ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੀਆਂ ਵਿਦੇਸ਼ੀ ਹਸਤੀਆਂ ਨੂੰ ਖੱਟਰ ਦੀ ਚੇਤਾਵਨੀ
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਗੱਲਬਾਤ ਦਾ ਰਾਹ ਮਹਿਜ਼ ਇੱਕ ਕਾਲ ਦੀ ਦੂਰੀ 'ਤੇ ਹੈ।
ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਬਹੁਤ ਸਾਰੀਆਂ ਵਿਦੇਸ਼ੀ ਹਸਤੀਆਂ ਇਸ ਮੁੱਦੇ 'ਤੇ ਟਵੀਟ ਕਰ ਰਹੀਆਂ ਸਨ ਪਰ ਅੱਜ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਉਨ੍ਹਾਂ ਵਿਦੇਸ਼ੀ ਹਸਤੀਆਂ ਨੂੰ ਨਸੀਹਤ ਦਿੱਤੀ ਕਿ ਇਹ ਸਾਡਾ ਮਾਮਲਾ ਹੈ ਤੇ ਇਹ ਸੁਲਝ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦਾ ਇੱਕ ਸਿਸਟਮ ਹੈ, ਇੱਕ ਲੋਕਤੰਤਰ ਹੈ ਤੇ ਇਸ 'ਚ ਬਾਹਰੀ ਲੋਕਾਂ ਨੂੰ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ।
ਉਨ੍ਹਾਂ ਕਿਹਾ 'ਕਿਸੇ ਵੀ ਦੇਸ਼ ਦੇ ਵਿਅਕਤੀ ਨੂੰ ਦੂਜੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਇਹ ਇੱਕ ਇੰਟਰਨੈਸ਼ਨਲ ਨਿਯਮ ਹੈ ਤੇ ਇਸ ਤਰ੍ਹਾਂ ਉਸ ਦੇ ਖਿਲਾਫ ਹੈ। ਮੈਂ ਇਸ ਦੀ ਨਿੰਦਾ ਕਰਦਾ ਹਾਂ, ਕਿਸਾਨ ਸਾਡੇ ਹਨ, ਸੰਸਦ ਸਾਡੀ ਹੈ, ਦੇਸ਼ ਸਾਡਾ ਹੈ, ਕਾਨੂੰਨ ਸਾਡਾ ਹੈ ਤੇ ਅਸੀਂ ਇਸ ਨੂੰ ਸੁਲਝਾ ਲਵਾਂਗੇ।'
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਗੱਲਬਾਤ ਦਾ ਰਾਹ ਮਹਿਜ਼ ਇੱਕ ਕਾਲ ਦੀ ਦੂਰੀ 'ਤੇ ਹੈ। ਜਲਦ ਹੀ ਗੱਲਬਾਤ ਦਾ ਰਾਹ ਖੁੱਲ੍ਹੇਗਾ ਵੀ, ਉੱਥੇ ਹੀ ਅਸੀਂ ਹਰਿਆਣਾ ਦੇ ਕਿਸਾਨਾਂ ਨੂੰ ਸਮਝਾਇਆ ਵੀ ਹੈ ਪਰ ਇਹ ਕੇਂਦਰ ਦਾ ਮੈਟਰ ਹੈ ਤੇ ਜਲਦ ਗੱਲਬਾਤ ਹੋਵੇਗੀ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਕਰਨਾਲ 'ਚ ਕਰੀਬ 85 ਕਰੋੜ ਦੀਆਂ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਤੇ ਉਦਘਾਟਨ ਕੀਤਾ ਜਿਸ 'ਚ 6 ਉਦਘਾਟਨ ਤੇ 18 ਨੀਂਹ ਪੱਥਰ ਦੀਆਂ ਯੋਜਨਾਵਾਂ ਸਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ