NCB Raid On Cruise Party: ਕ੍ਰੂਜ਼ 'ਤੇ ਚੱਲ ਰਹੀ ਡ੍ਰਗਸ ਪਾਰਟੀ 'ਤੇ NCB ਦੀ ਰੇਡ, ਅਦਾਕਾਰਾ ਦੇ ਬੇਟੇ ਸਮੇਤ 10 ਲੋਕਾਂ ਨੂੰ ਹਿਰਾਸਤ 'ਚ ਲਿਆ
ਐਨਸੀਬੀ ਨੇ ਅਜੇ ਤਕ ਅਧਿਕਾਰਤ ਤੌਰ ਤੇ ਗ੍ਰਿਫ਼ਤਾਰ ਲੋਕਾਂ ਦੇ ਨਾਂਅ ਦਾ ਖੁਲਾਸਾ ਨਹੀਂ ਕੀਤਾ। ਕ੍ਰੂਜ਼ ਤੇ ਜਿਹੜੇ ਲੋਕਾਂ ਨੂੰ ਫੜਿਆ ਗਿਆ, ਉਨ੍ਹਾਂ ਨੂੰ ਅੱਜ ਸਵੇਰ ਤਕ ਮੁੰਬਈ ਲਿਆਂਦਾ ਜਾਵੇਗਾ।
NCB Raid On Cruise Party: ਐਨਸੀਬੀ (NCB) ਨੇ ਮੁੰਬਈ ਤੋਂ ਗੋਆ ਜਾ ਰਹੇ ਇਕ ਕ੍ਰੂਜ਼ ਸ਼ਿਪ 'ਤੇ ਚੱਲ ਰਹੀ ਡ੍ਰਗਸ ਪਾਰਟੀ 'ਚ ਛਾਪਾ ਮਾਰਿਆ ਹੈ। ਐਨਸੀਬੀ ਨੇ ਦਸ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਇਸ 'ਚ ਇਕ ਵੱਡੇ ਅਦਾਕਾਰਾ ਦਾ ਬੇਟਾ ਵੀ ਸ਼ਾਮਿਲ ਹੈ। ਕ੍ਰੂਜ਼ 'ਤੇ ਅੱਠ ਘੰਟੇ ਤੋਂ ਜ਼ਿਆਦਾ ਸਮੇਂ ਤਕ ਛਾਪੇਮਾਰੀ ਜਾਰੀ ਰਹੀ।
ਹਾਲਾਂਕਿ ਐਨਸੀਬੀ ਨੇ ਅਜੇ ਤਕ ਅਧਿਕਾਰਤ ਤੌਰ 'ਤੇ ਗ੍ਰਿਫ਼ਤਾਰ ਲੋਕਾਂ ਦੇ ਨਾਂਅ ਦਾ ਖੁਲਾਸਾ ਨਹੀਂ ਕੀਤਾ। ਕ੍ਰੂਜ਼ ਤੇ ਜਿਹੜੇ ਲੋਕਾਂ ਨੂੰ ਫੜਿਆ ਗਿਆ, ਉਨ੍ਹਾਂ ਨੂੰ ਅੱਜ ਸਵੇਰ ਤਕ ਮੁੰਬਈ ਲਿਆਂਦਾ ਜਾਵੇਗਾ। ਇਸ ਤੋਂ ਬਾਅਦ ਲੀਗਲ ਕਾਰਵਾਈ ਅੱਗੇ ਵਧਾਈ ਜਾਵੇਗੀ।
ਅੱਠ ਘੰਟੇ ਤੋਂ ਜ਼ਿਆਦਾ ਸਮੇਂ ਤੋਂ ਰੇਡ ਜਾਰੀ
ਇਹ ਕਾਰਵਾਈ ਐਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਦੀ ਟੀਮ ਵੱਲੋਂ ਪਿਛਲੇ ਅੱਠ ਘੰਟਿਆਂ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਹੀ ਹੈ। ਐਨਸੀਬੀ ਨੂੰ ਕ੍ਰੂਜ਼ 'ਤੇ ਚੱਲ ਰਹੀ ਪਾਰਟੀ 'ਚੋਂ ਡ੍ਰੀਗਸ ਮਿਲੇ ਹਨ। ਸੂਤਰਾਂ ਨੇ ਦੱਸਿਆ ਕਿ ਉਹ ਕ੍ਰੂਜ਼ ਮੁੰਬਈ ਤੋਂ ਗੋਆ ਜਾ ਰਿਹਾ ਸੀ।
ਇਹ ਕ੍ਰੂਜ਼ ਜਿਵੇਂ ਹੀ ਮੁੰਬਈ ਤੋਂ ਨਿੱਕਲ ਕੇ ਸਮੁੰਦਰ 'ਚ ਪਹੁੰਚਿਆਂ ਤਾਂ ਡ੍ਰਗਸ ਪਾਰਟੀ ਸ਼ੁਰੂ ਹੋ ਗਈ। ਐਨਸੀਬੀ ਦੀ ਟੀਮ ਪਹਿਲਾਂ ਤੋਂ ਕ੍ਰੂਜ਼ 'ਤੇ ਮੌਜੂਦ ਸੀ। ਭਾਰੀ ਮਾਤਰਾ 'ਚ ਡ੍ਰਗਸ ਪਾਏ ਜਾਣ ਤੋਂ ਬਾਅਦ ਕ੍ਰੂਜ਼ ਨੂੰ ਮੁੰਬਈ ਵੱਲ ਮੋੜ ਦਿੱਤਾ ਗਿਆ।
ਰੇਡ 'ਚ ਸ਼ਾਮਿਲ ਅਧਿਕਾਰੀਆਂ ਦੇ ਫੋਨ ਬੰਦ ਕਰਵਾਏ
ਐਨਸੀਬੀ ਸੂਤਰਾਂ ਨੇ ਦੱਸਿਆ ਕਿ ਰੇਡ 'ਚ ਸ਼ਾਮਿਲ ਤਮਾਮ ਐਨਸੀਬੀ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਫੋਨ ਬੰਦ ਕਰਵਾ ਦਿੱਤੇ ਗਏ। ਉਨ੍ਹਾਂ ਨੂੰ ਰੇਡ ਖਤਮ ਹੋਣ ਤਕ ਫੋਨ ਬੰਦ ਰੱਖਣ ਲਈ ਕਿਹਾ ਗਿਆ।
ਇਹ ਵੀ ਪੜ੍ਹੋ: Farmers Protest: ਝੋਨੇ ਦੀ ਖਰੀਦ ਮੁਲਤਵੀ ਕਰਨ ਕਰਕੇ ਕਿਸਾਨਾੰ ਦਾ ਗੁੱਸਾ ਸਤਵੇਂ ਅਸਮਾਨ 'ਤੇ, ਕਰਨਾਲ 'ਚ ਸੀਐਮ ਖੱਟਰ ਦੇ ਘਰ ਦਾ ਘੇਰਾਓ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/