Meghalaya Exit Polls 2023: ਮੇਘਾਲਿਆ ਚੋਣ ਦਾ ਐਗਜ਼ਿਟ ਪੋਲ, ਜਾਣੋ NPP, BJP, TMC ਅਤੇ ਕਾਂਗਰਸ ਦਾ ਹਾਲ
Meghalaya Assembly Election Exit Poll: ਮੇਘਾਲਿਆ 'ਚ ਸੋਮਵਾਰ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਈ। ਇਸ ਦੇ ਨਤੀਜੇ 2 ਮਾਰਚ ਨੂੰ ਆਉਣਗੇ। ਇਸ ਤੋਂ ਪਹਿਲਾਂ ਦੇਖੋ ਸੂਬੇ ਦੇ ਐਗਜ਼ਿਟ ਪੋਲ...
Meghalaya Exit Poll Results 2023: ਮੇਘਾਲਿਆ ਵਿਧਾਨ ਸਭਾ ਚੋਣਾਂ ਲਈ ਸੋਮਵਾਰ (27 ਫਰਵਰੀ) ਨੂੰ ਸਖ਼ਤ ਸੁਰੱਖਿਆ ਵਿਚਕਾਰ ਵੋਟਿੰਗ ਹੋਈ। ਚੋਣਾਂ ਦੇ ਨਤੀਜੇ 2 ਮਾਰਚ ਨੂੰ ਜਾਰੀ ਕੀਤੇ ਜਾਣਗੇ। ਇਸ ਤੋਂ ਪਹਿਲਾਂ ਐਗਜ਼ਿਟ ਪੋਲ 'ਚ ਜਾਣੋ ਸੂਬੇ 'ਚ ਕਿਸ ਦੀ ਸਰਕਾਰ ਬਣਨ ਦੀ ਉਮੀਦ ਹੈ। ਮੇਘਾਲਿਆ ਦੀਆਂ ਸਾਰੀਆਂ 60 ਸੀਟਾਂ 'ਤੇ ਸਰਵੇਖਣ ਕੀਤਾ ਗਿਆ ਹੈ।
Zee News-MATRIZE ਦੇ ਐਗਜ਼ਿਟ ਪੋਲ ਮੁਤਾਬਕ NPP ਨੂੰ ਸਭ ਤੋਂ ਵੱਧ ਸੀਟਾਂ ਮਿਲਣ ਦੀ ਉਮੀਦ ਹੈ। ਐਗਜ਼ਿਟ ਪੋਲ 'ਚ NPP ਨੂੰ 21-26 ਸੀਟਾਂ ਮਿਲ ਰਹੀਆਂ ਹਨ। ਜਦਕਿ ਭਾਜਪਾ ਨੂੰ 6-11 ਸੀਟਾਂ ਮਿਲਣ ਦੀ ਉਮੀਦ ਹੈ। ਟੀਐਮਸੀ ਨੂੰ 8-13 ਸੀਟਾਂ ਮਿਲ ਸਕਦੀਆਂ ਹਨ। ਕਾਂਗਰਸ ਨੂੰ 3-6 ਸੀਟਾਂ ਮਿਲ ਸਕਦੀਆਂ ਹਨ। ਬਾਕੀਆਂ ਨੂੰ 10-19 ਸੀਟਾਂ ਦਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ।
ਮੇਘਾਲਿਆ ਵਿੱਚ ਕਿਸੇ ਕੋਲ ਬਹੁਮਤ ਨਹੀਂ?
ਦੂਜੇ ਪਾਸੇ ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਮੁਤਾਬਕ ਐਨਪੀਪੀ ਨੂੰ 18-24 ਸੀਟਾਂ ਮਿਲ ਰਹੀਆਂ ਹਨ। ਭਾਜਪਾ ਨੂੰ 4-8 ਸੀਟਾਂ ਮਿਲਣ ਦੀ ਉਮੀਦ ਹੈ। ਕਾਂਗਰਸ ਨੂੰ 6-12 ਸੀਟਾਂ ਮਿਲ ਸਕਦੀਆਂ ਹਨ, ਟੀਐਮਸੀ ਨੂੰ 5-9 ਸੀਟਾਂ ਮਿਲ ਸਕਦੀਆਂ ਹਨ। ਬਾਕੀਆਂ ਨੂੰ 4-8 ਸੀਟਾਂ ਮਿਲ ਸਕਦੀਆਂ ਹਨ।
ਇਹ ਵੀ ਪੜ੍ਹੋ: Exit Polls 2023: ਨਾਗਾਲੈਂਡ-ਤ੍ਰਿਪੁਰਾ-ਮੇਘਾਲਿਆ ਚੋਣਾਂ ਦਾ ਐਗਜ਼ਿਟ ਪੋਲ, ਜਾਣੋ ਕਿੱਥੇ ਕਿਸ ਦੀ ਬਣੇਗੀ ਸਰਕਾਰ
ਮੇਘਾਲਿਆ 'ਚ ਕਿਸ ਨੂੰ ਕਿੰਨਾ ਵੋਟ ਸ਼ੇਅਰ?
ਮੇਘਾਲਿਆ ਦੇ ਵੋਟ ਸ਼ੇਅਰ ਦੀ ਗੱਲ ਕਰੀਏ ਤਾਂ ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਮੁਤਾਬਕ ਐਨਪੀਪੀ ਨੂੰ ਸਭ ਤੋਂ ਵੱਧ 29 ਫੀਸਦੀ ਵੋਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਕਾਂਗਰਸ ਨੂੰ 19 ਫੀਸਦੀ, ਭਾਜਪਾ ਨੂੰ 14, ਟੀਐਮਸੀ ਨੂੰ 16 ਅਤੇ ਹੋਰਾਂ ਨੂੰ 11 ਫੀਸਦੀ ਮਿਲਣ ਦੀ ਉਮੀਦ ਹੈ।
ਮੇਘਾਲਿਆ ਵਿੱਚ ਇਸ ਵਾਰ ਸਖ਼ਤ ਮੁਕਾਬਲਾ
ਇਸ ਵਾਰ ਮੇਘਾਲਿਆ ਵਿੱਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ 21 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਸੀ, ਪਰ ਕੋਨਰਾਡ ਸੰਗਮਾ ਦੀ ਅਗਵਾਈ ਵਾਲੀ ਨੈਸ਼ਨਲ ਪੀਪਲਜ਼ ਪਾਰਟੀ, ਜਿਸ ਨੇ 20 ਸੀਟਾਂ ਜਿੱਤੀਆਂ ਸਨ, ਭਾਜਪਾ ਨਾਲ ਗੱਠਜੋੜ ਕਰਕੇ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਈ ਸੀ। ਇਸ ਵਾਰ ਚੋਣਾਂ ਤੋਂ ਪਹਿਲਾਂ ਕੋਈ ਗਠਜੋੜ ਨਾ ਹੋਣ ਕਾਰਨ ਕਾਂਗਰਸ, ਭਾਜਪਾ, ਐਨਪੀਪੀ ਅਤੇ ਟੀਐਮਸੀ ਆਪਣੇ ਦਮ ’ਤੇ ਬਹੁਮਤ ਹਾਸਲ ਕਰਨ ’ਤੇ ਨਜ਼ਰ ਰੱਖ ਰਹੇ ਹਨ।