ਪੜਚੋਲ ਕਰੋ
Advertisement
Delhi Liquor Policy Case : ਮਨੀਸ਼ ਸਿਸੋਦੀਆ ਨੇ ਪਤਨੀ ਦੀ ਸਿਹਤ ਦਾ ਹਵਾਲਾ ਦਿੰਦੇ ਹੋਏ ਮੰਗੀ ਅੰਤਰਿਮ ਜ਼ਮਾਨਤ, ਦਿੱਲੀ ਹਾਈਕੋਰਟ ਨੇ ਸੀਬੀਆਈ ਨੂੰ ਭੇਜਿਆ ਨੋਟਿਸ
Delhi Liquor Policy Case : ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਨੇ ਆਪਣੀ ਪਤਨੀ ਦੀ ਸਿਹਤ ਦੇ ਕਾਰਨ ਮੈਡੀਕਲ ਆਧਾਰ ਦਾ ਹਵਾਲਾ ਦਿੰਦੇ ਹੋਏ ਅੰਤਰਿਮ ਜ਼ਮਾਨਤ ਲਈ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ
Delhi Liquor Policy Case : ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਨੇ ਆਪਣੀ ਪਤਨੀ ਦੀ ਸਿਹਤ ਦੇ ਕਾਰਨ ਮੈਡੀਕਲ ਆਧਾਰ ਦਾ ਹਵਾਲਾ ਦਿੰਦੇ ਹੋਏ ਅੰਤਰਿਮ ਜ਼ਮਾਨਤ ਲਈ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਬੁੱਧਵਾਰ ਨੂੰ ਅਦਾਲਤ ਨੇ ਇਸ ਮਾਮਲੇ ਵਿੱਚ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੂੰ ਨੋਟਿਸ ਜਾਰੀ ਕੀਤਾ ਹੈ।
ਦਰਅਸਲ 25 ਅਪ੍ਰੈਲ ਨੂੰ ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ 'ਚ ਤਿਹਾੜ ਜੇਲ 'ਚ ਬੰਦ ਮਨੀਸ਼ ਸਿਸੋਦੀਆ ਦੀ ਪਤਨੀ ਸੀਮਾ ਸਿਸੋਦੀਆ ਨੂੰ ਅਚਾਨਕ ਤਬੀਅਤ ਖਰਾਬ ਹੋਣ 'ਤੇ ਅਪੋਲੋ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਦੋਂ ਤੋਂ ਉਸ ਦਾ ਇਲਾਜ ਚੱਲ ਰਿਹਾ ਹੈ। ਇੱਕ ਦਿਨ ਬਾਅਦ ਯਾਨੀ 26 ਅਪ੍ਰੈਲ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸੀਮਾ ਸਿਸੋਦੀਆ ਨੂੰ ਮਿਲਣ ਲਈ ਅਪੋਲੋ ਹਸਪਤਾਲ ਪਹੁੰਚੇ। ਉਨ੍ਹਾਂ ਹਸਪਤਾਲ ਵਿੱਚ ਸੀਮਾ ਸਿਸੋਦੀਆ ਨਾਲ ਗੱਲ ਕੀਤੀ। ਉਨ੍ਹਾਂ ਨੇ ਮਨੀਸ਼ ਸਿਸੋਦੀਆ ਦੀ ਪਤਨੀ ਤੋਂ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ। ਡਾਕਟਰਾਂ ਤੋਂ ਵੀ ਉਨ੍ਹਾਂ ਦੀ ਸਿਹਤ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ : ਫ਼ਤਹਿਗੜ੍ਹ ਸਾਹਿਬ ਦੇ ਨਬੀਪੁਰ 'ਚ ਭਿਆਨਕ ਸੜਕ ਹਾਦਸਾ , ਪੰਜਾਬ ਪੁਲਿਸ ਦੇ 2 ਜਵਾਨਾਂ ਦੀ ਮੌਤ, ਫੌਜ ਦੇ 4 ਜਵਾਨ ਜ਼ਖਮੀ
ਅਪੋਲੋ ਹਸਪਤਾਲ ਵਿੱਚ ਸੀਮਾ ਸਿਸੋਦੀਆ ਨੂੰ ਮਿਲਣ ਤੋਂ ਬਾਅਦ ਸੀਐਮ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਸੀ ਕਿ ਉਹ ਹੁਣੇ ਹੁਣੇ ਹਸਪਤਾਲ 'ਚ ਸੀਮਾ ਭਾਬੀ ਜੀ ਮਨੀਸ਼ ਜੀ ਦੀ ਪਤਨੀ ਨੂੰ ਮਿਲ ਕੇ ਆਏ ਹਨ। ਉਹ 24 ਅਪ੍ਰੈਲ ਤੋਂ ਹਸਪਤਾਲ ਵਿੱਚ ਦਾਖਲ ਹੈ। ਉਸਨੂੰ ਮਲਟੀਪਲ ਸਕਲੇਰੋਸਿਸ ਦੀ ਬਿਮਾਰੀ ਹੈ। ਇਹ ਬਹੁਤ ਗੰਭੀਰ ਬਿਮਾਰੀ ਹੈ। ਮੈਂ ਪ੍ਰਮਾਤਮਾ ਅੱਗੇ ਉਸਦੀ ਚੰਗੀ ਸਿਹਤ ਲਈ ਅਰਦਾਸ ਕਰਦਾ ਹਾਂ। ਦੱਸ ਦੇਈਏ ਕਿ ਸੀਬੀਆਈ ਨੇ ਮਨੀਸ਼ ਸਿਸੋਦੀਆ ਨੂੰ 26 ਫਰਵਰੀ 2023 ਨੂੰ ਦਿੱਲੀ ਆਬਕਾਰੀ ਨੀਤੀ ਵਿੱਚ ਕਥਿਤ ਬੇਨਿਯਮੀਆਂ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਉਦੋਂ ਤੋਂ ਉਹ ਤਿਹਾੜ ਜੇਲ੍ਹ ਵਿੱਚ ਬੰਦ ਹਨ।
Former Delhi Deputy CM Manish Sisodia moves Delhi High Court seeking interim bail citing medical grounds for his wife's health. Court issued notice to CBI in this matter.
— ANI (@ANI) May 3, 2023
ਕੀ ਹੈ ਮਲਟੀਪਲ ਸਕਲੇਰੋਸਿਸ
ਇਹ ਇੱਕ ਆਟੋ ਇਮਿਊਨ ਸਿਸਟਮ ਨਾਲ ਸਬੰਧਤ ਰੋਗ ਹੈ। ਇਹ ਮਨੁੱਖੀ ਕੇਂਦਰੀ ਨਸ ਪ੍ਰਣਾਲੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਇਹ ਇੱਕ ਅਜਿਹੀ ਬਿਮਾਰੀ ਹੈ ਜੋ ਪ੍ਰਭਾਵਿਤ ਵਿਅਕਤੀ ਦੇ ਮਨ ਅਤੇ ਸਰੀਰ ਦੇ ਸੰਤੁਲਨ ਨੂੰ ਵਿਗਾੜ ਦਿੰਦੀ ਹੈ। ਇਸ ਬਿਮਾਰੀ ਕਾਰਨ ਦਿਮਾਗ ਅਤੇ ਸਰੀਰ ਵਿਚ ਤਾਲਮੇਲ ਬਣਾਈ ਰੱਖਣਾ ਸੰਭਵ ਨਹੀਂ ਹੁੰਦਾ। ਇਸ ਬਿਮਾਰੀ ਤੋਂ ਪੀੜਤ ਵਿਅਕਤੀ ਨੂੰ ਦੇਖਣ ਵਿਚ ਤਕਲੀਫ਼, ਬੋਲਣ ਵਿਚ ਤਕਲੀਫ਼, ਧਿਆਨ ਲਗਾਉਣ ਵਿਚ ਤਕਲੀਫ਼ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਵਿਸ਼ਵ
ਸਿਹਤ
Advertisement