(Source: ECI/ABP News)
ਮੁੰਬਈ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆਇਆ ਧਮਕੀ ਭਰਿਆ ਫ਼ੋਨ , ਕੋਡ-ਵਰਡ 'ਚ ਸ਼ਖਸ ਨੇ ਕੀਤੀ ਗੱਲ , ਅਲਰਟ ਮੋਡ 'ਤੇ ਪੁਲਿਸ
Mumbai International Airport News : ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਲੈ ਕੇ ਧਮਕੀ ਭਰੀ ਕਾਲ ਆਈ ਹੈ, ਜਿਸ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਗਈ ਹੈ। ਇੰਡੀਅਨ ਮੁਜਾਹਿਦੀਨ ਨਾਮਕ ਅੱਤਵਾਦੀ ਸੰਗਠਨ ਵਲੋਂ ਏਅਰਪੋਰਟ ਸੈਂਟਰ 'ਤੇ
![ਮੁੰਬਈ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆਇਆ ਧਮਕੀ ਭਰਿਆ ਫ਼ੋਨ , ਕੋਡ-ਵਰਡ 'ਚ ਸ਼ਖਸ ਨੇ ਕੀਤੀ ਗੱਲ , ਅਲਰਟ ਮੋਡ 'ਤੇ ਪੁਲਿਸ Mumbai international Airport threatened Call person Spoke in Code word police and other Agencies are on alert mode ਮੁੰਬਈ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆਇਆ ਧਮਕੀ ਭਰਿਆ ਫ਼ੋਨ , ਕੋਡ-ਵਰਡ 'ਚ ਸ਼ਖਸ ਨੇ ਕੀਤੀ ਗੱਲ , ਅਲਰਟ ਮੋਡ 'ਤੇ ਪੁਲਿਸ](https://feeds.abplive.com/onecms/images/uploaded-images/2023/02/07/73f5b6f474437d96b39fff3916280b7c1675754933130345_original.jpg?impolicy=abp_cdn&imwidth=1200&height=675)
Mumbai International Airport News : ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਲੈ ਕੇ ਧਮਕੀ ਭਰੀ ਕਾਲ ਆਈ ਹੈ, ਜਿਸ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਗਈ ਹੈ। ਇੰਡੀਅਨ ਮੁਜਾਹਿਦੀਨ ਨਾਮਕ ਅੱਤਵਾਦੀ ਸੰਗਠਨ ਵਲੋਂ ਏਅਰਪੋਰਟ ਸੈਂਟਰ 'ਤੇ ਇਹ ਧਮਕੀ ਭਰਿਆ ਫੋਨ ਆਇਆ, ਜਿਸ ਤੋਂ ਬਾਅਦ ਮੁੰਬਈ ਪੁਲਿਸ ਸਮੇਤ ਏਜੰਸੀਆਂ ਅਲਰਟ ਮੋਡ 'ਤੇ ਆ ਗਈਆਂ ਹਨ।
ਸੂਤਰਾਂ ਨੇ ਦੱਸਿਆ ਕਿ ਸੋਮਵਾਰ ਰਾਤ ਕਰੀਬ 10 ਵਜੇ ਏਅਰਪੋਰਟ ਸੈਂਟਰ 'ਤੇ ਕਾਲ ਆਈ ਸੀ। ਵਿਅਕਤੀ ਨੇ ਆਪਣਾ ਨਾਮ ਇਰਫਾਨ ਅਹਿਮਦ ਸ਼ੇਖ ਦੱਸਿਆ ਅਤੇ ਕਿਹਾ ਕਿ ਉਹ ਇੰਡੀਅਨ ਮੁਜਾਹਿਦੀਨ ਨਾਮਕ ਅੱਤਵਾਦੀ ਸੰਗਠਨ ਦਾ ਮੈਂਬਰ ਹੈ। ਆਪਣੇ ਬਾਰੇ ਦੱਸਣ ਤੋਂ ਬਾਅਦ ਵਿਅਕਤੀ ਨੇ ਕੋਡ ਸ਼ਬਦਾਂ ਦੀ ਵਰਤੋਂ ਕਰਕੇ ਸ਼ੱਕੀ ਢੰਗ ਨਾਲ ਗੱਲ ਕੀਤੀ, ਜਿਸ ਨੂੰ ਸਮਝਣ 'ਚ ਫੋਨ ਚੁੱਕਣ ਵਾਲਾ ਅਸਮਰਥ ਰਿਹਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਬਾਹਰ ਚੱਲੀ ਗੋਲੀ, ਗੈਂਗਵਾਰ ਦਾ ਸ਼ੱਕ
ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ
ਏਅਰਪੋਰਟ ਸੈਂਟਰ ਦੇ ਮੈਂਬਰ ਨੇ ਇਸ ਦੀ ਸੂਚਨਾ ਮੁੰਬਈ ਪੁਲਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਏਅਰਪੋਰਟ ਦੀਆਂ ਸਾਰੀਆਂ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ। ਪੁਲੀਸ ਨੇ ਇਸ ਅਣਪਛਾਤੇ ਵਿਅਕਤੀ ਖ਼ਿਲਾਫ਼ ਆਈਪੀਸੀ ਦੀ ਧਾਰਾ 505 (1) ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ‘ਚ ਸਬ-ਇੰਸਪੈਕਟਰ ਅਤੇ ਕਾਂਸਟੇਬਲ ਦੀਆਂ 1746 ਅਸਾਮੀਆਂ ਲਈ ਭਰਤੀ, ਇੰਝ ਕਰੋ ਅਪਲਾਈ
ਬੈਂਗਲੁਰੂ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਉਡਾਉਣ ਵਾਲੀ ਔਰਤ...
ਇਸ ਤੋਂ ਪਹਿਲਾਂ 3 ਫਰਵਰੀ ਨੂੰ ਕੇਰਲ ਦੀ ਇਕ ਔਰਤ ਨੇ ਬੈਂਗਲੁਰੂ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ। ਜਿਸ ਤੋਂ ਬਾਅਦ ਅਦਾਲਤ ਨੇ ਔਰਤ ਨੂੰ 11 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੁਲਸ ਮੁਤਾਬਕ ਦੋਸ਼ੀ ਔਰਤ ਨੇ ਬੈਂਗਲੁਰੂ ਤੋਂ ਕੋਲਕਾਤਾ ਜਾਣਾ ਸੀ। ਉਸ ਨੇ ਇੰਡੀਗੋ ਦੀ ਫਲਾਈਟ ਦੀ ਟਿਕਟ ਬੁੱਕ ਕਰਵਾਈ ਸੀ। ਏਅਰਪੋਰਟ 'ਤੇ ਚੈਕਿੰਗ ਦੌਰਾਨ ਉਸ ਦੀ ਅਧਿਕਾਰੀਆਂ ਨਾਲ ਬਹਿਸ ਹੋ ਗਈ, ਜਿਸ ਤੋਂ ਬਾਅਦ ਉਸ ਨੇ ਧਮਕੀ ਦਿੱਤੀ ਕਿ ਜੇਕਰ ਮੈਨੂੰ ਅੰਦਰ ਨਾ ਜਾਣ ਦਿੱਤਾ ਗਿਆ ਤਾਂ ਉਹ ਹਵਾਈ ਅੱਡੇ ਨੂੰ ਬੰਬ ਨਾਲ ਉਡਾ ਦੇਵੇਗੀ। ਇੰਨਾ ਹੀ ਨਹੀਂ ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਏਅਰਪੋਰਟ 'ਤੇ ਬੰਬ ਲੱਗਿਆ ਹੋਇਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)