ਮੁਕੇਸ਼ ਅੰਬਾਨੀ, ਅਮਿਤਾਭ ਬੱਚਨ ਅਤੇ ਧਰਮਿੰਦਰ ਦੇ ਘਰ ਨੂੰ ਉਡਾਉਣ ਦੀ ਮਿਲੀ ਧਮਕੀ, ਨਾਗਪੁਰ ਪੁਲਿਸ ਕੰਟਰੋਲ ਨੂੰ ਆਇਆ ਫੋਨ
Maharashtra News: ਦੇਸ਼ ਦੀਆਂ ਵੱਡੀਆਂ ਸ਼ਖ਼ਸੀਅਤਾਂ ਦੇ ਬੰਗਲੇ ਉਡਾਉਣ ਦੀਆਂ ਧਮਕੀ ਮਿਲੀ ਹੈ। ਇਹ ਧਮਕੀ ਨਾਗਪੁਰ ਪੁਲਿਸ ਦੇ ਕੰਟਰੋਲ ਰੂਮ ਵਿੱਚ ਆਈ ਹੈ, ਜਿਸ ਵਿੱਚ ਮੁਕੇਸ਼ ਅੰਬਾਨੀ ਤੋਂ ਲੈ ਕੇ ਅਮਿਤਾਭ ਬੱਚਨ ਤੱਕ ਦੇ ਘਰਾਂ ਨੂੰ ਉਡਾਉਣ ਦੀ ਗੱਲ ਕਹੀ ਗਈ ਹੈ।
Threat Call To Police: ਮਹਾਰਾਸ਼ਟਰ ਦੇ ਨਾਗਪੁਰ ਪੁਲਿਸ ਕੰਟਰੋਲ 'ਚ ਇਕ ਵਿਅਕਤੀ ਨੇ ਅਜਿਹੀ ਕਾਲ ਕੀਤੀ ਕਿ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਸ ਫੋਨ ਕਾਲ 'ਤੇ ਕਿਸੇ ਅਣਪਛਾਤੇ ਵਿਅਕਤੀ ਨੇ ਮੁੰਬਈ ਦੇ ਮਸ਼ਹੂਰ ਲੋਕਾਂ ਦੇ ਘਰ ਬੰਬ ਨਾਲ ਉਡਾਉਣ ਦੀ ਗੱਲ ਕਹੀ ਹੈ। ਇਸ ਵਿੱਚ ਮਸ਼ਹੂਰ ਕਾਰੋਬਾਰੀ ਮੁਕੇਸ਼ ਅੰਬਾਨੀ, ਫਿਲਮ ਅਦਾਕਾਰ ਅਮਿਤਾਭ ਬੱਚਨ ਅਤੇ ਧਰਮਿੰਦਰ ਸ਼ਾਮਲ ਹਨ।
ਸੂਤਰਾਂ ਦੇ ਮੁਤਾਬਕ ਫੋਨ ਕਰਨ ਵਾਲੇ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਮੁਕੇਸ਼ ਅੰਬਾਨੀ ਦੇ ਬੰਗਲੇ ਐਂਟੀਲੀਆ 'ਚ ਧਮਾਕਾ ਹੋਵੇਗਾ। ਇਸ ਤੋਂ ਇਲਾਵਾ ਫੋਨ ਕਰਨ ਵਾਲੇ ਨੇ ਕਿਹਾ ਕਿ ਅਮਿਤਾਭ ਬੱਚਨ ਦੇ ਘਰ ਅਤੇ ਬਾਲੀਵੁੱਡ ਐਕਟਰ ਧਰਮਿੰਦਰ ਦੇ ਘਰ 'ਚ ਧਮਾਕਾ ਹੋਵੇਗਾ। ਕਾਲ ਆਉਣ ਤੋਂ ਬਾਅਦ ਨਾਗਪੁਰ ਪੁਲਿਸ ਨੇ ਇਸ ਦੀ ਜਾਣਕਾਰੀ ਮੁੰਬਈ ਪੁਲਸ ਨੂੰ ਦਿੱਤੀ। ਉੱਥੇ ਹੀ, ਮੁੰਬਈ ਪੁਲਿਸ ਕਾਲਰ ਨੂੰ ਟਰੇਸ ਕਰਨ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ।
ਇਹ ਵੀ ਪੜ੍ਹੋ: Manish Sisodia Resign: ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੇ ਮੰਤਰੀਆਂ ਦੇ ਅਹੁਦੇ ਤੋਂ ਦਿੱਤਾ ਅਸਤੀਫਾ, CM ਕੇਜਰੀਵਾਲ ਨੇ ਕੀਤਾ ਸਵੀਕਾਰ
ਕੀ ਹੈ ਪੂਰਾ ਮਾਮਲਾ?
ਦਰਅਸਲ, ਕਿਸੇ ਅਣਪਛਾਤੇ ਵਿਅਕਤੀ ਨੇ ਨਾਗਪੁਰ ਪੁਲਿਸ ਕੰਟਰੋਲ ਰੂਮ ਨੂੰ ਫ਼ੋਨ ਕਰਕੇ ਕਿਹਾ ਕਿ ਕਾਰੋਬਾਰੀ ਮੁਕੇਸ਼ ਅੰਬਾਨੀ, ਫ਼ਿਲਮ ਅਦਾਕਾਰ ਧਰਮਿੰਦਰ ਅਤੇ ਅਮਿਤਾਭ ਬੱਚਨ ਦੇ ਘਰ ਦੇ ਬਾਹਰ ਬੰਬ ਰੱਖੇ ਗਏ ਹਨ। ਇਸ ਤੋਂ ਬਾਅਦ ਨਾਗਪੁਰ ਪੁਲਿਸ ਨੇ ਇਹ ਅਲਰਟ ਮੁੰਬਈ ਪੁਲਿਸ ਨੂੰ ਭੇਜਿਆ ਅਤੇ ਪੁਲਿਸ ਤੁਰੰਤ ਅਲਰਟ ਹੋ ਕੇ ਬੰਬ ਨਿਰੋਧਕ ਦਸਤੇ ਦੇ ਨਾਲ ਮਿਲ ਕੇ ਸਾਰੀਆਂ ਥਾਵਾਂ ਦੀ ਤਲਾਸ਼ੀ ਲੈ ਰਹੀ ਹੈ। ਇਸ ਤੋਂ ਇਲਾਵਾ ਫੋਨ ਕਰਨ ਵਾਲੇ ਨੇ ਇਹ ਵੀ ਦਾਅਵਾ ਕੀਤਾ ਕਿ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਲਈ 25 ਹਥਿਆਰਬੰਦ ਵਿਅਕਤੀ ਮੁੰਬਈ ਦੇ ਦਾਦਰ ਪਹੁੰਚੇ ਹੋਏ ਹਨ।
ਇਹ ਵੀ ਪੜ੍ਹੋ: Businessman KP Singh: 91 ਸਾਲ ਦੀ ਉਮਰ 'ਚ DLF ਦੇ ਚੇਅਰਮੈਨ ਕੇਪੀ ਸਿੰਘ ਨੂੰ ਫਿਰ ਹੋਈਆ ਪਿਆਰ, ਖੋਲ੍ਹੇ ਨਵੇਂ ਸਾਥੀ ਨਾਲ ਜੁੜੇ ਕਈ ਰਾਜ਼