ਪੜਚੋਲ ਕਰੋ
Advertisement
ਪੰਜਾਬ ਦੇ ਮੰਤਰੀ ਨੇ ਗਡਕਰੀ ਕੋਲ ਉਠਾਇਆ ਮੁੱਦਾ, ਪ੍ਰੋਜੈਕਟ ਅਧੂਰਾ, ਸੜਕ 'ਤੇ ਲਾਏ 5 ਟੋਲ ਪਲਾਜ਼ੇ
ਫਗਵਾੜਾ: ਪੰਜਾਬ ਦੇ ਪੀਡਬਲਿਊਡੀ ਮੰਤਰੀ ਵਿਜੈ ਇੰਦਰ ਸਿੰਗਲਾ ਨੈਸ਼ਨਲ ਹਾਈਵੇ 'ਤੇ ਅੰਡਰ ਪਾਸ ਦਾ ਉਦਘਾਟਨ ਕਰਨ ਆਏ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਦਿਲ ਖੋਲ੍ਹ ਕੇ ਤਾਰੀਫ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੀ ਵੱਡੀ ਪ੍ਰੇਸ਼ਾਨੀ ਉਨ੍ਹਾਂ ਅੱਗੇ ਰੱਖੀ ਕਿ ਪਾਣੀਪਤ ਤੋਂ ਲੈ ਕੇ ਜਲੰਧਰ ਤਕ ਦਾ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ 2009 ਵਿੱਚ ਮਨਜ਼ੂਰ ਹੋਇਆ ਸੀ। ਉਸ ਵੇਲੇ ਇਸ ਦੀ ਲਾਗਤ 2700 ਕਰੋੜ ਰੁਪਏ ਸੀ ਜੋ ਇਸ ਵੇਲੇ 5400 ਕਰੋੜ ਰੁਪਏ ਹੋ ਗਈ ਹੈ। ਲੋਕ ਪੰਜ ਥਾਈਂ ਰੋਜ਼ਾਨਾ ਟੋਲ ਟੈਕਸ ਦਿੰਦੇ ਹਨ ਪਰ ਇਹ ਮੁਕੰਮਲ ਨਹੀਂ ਹੋ ਸਕਿਆ। ਉਨ੍ਹਾਂ ਗਡਕਰੀ ਨੂੰ ਇਸ ਦਾ ਹੱਲ ਕੱਢਣ ਦੀ ਅਪੀਲ ਕੀਤੀ।
ਦਰਅਸਲ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੇ ਫਗਵਾੜਾ ਵਿੱਚ ਪ੍ਰੋਗਰਾਮ ਰੱਖਿਆ ਸੀ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਇੱਥੇ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਇਸੇ ਦੌਰਾਨ ਵਿਜੈ ਇੰਦਰ ਸਿੰਗਲਾ ਨੇ ਗਡਕਰੀ ਦੀ ਤਾਰੀਫ ਕਰਦਿਆਂ ਉਕਤ ਗੱਲਾਂ ਕਹੀਆਂ। ਸਿੰਗਲਾ ਨੇ ਮਾਈਕ ਸਾਂਭਦਿਆਂ ਹੀ ਨਿਤਿਨ ਗਡਕਰੀ ਦੀ ਮੋਟੀ-ਮੋਟੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਇਹ ਅੰਡਰ ਪਾਸ ਸਿਰਫ ਫਗਵਾੜਾ ਹੀ ਨਹੀਂ ਸਗੋਂ ਪੂਰੇ ਸੂਬੇ ਲਈ ਵੱਡਾ ਕਦਮ ਹੋਵੇਗਾ। ਉਨ੍ਹਾਂ ਕਿਹਾ ਕਿ ਗਡਕਰੀ ਤੇ ਉਨ੍ਹਾਂ ਦੀ ਸੋਚ ਨੇ ਨੈਸ਼ਨਲ ਹਾਈਵੇ ਦੀਆਂ ਰੁਕਾਵਟਾਂ ਖਤਮ ਕਰਨ ਲਈ ਪੂਰੇ ਮੁਲਕ ਵਿੱਚ ਕੰਮ ਕੀਤਾ ਹੈ ਤੇ ਲੋਕ ਇਸ ਦੀ ਤਾਰੀਫ ਵੀ ਕਰਦੇ ਹਨ।
ਇਸ ਮੌਕੇ ਗਡਕਰੀ ਨੇ ਫਗਵਾੜਾ ਵਿੱਚ ਨੈਸ਼ਨਲ ਹਾਈਵੇ-44 'ਤੇ 165 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 2.5 ਕਿਲੋਮੀਟਰ ਦੇ ਅੰਡਰਪਾਸ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਇੱਕ ਮਹੀਨੇ ਅੰਦਰ ਇਸ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਪਾਣੀਪਤ ਤੋਂ ਲੈ ਕੇ ਜਲੰਧਰ ਤਕ ਦੇ ਨੈਸ਼ਨਲ ਹਾਈਵੇ ਬਾਰੇ ਕਿਹਾ ਕਿ ਜਲਦੀ ਸਾਰੀਆਂ ਪ੍ਰੇਸ਼ਾਨੀਆਂ ਹੱਲ ਹੋ ਜਾਣਗੀਆਂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਸਿਹਤ
ਦੇਸ਼
ਪੰਜਾਬ
Advertisement