'ਗਾਰੰਟੀ ਕਾਰਡ' ਲਈ ਮੁਸਲਿਮ ਔਰਤਾਂ ਪਹੁੰਚੀਆਂ ਯੂਪੀ ਕਾਂਗਰਸ ਹੈੱਡਕੁਆਰਟਰ, ਕਿਉਂ ਮੰਗਣ ਲੱਗ ਗਈਆਂ 1 ਲੱਖ ਰੁਪਏ, ਜਾਣੋ ਵਜ੍ਹਾ
Lok Sabha Election Results: ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਦੂਜੇ ਦਿਨ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਨਵਾਂ ਨਜ਼ਾਰਾ ਦੇਖਣ ਨੂੰ ਮਿਲਿਆ।
Lok Sabha Election Results 2024: ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਦੂਜੇ ਦਿਨ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਨਵਾਂ ਨਜ਼ਾਰਾ ਦੇਖਣ ਨੂੰ ਮਿਲਿਆ। ਬੁੱਧਵਾਰ ਸਵੇਰ ਤੋਂ ਹੀ ਵੱਡੀ ਗਿਣਤੀ 'ਚ ਮੁਸਲਿਮ ਔਰਤਾਂ ਯੂਪੀ ਕਾਂਗਰਸ ਪਾਰਟੀ ਦਫਤਰ ਦੇ ਬਾਹਰ 'ਗਾਰੰਟੀ ਕਾਰਡ' ਦੀ ਮੰਗ ਕਰਨ ਲੱਗੀਆਂ।
ਵੈਸੇ ਅਜੇ ਕੇਂਦਰ ਦੇ ਵਿੱਚ ਕੋਈ ਵੀ ਪਾਰਟੀ ਸਰਕਾਰ ਨਹੀਂ ਬਣਾ ਪਾਈ ਹੈ।
Women line up at UP Congress office for 'guarantee card' of Rs 1 lakh
— Reetesh Maheshwari (@Reetesh777) June 5, 2024
Source :https://t.co/orIObFWHvA pic.twitter.com/z5RlZjLBSa
ਇੰਨਾ ਹੀ ਨਹੀਂ ਕਈ ਔਰਤਾਂ ਨੇ ਪਹਿਲਾਂ ਤੋਂ ਪ੍ਰਾਪਤ ਕਾਂਗਰਸ ਗਰੰਟੀ ਕਾਰਡ ਵੀ ਆਪਣਾ ਨਾਮ, ਪਤਾ ਅਤੇ ਨੰਬਰ ਭਰ ਕੇ ਪਾਰਟੀ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤਾ। ਕੁਝ ਔਰਤਾਂ ਦਾ ਦਾਅਵਾ ਹੈ ਕਿ ਗਾਰੰਟੀ ਕਾਰਡ ਭਰਨ ਅਤੇ ਜਮ੍ਹਾਂ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਕਾਂਗਰਸ ਦਫ਼ਤਰ ਤੋਂ ਰਸੀਦ ਵੀ ਮਿਲੀ ਹੈ।
ਔਰਤਾਂ ਨੇ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਕਾਂਗਰਸ ਨੇ ਪੈਸੇ ਦੇਣ ਦਾ ਵਾਅਦਾ ਕੀਤਾ ਸੀ, ਹੁਣ ਆਈ.ਐਨ.ਡੀ.ਆਈ.ਏ. ਨੇ ਵਧੀਆ ਪ੍ਰਦਰਸ਼ਨ ਕੀਤਾ ਹੈ, ਇਸ ਲਈ ਅਸੀਂ ਗਾਰੰਟੀ ਕਾਰਡ ਲੈਣ ਆਏ ਹਾਂ। ਕਈ ਔਰਤਾਂ ਵੀ ਗਾਰੰਟੀ ਕਾਰਡ ਲੈਣ ਆਈਆਂ ਹੋਈਆਂ ਸਨ।
ਇੰਡੀਆ ਗੱਠਜੋੜ ਦੀ ਸਰਕਾਰ ਬਣਨ ਤੋਂ ਬਾਅਦ ਇਹ ਗਾਰੰਟੀ ਕਾਰਡ ਕੰਮ ਕਰਨਗੇ
ਕਾਂਗਰਸ ਦੇ ਇਸ ਗਾਰੰਟੀ ਕਾਰਡ ਵਿੱਚ ਯੁਵਾ ਨਿਆਇ ਯੋਜਨਾ ਤਹਿਤ ਹਰ ਪੜ੍ਹੇ-ਲਿਖੇ ਨੌਜਵਾਨ ਨੂੰ 1 ਲੱਖ ਰੁਪਏ ਅਤੇ ਨਾਰੀ ਨਿਆਂ ਯੋਜਨਾ ਤਹਿਤ ਗਰੀਬ ਪਰਿਵਾਰ ਦੀ ਹਰ ਔਰਤ ਨੂੰ 1 ਲੱਖ ਰੁਪਏ ਸਾਲਾਨਾ ਦੇਣ ਦਾ ਵਾਅਦਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਨਰੇਗਾ ਮਜ਼ਦੂਰਾਂ ਨੂੰ ਘੱਟੋ-ਘੱਟ 400 ਰੁਪਏ ਦਿਹਾੜੀ ਦੇਣ ਦੀ ਗੱਲ ਕਹੀ ਗਈ ਹੈ। ਇਸ ਦੇ ਨਾਲ ਹੀ ਸਵਾਮੀਨਾਥਨ ਫਾਰਮੂਲੇ 'ਤੇ ਆਧਾਰਿਤ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੇ ਨਾਲ-ਨਾਲ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਗਿਆ ਹੈ।
ਇਸ ਵਾਰ ਦੇਸ਼ ਦੀ ਜਨਤਾ ਨੇ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਦਿੱਤਾ ਹੈ। ਭਾਜਪਾ ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਇਸ ਨੂੰ ਪੂਰਾ ਬਹੁਮਤ ਨਹੀਂ ਮਿਲਿਆ ਹੈ। ਜਿਸ ਕਰਕੇ ਹੁਣ ਇੰਡੀਆ ਗਠਜੋੜ ਵੀ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।