ਪੜਚੋਲ ਕਰੋ
ਹੁਣ ਬੱਚਿਆਂ ਨੂੰ ਵੀ ਸਕੂਟਰ-ਮੋਟਰਸਾਈਕਲ 'ਤੇ ਪਾਉਣਾ ਪਏਗਾ ਹੈਲਮੇਟ, ਨਹੀਂ ਤਾਂ ਲਾਇਸੈਂਸ ਸਸਪੈਂਡ
ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਇਹ ਨਿਯਮ ਤੁਰੰਤ ਪ੍ਰਭਾਵ ਨਾਲ ਸੂਬੇ ਭਰ ਵਿੱਚ ਲਾਗੂ ਕੀਤਾ ਗਿਆ ਹੈ। ਨਵੇਂ ਨਿਯਮ ਮੁਤਾਬਕ, ਬਾਈਕ ਸਵਾਰਾਂ ਤੇ ਪਿਛਲੇ ਪਾਸੇ ਬੈਠਣ ਵਾਲਿਆਂ ਲਈ ਹੈਲਮੇਟ ਲਾਜ਼ਮੀ ਹੋ ਗਈ ਹੈ।

ਨਵੀਂ ਦਿੱਲੀ: ਜੇਕਰ ਤੁਸੀਂ ਬਗੈਰ ਹੈਲਮੇਟ ਦੇ ਮੋਟਰਸਾਈਕਲ ਚਲਾ ਰਹੇ ਹੋ ਤਾਂ ਤੁਹਾਨੂੰ ਪਹਿਲਾਂ ਨਾਲੋਂ ਵਧੇਰੇ ਚੌਕਸ ਹੋਣ ਦੀ ਲੋੜ ਹੈ। ਸਰਕਾਰ ਨੇ ਪਹਿਲਾਂ ਹੀ ਉਨ੍ਹਾਂ ਲੋਕਾਂ ਲਈ ਨਿਯਮ ਸਖਤ ਕਰ ਦਿੱਤੇ ਹਨ ਜੋ ਬਗੈਰ ਹੈਲਮੇਟ ਵਹੀਕਲ ਚਲਾਉਂਦੇ ਹਨ ਜਾਂ ਪਿੱਛੇ ਬੈਠਦੇ ਹਨ। ਇਸ ਦੇ ਨਾਲ ਹੀ ਹੁਣ ਕਰਨਾਟਕ ਸੂਬੇ ਦੇ ਟਰਾਂਸਪੋਰਟ ਵਿਭਾਗ ਨੇ ਦੋਪਹੀਆ ਵਾਹਨ ਚਾਲਕਾਂ ਸਬੰਧੀ ਨਵੇਂ ਨਿਯਮ ਤਿਆਰ ਕੀਤੇ ਹਨ। ਇਨ੍ਹਾਂ ਨਵੇਂ ਨਿਯਮਾਂ ਮੁਤਾਬਕ, 4 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਦੋ ਪਹੀਆ ਵਾਹਨ 'ਤੇ ਹੈਲਮੇਟ ਪਹਿਨਣਾ ਲਾਜ਼ਮੀ ਬਣਾਇਆ ਗਿਆ ਹੈ। ਨਿਯਮਾਂ ਨੂੰ ਤੋੜਨ 'ਤੇ ਸੂਬਾ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਨੂੰ 3 ਮਹੀਨੇ ਲਈ ਰੱਦ ਕਰਨ ਤੇ ਅਜਿਹੇ ਕੇਸ ਵਿੱਚ ਜੁਰਮਾਨਾ ਕਰਨ ਦੀ ਵਿਵਸਥਾ ਕੀਤੀ ਹੈ। ਕੀ ਕੈਪਟਨ ਵੱਲੋਂ ਪੇਸ਼ ਬਿੱਲਾਂ ਨਾਲ ਕਿਸਾਨਾਂ ਨੂੰ ਹੋਏਗਾ ਲਾਭ ? ਮੋਟਰ ਵਹੀਕਲਜ਼ (ਸੋਧ) ਐਕਟ 2019 ਮੁਤਾਬਕ ਬਗੈਰ ਹੈਲਮੇਟ ਦੋਪਹੀਆ ਵਾਹਨ ਚਲਾਉਣ 'ਤੇ 1000 ਰੁਪਏ ਜੁਰਮਾਨਾ ਤੇ ਲਾਇਸੈਂਸ ਦੀ ਤਿੰਨ ਮਹੀਨੇ ਦੀ ਮੁਅੱਤਲੀ ਹੈ। ਹਾਲਾਂਕਿ, ਭਾਰੀ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਸੂਬਾ ਸਰਕਾਰ ਨੇ ਜ਼ੁਰਮਾਨੇ ਦੀ ਰਕਮ ਨੂੰ 500 ਰੁਪਏ ਕਰ ਦਿੱਤਾ, ਜਦੋਂਕਿ ਤਿੰਨ ਮਹੀਨਿਆਂ ਦੇ ਮੁਅੱਤਲ ਨਿਯਮ ਨੂੰ ਲਾਗੂ ਨਹੀਂ ਕੀਤਾ ਗਿਆ। ਇਸ ਬਾਰੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਸੜਕ ਸੁਰੱਖਿਆ ਕਮੇਟੀ ਨੇ 14 ਅਕਤੂਬਰ ਨੂੰ ਵੀਡੀਓ ਕਾਨਫਰੰਸ ਕੀਤੀ ਤੇ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਦੀ ਸਿਫਾਰਸ਼ ਕੀਤੀ। ਇਸ ਤੋਂ ਬਾਅਦ ਸੂਬੇ ਵਿੱਚ ਇਸ ਨਿਯਮ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ। Punjab Vidhan Sabha: ਖਾਸ ਇਜਲਾਸ ਇੱਕ ਹੋਰ ਦਿਨ ਲਈ ਵਧਾਇਆ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















