(Source: ECI/ABP News/ABP Majha)
Manali Covid19 Initiatives: ਹੁਣ ਹਿਮਾਚਲ 'ਚ ਬਗੈਰ ਮਾਸਕ ਘੁੰਮਣ ਵਾਲਿਆਂ ਦੀ ਖੈਰ ਨਹੀਂ, ਪ੍ਰਸਾਸ਼ਨ ਨੇ ਜਾਰੀ ਕੀਤੇ ਸਖ਼ਤ ਨਿਯਮ
ਜਦੋਂ ਤੋਂ ਹਿਮਾਚਲ ਪ੍ਰਦੇਸ਼ ਸਰਕਾਰ ਨੇ ਕੋਰੋਨਾ ਨਿਯਮਾਂ ਵਿੱਚ ਢਿੱਲ ਦਿੱਤੀ ਹੈ, ਬਾਹਰੋਂ ਆਉਣ ਵਾਲੇ ਸੈਲਾਨੀਆਂ ਦੀ ਵੱਡੀ ਭੀੜ ਸੂਬੇ ਵਿੱਚ ਪਹੁੰਚੇ ਹਨ।
ਸ਼ਿਮਲਾ: ਜਿਵੇਂ ਹੀ ਕੋਰੋਨਾ ਲੌਕਡਾਊਨ 'ਚ ਢਿੱਲ ਦਿੱਤੀ ਗਈ ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿੱਚ ਸੈਲਾਨੀਆਂ ਦੀ ਵੱਡੀ ਭੀੜ ਇਕੱਠੀ ਹੋ ਗਈ। ਜਿਸ ਕਾਰਨ ਇੱਕ ਵਾਰ ਫਿਰ ਤੋਂ ਕੋਰੋਨਾ ਦੀ ਲਾਗ ਫੈਲਣ ਦਾ ਖ਼ਤਰਾ ਵੱਧ ਗਿਆ ਹੈ। ਸੈਲਾਨੀਆਂ ਦੀ ਵੱਧ ਰਹੀ ਭੀੜ ਦੇ ਮੱਦੇਨਜ਼ਰ ਸਥਾਨਕ ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਪ੍ਰਸ਼ਾਸਨ ਨੇ ਇੱਕ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਜੇ ਕੋਈ ਵਿਅਕਤੀ ਮਾਸਕ ਤੋਂ ਬਗੈਰ ਮਨਾਲੀ ਵਿਚ ਫੜਿਆ ਜਾਂਦਾ ਹੈ ਤਾਂ ਉਸ ਨੂੰ 5000 ਰੁਪਏ ਜੁਰਮਾਨਾ ਜਾਂ 8 ਦਿਨਾਂ ਦੀ ਜੇਲ੍ਹ ਹੋ ਸਕਦੀ ਹੈ।
ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਕੋਰੋਨਾ ਨਿਯਮਾਂ ਵਿੱਚ ਢਿੱਲ ਮਗਰੋਂ ਸੂਬੇ 'ਚ ਸੈਲਾਨੀਆਂ ਦੀ ਇੱਕ ਵੱਡੀ ਭੀੜ ਪਹੁੰਚ ਰਹੀ ਹੈ। ਹਿਮਾਚਲ ਪੁਲਿਸ ਮੁਤਾਬਕ ਹਰ ਰੋਜ਼ ਤਕਰੀਬਨ 18-20 ਹਜ਼ਾਰ ਯਾਤਰੀ ਵਾਹਨ ਦੂਜੇ ਸੂਬਿਆਂ ਤੋਂ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੋ ਰਹੇ ਹਨ। ਦੂਜੇ ਸੂਬਿਆਂ ਤੋਂ ਸੈਲਾਨੀਆਂ ਦੀ ਆਮਦ ਕਾਰਨ ਮਨਾਲੀ ਸਮੇਤ ਪੂਰੇ ਹਿਮਾਚਲ ਪ੍ਰਦੇਸ਼ ਵਿੱਚ ਕੋਰੋਨਾ ਦੀ ਲਾਗ ਦਾ ਖ਼ਤਰਾ ਵੱਧ ਗਿਆ ਹੈ।
ਹਾਲਾਂਕਿ ਪ੍ਰਸ਼ਾਸਨ ਵੀ ਕੁਝ ਸਖ਼ਤੀ ਵਰਤ ਰਿਹਾ ਹੈ, ਪਰ ਬਾਅਦ ਵਿਚ ਹੋਰ ਸਖਤੀ ਹੋ ਸਕਦੀ ਹੈ। ਜੁਲਾਈ ਦੇ ਪਹਿਲੇ 6 ਦਿਨਾਂ ਦੌਰਾਨ, ਹਿਮਾਚਲ ਪ੍ਰਦੇਸ਼ ਵਿੱਚ 1656 ਲੋਕਾਂ ਲਈ ਮਾਸਕ ਬਗੈਰ ਚਲਾਨ ਜਾਰੀ ਕੀਤੇ ਗਏ ਹਨ ਅਤੇ ਸ਼ਿਮਲਾ ਵਿੱਚ ਸਭ ਤੋਂ ਵੱਧ 396 ਅਤੇ ਫਿਰ ਕੁੱਲੂ 231 ਹਨ। ਮਾਰਚ 2020 ਤੋਂ 6 ਜੁਲਾਈ 2021 ਤੱਕ ਹਿਮਾਚਲ ਪ੍ਰਦੇਸ਼ ਵਿੱਚ ਬਗੈਰ ਮਾਸਕ 88 ਹਜ਼ਾਰ ਤੋਂ ਵੱਧ ਚਲਾਨ ਜਾਰੀ ਕੀਤੇ ਗਏ ਅਤੇ ਲੋਕਾਂ ਤੋਂ ਕਰੀਬ 5 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਹੈ।
ਜੂਨ ਦੇ ਪਹਿਲੇ ਪੰਦਰਵਾੜੇ ਤਕ ਹਿਮਾਚਲ ਪ੍ਰਦੇਸ਼ ਵਿਚ ਦਾਖਲ ਹੋਣ ਲਈ ਨੈਗਟਿਵ ਕੋਰੋਨਾ ਰਿਪੋਰਟ ਜ਼ਰੂਰੀ ਸੀ, ਪਰ ਕੁਝ ਸਮੇਂ ਬਾਅਦ ਸਰਕਾਰ ਨੇ ਨੈਗਟਿਵ ਕੋਰੋਨਾ ਰਿਪੋਰਟ ਦੀ ਸ਼ਰਤ ਨੂੰ ਹਟਾ ਦਿੱਤਾ ਅਤੇ ਇਸੇ ਕਾਰਨ ਰਾਜ 'ਚ ਸੈਲਾਨੀਆਂ ਦੀ ਆਮਦ ਵਧੀ। ਹਾਲ ਹੀ ਵਿਚ ਭੀੜ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ, ਜਿਸ ਤੋਂ ਬਾਅਦ ਕੇਂਦਰੀ ਮੰਤਰਾਲੇ ਨੇ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਕੋਵਿਡ ਦੇ ਸਹੀ ਵਿਵਹਾਰ ਦੀ ਵੱਡੇ ਪੱਧਰ 'ਤੇ ਉਲੰਘਣਾ ਕਰਨ ਬਾਰੇ ਪੱਤਰ ਲਿਖਿਆ ਸੀ, ਜਿਸ ਤੋਂ ਬਾਅਦ ਹੁਣ ਸੂਬੇ ਵਿਚ ਸਖਤੀ ਵਰਤੀ ਜਾ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904