ਪੜਚੋਲ ਕਰੋ
ਬੀਜੇਪੀ ਲੀਡਰਾਂ ਨੇ ਕੇਜਰੀਵਾਲ 'ਤੇ ਕਿਸਾਨਾਂ ਦਾ ਭਵਿੱਖ ਟੁਕੜੇ-ਟੁਕੜੇ ਕਰਨ ਦੇ ਲਾਏ ਇਲਜ਼ਾਮ
ਕਿਸਾਨ ਅੰਦੋਲਨ ਦੌਰਾਨ ਹੋਈ ਕਿਸਾਨਾਂ ਦੀ ਮੌਤ ਉੱਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਨੂੰ ਨਿਸ਼ਾਨੇ ’ਤੇ ਲਿਆ ਤੇ ਉਨ੍ਹਾਂ ਨਵੇਂ ਖੇਤੀ ਕਾਨੂੰਨਾਂ ਦੀ ਕਾਪੀ ਦਿੱਲੀ ਵਿਧਾਨ ਸਭਾ ’ਚ ਪਾੜੀ।

ਪੁਰਾਣੀ ਤਸਵੀਰ
ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਸੁਧਾਰ ਕਾਨੂੰਨਾਂ ਨੂੰ ਖਿਲਾਫ ਸਿੰਗੂ ਬਾਰਡਰ ਤੋਂ ਦਿੱਲੀ ਵਿਧਾਨ ਸਭਾ ਤਕ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਇਕ ਦਿਨ ਲਈ ਬੁਲਾਏ ਦਿੱਲੀ ਵਿਧਾਨ ਸਭਾ ਸੈਸ਼ਨ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਿੱਥੇ ਖੇਤੀ ਕਾਨੂੰਨ ਦੀਆਂ ਕਾਪੀਆਂ ਪਾੜ ਕੇ ਕੇਂਦਰ ਨੂੰ ਕਾਨੂੰਨ ਵਾਪਸ ਲੈਣ ਲਈ ਕਿਹਾ ਤਾਂ ਬੀਜੇਪੀ ਲੀਡਰ ਮਨੋਜ ਤਿਵਾੜੀ ਨੇ ਕਿਹਾ 'ਕੇਜਰੀਵਾਲ ਨੇ ਖੇਤੀ ਕਾਨੂੰਨਾਂ ਦੀ ਕਾਪੀ ਨਹੀਂ ਕਿਸਾਨਾਂ ਦੇ ਭਵਿੱਖ ਨੂੰ ਟੁਕੜੇ ਟੁਕੜੇ ਕੀਤਾ ਹੈ।' ਇਸ ਦੌਰਾਨ ਬੀਜੇਪੀ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ ਕੇਜਰੀਵਾਲ ਵੱਲੋਂ ਜਾਰੀ ਨੋਟੀਫਿਕੇਸ਼ਨ 'ਤੇ ਹੀ ਸਵਾਲ ਚੁੱਕ ਦਿੱਤੇ ਹਨ ਕੇਜਰੀਵਾਲ ਨੇ ਵਿਧਾਨ ਸਭਾ 'ਚ ਪਾੜੀਆਂ ਕਾਨੂੰਨਾਂ ਦੀਆਂ ਕਾਪੀਆਂ ਕਿਸਾਨ ਅੰਦੋਲਨ ਦੌਰਾਨ ਹੋਈ ਕਿਸਾਨਾਂ ਦੀ ਮੌਤ ਉੱਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਨੂੰ ਨਿਸ਼ਾਨੇ ’ਤੇ ਲਿਆ ਤੇ ਉਨ੍ਹਾਂ ਨਵੇਂ ਖੇਤੀ ਕਾਨੂੰਨਾਂ ਦੀ ਕਾਪੀ ਦਿੱਲੀ ਵਿਧਾਨ ਸਭਾ ’ਚ ਪਾੜੀ। ਕੇਜਰੀਵਾਲ ਨੇ ਕੇਂਦਰ ਤੋਂ ਪੁੱਛਿਆ ਕਿ ਤੁਸੀਂ ਹੋਰ ਕਿੰਨੀਆਂ ਸ਼ਹਾਦਤਾਂ ਲਵੋਗੇ? ਹਰ ਕਿਸਾਨ ਭਗਤ ਸਿੰਘ ਬਣ ਗਿਆ ਹੈ। ਦਿੱਲੀ ਵਿਧਾਨ ਸਭਾ ’ਚ ਉਨ੍ਹਾਂ ਕਿਹਾ ਕਿ ਹੁਣ ਤੱਕ 20 ਤੋਂ ਵੱਧ ਕਿਸਾਨ ਇਸ ਅੰਦੋਲਨ ’ਚ ਸ਼ਹੀਦ ਹੋ ਚੁੱਕੇ ਹਨ। ਰੋਜ਼ਾਨਾ ਇੱਕ ਕਿਸਾਨ ਸ਼ਹੀਦ ਹੋ ਰਿਹਾ ਹੈ। ਬ੍ਰਿਟਿਸ਼ ਤੋਂ ਜ਼ਿਆਦਾ ਨਿਰਦਈ ਨਾ ਬਣੋ-ਕੇਜਰੀਵਾਲ ਕੇਜਰੀਵਾਲ ਨੇ ਕਿਹਾ ਇਸ ਮਹਾਮਾਰੀ ਦੌਰਾਨ ਆਖਿਰ ਖੇਤੀ ਕਾਨੂੰਨਾਂ ਨੂੰ ਸੰਸਦ 'ਚ ਪਾਸ ਕਰਾਉਣ ਦੀ ਕੀ ਲੋੜ ਸੀ। ਅਜਿਹਾ ਪਹਿਲੀ ਵਾਰ ਹੋਇਆ ਜਦੋਂ ਰਾਜਸਭਾ 'ਚ ਬਿਨਾਂ ਵੋਟਿੰਗ ਦੇ ਬਿੱਲ ਪਾਸ ਕਰਾਇਆ ਗਿਆ ਹੈ। ਇਸ ਲਈ ਮੈਂ ਅੱਜ ਵਿਧਾਨ ਸਭਾ 'ਚ ਤਿੰਨਾਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਪਾੜਦਾ ਹਾਂ ਤੇ ਕੇਂਦਰ ਨੂੰ ਇਹ ਅਪੀਲ ਕਰਦਾ ਹਾਂ ਕਿ ਬ੍ਰਿਟਿਸ਼ ਤੋਂ ਜ਼ਿਆਦਾ ਨਿਰਦਈ ਨਾ ਬਣੋ। ਮਨੋਜ ਤਿਵਾੜੀ ਦਾ ਕੇਜਰੀਵਾਲ 'ਤੇ ਨਿਸ਼ਾਨਾ ਬੀਜੇਪੀ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕੇਜਰੀਵਾਲ ਤੇ ਹਮਲਾਵਰ ਰੁਖ਼ ਅਖਤਿਆਰ ਕਰਦਿਆਂ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ। ਤਿਵਾੜੀ ਨੇ ਕਿਹਾ 'ਕੇਜਰੀਵਾਲ ਨੇ ਖੇਤੀ ਕਾਨੂੰਨਾਂ ਦੀ ਕਾਪੀ ਨਹੀਂ ਕਿਸਾਨਾਂ ਦੇ ਭਵਿੱਖ ਨੂੰ ਟੁਕੜੇ ਟੁਕੜੇ ਕੀਤਾ ਹੈ...ਅਰਵਿੰਦ ਕੇਜਰੀਵਾਲ ਟੁਕੜੇ ਕਰਨ ਚ ਮਾਹਿਰ ਹੈ।' ਮੀਨਾਕਸ਼ੀ ਲੇਖੀ ਨੇ ਕਿਹਾ ਗਿਰਗਿਟ ਵਾਂਗ ਰੰਗ ਬਦਲਦੇ ਕੇਜਰੀਵਾਲ ਬੀਜੇਪੀ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ ਕੇਜਰੀਵਾਲ ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ 'ਕੇਂਦਰ ਦੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਲੈਕੇ 23 ਨਵੰਬਰ ਨੂੰ ਦਿੱਲੀ ਗਜ਼ਟ 'ਚ ਨੋਟੀਫਾਈ ਕੀਤਾ ਗਿਆ ਸੀ। ਹੁਣ ਉਹ ਨੋਟੀਫਾਈ ਤੋਂ ਬਾਅਦ ਦਿੱਲੀ ਵਿਧਾਨਸਭਾ 'ਚ ਕਾਪੀਆਂ ਦੀਆਂ ਪੱਤਰੀਆਂ ਪਾੜ ਰਹੇ ਹਨ। ਇਹ ਮੌਕਾਪ੍ਰਸਤ ਸਿਆਸਤ ਹੈ। ਦਿੱਲੀ ਦੇ ਮੁੱਖ ਮੰਤਰੀ ਗਿਰਗਿਟ ਹਨ ਜੋ ਬਿਨਾਂ ਗੁਣ ਦੇ ਰੰਗ ਬਦਲਦੇ ਰਹਿੰਦੇ ਹਨ।' ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















