ਪੜਚੋਲ ਕਰੋ
Advertisement
ਵਿਦਿਆਰਥਣ ਨਾਲ ਕੰਡੋਮ 'ਤੇ ਟਿੱਪਣੀ ਕਰਕੇ ਮੁਸ਼ਕਲ 'ਚ ਫਸੀ IAS ਅਧਿਕਾਰੀ , ਮਹਿਲਾ ਕਮਿਸ਼ਨ ਨੇ 7 ਦਿਨਾਂ 'ਚ ਮੰਗਿਆ ਜਵਾਬ
Bihar News : ਰਾਸ਼ਟਰੀ ਮਹਿਲਾ ਕਮਿਸ਼ਨ (NCW) ਨੇ ਪਟਨਾ ਵਿੱਚ ਵਾਪਰੀ ਘਟਨਾ ਦਾ ਨੋਟਿਸ ਲਿਆ ਹੈ। ਜਿੱਥੇ ਆਈਏਐਸ ਅਧਿਕਾਰੀ ਹਰਜੋਤ ਕੌਰ ਭਮਰਾ, ਬਿਹਾਰ ਮਹਿਲਾ ਬਾਲ ਵਿਕਾਸ ਨਿਗਮ ਦੀ ਐਮਡੀ ਨੇ ਇੱਕ ਸਕੂਲੀ ਵਿਦਿਆਰਥਣ ਨੂੰ ਪੁੱਛਿਆ ਕਿ ਕੀ ਉਹ "ਕੰਡੋਮ ਵੀ ਚਾਹੁੰਦੀ ਹੈ "
Bihar News : ਰਾਸ਼ਟਰੀ ਮਹਿਲਾ ਕਮਿਸ਼ਨ (NCW) ਨੇ ਪਟਨਾ ਵਿੱਚ ਵਾਪਰੀ ਘਟਨਾ ਦਾ ਨੋਟਿਸ ਲਿਆ ਹੈ। ਜਿੱਥੇ ਆਈਏਐਸ ਅਧਿਕਾਰੀ ਹਰਜੋਤ ਕੌਰ ਭਮਰਾ, ਬਿਹਾਰ ਮਹਿਲਾ ਬਾਲ ਵਿਕਾਸ ਨਿਗਮ ਦੀ ਐਮਡੀ ਨੇ ਇੱਕ ਸਕੂਲੀ ਵਿਦਿਆਰਥਣ ਨੂੰ ਪੁੱਛਿਆ ਕਿ ਕੀ ਉਹ "ਕੰਡੋਮ ਵੀ ਚਾਹੁੰਦੀ ਹੈ " ਜਦੋਂ ਵਿਦਿਆਰਥਣ ਨੇ ਸਸਤੇ ਸੈਨੇਟਰੀ ਨੈਪਕਿਨ ਮੰਗੇ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਇਸ ਟਿੱਪਣੀ ਲਈ ਲਿਖਤੀ ਸਪੱਸ਼ਟੀਕਰਨ ਮੰਗਿਆ ਹੈ। ਇਸ ਦੇ ਲਈ ਆਈਏਐਸ ਅਧਿਕਾਰੀ ਨੂੰ ਸੱਤ ਦਿਨਾਂ ਦੇ ਅੰਦਰ ਜਵਾਬ ਦੇਣਾ ਹੋਵੇਗਾ।
ਕੀ ਹੈ ਪੂਰਾ ਮਾਮਲਾ?
ਬਿਹਾਰ ਵਿੱਚ ਇੱਕ ਸਕੂਲੀ ਵਿਦਿਆਰਥਣ ਨੇ IAS ਹਰਜੋਤ ਕੌਰ ਭਮਰਾ (IAS Harjot Kaur Bhamra) ਨੂੰ ਇੱਕ ਸਧਾਰਨ ਸਵਾਲ ਪੁੱਛਿਆ। ਕੁੜੀ ਨੇ ਸਵਾਲ ਕੀਤਾ ਕਿ ਜਦੋਂ ਸਰਕਾਰ ਸਾਈਕਲ, ਕੱਪੜੇ ਦਿੰਦੀ ਹੈ ਤਾਂ ਸਾਨੂੰ ਕੁੜੀਆਂ ਨੂੰ ਕੀ ਸਰਕਾਰ 20-30 ਰੁਪਏ ਦਾ ਸੈਨੇਟਰੀ ਪੈਡ ਦੇ ਸਕਦੀ ਹੈ? ਉਨ੍ਹਾਂ ਦੇ ਸਵਾਲ 'ਤੇ ਹਰਜੋਤ ਕੌਰ ਨੇ ਕਿਹਾ, 'ਅੱਜ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਸੈਨੇਟਰੀ ਨੈਪਕਿਨ ਦੇਵੇ ਤਾਂ ਕੱਲ੍ਹ ਤੁਸੀਂ ਕਹੋਗੇ ਕਿ ਸਰਕਾਰ ਜੀਨਸ ਵੀ ਦੇ ਸਕਦੀ ਹੈ ਅਤੇ ਉਸਦੇ ਬਾਅਦ ਕੁੱਝ ਸੁੰਦਰ ਜੁੱਤੇ ਕਿਉਂ ਨਹੀਂ ਦੇ ਸਕਦੀ?' ਆਈਏਐਸ ਅਧਿਕਾਰੀ ਹਰਜੋਤ ਕੌਰ ਨੇ ਅੱਗੇ ਕਿਹਾ, "ਤੁਸੀਂ ਆਖਰਕਾਰ ਉਮੀਦ ਕਰੋਗੇ ਕਿ ਸਰਕਾਰ ਤੁਹਾਨੂੰ ਪਰਿਵਾਰ ਨਿਯੋਜਨ ਦੇ ਤਰੀਕੇ, ਕੰਡੋਮ ਵੀ ਦੇਵੇਗੀ।"
National Commission for Women (NCW) takes cognizance of the incident in Patna, where IAS officer Harjot Kaur Bhamra, MD of Bihar Women & Child Development Corporation asked a schoolgirl if “she wants condoms too” when the student asked for affordable sanitary napkins: NCW pic.twitter.com/04RUizbXKh
— ANI (@ANI) September 29, 2022
ਉਸ ਨੇ ਲੜਕੀਆਂ ਨੂੰ ਪੁੱਛਿਆ ,ਤੁਹਾਨੂੰ ਸਰਕਾਰ ਤੋਂ ਕੁਝ ਵੀ ਲੈਣ ਜ਼ਰੂਰਤ ਕਿਉਂ ਹੈ? ਇਹ ਸੋਚਣ ਦਾ ਤਰੀਕਾ ਗਲਤ ਹੈ। ਤੁਸੀਂ ਖ਼ੁਦ ਤੋਂ ਕੁਝ ਕਰਨ ਬਾਰੇ ਸੋਚੋ, ਖ਼ੁਦ ਤੋਂ ਕੁਝ ਪੈਸਾ ਕਮਾਉਣ ਦਾ ਤਰੀਕਾ ਸਿੱਖੋ , ਸਵੈ-ਨਿਰਭਰ ਬਣੋ।" ਦੱਸ ਦੇਈਏ ਕਿ ਇਸ ਵਰਕਸ਼ਾਪ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ 9ਵੀਂ ਅਤੇ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਸ਼ਾਮਲ ਹੋਈਆਂ ਸਨ।
ਆਈਏਐਸ ਅਫਸਰ ਨੇ ਦਿੱਤਾ ਅਜ਼ੀਬੋ-ਗਰੀਬ ਜਵਾਬ
ਜਦੋਂ ਇੱਕ ਵਿਦਿਆਰਥਣ ਨੇ ਕਿਹਾ ਕਿ ਉਸਦੇ ਸਕੂਲ ਵਿੱਚ ਲੜਕੀਆਂ ਦਾ ਟਾਇਲਟ ਟੁੱਟਿਆ ਹੋਇਆ ਹੈ ਅਤੇ ਲੜਕੇ ਅਕਸਰ ਘੁਸ ਜਾਂਦੇ ਹਨ ਤਾਂ ਅਧਿਕਾਰੀ ਨੇ ਜਵਾਬ ਦਿੱਤਾ, "ਮੈਨੂੰ ਦੱਸੋ, ਕੀ ਤੁਹਾਡੇ ਘਰ ਵਿੱਚ ਵੱਖਰੇ ਪਖਾਨੇ ਹਨ? ਜੇਕਰ ਤੁਸੀਂ ਵੱਖ-ਵੱਖ ਥਾਵਾਂ 'ਤੇ ਬਹੁਤ ਸਾਰੀਆਂ ਚੀਜ਼ਾਂ ਮੰਗਦੇ ਰਹੋਗੇ ਤਾਂ ਇਹ ਕਿਵੇਂ ਕੰਮ ਕਰੇਗਾ?" ਹਰਜੋਤ ਕੌਰ ਨੇ ਲੜਕੀਆਂ ਨੂੰ ਕਿਹਾ, "ਤੁਹਾਨੂੰ ਇਹ ਤੈਅ ਕਰਨਾ ਹੋਵੇਗਾ ਕਿ ਤੁਸੀਂ ਖ਼ੁਦ ਨੂੰ ਭਵਿੱਖ ਵਿੱਚ ਕਿੱਥੇ ਦੇਖਣਾ ਚਾਹੁੰਦੇ ਹੋ। ਸਰਕਾਰ ਇਹ ਫੈਸਲਾ ਨਹੀਂ ਕਰ ਸਕਦੀ। ਕੀ ਤੁਸੀਂ ਜਿੱਥੇ ਹੋ, ਉੱਥੇ ਹੀ ਬੈਠਣਾ ਚਾਹੁੰਦੇ ਹੋ ਜਾਂ ਜਿੱਥੇ ਅੱਜ ਮੈਂ ਬੈਠੀ ਹਾਂ ,ਉੱਥੇ ਬੈਠਣਾ ਚਾਹੁੰਦੇ ਹੋ?"
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement