ਪੜਚੋਲ ਕਰੋ
(Source: ECI/ABP News)
ਕਿਸਾਨਾਂ ਨੂੰ ਨਹੀਂ ਮਿਲ ਸਕਿਆ ਵਿਰੋਧੀ ਧਿਰ ਦਾ ਵਫ਼ਦ ਤਾਂ ਕਿਹਾ- ਗਾਜ਼ੀਪੁਰ ਸਰਹੱਦ ਦੇ ਹਾਲਾਤ ਭਾਰਤ-ਪਾਕਿ ਸਰਹੱਦ ਵਰਗੇ ਤੇ ਕਿਸਾਨ,,,
ਲੋਕਸਭਾ ਨੂੰ ਵੀਰਵਾਰ ਨੂੰ ਸਾਰੇ ਦਿਨ ਲਈ ਮੁਲੱਤਵੀ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਕਿਸਾਨਾਂ ਨੂੰ ਮਿਲਣ ਗਏ ਸਾਂਸਦ ਸਪੀਕਰ ਨੂੰ ਮਿਲੇ ਅਤੇ ਉਨ੍ਹਾਂ ਨੇ ਸਪੀਕਰ ਨੂੰ ਇੱਕ ਮੰਗ ਪੱਤਰ ਸੌਂਪਿਆ।
![ਕਿਸਾਨਾਂ ਨੂੰ ਨਹੀਂ ਮਿਲ ਸਕਿਆ ਵਿਰੋਧੀ ਧਿਰ ਦਾ ਵਫ਼ਦ ਤਾਂ ਕਿਹਾ- ਗਾਜ਼ੀਪੁਰ ਸਰਹੱਦ ਦੇ ਹਾਲਾਤ ਭਾਰਤ-ਪਾਕਿ ਸਰਹੱਦ ਵਰਗੇ ਤੇ ਕਿਸਾਨ,,, MPs wrote a letter to the speaker, saying - Things like Indo-Pak border on Ghazipur border ਕਿਸਾਨਾਂ ਨੂੰ ਨਹੀਂ ਮਿਲ ਸਕਿਆ ਵਿਰੋਧੀ ਧਿਰ ਦਾ ਵਫ਼ਦ ਤਾਂ ਕਿਹਾ- ਗਾਜ਼ੀਪੁਰ ਸਰਹੱਦ ਦੇ ਹਾਲਾਤ ਭਾਰਤ-ਪਾਕਿ ਸਰਹੱਦ ਵਰਗੇ ਤੇ ਕਿਸਾਨ,,,](https://static.abplive.com/wp-content/uploads/sites/5/2021/02/04184250/harsimrat-at-Ghazipur.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ, ਐਮਸੀਪੀ, ਟੀਐਮਸੀ ਸਮੇਤ 10 ਵਿਰੋਧੀ ਧਿਰਾਂ ਦੇ ਇੱਕ ਵਫ਼ਦ ਨੇ ਬੀਤੇ ਦਿਨੀਂ ਗਾਜ਼ੀਪੁਰ ਕਿਸਾਨਾਂ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਜਿਸ ਤੋਂ ਬਾਅਦ ਸਾਂਸਦਾਂ ਨੇ ਲੋਕਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕੀਤੀ ਅਤੇ ਇੱਕ ਚਿੱਠੀ ਲਿੱਖੀ। ਇਸ ਚਿੱਠੀ ‘ਚ ਸਾਂਸਦਾਂ ਨੇ ਕਿਹਾ ਕਿ ਗਾਜ਼ੀਪੁਰ ਸਰਹੱਦ ਦੇ ਹਾਲਾਤ ਭਾਰਤ-ਪਾਕਿ ਸਰਹੱਦ ਜਿਹੇ ਹਨ ਅਤੇ ਕਿਸਾਨਾਂ ਦੀ ਸਥਿਤੀ ਕੈਦੀਆਂ ਜਿਹੀ ਹੈ।
ਦੱਸ ਦਈਏ ਕਿ ਸਪੀਕਰ ਓਮ ਬਿਰਲਾ ਨੂੰ ਲਿੱਖੀ ਚਿੱਠੀ ‘ਚ ਸਾਂਸਦਾਂ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਕਿਸਾਨਾਂ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ। ਉਨ੍ਹਾਂ ਨੇ ਚਿੱਠੀ ‘ਚ ਲਿਖਿਆ, “ਦਿੱਲੀ-ਗਾਜ਼ੀਪੁਰ ਬਾਰਡਰ ‘ਤੇ ਅਸੀਂ ਜੋ ਵੇਖਿਆ ਉਹ ਭਾਰਤ-ਪਾਕਿ ਸਰਹੱਦ ਜਿਹਾ ਸੀ। ਕਿਸਾਨਾਂ ਦੀ ਹਾਲਤ ਕੈਦੀਆਂ ਵਰਗੀ ਸੀ।” ਉਨ੍ਹਾਂ ਸਵਾਲ ਕੀਤਾ ਕਿ ਕੀ ਉਹ ਪੁਲਿਸਿਆ ਦੇਸ਼ ‘ਚ ਰਹੀ ਰਹੇ ਹਨ।
ਇਸ ਦੇ ਨਾਲ ਹੀ ਸੰਸਦ ਵਿਚ ਵਿਚਾਰ ਵਟਾਂਦਰੇ ਦੌਰਾਨ ਕਈ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਇਸ ਨੂੰ ਵੱਕਾਰ ਦਾ ਮੁੱਦਾ ਨਾ ਬਣਾਉਣ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਨਾਲ ‘ਦੁਸ਼ਮਣਾਂ’ ਵਰਗਾ ਸਲੂਕ ਨਾ ਕੀਤਾ ਜਾਵੇ।
ਇਹ ਵੀ ਪੜ੍ਹੋ: Farmers Protest: ਕਿਸਾਨ ਅੰਦੋਲਨ ਨੂੰ ਲੰਬਾ ਚਲਾਉਣ ਲਈ ਰਾਕੇਸ਼ ਟਿਕੈਤ ਨੇ ਕੱਢਿਆ ਨਵਾਂ ਫਾਰਮੁਲਾ, ਦਿੱਤੀ ਇਹ ਸਲਾਹ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਦੱਸ ਦਈਏ ਕਿ ਇਸ ਵਫ਼ਦ ‘ਚ ਸ਼੍ਰੋਮਣੀ ਅਕਾਲੀ ਦਲ ਦੀ ਸਾਂਸਦ ਹਰਸਿਮਰਤ ਕੌਰ ਬਾਦਲ ਵੀ ਸੀ। ਹਰਸਿਮਰਤ ਨੇ ਗਾਜ਼ੀਪੁਰ ਬਾਰਡਰ ਦੇ ਹਾਲਾਤ ਅਤੇ ਸਖ਼ਤੀ ਮਗਰੋਂ ਟਵੀਟ ਵੀ ਕੀਤਾ ਸੀ ਜਿਸ ‘ਚ ਉਨ੍ਹਾਂ ਇਸ ਦਿਨ ਨੂੰ ਲੋਕਤੰਤਰ ਦਾ ਕਾਲਾ ਦਿਨ ਕਰਾਰ ਦਿੱਤਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਬਾਲੀਵੁੱਡ
ਪੰਜਾਬ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)