ਪੜਚੋਲ ਕਰੋ
(Source: ECI/ABP News)
ਨਵੇਂ ਟ੍ਰੈਫਿਕ ਨਿਯਮਾਂ ਖਿਲਾਫ ਉੱਠੀ ਆਵਾਜ਼, ਹੜਤਾਲ ਕਰਕੇ ਸਕੂਲ-ਕਾਲਜ ਬੰਦ, ਕਈ ਦਫਤਰਾਂ 'ਚ ਛੁੱਟੀ
ਮੋਟਰ ਵਹੀਕਲ ਐਕਟ ‘ਚ ਸੋਧ ਦੇ ਵਿਰੋਧ ‘ਚ ਵੀਰਵਾਰ ਨੂੰ ਦਿੱਲੀ ਤੇ ਨੋਇਡਾ ‘ਚ ਆਵਾਜਾਈ ਸੰਗਠਨਾਂ ਨੇ ਹੜਤਾਲ ਕੀਤੀ। ਆਟੋ-ਰਿਕਸ਼ਾ, ਪ੍ਰਾਈਵੇਟ ਸਕੂਲ ਬੱਸਾਂ, ਓਲਾ-ਉਬਰ ਤੇ ਕਲੱਸਟਰ ਬੱਸਾਂ ਦੇ 34 ਪ੍ਰਾਈਵੇਟ ਸੰਗਠਨ ਸਵੇਰੇ 6 ਵਜੇ ਤੋਂ ਰਾਤ 10 ਵਜੇ ਤਕ ਹੜਤਾਲ ‘ਤੇ ਹਨ।
![ਨਵੇਂ ਟ੍ਰੈਫਿਕ ਨਿਯਮਾਂ ਖਿਲਾਫ ਉੱਠੀ ਆਵਾਜ਼, ਹੜਤਾਲ ਕਰਕੇ ਸਕੂਲ-ਕਾਲਜ ਬੰਦ, ਕਈ ਦਫਤਰਾਂ 'ਚ ਛੁੱਟੀ Many Schools Shut as Transport Strike Against New MV Act Hits Delhi-NCR ਨਵੇਂ ਟ੍ਰੈਫਿਕ ਨਿਯਮਾਂ ਖਿਲਾਫ ਉੱਠੀ ਆਵਾਜ਼, ਹੜਤਾਲ ਕਰਕੇ ਸਕੂਲ-ਕਾਲਜ ਬੰਦ, ਕਈ ਦਫਤਰਾਂ 'ਚ ਛੁੱਟੀ](https://static.abplive.com/wp-content/uploads/sites/5/2019/09/19112752/Transport-strike-in-Delhi.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਮੋਟਰ ਵਹੀਕਲ ਐਕਟ ‘ਚ ਸੋਧ ਦੇ ਵਿਰੋਧ ‘ਚ ਵੀਰਵਾਰ ਨੂੰ ਦਿੱਲੀ ਤੇ ਨੋਇਡਾ ‘ਚ ਆਵਾਜਾਈ ਸੰਗਠਨਾਂ ਨੇ ਹੜਤਾਲ ਕੀਤੀ। ਆਟੋ-ਰਿਕਸ਼ਾ, ਪ੍ਰਾਈਵੇਟ ਸਕੂਲ ਬੱਸਾਂ, ਓਲਾ-ਉਬਰ ਤੇ ਕਲੱਸਟਰ ਬੱਸਾਂ ਦੇ 34 ਪ੍ਰਾਈਵੇਟ ਸੰਗਠਨ ਸਵੇਰੇ 6 ਵਜੇ ਤੋਂ ਰਾਤ 10 ਵਜੇ ਤਕ ਹੜਤਾਲ ‘ਤੇ ਹਨ। ਇਸ ਦੇ ਚੱਲਦੇ ਦੋਵਾਂ ਸ਼ਹਿਰਾਂ ‘ਚ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਦਿੱਲੀ ਨੋਇਡਾ ‘ਚ ਕੁਝ ਪ੍ਰਾਈਵੇਟ ਸਕੂਲਾਂ ਨੂੰ ਬੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੁਝ ਦਫਤਰਾਂ ‘ਚ ਵੀ ਅੱਜ ਛੁੱਟੀ ਦਾ ਐਲਾਨ ਕੀਤਾ ਗਿਆ।
ਕਈ ਪਰਿਵਾਰਾਂ ਨੂੰ ਸਕੂਲਾਂ ‘ਚ ਵੀਰਵਾਰ ਸਵੇਰੇ ਹੀ ਛੁੱਟੀ ਦਾ ਮੈਸੇਜ ਮਿਲਿਆ। ਇਸ ਤੋਂ ਇਲਾਵਾ ਕੁਝ ਸਕੂਲਾਂ ਨੇ ਮਾਪਿਆਂ ਨੂੰ ਬੱਚੇ ਸਕੂਲ ਭੇਜਣ ਲਈ ਦੂਜੇ ਸਾਧਨਾਂ ਦਾ ਬੰਦੋਬਸਤ ਕਰਨ ਨੂੰ ਕਿਹਾ। ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਨੁਮਾਇੰਦੇ ਮੁਤਾਬਕ, ਜ਼ਿਆਦਾਤਰ ਸਕੂਲਾਂ ਨੂੰ ਅਹਿਤਿਆਤ ਦੇ ਤੌਰ ‘ਤੇ ਬੰਦ ਰੱਖਿਆ ਗਿਆ ਹੈ। ਪ੍ਰੀਖਿਆਵਾਂ ਦੀ ਤਾਰੀਖ ਵੀ ਅੱਗੇ ਵਧਾ ਦਿੱਤੀ ਗਈ ਹੈ।
ਵਿਸਤਾਰਾ, ਇੰਡੀਗੋ, ਸਪਾਈਸਜੈਟ ਤੇ ਗੋਏਅਰ ਫਲਾਈਟ ਸੇਵਾਵਾਂ ਨੇ ਪਹਿਲਾਂ ਹੀ ਯਾਤਰੀਆਂ ਨੂੰ ਮੈਸੇਜ ਕਰ ਏਅਰਪੋਰਟ ਪਹੁੰਚਣ ਲਈ ਆਪਣੀ ਯਾਤਰਾ ਵਿਵਸਥਾ ਕਰਨ ਨੂੰ ਕਿਹਾ। ਯੂਨਾਈਟਿਡ ਫਰੰਟ ਆਫ਼ ਟ੍ਰਾਂਸਪੋਰਟ ਐਸੋਸੀਏਸ਼ਨ ਮੁਤਾਬਕ, ਐਮਵੀ ਐਕਟ ਦੇ ਵਧੇ ਹੋਏ ਜ਼ੁਰਮਾਨੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵਾਹਨ-ਡ੍ਰਾਈਵਰਾਂ ਲਈ ਇੰਸ਼ੋਰੈਂਸ ਤੇ ਮੈਡੀਕਲ ਸੇਵਾਵਾਂ ‘ਚ ਸੁਵਿਧਾ ਦੇਣ ਦੀ ਮੰਗ ਕੀਤੀ ਗਈ ਹੈ। ਏਅਰਪੋਰਟ ਤੇ ਰੇਲਵੇ ਸਟੇਸ਼ਨਾਂ ‘ਤੇ ਫਰੀ ਪਾਰਕਿੰਗ ਟਾਈਮ ਵਧਾਉਣ ਦੀ ਮੰਗ ਕੀਤੀ ਗਈ ਹੈ।
ਦਿੱਲੀ-ਨੋਇਡਾ ‘ਚ ਕਰੀਬ 50 ਹਜ਼ਾਰ ਵਾਹਨ ਸੜਕਾਂ ਤੋਂ ਦੂਰ ਹਨ। ਨੋਇਡਾ ਟ੍ਰਾਂਸਪੋਰਟ ਯੂਨਾਈਟਿਡ ਫਰੰਟ ਨੇ ਵੀ ਯੂਐਫਟੀਏ ਦਾ ਸਾਥ ਦਿੰਦੇ ਹੋਏ ਹੜਤਾਲ ਦਾ ਐਲ਼ਾਨ ਕੀਤਾ ਹੈ। ਯੂਐਫਟੀਏ ਦੇ ਪ੍ਰਧਾਨ ਹਰੀਸ਼ ਸਭਰਵਾਲ ਨੇ ਕਿਹਾ, “ਸਰਕਾਰ ਨੇ ਜ਼ੁਰਮਾਨਾ ਤਾਂ ਵਧਾ ਦਿੱਤਾ, ਪਰ ਉਸ ਨੂੰ ਠੀਕ ਤਰ੍ਹਾਂ ਲਾਗੂ ਕਰਨ ਲਈ ਕੋਈ ਇੰਫਰਾਸਟਕਚਰ ਤਿਆਰ ਨਹੀਂ ਕੀਤਾ। ਸਰਕਾਰ ਨੇ ਤੈਅ ਕੀਤਾ ਸੀ ਕਿ ਸਿਰਫ ਏਸੀਪੀ ਤੇ ਐਸਡੀਐਮ ਰੈਂਕ ਦਾ ਅਧਿਕਾਰੀ ਹੀ ਵੱਡੇ ਚਲਾਨ ਕਰੇਗਾ, ਪਰ ਅਜਿਹਾ ਨਹੀਂ ਹੋ ਰਿਹਾ ਹੈ।”
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)