ਪੜਚੋਲ ਕਰੋ
Advertisement
ਬੀਜੇਪੀ ਵਿਧਾਇਕ ਦਾ ਸ਼ਰਮਨਾਕ ਕਾਰਾ: ਪਾਣੀ ਮੰਗਣ ‘ਤੇ ਔਰਤ ਨੂੰ ਲੱਤਾਂ-ਮੁੱਕਿਆਂ ਨਾਲ ਕੁੱਟਿਆ, ਵੀਡੀਓ ਵਾਇਰਲ
ਗੁਜਰਾਤ ‘ਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਬਲਰਾਮ ਥਾਵਾਣੀ ਤੇ ਉਸ ਦੇ ਸਮਰਥਕਾਂ ਨੇ ਮਿਲ ਕੇ ਮਹਿਲਾ ਨਾਲ ਕੁੱਟਮਾਰ ਕੀਤੀ। ਇਹ ਘਟਨਾ ਗੁਜਰਾਤ ਦੇ ਨਰੋਡਾ ਦੀ ਹੈ। ਇੱਥੇ ਇੱਕ ਔਰਤ ਪਾਣੀ ਨੂੰ ਲੈ ਕੇ ਬਲਰਾਮ ਥਾਵਾਣੀ ਨੂੰ ਸ਼ਿਕਾਇਤ ਕਰ ਰਹੀ ਸੀ।
ਅਹਿਮਦਾਬਾਦ: ਗੁਜਰਾਤ ‘ਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਬਲਰਾਮ ਥਾਵਾਣੀ ਤੇ ਉਸ ਦੇ ਸਮਰਥਕਾਂ ਨੇ ਮਿਲ ਕੇ ਮਹਿਲਾ ਨਾਲ ਕੁੱਟਮਾਰ ਕੀਤੀ। ਇਹ ਘਟਨਾ ਗੁਜਰਾਤ ਦੇ ਨਰੋਡਾ ਦੀ ਹੈ। ਇੱਥੇ ਇੱਕ ਔਰਤ ਪਾਣੀ ਨੂੰ ਲੈ ਕੇ ਬਲਰਾਮ ਥਾਵਾਣੀ ਨੂੰ ਸ਼ਿਕਾਇਤ ਕਰ ਰਹੀ ਸੀ। ਸ਼ਿਕਾਇਤ ਸੁਣ ਕੇ ਵਿਧਾਇਕ ਆਪਣੇ ਗੁੱਸੇ ‘ਤੇ ਕੰਟਰੋਲ ਨਹੀਂ ਕਰ ਪਾਇਆ। ਉਸ ਨੇ ਮਹਿਲਾ ਨਾਲ ਕੁੱਟਮਾਰ ਕੀਤੀ। ਇਸ ‘ਚ ਵਿਧਾਇਕ ਨਾਲ ਉਸ ਦੇ ਸਮਰੱਥਕ ਵੀ ਸ਼ਾਮਲ ਸੀ।
ਪੀੜਤਾ ਦਾ ਕਹਿਣਾ ਹੈ ਕਿ ਵਿਧਾਇਕ ਨੇ ਨਾ ਸਿਰਫ ਮੇਰੇ ਨਾਲ ਕੁੱਟਮਾਰ ਕੀਤੀ ਸਗੋਂ ਮੇਰੇ ਪਤੀ ਜਦੋਂ ਮੈਨੂੰ ਬਚਾਉਣ ਆਏ ਤਾਂ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ। ਪੀੜਤਾ ਨੇ ਕਿਹਾ, “ਮੇਰੇ ਨਾਲ ਸਿਰਫ ਵਿਧਾਇਕ ਹੀ ਨਹੀਂ ਸਗੋਂ ਉਸ ਨੇ ਤਿੰਨ-ਚਾਰ ਸਮਰੱਥਕਾਂ ਨੇ ਵੀ ਕੁੱਟਮਾਰ ਨੂੰ ਅੰਜ਼ਾਮ ਦਿੱਤਾ।”ਮਹਿਲਾ ਨਾਲ ਹੋਈ ਇਸ ਬਦਸਲੂਕੀ ਦਾ ਵੀਡੀਓ ਇੱਕ ਵਿਅਕਤੀ ਨੇ ਆਪਣੇ ਫੋਨ ‘ਚ ਰਿਕਾਰਡ ਕੀਤਾ। ਕੁੱਟਮਾਰ ਦੌਰਾਨ ਮਹਿਲਾ ਨੇ ਉੱਥੇ ਖੜ੍ਹੇ ਲੋਕਾਂ ਤੋਂ ਮਦਦ ਦੀ ਮੰਗ ਕੀਤੀ ਪਰ ਉਸ ਦੀ ਮਦਦ ਲਈ ਕੋਈ ਅੱਗੇ ਨਹੀਂ ਆਇਆ। ਇਸ ਤੋਂ ਬਾਅਦ ਔਰਤ ਪੁਲਿਸ ਸਟੇਸ਼ਨ ਗਈ ਪਰ ਪੁਲਿਸ ਨੇ ਵੀ ਮਾਮਲਾ ਦਰਜ ਕਰਨ ਤੋਂ ਮਨ੍ਹਾਂ ਕਰ ਦਿੱਤਾ। ਇਸ ਤੋਂ ਬਾਅਦ ਜਦੋਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਾਂ ਪੁਲਿਸ ਨੇ ਸ਼ਿਕਾਇਤ ਤਾਂ ਦਰਜ ਕਰ ਲਈ ਪਰ ਇਸ ‘ਚ ਕੋਈ ਗ੍ਰਿਫ਼ਤਾਰੀ ਨਹੀ ਹੋਈ।गुजरात के विद्यायक महिला को लाते मारते हुए : अहमदाबाद के नरोडा ईलाके में पानी की किल्लत की शिकायत करने गई एक महिला को गुजरात भाजपा के 'माननीय' विधायक बलराम थावानी ने खुलेआम बेरहमी के साथ पिटा ! @dgpgujarat, @AhmedabadPolice आप तुरंत गिरफ्तारी कीजिए! यह हरगिज नहीं चलेगा! pic.twitter.com/6mV7EmC6KV
— Jignesh Mevani (@jigneshmevani80) 2 June 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕ੍ਰਿਕਟ
Advertisement