Jagdish Devda: ਭਾਰਤ-ਪਾਕਿ ਤਣਾਅ ਮਗਰੋਂ ਬੁਖਲਾਏ ਬੀਜੇਪੀ ਲੀਡਰ....ਮੰਤਰੀ ਮਗਰੋਂ ਉੱਪ ਮੁੱਖ ਮੰਤਰੀ ਦਾ ਸ਼ਰਮਨਾਕ ਬਿਆਨ
ਭਾਰਤ-ਪਾਕਿ ਤਣਾਅ ਮਗਰੋਂ ਬੀਜੇਪੀ ਦੇ ਲੀਡਰ ਬੁਖਲਾ ਗਏ ਹਨ। ਮੱਧ ਪ੍ਰਦੇਸ਼ ਵਿੱਚ ਬੀਜੇਪੀ ਦੇ ਮੰਤਰੀ ਵਿਜੇ ਸ਼ਾਹ ਤੋਂ ਬਾਅਦ ਹੁਣ ਉਪ ਮੁੱਖ ਮੰਤਰੀ ਜਗਦੀਸ਼ ਦੇਵੜਾ ਨੇ ਆਪ੍ਰੇਸ਼ਨ ਸਿੰਦੂਰ ਬਾਰੇ ਵਿਵਾਦਤ ਬਿਆਨ ਦਿੱਤਾ ਹੈ।

ਭਾਰਤ-ਪਾਕਿ ਤਣਾਅ ਮਗਰੋਂ ਬੀਜੇਪੀ ਦੇ ਲੀਡਰ ਬੁਖਲਾ ਗਏ ਹਨ। ਮੱਧ ਪ੍ਰਦੇਸ਼ ਵਿੱਚ ਬੀਜੇਪੀ ਦੇ ਮੰਤਰੀ ਵਿਜੇ ਸ਼ਾਹ ਤੋਂ ਬਾਅਦ ਹੁਣ ਉਪ ਮੁੱਖ ਮੰਤਰੀ ਜਗਦੀਸ਼ ਦੇਵੜਾ ਨੇ ਆਪ੍ਰੇਸ਼ਨ ਸਿੰਦੂਰ ਬਾਰੇ ਵਿਵਾਦਤ ਬਿਆਨ ਦਿੱਤਾ ਹੈ। ਦੇਵੜਾ ਨੇ ਸ਼ੁੱਕਰਵਾਰ ਨੂੰ ਜਬਲਪੁਰ ਵਿੱਚ ਕਿਹਾ, ਪ੍ਰਧਾਨ ਮੰਤਰੀ ਨੂੰ ਧੰਨਵਾਦ ਦੇਣਾ ਚਾਹਾਂਗੇ...ਤੇ ਪੂਰਾ ਦੇਸ਼,
ਦੇਸ਼ ਦੀ ਉਹ ਫੌਜ, ਉਹ ਸੈਨਿਕ... ਉਨ੍ਹਾਂ ਦੇ ਪੈਰਾਂ ਵਿੱਚ ਨਤਮਸਤਕ ਹਨ। ਉਹ ਇੱਥੇ ਸਿਵਲ ਡਿਫੈਂਸ ਵਲੰਟੀਅਰਾਂ ਦੇ ਸਿਖਲਾਈ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਕਾਂਗਰਸ ਨੇ ਉਨ੍ਹਾਂ ਦੇ ਬਿਆਨ ਨੂੰ ਫੌਜ ਦੀ ਬਹਾਦਰੀ ਦਾ ਅਪਮਾਨ ਦੱਸਿਆ ਹੈ। ਇਸ ਦੇ ਨਾਲ ਹੀ ਭਾਜਪਾ ਨੇ ਕਿਹਾ ਹੈ ਕਿ ਕਾਂਗਰਸ ਦੇਵੜਾ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੀ ਹੈ।
ਉਧਰ, ਵਿਵਾਦ ਵਧਣ ਤੋਂ ਬਾਅਦ ਉਪ ਮੁੱਖ ਮੰਤਰੀ ਨੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਕਿਹਾ, 'ਮੇਰਾ ਬਿਆਨ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।' ਇਸ ਤੋਂ ਪਹਿਲਾਂ ਬੀਜੇਪੀ ਮੰਤਰੀ ਸ਼ਾਹ ਨੇ ਭਾਰਤੀ ਫੌਜ ਦੀ ਕਰਨਲ ਸੋਫੀਆ ਕੁਰੈਸ਼ੀ 'ਤੇ ਇਤਰਾਜ਼ਯੋਗ ਬਿਆਨ ਦਿੱਤਾ ਸੀ। ਐਮਪੀ ਹਾਈ ਕੋਰਟ ਨੇ ਪੁਲਿਸ ਨੂੰ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਸਨ। ਮੰਤਰੀ ਨੇ ਇਸ ਵਿਰੁੱਧ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਇਸ 'ਤੇ ਸੁਣਵਾਈ ਸੋਮਵਾਰ ਨੂੰ ਹੋਵੇਗੀ।
ਉਪ ਮੁੱਖ ਮੰਤਰੀ ਦੇਵੜਾ ਦਾ ਪੂਰਾ ਬਿਆਨ ਪੜ੍ਹੋ...
ਉਪ ਮੁੱਖ ਮੰਤਰੀ ਦੇਵੜਾ ਨੇ ਕਿਹਾ, 'ਮੇਰੇ ਮਨ ਵਿੱਚ ਬਹੁਤ ਗੁੱਸਾ ਸੀ। ਲੋਕ ਸੈਲਾਨੀਆਂ ਵਜੋਂ ਘੁੰਮਣ ਗਏ ਸਨ। ਉੱਥੇ ਧਰਮ ਪੁੱਛ-ਪੁੱਛ ਕੇ ਤੇ ਔਰਤਾਂ ਨੂੰ ਇੱਕ ਪਾਸੇ ਖੜ੍ਹਾ ਕਰਕੇ ਉਨ੍ਹਾਂ ਦੇ ਸਾਹਮਣੇ ਪਤੀਆਂ ਨੂੰ ਗੋਲੀ ਮਾਰ ਦਿੱਤੀ। ਬੱਚਿਆਂ ਦੇ ਸਾਹਮਣੇ ਗੋਲੀ ਮਾਰ ਦਿੱਤੀ। ਉਸ ਦਿਨ ਤੋਂ ਮੇਰੇ ਮਨ ਵਿੱਚ ਬਹੁਤ ਤਣਾਅ ਸੀ। ਜਦੋਂ ਤੱਕ ਇਹ ਬਦਲਾ ਨਹੀਂ ਲਿਆ ਜਾਂਦਾ ਤੇ ਮਾਵਾਂ ਦੇ ਸਿੰਦੂਰ ਮਿਟਾਉਣ ਵਾਲੇ ਅੱਤਵਾਦੀਆਂ ਤੇ ਉਨ੍ਹਾਂ ਨੂੰ ਪਾਲਣ-ਪੋਸ਼ਣ ਵਾਲਿਆਂ ਨੂੰ ਤਬਾਹ ਨਹੀਂ ਕੀਤਾ ਜਾਂਦਾ, ਮੈਂ ਸੁੱਖ ਦਾ ਸਾਹ ਨਹੀਂ ਲਵਾਂਗਾ। ਇਸ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਾ ਚਾਹਾਂਗੇ। ...ਤੇ ਪੂਰਾ ਦੇਸ਼, ਦੇਸ਼ ਦੀ ਉਹ ਫੌਜ, ਉਹ ਸੈਨਿਕ... ਉਨ੍ਹਾਂ ਦੇ ਚਰਨਾਂ ਚ ਨਤਮਸਤਕ ਹੈ। ਪੂਰਾ ਦੇਸ਼ ਉਨ੍ਹਾਂ ਦੇ ਚਰਨਾਂ ਚ ਨਤਮਸਤਕ ਹੈ। ਉਨ੍ਹਾਂ ਨੇ ਜੋ ਜਵਾਬ ਦਿੱਤਾ, ਉਸ ਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ, ਜਿੰਨਾ ਵੀ ਕਿਹਾ ਜਾਵੇ, ਇੱਕ ਵਾਰ ਉਨ੍ਹਾਂ ਲਈ ਤਾਲੀਆਂ ਵਜਾ ਕੇ ਸਵਾਗਤ ਕਰੋ।
ਉਧਰ, ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਹੈ, 'ਭਾਜਪਾ ਨੇਤਾਵਾਂ ਦੁਆਰਾ ਸਾਡੀ ਫੌਜ ਦਾ ਲਗਾਤਾਰ ਅਪਮਾਨ ਬਹੁਤ ਸ਼ਰਮਨਾਕ ਤੇ ਮੰਦਭਾਗਾ ਹੈ। ਪਹਿਲਾਂ ਮੱਧ ਪ੍ਰਦੇਸ਼ ਦੇ ਇੱਕ ਮੰਤਰੀ ਨੇ ਮਹਿਲਾ ਸੈਨਿਕਾਂ 'ਤੇ ਅਸ਼ਲੀਲ ਟਿੱਪਣੀਆਂ ਕੀਤੀਆਂ ਤੇ ਹੁਣ ਉਨ੍ਹਾਂ ਦੇ ਉਪ ਮੁੱਖ ਮੰਤਰੀ ਨੇ ਫੌਜ ਦਾ ਘੋਰ ਅਪਮਾਨ ਕੀਤਾ ਹੈ। ਕਾਂਗਰਸ ਦੀ ਰਾਸ਼ਟਰੀ ਬੁਲਾਰਾ ਸੁਪ੍ਰਿਆ ਸ਼੍ਰੀਨੇਤ ਨੇ ਕਿਹਾ, "ਇਸ ਦੇਸ਼ ਦੀ ਫੌਜ ਤੇ ਸੈਨਿਕ ਪ੍ਰਧਾਨ ਮੰਤਰੀ ਮੋਦੀ ਦੇ ਪੈਰਾਂ 'ਤੇ ਝੁਕਦੇ ਹਨ।" ਮੱਧ ਪ੍ਰਦੇਸ਼ ਦੇ ਭਾਜਪਾ ਦੇ ਉਪ ਮੁੱਖ ਮੰਤਰੀ ਜਗਦੀਸ਼ ਦੇਵੜਾ ਦਾ ਇਹ ਬਿਆਨ ਫੌਜ ਦੀ ਬਹਾਦਰੀ ਦਾ ਘੋਰ ਅਪਮਾਨ ਹੈ।






















