(Source: ECI/ABP News)
Manipur Landslide : ਮਨੀਪੁਰ 'ਚ ਕੁਦਰਤ ਦਾ ਕਹਿਰ ਜਾਰੀ, ਕਈ ਲੋਕਾਂ ਦੀ ਮੌਤ ਤੇ ਰੈਸਕਿਊ 'ਚ ਨੌਨੀ ਜ਼ਿਲ੍ਹੇ 'ਚ ਇਕ ਹੋਰ ਲੈਡ ਸਲਾਈਡ
ਇਤਿਹਾਸ ਦੀ ਸਭ ਤੋਂ ਦਰਦਨਾਕ ਘਟਨਾ ਦੱਸਦਿਆਂ ਉਨ੍ਹਾਂ ਕਿਹਾ ਕਿ ‘ਇਹ ਸੂਬੇ ਦੇ ਇਤਿਹਾਸ ਦੀ ਸਭ ਤੋਂ ਭੈੜੀ ਘਟਨਾ ਹੈ। ਇਸ ਦਰਦਨਾਕ ਹਾਦਸੇ ਵਿੱਚ 81 ਲੋਕ ਮਾਰੇ ਗਏ ਹਨ। 18 ਟੈਰੀਟੋਰੀਅਲ ਆਰਮੀ ਦੀਆਂ ਲਾਸ਼ਾਂ ਦਾ ਰੈਸਕਿਊ ਲਿਆ ਗਿਆ ਹੈ
![Manipur Landslide : ਮਨੀਪੁਰ 'ਚ ਕੁਦਰਤ ਦਾ ਕਹਿਰ ਜਾਰੀ, ਕਈ ਲੋਕਾਂ ਦੀ ਮੌਤ ਤੇ ਰੈਸਕਿਊ 'ਚ ਨੌਨੀ ਜ਼ਿਲ੍ਹੇ 'ਚ ਇਕ ਹੋਰ ਲੈਡ ਸਲਾਈਡ Manipur Landslide: Manipur Landslide Continues, Many Dead and Rescue Another Landslide In Nauni District Manipur Landslide : ਮਨੀਪੁਰ 'ਚ ਕੁਦਰਤ ਦਾ ਕਹਿਰ ਜਾਰੀ, ਕਈ ਲੋਕਾਂ ਦੀ ਮੌਤ ਤੇ ਰੈਸਕਿਊ 'ਚ ਨੌਨੀ ਜ਼ਿਲ੍ਹੇ 'ਚ ਇਕ ਹੋਰ ਲੈਡ ਸਲਾਈਡ](https://feeds.abplive.com/onecms/images/uploaded-images/2022/07/02/21e09ea28d4b0ebe314dcdec9b98e0f7_original.webp?impolicy=abp_cdn&imwidth=1200&height=675)
Manipur Landslide: ਮਨੀਪੁਰ ਵਿੱਚ ਕੁਦਰਤ ਦਾ ਕਹਿਰ ਜਾਰੀ ਹੈ। ਇੱਥੋਂ ਦੇ ਨੋਨੀ ਜ਼ਿਲ੍ਹੇ ਵਿੱਚ ਇੱਕ ਹੋਰ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। 29 ਜੂਨ ਨੂੰ ਨੋਨੀ ਜ਼ਿਲੇ ਦੇ ਤੁਪੁਲ ਰੇਲਵੇ ਸਟੇਸ਼ਨ ਦੇ ਨੇੜੇ ਇਸੇ ਖੇਤਰ ਦੇ ਨੇੜੇ ਇਕ ਭਾਰੀ ਜ਼ਮੀਨ ਖਿਸਕ ਗਈ ਸੀ। ਇਸ ਜ਼ਮੀਨ ਖਿਸਕਣ ਨਾਲ ਹੁਣ ਤੱਕ 81 ਲੋਕ ਲਾਪਤਾ ਹਨ। ਜਦਕਿ 18 ਟੈਰੀਟੋਰੀਅਲ ਆਰਮੀ ਦੇ ਜਵਾਨਾਂ ਦੀਆਂ ਲਾਸ਼ਾਂ ਦਾ ਰੈਸਕਿਊ ਕਰ ਲਿਆ ਗਿਆ ਹੈ।
ਇਸ ਹਾਦਸੇ ਵਿੱਚ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੂਜੇ ਪਾਸੇ ਮਣੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਅੱਜ ਆਪਣੇ ਮੰਤਰੀਆਂ ਸਮੇਤ ਘਟਨਾ ਸਥਾਨ ਦਾ ਦੌਰਾ ਕਰਨ ਲਈ ਨੋਨੀ ਪੁੱਜੇ ਸਨ। ਉਨ੍ਹਾਂ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਮਰਨ ਵਾਲਿਆਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਇਸ ਘਟਨਾ ਨੂੰ ਇਤਿਹਾਸ ਦੀ ਸਭ ਤੋਂ ਦਰਦਨਾਕ ਘਟਨਾ ਦੱਸਦਿਆਂ ਉਨ੍ਹਾਂ ਕਿਹਾ ਕਿ ‘ਇਹ ਸੂਬੇ ਦੇ ਇਤਿਹਾਸ ਦੀ ਸਭ ਤੋਂ ਭੈੜੀ ਘਟਨਾ ਹੈ। ਇਸ ਦਰਦਨਾਕ ਹਾਦਸੇ ਵਿੱਚ 81 ਲੋਕ ਮਾਰੇ ਗਏ ਹਨ। 18 ਟੈਰੀਟੋਰੀਅਲ ਆਰਮੀ ਦੀਆਂ ਲਾਸ਼ਾਂ ਦਾ ਰੈਸਕਿਊ ਲਿਆ ਗਿਆ ਹੈ। ਅਜੇ ਵੀ 55 ਲੋਕ ਫਸੇ ਹੋਏ ਹਨ। ਮਿੱਟੀ ਹੋਣ ਕਾਰਨ ਸਾਰੀਆਂ ਲਾਸ਼ਾਂ ਨੂੰ ਕੱਢਣ ਵਿੱਚ 2-3 ਦਿਨ ਹੋਰ ਲੱਗਣਗੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)