ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗੀ ਨਵਾਂ ਸੰਸਦ ਭਵਨ, 850 ਕਰੋੜ ਰੁਪਏ 'ਚ ਇਸ ਤਰ੍ਹਾਂ ਹੋਵੇਗਾ ਡਿਜ਼ਾਇਨ
ਨਵੇਂ ਭਵਨ 'ਚ ਮੌਜੂਦਾ ਸੁਵਿਧਾਵਾਂ ਦੇ ਨਾਲ-ਨਾਲ ਭਾਰਤੀ ਸੱਭਿਅਤਾ ਤੇ ਸ਼ਿਲਪਕਾਰਾਂ ਦੀਆਂ ਕਲਾਕ੍ਰਿਤੀਆਂ ਦਰਸਾਈਆਂ ਜਾਣਗੀਆਂ।
ਦੇਸ਼ ਦੇ ਪ੍ਰਧਾਨ ਮੰਤਰੀ 10 ਦਸੰਬਰ ਨੂੰ ਨਵੇਂ ਸੰਸਦ ਭਵਨ ਦੀ ਨੀਂਹ ਰੱਖਣਗੇ। ਇਸ ਦੌਰਾਨ ਵਿਰੋਧੀ ਧਿਰ ਦੇ ਕੁਝ ਲੀਡਰਾਂ ਨੂੰ ਨਿਓਤਾ ਦਿੱਤਾ ਜਾਵੇਗਾ। ਮੌਜੂਦਾ ਸੰਸਦ ਭਵਨ ਬੇਹੱਦ ਪੁਰਾਣੇ ਤੇ ਸੀਮਤ ਥਾਂ ਦੀ ਵਜ੍ਹਾ ਨਾਲ ਛੋਟਾ ਪੈਣ ਲੱਗਾ ਹੈ। ਇਸ ਲਈ ਨਵੇਂ ਭਵਨ ਦੀ ਲੋੜ ਲੰਮੇ ਸਮੇਂ ਤੋਂ ਮਹਿਸੂਸ ਕੀਤੀ ਜਾਂਦੀ ਰਹੀ ਹੈ।
ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਭਾਰਤੀ ਸੰਸਦ ਦਾ ਨਵਾਂ ਭਵਨ ਦੇਸ਼ ਨੂੰ ਸਮਰਪਿਤ ਕੀਤਾ ਜਾਵੇਗਾ। ਲੋਕਸਭਾ ਮੁਖੀ ਓਮ ਬਿਰਲਾ ਦੇ ਮੁਤਾਬਕ ਆਤਿ ਆਧੁਨਿਕ ਸੁਵਿਧਾਵਾਂ ਨਾਲ ਲੈਸ ਸੰਸਦ ਭਵਨ ਦੁਨੀਆਂ ਦੀਆਂ ਬਿਹਤਰੀਨ ਇਮਾਰਤਾਂ 'ਚੋਂ ਇਕ ਹੋਵੇਗਾ। ਜੋ ਅਗਲੇ 100 ਸਾਲਾਂ ਨੂੰ ਧਿਆਨ 'ਚ ਰੱਖ ਕੇ ਬਣਾਇਆ ਜਾ ਰਿਹਾ ਹੈ।
ਨਵੇਂ ਭਵਨ 'ਚ ਮੌਜੂਦਾ ਸੁਵਿਧਾਵਾਂ ਦੇ ਨਾਲ-ਨਾਲ ਭਾਰਤੀ ਸੱਭਿਅਤਾ ਤੇ ਸ਼ਿਲਪਕਾਰਾਂ ਦੀਆਂ ਕਲਾਕ੍ਰਿਤੀਆਂ ਦਰਸਾਈਆਂ ਜਾਣਗੀਆਂ। ਤਾਂ ਕਿ ਭਵਨ ਦੇ ਅੰਦਰ ਦਾਖਲ ਹੁੰਦਿਆਂ ਹੀ ਭਾਰਤ ਦੀ ਝਲਕ ਦਿਖਾਈ ਦੇਵੇ। ਜਦਕਿ ਮੌਜੂਦਾ ਸੰਸਦ ਭਵਨ ਦੇ ਢਾਂਚੇ ਨਾਲ ਬਿਨਾਂ ਛੇੜਛਾੜ ਕੀਤੇ ਉਸ ਨੂੰ ਪੁਰਾਤੀਨ ਦੇ ਰੂਪ 'ਚ ਸਾਂਭਿਆ ਜਾਵੇਗਾ।
ਲੋਕਸਭਾ ਮੁਖੀ ਓਮ ਬਿਰਲਾ ਨੇ ਦੱਸਿਆ ਲੋਕਤੰਤਰ ਦੇ ਮੰਦਰ ਭਾਰਤੀ ਸੰਸਦ ਨੂੰ ਸੌ ਸਾਲ ਪੂਰੇ ਹੋਣ ਜਾ ਰਹੇ ਹਨ। ਨਵੇਂ ਸੰਸਦ ਭਵਨ ਦਾ ਨਿਰਮਾਣ ਕਰੀਬ 850 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ। ਨਵੀਂ ਬਿਲਡਿੰਗ 'ਚ ਸੰਯੁਕਤ ਸ਼ਾਸਨ ਚੱਲਣ 'ਤੇ ਵੀ 1350 ਸੰਸਦ ਮੈਂਬਰਾਂ ਦੀ ਬੈਠਣ ਦੀ ਵਿਵਸਥਾ ਹੋਵੇਗੀ।
ਪੁਰਾਣੇ ਸੰਸਦ ਭਵਨ ਦਾ ਕੀ ਹੋਵੇਗਾ:
ਪੁਰਾਣੇ ਭਵਨ ਦਾ ਉਪਯੋਗ ਕਿਵੇਂ ਹੋਵੇ। ਇਸ ਲਈ ਇਕ ਕਮੇਟੀ ਗਠਿਤ ਕੀਤੀ ਜੇਵਗੀ। ਜੋ ਇਹ ਤੈਅ ਕਰੇਗੀ ਕਿ ਪੁਰਾਣੇ ਭਵਨ ਦਾ ਉਪਯੋਗ ਕਿਵੇਂ ਕੀਤਾ ਜਾਣਾ ਹੈ। ਓਮ ਬਿਰਲਾ ਨੇ ਕਿਹਾ ਕਿ ਪੁਰਾਣਾ ਭਵਨ ਪ੍ਰਾਤੀਨ ਸੰਪੱਤੀ ਹੈ। ਉਸ ਨੂੰ ਵੀ ਰੱਖਿਆ ਜਾਵੇਗਾ।
ਨਵੇਂ ਸੰਸਦ ਭਵਨ ਦੀਆਂ ਖੂਬੀਆਂ ਕੀ ਹੋਣਗੀਆਂ?
ਭਵਨ ਨੂੰ ਭੂਚਾਲ ਦੀ ਸਮੱਸਿਆਂ ਨੂੰ ਧਿਆਨ 'ਚ ਰੱਖਦਿਆਂ ਬਣਾਇਆ ਜਾ ਰਿਹਾ ਹੈ। ਇਹ ਸੰਪੂਰਣ ਆਤਮ ਨਿਰਭਰ ਭਾਰਤ ਦਾ ਪ੍ਰਤੀਕ ਹੋਵੇਗਾ। ਆਉਣ ਵਾਲੇ ਸਮੇਣ ਦੇ ਸੰਸਦ ਮੈਂਬਰਾਂ ਦੀ ਸੰਖਿਆਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ 1224 ਮੈਂਬਰਾਂ ਦੇ ਬੈਠਣ ਦੀ ਵਿਵਸਥਾ ਹੋਵੇਗੀ।
ਵਿਸ਼ਵ 'ਚ ਇਕ ਵੱਖਰੀ ਪਛਾਣ ਵਾਲਾ ਭਵਨ ਹੋਵੇਗਾ। ਕੁੱਲ 971 ਕਰੋੜ ਦੀ ਲਾਗਤ ਨਾਲ ਬਣ ਕੇ ਤਿਆਰ ਹੋਵੇਗਾ ਜਦਕਿ 64,500 ਵਰਗਫੁੱਟ 'ਚ ਹੋਵੇਗਾ।ਨਵੇਂ ਭਵਨ 'ਚ ਸਾਰੇ ਮੈਂਬਰਾਂ ਲਈ ਦਫ਼ਤਰ ਹੋਵੇਗਾ।
ਸੰਸਦ ਮੈਂਬਰਾਂ ਦੀ ਮੰਗ 'ਤੇ ਸਾਰੇ ਸੰਸਦ ਮੈਂਬਰਾਂ ਲਈ 400 ਵਰਗ ਫੁੱਟ ਦਾ ਇਕ ਦਫਤਰ ਹੋਵੇਗਾ। ਜੋ ਸ਼੍ਰਮਸ਼ਕਤੀ ਭਵਨ ਦੀ ਖਾਲੀ ਜ਼ਮੀਨ 'ਤੇ ਬਣਾਇਆ ਜਾਵੇਗਾ। ਉਸ ਦੇ ਅੰਦਰ ਇਕ ਅੰਡਰਗ੍ਰਾਊਂਡ ਰਾਹ ਹੋਵੇਗਾ ਜੋ ਸੰਸਦ ਭਵਨ 'ਚ ਨਿੱਕਲੇਗਾ।ਦੁਨੀਆਂ ਦੇ ਸਾਰੇ ਸੰਸਦ ਭਵਨ 'ਚ ਸਭ ਤੋਂ ਬਿਹਤਰ ਤੇ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੋਵੇਗਾ।ਨਵੀਂ ਇਮਾਰਤ 'ਚ ਭਾਰਤ ਦੀ ਲੋਕਤੰਤਰਿਕ ਵਿਰਾਸਤ, ਸੰਸਦ ਦੇ ਮੈਂਬਰਾਂ ਲਈ ਇਕ ਲੌਂਜ, ਇਕ ਲਾਇਬ੍ਰੇਰੀ, ਕਈ ਕਮੇਟੀ ਕੈਬਿਨ, ਭੋਜਨ ਖੇਤਰ ਤੇ ਪਾਰਕਿੰਗ ਸਥਾਨ, ਦਿਖਾਉਣ ਲਈ ਇਕ ਸੰਵਿਧਾਨ ਹਾਲ ਵੀ ਹੋਵੇਗਾ।
ਨਵੇਂ ਭਵਨ 'ਚ ਲੋਕਸਭਾ ਕਕਸ਼ 'ਚ 888 ਮੈਂਬਰਾਂ ਦੇ ਬੈਠਣ ਦੀ ਸਮਰੱਥਾ ਹੋਵੇਗੀ ਜਦਕਿ ਰਾਜਸਭਾ 'ਚ ਉੱਪਰੀ ਮੈਂਬਰਾਂ ਲਈ 384 ਸੀਟਾਂ ਹੋਣਗੀਆਂ। ਇਹ ਦੋਵੇਂ ਸਦਨਾਂ ਦੇ ਮੈਂਬਰਾਂ ਦੀ ਸੰਖਿਆਂ 'ਚ ਭਵਿੱਖ 'ਚ ਵਾਧੇ ਨੂੰ ਧਿਆਨ 'ਚ ਰੱਖ ਕੇ ਕੀਤਾ ਗਿਆ ਹੈ। ਵਰਤਮਾਨ 'ਚ ਲੋਕਸਭਾ ਕੋਲ 543 ਮੈਂਭਰਾਂ ਦੀ ਮਨਜੂਰੀ ਹੈ ਤੇ 245 ਦੀ ਰਾਜਸਭਾ ਹੈ।
ਕਿਸਾਨਾਂ ਤੇ ਕੇਂਦਰ ਵਿਚਾਲੇ ਹੋਈ ਮੀਟਿੰਗ ਦੀਆਂ ਅਹਿਮ ਗੱਲਾਂ, ਆਖਿਰ ਕਿੱਥੇ ਖੜੀ ਗੱਲ ?
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ