ED Action on Naresh Goyal: ED ਦੀ ਵੱਡੀ ਕਾਰਵਾਈ, ਜੈੱਟ ਏਅਰਵੇਜ਼ ਦੇ ਸੰਸਥਾਪਕ ਤੇ ਪਰਿਵਾਰ ਦੀ ਕਰੋੜਾਂ ਦੀ ਜਾਇਦਾਦ ਜ਼ਬਤ
ED Action on Naresh Goyal: ਨਰੇਸ਼ ਗੋਇਲ ਦੀਆਂ ਕੁਰਕ ਕੀਤੀਆਂ ਜਾਇਦਾਦਾਂ ਵਿਚ ਵੱਖ-ਵੱਖ ਕੰਪਨੀਆਂ ਅਤੇ ਵਿਅਕਤੀਆਂ ਦੇ ਨਾਂ 'ਤੇ 17 ਰਿਹਾਇਸ਼ੀ ਫਲੈਟ ਅਤੇ ਵਪਾਰਕ ਥਾਂ ਸ਼ਾਮਲ ਹਨ।
ED Action Against Naresh Goyal: ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬੁੱਧਵਾਰ (1 ਨਵੰਬਰ) ਨੂੰ ਕਿਹਾ ਕਿ ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਲੰਡਨ, ਦੁਬਈ ਅਤੇ ਭਾਰਤ ਦੀਆਂ ਕੰਪਨੀਆਂ ਦੀਆਂ ਲਗਭਗ 538 ਕਰੋੜ ਰੁਪਏ ਦੀਆਂ ਜਾਇਦਾਦਾਂ ਕਥਿਤ ਬੈਂਕ ਲੋਨ ਧੋਖਾਧੜੀ ਵਿੱਚ ਕੁਰਕ ਕੀਤੀਆਂ ਗਈਆਂ ਹਨ। ਕੁਰਕ ਕੀਤੀਆਂ ਜਾਇਦਾਦਾਂ ਵਿੱਚ 17 ਫਲੈਟ, ਬੰਗਲੇ ਅਤੇ ਵਪਾਰਕ ਥਾਂ ਸ਼ਾਮਲ ਹਨ।
ਈਡੀ ਨੇ ਕਿਹਾ, "ਲੰਡਨ, ਦੁਬਈ ਅਤੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਥਿਤ ਇਹ ਸੰਪਤੀਆਂ ਜੈੱਟ ਏਅਰ ਪ੍ਰਾਈਵੇਟ ਲਿਮਟਿਡ ਅਤੇ ਜੈੱਟ ਇੰਟਰਪ੍ਰਾਈਜਿਜ਼ ਪ੍ਰਾਈਵੇਟ ਲਿਮਟਿਡ, ਗੋਇਲ, ਉਨ੍ਹਾਂ ਦੀ ਪਤਨੀ ਅਨੀਤਾ ਅਤੇ ਪੁੱਤਰ ਨਿਵਾਨ ਵਰਗੀਆਂ ਵੱਖ-ਵੱਖ ਕੰਪਨੀਆਂ ਦੇ ਨਾਮ 'ਤੇ ਹਨ।"
1 ਸਤੰਬਰ ਨੂੰ ਹੋਈ ਸੀ ਗ੍ਰਿਫਤਾਰੀ
ਈਡੀ ਨੇ ਨਰੇਸ਼ ਗੋਇਲ (74) ਨੂੰ 1 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਮੰਗਲਵਾਰ (31 ਅਕਤੂਬਰ) ਨੂੰ ਮੁੰਬਈ ਦੀ ਵਿਸ਼ੇਸ਼ ਮਨੀ ਲਾਂਡਰਿੰਗ ਐਕਟ (ਪੀਐਮਐਲਏ) ਅਦਾਲਤ ਵਿੱਚ ਉਨ੍ਹਾਂ ਖ਼ਿਲਾਫ਼ ਚਾਰਜਸ਼ੀਟ ਦਰਜ ਕੀਤੀ ਸੀ। ਨਰੇਸ਼ ਗੋਇਲ ਨੂੰ ਕੇਨਰਾ ਬੈਂਕ ਤੋਂ 535 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ 'ਚ ਲੰਬੀ ਪੁੱਛਗਿੱਛ ਤੋਂ ਬਾਅਦ 1 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ: Gold Price Today: ਕਰਵਾ ਚੌਥ 'ਤੇ ਸਸਤਾ ਹੋਇਆ ਸੋਨਾ, ਚਾਂਦੀ ਦੀ ਵੀ ਘਟੀ ਕੀਮਤ, ਹੱਥੋਂ ਨਾ ਜਾਣ ਦਿਓ ਖਰੀਦਾਰੀ ਦਾ ਮੌਕਾ
ਬੈਂਕ ਨੇ ਦੋਸ਼ ਲਾਇਆ ਸੀ ਕਿ ਜੇਆਈਐਲ ਨੇ ਸਬੰਧਤ ਕੰਪਨੀਆਂ ਨੂੰ ਕਮਿਸ਼ਨ ਦੇ ਖਰਚੇ ਵਜੋਂ 1,410.41 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ, ਜਿਸ ਵਿੱਚ ਪੈਸੇ ਦੀ ਦੁਰਵਰਤੋਂ ਕੀਤੀ ਗਈ ਸੀ। ਈਡੀ ਨੇ ਆਪਣੀ ਚਾਰਜਸ਼ੀਟ 'ਚ ਨਰੇਸ਼ ਗੋਇਲ 'ਤੇ ਬੈਂਕ ਦਾ ਪੈਸਾ ਬਾਹਰ ਭੇਜਣ ਦਾ ਦੋਸ਼ ਲਗਾਇਆ ਹੈ।
2019 ਵਿੱਚ ਬੰਦ ਹੋਇਆ ਸੀ ਜੈੱਟ ਏਅਰਵੇਜ਼
ਨਰੇਸ਼ ਗੋਇਲ ਨੇ ਸਾਲ 1993 ਵਿੱਚ ਜੈੱਟ ਏਅਰਵੇਜ਼ ਦੀ ਸਥਾਪਨਾ ਕੀਤੀ ਸੀ। ਸਾਲ 2019 'ਚ ਕਰਜ਼ੇ ਦੀ ਅਦਾਇਗੀ ਨਾ ਹੋਣ ਕਾਰਨ ਅਪ੍ਰੈਲ 2019 'ਚ ਜੈੱਟ ਏਅਰਵੇਜ਼ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਫੋਰਬਸ ਦੇ ਅਨੁਸਾਰ, ਨਰੇਸ਼ ਗੋਇਲ 2012 ਵਿੱਚ ਭਾਰਤ ਦੇ 16ਵੇਂ ਸਭ ਤੋਂ ਅਮੀਰ ਵਿਅਕਤੀ ਸਨ। ਇਸ ਸਾਲ ਕੇਂਦਰੀ ਜਾਂਚ ਏਜੰਸੀ ਨੇ ਨਰੇਸ਼ ਗੋਇਲ ਦੀ ਰਿਹਾਇਸ਼ ਅਤੇ ਦਫ਼ਤਰ ਸਮੇਤ ਮੁੰਬਈ ਵਿੱਚ ਸੱਤ ਥਾਵਾਂ ’ਤੇ ਛਾਪੇ ਮਾਰੇ ਸਨ।
ਇਹ ਵੀ ਪੜ੍ਹੋ: GST Data: ਤਿਉਹਾਰੀ ਸੀਜ਼ਨ ਨੇ ਭਰਿਆ ਸਰਕਾਰ ਦਾ ਖ਼ਜਾਨਾ, 1.72 ਲੱਖ ਕਰੋੜ ਰੁਪਏ ਰਿਹਾ GST ਕੁਲੈਕਸ਼ਨ