ਪੜਚੋਲ ਕਰੋ
Advertisement
ਨੌਕਰੀ ਜਾਣ ਤੋਂ ਬਾਅਦ ਮੋਦੀ ਸਰਕਾਰ ਦਏਗੀ 2 ਸਾਲ ਤਕ ਦਾ ਪੈਸਾ !
ਪ੍ਰਾਈਵੇਟ ਨੌਕਰੀਆਂ ਕਰਨ ਵਾਲਿਆਂ ਨੂੰ ਹਰ ਦਿਨ ਇਹੀ ਚਿੰਤਾ ਰਹਿੰਦੀ ਹੈ ਕਿ ਕਿਤੇ ਉਨ੍ਹਾਂ ਦੀ ਨੌਕਰੀ ਨਾ ਚਲੀ ਜਾਏ। ਅਜਿਹੀ ਸਥਿਤੀ ਵਿੱਚ ਕੰਮ ਦੇ ਜਾਣ 'ਤੇ ਆਰਥਿਕ ਤੰਗੀ ਹੋਣ ਦਾ ਵੀ ਖ਼ਤਰਾ ਰਹਿੰਦਾ ਹੈ। ਅਜਿਹੀ ਸਥਿਤੀ ਵਿੱਚ ਮੋਦੀ ਸਰਕਾਰ ਤੁਹਾਡੀ ਸਹਾਇਤਾ ਕਰੇਗੀ। ਯਾਨੀ ਜੇਕਰ ਤੁਹਾਡੀ ਨੌਕਰੀ ਕਿਸੇ ਕਾਰਨ ਚਲੀ ਜਾਂਦੀ ਹੈ ਤਾਂ ਮੋਦੀ ਸਰਕਾਰ ਤੁਹਾਨੂੰ ਦੋ ਸਾਲ, ਯਾਨੀ 24 ਮਹੀਨਿਆਂ ਲਈ ਪੈਸੇ ਦੇਵੇਗੀ।
ਚੰਡੀਗੜ੍ਹ: ਪ੍ਰਾਈਵੇਟ ਨੌਕਰੀਆਂ ਕਰਨ ਵਾਲਿਆਂ ਨੂੰ ਹਰ ਦਿਨ ਇਹੀ ਚਿੰਤਾ ਰਹਿੰਦੀ ਹੈ ਕਿ ਕਿਤੇ ਉਨ੍ਹਾਂ ਦੀ ਨੌਕਰੀ ਨਾ ਚਲੀ ਜਾਏ। ਅਜਿਹੀ ਸਥਿਤੀ ਵਿੱਚ ਕੰਮ ਦੇ ਜਾਣ 'ਤੇ ਆਰਥਿਕ ਤੰਗੀ ਹੋਣ ਦਾ ਵੀ ਖ਼ਤਰਾ ਰਹਿੰਦਾ ਹੈ। ਅਜਿਹੀ ਸਥਿਤੀ ਵਿੱਚ ਮੋਦੀ ਸਰਕਾਰ ਤੁਹਾਡੀ ਸਹਾਇਤਾ ਕਰੇਗੀ। ਯਾਨੀ ਜੇਕਰ ਤੁਹਾਡੀ ਨੌਕਰੀ ਕਿਸੇ ਕਾਰਨ ਚਲੀ ਜਾਂਦੀ ਹੈ ਤਾਂ ਮੋਦੀ ਸਰਕਾਰ ਤੁਹਾਨੂੰ ਦੋ ਸਾਲ, ਯਾਨੀ 24 ਮਹੀਨਿਆਂ ਲਈ ਪੈਸੇ ਦੇਵੇਗੀ।
ਦਰਅਸਲ, ਇੰਪਲਾਇਜ਼ ਸਟੇਟ ਇੰਸ਼ੋਰੈਂਸ ਕਾਰਪੋਰੇਸ਼ਨ (ESIC) 'ਅਟਲ ਬੀਮਿਤ ਵਿਅਕਤੀ ਕਲਿਆਣ ਸਕੀਮ' ਅਧੀਨ ਨੌਕਰੀ ਚਲੀ ਜਾਣ 'ਤੇ ਕਰਮਚਾਰੀ ਨੂੰ ਵਿੱਤੀ ਸਹਾਇਤਾ ਦਿੰਦੀ ਹੈ। ਈਐਸਆਈਸੀ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਈਐਸਆਈਸੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਰੁਜ਼ਗਾਰ ਛੱਡਣ ਦਾ ਅਰਥ ਆਮਦਨੀ ਦਾ ਨੁਕਸਾਨ ਨਹੀਂ ਹੁੰਦਾ। ਈਐਸਆਈਸੀ ਰੁਜ਼ਗਾਰ ਦੇ ਗੈਰ-ਰੁਜ਼ਗਾਰ ਦੇ ਘਾਟੇ ਜਾਂ ਰੁਜ਼ਗਾਰ ਦੀ ਸੱਟ ਲੱਗਣ ਕਾਰਨ ਸਥਾਈ ਅਪਾਹਜਤਾ ਦੀ ਸਥਿਤੀ ਵਿੱਚ 24 ਮਹੀਨਿਆਂ ਦੀ ਮਿਆਦ ਲਈ ਮਾਸਿਕ ਨਗਦ ਰਾਸ਼ੀ ਅਦਾ ਕਰਦੀ ਹੈ।
ਇਸ ਸਕੀਮ ਦਾ ਲਾਭ ਲੈਣ ਲਈ ਕਰਮਚਾਰੀ ਨੂੰ ਇਸ ਲਈ ਅਪਲਾਈ ਕਰਨਾ ਪਏਗਾ। ਜੇ ਤੁਸੀਂ ਵੀ ਅਟਲ ਬੀਮਿਤ ਵਿਅਕਤੀ ਕਲਿਆਣ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ ਪਹਿਲਾਂ ਤੁਹਾਨੂੰ ਈਐਸਆਈਸੀ ਦੀ ਵੈਬਸਾਈਟ 'ਤੇ ਜਾ ਕੇ ਫਾਰਮ ਡਾਊਨਲੋਡ ਕਰਨਾ ਪਏਗਾ। ਇਸ ਫਾਰਮ ਨੂੰ ਭਰਨ ਤੋਂ ਬਾਅਦ ਤੁਹਾਨੂੰ ਇਸ ਨੂੰ ESIC ਦੀ ਕਿਸੇ ਵੀ ਸ਼ਾਖਾ ਵਿੱਚ ਜਮ੍ਹਾ ਕਰਨਾ ਪਏਗਾ।
ਜਦੋਂ ਤੁਸੀਂ ਇਸ ਸਕੀਮ ਅਧੀਨ ਭਰੇ ਹੋਏ ਫਾਰਮ ਜਮ੍ਹਾਂ ਕਰਦੇ ਹੋ, ਤੁਹਾਨੂੰ ਫਾਰਮ ਦੇ ਨਾਲ 20 ਰੁਪਏ ਦੇ ਨਾਨ-ਜੁਡੀਸ਼ੀਅਲ ਪੇਪਰ 'ਤੇ ਨੋਟਰੀ ਤੋਂ ਹਲਫਨਾਮਾ ਲੈਣਾ ਹੋਵੇਗਾ। ਇਸ ਵਿੱਚ ਏਬੀ-1 ਤੋਂ ਏਬੀ-4 ਤੱਕ ਫਾਰਮ ਜਮ੍ਹਾ ਕੀਤੇ ਜਾਣਗੇ। ਇਸ ਕੰਮ ਲਈ ਆਨਲਾਈਨ ਸਹੂਲਤ ਸ਼ੁਰੂ ਹੋਣ ਵਾਲੀ ਹੈ। ਇਸ ਯੋਜਨਾ ਨਾਲ ਸਬੰਧਤ ਵਧੇਰੇ ਜਾਣਕਾਰੀ ਲਈ, ਈਐਸਆਈਸੀ ਦੀ ਅਧਿਕਾਰਤ ਵੈੱਬਸਾਈਟ www.esic.nic.in 'ਤੇ ਜਾਓ। ਯਾਦ ਰਹੇ ਕਰਮਚਾਰੀ ਨੂੰ ਇਸ ਯੋਜਨਾ ਦਾ ਲਾਭ ਸਿਰਫ ਇੱਕ ਵਾਰ ਮਿਲੇਗਾ।
रोजगार छूटने का मतलब आय की हानि नहीं है,ईएसआईसी रोजगार की अनैच्छिक हानि या गैर – रोजगार चोट के कारण स्थायी अशक्तता के मामले में 24 माह की अवधि के लिए मासिक नकद राशि का भुगतान करता है। pic.twitter.com/v7ZnCvIHc7
— ESIC (@esichq) November 22, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement