਜ
ਪ੍ਰਧਾਨ ਮੰਤਰੀ ਨੇ ਭਗਤ ਸਿੰਘ ਦੀ ਵੀਰਤਾ ਦੇ ਨਾਲ-ਨਾਲ ਉਨ੍ਹਾਂ ਦੀ ਵਿਦਵਾਨੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ 'ਸ਼ਹੀਦ ਭਗਤ ਸਿੰਘ ਇਕ ਚੰਗੇ ਵਿਦਵਾਨ ਵੀ ਸਨ, ਚਿੰਤਕ ਸਨ। ਆਪਣੀ ਜ਼ਿੰਦਗੀ ਦੀ ਚਿੰਤਾ ਕਰੇ ਬਿਨਾਂ ਭਗਤ ਸਿੰਘ ਅਤੇ ਉਨ੍ਹਾਂ ਦੇ ਕ੍ਰਾਂਤੀਵੀਰ ਸਾਥੀਆਂ ਨੇ ਅਜਿਹੇ ਬਹਾਦਰੀ ਦੇ ਕੰਮਾਂ ਨੂੰ ਅੰਜ਼ਾਮ ਦਿੱਤਾ। ਜਿੰਨ੍ਹਾਂ ਦਾ ਦੇਸ਼ ਦੀ ਆਜ਼ਾਦੀ 'ਚ ਵੱਡਾ ਯੋਗਦਾਨ ਰਹੇਗਾ।'
ਤੋੜ ਵਿਛੋੜੇ ਤੋਂ ਬਾਅਦ ਹਰਸਮਿਰਤ ਬਾਦਲ ਨੇ ਕਿਹਾ ਇਹ ਵਾਜਪਾਈ-ਬਾਦਲ ਵਾਲਾ ਐਨਡੀਏ ਨਹੀਂ
ਮੋਦੀ ਨੇ ਕਿਹਾ ਸ਼ਹੀਦ ਵੀਰ ਭਗਤ ਸਿੰਘ ਦੇ ਜੀਵਨ ਦਾ ਇਕ ਹੋਰ ਖੂਬਸੂਰਤ ਪਹਿਲੂ ਇਹ ਹੈ ਕਿ ਉਹ Team work ਦੇ ਮਹੱਤਵ ਨੂੰ ਬਾਖੂਬੀ ਸਮਝਦੇ ਸਨ। ਲਾਲਾ ਲਾਜਪਤਰਾਏ ਪ੍ਰਤੀ ਉਨ੍ਹਾਂ ਦਾ ਸਮਰਪਣ ਹੋਵੇ ਜਾਂ ਫਿਰ ਚੰਦਰਸ਼ੇਖਰ ਆਜ਼ਾਦ, ਸੁਖਦੇਵ, ਰਾਜਗੁਰੂ ਸਮੇਤ ਕ੍ਰਾਂਤੀਕਾਰੀਆਂ ਦੇ ਨਾਲ ਉਨ੍ਹਾਂ ਦਾ ਜੋੜ, ਉਨ੍ਹਾਂ ਲਈ ਵਿਅਕਤੀਗਤ ਗੌਰਵ ਮਹੱਤਵਪੂਰਨ ਨਹੀਂ ਸੀ।
ਅਕਾਲੀ ਦਲ-ਬੀਜੇਪੀ ਦਾ ਤੋੜ ਵਿਛੋੜਾ ਕਾਂਗਰਸ ਵੱਲੋਂ ਕਿਸਾਨਾਂ ਦੀ ਜਿੱਤ ਕਰਾਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ