ਪੜਚੋਲ ਕਰੋ
Advertisement
ਏਸ਼ੀਆ ਦੇ ਸਭ ਤੋਂ ਅਮੀਰ ਅੰਬਾਨੀ ਨੇ ਕਦੇ ਜੇਬ 'ਚ ਪੈਸੇ ਨਹੀਂ ਰੱਖੇ!
ਮੁੰਬਈ: ਕਦੇ ਤੁਸੀਂ ਸੋਚਿਆ ਹੈ ਕਿ ਏਸ਼ੀਆ ਦੇ ਸਭ ਤੋਂ ਅਮੀਰ ਇਨਸਾਨ ਮੁਕੇਸ਼ ਅੰਬਾਨੀ ਦਿਨ 'ਚ ਕਿੰਨੇ ਰੁਪਏ ਖਰਚ ਕਰਦੇ ਹੋਣਗੇ? ਜਦੋਂ ਉਹ ਕੁਝ ਖਰੀਦਦੇ ਹੋਣਗੇ ਤਾਂ ਪੇਮੈਂਟ ਕਿਵੇਂ ਕਰਦੇ ਹੋਣਗੇ? ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਨਾਲ? ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਖੁਦ ਮੁਕੇਸ਼ ਅੰਬਾਨੀ ਨੇ ਦਿੱਤਾ ਹੈ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅੰਬਾਨੀ ਨੇ ਦੱਸਿਆ ਕਿ ਉਹ ਕਦੇ ਆਪਣੇ ਨਾਲ ਕੈਸ਼ ਜਾਂ ਕੋਈ ਕਾਰਡ ਲੈ ਕੇ ਨਹੀਂ ਤੁਰਦੇ।
ਮੁਕੇਸ਼ ਅੰਬਾਨੀ ਨੇ ਇੱਕ ਪ੍ਰੋਗਰਾਮ 'ਚ ਦੱਸਿਆ ਕਿ ਬਚਪਨ ਤੋਂ ਲੈ ਕੇ ਅੱਜ ਤੱਕ ਮੈਂ ਕਦੇ ਕੈਸ਼ ਜਾਂ ਕਾਰਡ ਆਪਣੀ ਜੇਬ 'ਚ ਨਹੀਂ ਰੱਖਿਆ। ਉਨ੍ਹਾਂ ਕਿਹਾ ਮੈਨੂੰ ਕਦੇ ਕਾਰਡ ਜਾਂ ਕੈਸ਼ ਦੀ ਲੋੜ ਹੀ ਨਹੀਂ ਪਈ, ਜਦ ਵੀ ਮੈਂ ਕਿਤੇ ਪੈਸੇ ਦੇਣੇ ਹੁੰਦੇ ਸੀ ਤਾਂ ਮੇਰੇ ਨਾਲ ਕੋਈ ਨਾ ਕੋਈ ਹੁੰਦਾ ਸੀ, ਉਹ ਹੀ ਮੇਰੀ ਪੇਮੈਂਟ ਕਰ ਦਿੰਦਾ ਸੀ।
ਮੁਲਕ ਦੇ ਸਭ ਤੋਂ ਅਮੀਰ ਇਨਸਾਨ ਮੁਕੇਸ਼ ਅੰਬਾਨੀ ਮਹੀਨਾ ਪਹਿਲਾਂ ਹੀ ਏਸ਼ੀਆ ਦੇ ਸਭ ਤੋਂ ਅਮੀਰ ਇਨਸਾਨ ਬਣੇ ਹਨ। ਫੋਰਬਸ ਵੱਲੋਂ ਰੀਅਲ ਟਾਈਮ ਬਿਲੇਨੀਅਰਸ ਦੀ ਲਿਸਟ 'ਚ 42.1 ਅਰਬ ਡਾਲਰ ਮਤਲਬ ਕਰੀਬ 27,18,20,40,000 ਰੁਪਏ (27 ਖਰਬ ਤੋਂ ਵੀ ਜ਼ਿਆਦਾ) ਦੇ ਮਾਲਕ ਨੇ ਚੀਨ ਦੇ ਹੁਈ ਕਾ ਯਾਨ ਨੂੰ ਪਿੱਛੇ ਛੱਡ ਅਮੀਰਾਂ ਦੀ ਲਿਸਟ 'ਚ ਪਹਿਲਾ ਨੰਬਰ ਹਾਸਲ ਕਰ ਲਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement