No in-flight meals: ਕੋਰੋਨਾ ਦੇ ਖ਼ਤਰੇ ਨੂੰ ਵੇਖਦਿਆਂ ਸਰਕਾਰ ਦਾ ਇੱਕ ਹੋਰ ਫੈਸਲਾ, ਜਹਾਜ਼ਾਂ 'ਚ ਬਦਲੇ ਨਿਯਮ
Domestic Flights: ਸਰਕਾਰ ਵੱਲੋਂ ਲਏ ਫੈਸਲੇ ਮਗਰੋਂ ਭੋਜਨ ਦੋ ਘੰਟੇ ਤੋਂ ਵੱਧ ਦੀਆਂ ਉਡਾਣਾਂ ਵਿੱਚ ਯਾਤਰੀਆਂ ਲਈ ਡਿਸਪੋਸੇਬਲ ਕਟਲਰੀ ਵਿੱਚ ਪ੍ਰੀਪੈਕਡਫੂਡ ਉਪਲਬਧ ਹੋਵੇਗਾ। ਕੋਰੋਨਾ ਦੀ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਹੈ।
ਨਵੀਂ ਦਿੱਲੀ: ਕੋਰੋਨਾਵਾਇਰਸ ਦੀ ਰਫ਼ਤਾਰ ਪੂਰੇ ਦੇਸ਼ ਵਿੱਚ ਬੇਕਾਬੂ ਹੋ ਰਹੀ ਹੈ। ਇਸ ਦੇ ਮੱਦੇਨਜ਼ਰ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਫੈਸਲਾ ਲਿਆ ਹੈ ਕਿ ਹੁਣ ਘਰੇਲੂ ਉਡਾਣਾਂ ਜਿਨ੍ਹਾਂ ਦਾ ਯਾਤਰਾ ਦਾ ਸਮਾਂ 2 ਘੰਟੇ ਤੋਂ ਘੱਟ ਹੈ ਇਨ੍ਹਾਂ ਫਲਾਈਟਾਂ ਵਿੱਚ ਭੋਜਨ ਨਹੀਂ ਦਿੱਤਾ ਜਾਵੇਗਾ। ਇਹ ਨਿਯਮ ਵੀਰਵਾਰ ਤੋਂ ਲਾਗੂ ਹੋਵੇਗਾ।
ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇਸ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ, "ਦੇਸ਼ ਵਿੱਚ ਕੋਰੋਨਾਵਾਇਰਸ ਦੇ ਕੇਸਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਕਰਕੇ ਏਅਰਲਾਇੰਸ ਜਿਨ੍ਹਾਂ ਦੀ ਯਾਤਰਾ ਦੀ ਮਿਆਦ ਦੋ ਘੰਟਿਆਂ ਤੋਂ ਘੱਟ ਹੈ ਉਨ੍ਹਾਂ ਉਡਾਨ ਦੌਰਾਨ ਭੋਜਨ ਮੁਹੱਈਆ ਨਹੀਂ ਕਰਵਾਇਆ ਜਾਵੇਗਾ।
ਘਰੇਲੂ ਉਡਾਣਾਂ ਜਿੱਥੇ ਯਾਤਰਾ ਦਾ ਸਮਾਂ ਦੋ ਘੰਟੇ ਜਾਂ ਇਸ ਤੋਂ ਵੱਧ ਹੈ, ਏਅਰ ਲਾਈਨ ਕੰਪਨੀਆਂ ਉਨ੍ਹਾਂ ਉਡਾਣ ਦੌਰਾਨ ਭੋਜਨ ਮੁਹੱਈਆ ਕਰਵਾ ਸਕਦੀਆਂ ਹਨ। ਏਅਰ ਲਾਈਨ ਕੰਪਨੀਆਂ ਨੂੰ ਇਸ ਦੇ ਲਈ ਪ੍ਰੀ-ਪੈਕਡ ਭੋਜਨ ਤੇ ਡਿਸਪੋਸੇਬਲ ਕਟਲਰੀ ਦੀ ਵਰਤੋਂ ਕਰਨੀ ਪਏਗੀ।"
ਦੱਸ ਦਈਏ ਕਿ ਪਿਛਲੇ ਸਾਲ ਕੋਰੋਨਾਵਾਇਰਸ ਲੌਕਡਾਉਨ ਤੋਂ ਬਾਅਦ ਜਦੋਂ ਘਰੇਲੂ ਉਡਾਣ ਸੇਵਾਵਾਂ 25 ਮਈ ਤੋਂ ਸ਼ੁਰੂ ਕੀਤੀਆਂ ਗਈਆਂ ਸੀ। ਮੰਤਰਾਲੇ ਨੇ ਸਾਰੀਆਂ ਏਅਰਲਾਇੰਸ ਨੂੰ ਕੁਝ ਸ਼ਰਤਾਂ ਨਾਲ ਜਹਾਜ਼ ਦੇ ਅੰਦਰ ਯਾਤਰੀਆਂ ਲਈ ਖਾਣਾ ਮੁਹੱਈਆ ਕਰਨ ਦੀ ਇਜਾਜ਼ਤ ਦਿੱਤੀ। ਹੁਣ ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ ਵਿਚ ਕੋਰੋਨਾ ਦੀ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਅਸੀਂ ਇਸ ਫੈਸਲੇ ਵਿਚ ਤਬਦੀਲੀ ਕੀਤੀ ਹੈ।
ਜਾਣੋ ਉਡਾਣਾਂ 'ਚ ਹੋਰ ਕਿਹੜੇ ਨਿਯਮ ਅੱਜ ਤੋਂ ਲਾਗੂ ਹੋਣਗੇ
ਕੋਵਿਡ -19 ਦੇ ਹਾਲਾਤਾਂ ਦੇ ਮੱਦੇਨਜ਼ਰ ਅੱਜ ਤੋਂ ਉਨ੍ਹਾਂ ਘਰੇਲੂ ਉਡਾਣਾਂ ਵਿੱਚ ਖਾਣਾ ਨਹੀਂ ਦਿੱਤਾ ਜਾਵੇਗਾ, ਜਿਨ੍ਹਾਂ ਦੀ ਯਾਤਰਾ ਦਾ ਸਮਾਂ 2 ਘੰਟੇ ਤੋਂ ਘੱਟ ਹੋਵੇਗਾ।
ਏਅਰ ਲਾਈਨ ਕੰਪਨੀਆਂ ਨੂੰ 2 ਘੰਟਿਆਂ ਤੋਂ ਵੱਧ ਦੀਆਂ ਘਰੇਲੂ ਉਡਾਣਾਂ ਲਈ ਪ੍ਰੀਪੈਕਡ ਭੋਜਨ ਅਤੇ ਡਿਸਪੋਸੇਬਲ ਕਟਲਰੀ ਦੀ ਵਰਤੋਂ ਕਰਨੀ ਪਏਗੀ।
ਕੰਪਨੀਆਂ ਕਿਸੇ ਵੀ ਡਿਸਪੋਸੇਬਲ ਕਟਲਰੀ ਨੂੰ ਮੁੜ ਤੋਂ ਨਹੀਂ ਵਰਤੇਗੀ।
ਪ੍ਰੀਪੈਕਡ ਡਿਸਪੋਸੇਜਲ ਕਟਲਰੀ ਵਿਚ ਸਾਰੇ ਕਲਾਸ ਦੇ ਯਾਤਰੀਆਂ ਨੂੰ ਚਾਹ, ਕਾਫੀ ਅਤੇ ਹੋਰ ਪੀਣ ਵਾਲੇ ਪਦਾਰਥ ਵੀ ਦਿੱਤੇ ਜਾਣਗੇ।
ਇਹ ਵੀ ਪੜ੍ਹੋ: ABP Nadu Launched: ਏਬੀਪੀ ਹੁਣ ਤਾਮਿਲ ਭਾਸ਼ਾ 'ਚ ਵੀ, ਏਬੀਪੀ 'ਨਾਡੂ' 'ਤੇ ਸਭ ਤੋਂ ਪਹਿਲਾਂ ਤੇ ਤੇਜ਼ ਖ਼ਬਰਾਂ ਪੜ੍ਹੋ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904