ਪੜਚੋਲ ਕਰੋ

ਬੀਜੇਪੀ ਲੀਡਰਾਂ ਨਾਲ ਤਸਵੀਰਾਂ ਵਾਇਰਲ ਹੋਣ ਮਗਰੋਂ ਬਾਬਾ ਅਮਨ ਸਿੰਘ ਵੱਲੋਂ ਵੱਡੇ ਖੁਲਾਸੇ

ਮੀਡੀਆ ਦੇ ਇਸ ਸਵਾਲ ਕਿ ਕੀ ਨਿਹੰਗ ਆਗੂ ਨੇ ਇਨ੍ਹਾਂ ਬੈਠਕਾਂ ਬਾਰੇ ਕਿਸਾਨ ਆਗੂਆਂ ਨਾਲ ਚਰਚਾ ਕੀਤੀ ਸੀ, ਤਾਂ ਨਿਹੰਗ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਨਾਲ ਗੱਲ ਕਰਨ ਦੀ ਕੋਈ ਲੋੜ ਨਹੀਂ ਹੈ।

ਚੰਡੀਗੜ੍ਹ: ਨਿਹੰਗ ਜਥੇਬੰਦੀ ਦੇ ਲੀਡਰ ਬਾਬਾ ਅਮਨ ਸਿੰਘ ਦੀ ਬੀਜੇਪੀ ਮੰਤਰੀਆਂ ਨਾਲ ਮੀਟਿੰਗ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਚੁਫੇਰਿਆਂ ਸਵਾਲਾਂ ਦੀ ਝੜੀ ਮਗਰੋਂ ਆਖਰ ਬਾਬਾ ਅਮਨ ਸਿੰਘ ਨੇ ਕਈ ਖੁਲਾਸੇ ਕੀਤੇ ਹਨ। ਬਾਬਾ ਅਮਨ ਸਿੰਘ ਨੇ ਸਵੀਕਾਰ ਕੀਤਾ ਹੈ ਕਿ ਉਹ ਬੀਜੇਪੀ ਦੇ ਮੰਤਰੀਆਂ ਨੂੰ ਮਿਲਿਆ ਸੀ। ਉਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਬੀਜੇਪੀ ਲੀਡਰ ਨੇ ਉਨ੍ਹਾਂ ਨੂੰ 10 ਲੱਖ ਰੁਪਏ ਤੇ ਘੋੜਿਆਂ ਦੀ ਪੇਸ਼ਕਸ਼ ਕਰਕੇ ਸਿੰਘੂ ਬਾਰਡਰ ਧਰਨੇ ਵਾਲੀ ਥਾਂ ਖਾਲੀ ਕਰਨ ਲਈ ਕਿਹਾ ਸੀ ਪਰ ਉਨ੍ਹਾਂ ਇਨਕਾਰ ਕਰ ਦਿੱਤਾ।

ਦਰਅਸਲ ਸਿੰਘੂ ਬਾਰਡਰ ਉੱਪਰ ਬੇਅਦਬੀ ਦੇ ਦੋਸ਼ ਵਿੱਚ ਨੌਜਵਾਨ ਦੇ ਕਤਲ ਦੀ ਜ਼ਿੰਮੇਵਾਰੀ ਵੀ ਆਗੂ ਬਾਬਾ ਅਮਨ ਸਿੰਘ ਦੀ ਨਿਹੰਗ ਜਥੇਬੰਦੀ ਨੇ ਲਈ ਸੀ। ਇਸ ਮਗਰੋਂ ਬਾਬਾ ਅਮਨ ਸਿੰਘ ਦੀਆਂ ਬੀਜੇਪੀ ਲੀਡਰਾਂ ਨਾਲ ਤਸਵੀਰਾਂ ਸਾਹਮਣੇ ਆਉਣ ਮਗਰੋਂ ਵੱਡੇ ਸਵਾਲ ਖੜ੍ਹੇ ਹਨ। ਇਸ ਬਾਰੇ ਨਿਹੰਗ ਮੁਖੀ ਬਾਬਾ ਰਾਜਾ ਰਾਜ ਸਿੰਘ ਨੇ ਕਿਹਾ ਕਿ ਜੇਕਰ ਬਾਬਾ ਅਮਨ ਸਿੰਘ ਨੇ ਕੋਈ ਗੱਦਾਰੀ ਕੀਤੀ ਹੋਈ ਜਾਂ ਕੋਈ ਅਜਿਹਾ ਕਦਮ ਚੁੱਕਿਆ ਹੋਇਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸੇ ਦੌਰਾਨ ਬਾਬਾ ਅਮਨ ਨੇ ਕਿਹਾ ‘ਅਸੀਂ ਪੈਸੇ ਨਹੀਂ ਲਏ। ਹਾਲਾਂਕਿ ਪੇਸ਼ਕਸ਼ ਕੀਤੀ ਗਈ ਸੀ। ਅਸੀਂ ਆਪਣੀਆਂ ਮੰਗਾਂ ਉਤੇ ਅੜੇ ਰਹੇ ਕਿ ਉਦੋਂ ਹੀ ਧਰਨਾ ਚੁੱਕਾਂਗੇ ਜਦ ਕਾਲੇ ਖੇਤੀ ਕਾਨੂੰਨ ਵਾਪਸ ਲਏ ਜਾਣਗੇ, ਐਮਐਸਪੀ ਜਾਰੀ ਰੱਖੀ ਜਾਵੇਗੀ, ਬੇਅਦਬੀ ਦੇ ਕੇਸਾਂ ਵਿਚ ਇਨਸਾਫ਼ ਮਿਲੇਗਾ ਤੇ ਸਾਡੇ ਖ਼ਿਲਾਫ਼ ਕੇਸ ਵਾਪਸ ਲਏ ਜਾਣਗੇ। ਅਸੀਂ ਉਨ੍ਹਾਂ ਨੂੰ ਦੱਸਿਆ ਕਿ ਧਰਨਾ ਉਦੋਂ ਹੀ ਚੁੱਕਾਂਗੇ ਜਦ ਮੰਗਾਂ ਮੰਨੀਆਂ ਜਾਣਗੀਆਂ। ਸਾਨੂੰ ਪੈਸੇ ਜਾਂ ਕਿਸੇ ਹੋਰ ਚੀਜ਼ ਦਾ ਲਾਲਚ ਨਹੀਂ। ਅਸੀਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਵੀ ਇਸ ਸਬੰਧੀ ਚਿੱਠੀਆਂ ਲਿਖੀਆਂ ਹਨ।’

ਮੀਡੀਆ ਦੇ ਇਸ ਸਵਾਲ ਕਿ ਕੀ ਨਿਹੰਗ ਆਗੂ ਨੇ ਇਨ੍ਹਾਂ ਬੈਠਕਾਂ ਬਾਰੇ ਕਿਸਾਨ ਆਗੂਆਂ ਨਾਲ ਚਰਚਾ ਕੀਤੀ ਸੀ, ਤਾਂ ਨਿਹੰਗ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਨਾਲ ਗੱਲ ਕਰਨ ਦੀ ਕੋਈ ਲੋੜ ਨਹੀਂ ਹੈ। ‘ਮੈਂ ਤੋਮਰ ਨੂੰ ਮਿਲਣ ਇਕੱਲਾ ਨਹੀਂ ਗਿਆ ਸੀ। ਸਾਡੀ ਫ਼ੌਜ ਦੇ ਕਰੀਬ ਦਸ ਮੈਂਬਰ ਮੇਰੇ ਨਾਲ ਸਨ।’

ਜ਼ਿਕਰਯੋਗ ਹੈ ਕਿ ਸਿੰਘੂ ’ਤੇ ਹੋਏ ਕਤਲ ਤੋਂ ਬਾਅਦ ਚਾਰ ਨਿਹੰਗਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਨਿਹੰਗ ਆਗੂ ਬਾਬਾ ਅਮਨ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਦੇ ਗਰੁੱਪ ਦੇ ਸੀਨੀਅਰ 27 ਅਕਤੂਬਰ ਨੂੰ ਦਿੱਲੀ ਵਿਚ ਬੈਠਕ ਕਰ ਕੇ ਇਹ ਤੈਅ ਕਰਨਗੇ ਕਿ ਕੀ ਉਹ ਧਰਨੇ ਵਾਲੀ ਥਾਂ ਉਤੇ ਟਿਕੇ ਰਹਿਣਗੇ ਜਾਂ ਉੱਥੋਂ ਚਲੇ ਜਾਣਗੇ। ਉਸ ਨੇ ਕਿਹਾ ‘ਜੇ ਸੰਗਤ ਚਾਹੇਗੀ ਤਾਂ ਅਸੀਂ ਚਲੇ ਜਾਵਾਂਗੇ।’ ਬਾਬਾ ਅਮਨ ਨੇ ਕਿਹਾ ਕਿ ਉਹ ਬੇਅਦਬੀ ਕੇਸਾਂ ਵਿਚ ਨਿਆਂ ਲੈਣ ਲਈ ਇਕ ਧਾਰਮਿਕ ਜੰਗ ਲੜ ਰਹੇ ਹਨ ਤੇ ਧਰਨੇ ਉਤੇ ਕਿਸਾਨਾਂ ਲਈ ਨਹੀਂ ਬੈਠੇ। 

ਟਾਪ ਹੈਡਲਾਈਨ

Breaking News : ਇਸ MLA ਨੂੰ CM ਦੀ ਫੋਟੋ ਲੈ ਕੇ ਵਿਰੋਧ ਕਰਨਾ ਪਿਆ ਮਹਿੰਗਾ, ਵਿਧਾਨ ਸਭਾ ਤੋਂ ਹੋਏ ਸਸਪੈਂਡ 
Breaking News : ਇਸ MLA ਨੂੰ CM ਦੀ ਫੋਟੋ ਲੈ ਕੇ ਵਿਰੋਧ ਕਰਨਾ ਪਿਆ ਮਹਿੰਗਾ, ਵਿਧਾਨ ਸਭਾ ਤੋਂ ਹੋਏ ਸਸਪੈਂਡ 
Police Transfer: ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, 40 SHO ਦਾ ਅਚਾਨਕ ਤਬਾਦਲਾ? ਜਾਣੋ ਵੱਡੇ ਫੇਰਬਦਲ ਨੂੰ ਲੈ ਕਿਉਂ ਛਿੜੀ ਚਰਚਾ...
Police Transfer: ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, 40 SHO ਦਾ ਅਚਾਨਕ ਤਬਾਦਲਾ? ਜਾਣੋ ਵੱਡੇ ਫੇਰਬਦਲ ਨੂੰ ਲੈ ਕਿਉਂ ਛਿੜੀ ਚਰਚਾ...
Cabinet Reshuffle: ਸਿਆਸੀ ਜਗਤ ਤੋਂ ਵੱਡੀ ਖਬਰ, ਕੈਬਨਿਟ 'ਚ ਵੱਡਾ ਫੇਰਬਦਲ! ਜਾਣੋ ਕਿੰਨਾ ਮੰਤਰੀਆਂ ਨੂੰ ਕਿਹੜਾ ਵਿਭਾਗ ਮਿਲਿਆ...
ਸਿਆਸੀ ਜਗਤ ਤੋਂ ਵੱਡੀ ਖਬਰ, ਕੈਬਨਿਟ 'ਚ ਵੱਡਾ ਫੇਰਬਦਲ! ਜਾਣੋ ਕਿੰਨਾ ਮੰਤਰੀਆਂ ਨੂੰ ਕਿਹੜਾ ਵਿਭਾਗ ਮਿਲਿਆ...
Air India ਦੀ ਫੁਕੇਟ-ਦਿੱਲੀ ਫਲਾਈਟ 'ਚ ਟਰਬੂਲੈਂਸ, ਤੇਜ਼ ਝਟਕਿਆਂ ਨਾਲ 12 ਯਾਤਰੀ ਤੇ ਕਰੂ ਮੈਂਬਰ ਜ਼ਖ਼ਮੀ
Air India ਦੀ ਫੁਕੇਟ-ਦਿੱਲੀ ਫਲਾਈਟ 'ਚ ਟਰਬੂਲੈਂਸ, ਤੇਜ਼ ਝਟਕਿਆਂ ਨਾਲ 12 ਯਾਤਰੀ ਤੇ ਕਰੂ ਮੈਂਬਰ ਜ਼ਖ਼ਮੀ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਕਬੱਡੀ ਖਿਡਾਰੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਦੋ ਦਿਨ ਤੋਂ ਸੀ ਲਾਪਤਾ; ਮੱਚੀ ਸਨਸਨੀ
ਪੰਜਾਬ 'ਚ ਕਬੱਡੀ ਖਿਡਾਰੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਦੋ ਦਿਨ ਤੋਂ ਸੀ ਲਾਪਤਾ; ਮੱਚੀ ਸਨਸਨੀ
ਅੱਜ ਸਰਕਾਰੀ ਕੰਮ ਕਰਵਾਉਣ ਬਾਰੇ ਸੋਚ ਰਹੇ ਤਾਂ ਪਹਿਲਾਂ ਪੜ੍ਹ ਲਓ ਆਹ ਖ਼ਬਰ, ਤਿੰਨ ਦਿਨ ਕੰਮ ਰਹੇਗਾ ਠੱਪ; ਜਾਣੋ ਵਜ੍ਹਾ
ਅੱਜ ਸਰਕਾਰੀ ਕੰਮ ਕਰਵਾਉਣ ਬਾਰੇ ਸੋਚ ਰਹੇ ਤਾਂ ਪਹਿਲਾਂ ਪੜ੍ਹ ਲਓ ਆਹ ਖ਼ਬਰ, ਤਿੰਨ ਦਿਨ ਕੰਮ ਰਹੇਗਾ ਠੱਪ; ਜਾਣੋ ਵਜ੍ਹਾ
ਵੱਡੀ ਖ਼ਬਰ! ਪੰਜਾਬ ਦੀ ਐਕਸਾਈਜ਼ ਵਿਭਾਗ ਦੀ ਟੀਮ 'ਤੇ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਵੱਡੀ ਖ਼ਬਰ! ਪੰਜਾਬ ਦੀ ਐਕਸਾਈਜ਼ ਵਿਭਾਗ ਦੀ ਟੀਮ 'ਤੇ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਸਖ਼ਤ ਪਾਬੰਦੀਆਂ, ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ; ਨਹੀਂ ਤਾਂ...
ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਸਖ਼ਤ ਪਾਬੰਦੀਆਂ, ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ; ਨਹੀਂ ਤਾਂ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਅਗਸਤ 2026
Alondra Sierra Death : ਮੱਥੇ 'ਤੇ ਬਣਿਆ ਤਿਲ ਪਿਆ ਭਾਰੀ, 26 ਸਾਲਾ ਇਨਫਲੂਐਂਸਰ ਨੇ 4 ਸਾਲ ਬਾਅਦ ਤੋੜਿਆ ਦਮ
Alondra Sierra Death : ਮੱਥੇ 'ਤੇ ਬਣਿਆ ਤਿਲ ਪਿਆ ਭਾਰੀ, 26 ਸਾਲਾ ਇਨਫਲੂਐਂਸਰ ਨੇ 4 ਸਾਲ ਬਾਅਦ ਤੋੜਿਆ ਦਮ
Punjab 'ਚ ਸਰਕਾਰੀ ਬੱਸਾਂ ਮੁੜ ਚੱਲਣ ਲੱਗੀਆਂ, PRTC-ਪਨਬੱਸ ਕਰਮਚਾਰੀਆਂ ਦੀ ਹੜਤਾਲ ਖ਼ਤਮ 
Punjab 'ਚ ਸਰਕਾਰੀ ਬੱਸਾਂ ਮੁੜ ਚੱਲਣ ਲੱਗੀਆਂ, PRTC-ਪਨਬੱਸ ਕਰਮਚਾਰੀਆਂ ਦੀ ਹੜਤਾਲ ਖ਼ਤਮ 
YouTube 'ਤੇ ਕਿਵੇਂ ਹੋਵੋ ਵਾਇਰਲ ! ਇਹ 5 AI ਟੂਲ ਕਰਨਗੇ ਤੁਹਾਡੀ ਮਦਦ
YouTube 'ਤੇ ਕਿਵੇਂ ਹੋਵੋ ਵਾਇਰਲ ! ਇਹ 5 AI ਟੂਲ ਕਰਨਗੇ ਤੁਹਾਡੀ ਮਦਦ
Embed widget