ਪੜਚੋਲ ਕਰੋ
(Source: ECI/ABP News)
ਹਵਾਈ ਟਿਕਟਾਂ ਲਈ ਬਦਲੇ ਨਿਯਮ, ਕੀ ਗਾਹਕਾਂ ਨੂੰ ਹੋਏਗਾ ਫਾਇਦਾ?
ਘਰੇਲੂ ਉਡਾਣ ਸੇਵਾਵਾਂ ਭਾਰਤ ਵਿੱਚ ਕੋਰੋਨਾਵਾਇਰਸ ਮਹਾਮਾਰੀ ਕਰਕੇ ਲਗਪਗ ਦੋ ਮਹੀਨਿਆਂ ਤੋਂ ਬਾਅਦ 25 ਮਈ ਨੂੰ ਬਹਾਲ ਹੋਈਆਂ ਸੀ।
![ਹਵਾਈ ਟਿਕਟਾਂ ਲਈ ਬਦਲੇ ਨਿਯਮ, ਕੀ ਗਾਹਕਾਂ ਨੂੰ ਹੋਏਗਾ ਫਾਇਦਾ? Now lower fare limit set by the govt on domestic flights will now also apply to premium economy class seats ਹਵਾਈ ਟਿਕਟਾਂ ਲਈ ਬਦਲੇ ਨਿਯਮ, ਕੀ ਗਾਹਕਾਂ ਨੂੰ ਹੋਏਗਾ ਫਾਇਦਾ?](https://static.abplive.com/wp-content/uploads/sites/5/2020/05/26031352/Flights.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਨਵੀਂ ਦਿੱਲੀ: ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਹੈ ਕਿ ਘਰੇਲੂ ਉਡਾਣਾਂ ਦੀਆਂ ਇਕੋਨਮੀ ਸ਼੍ਰੇਣੀ ਦੀਆਂ ਸੀਟਾਂ ਲਈ ਸਰਕਾਰ ਵੱਲੋਂ 21 ਮਈ ਨੂੰ ਤੈਅ ਕੀਤੀ ਗਈ ਘੱਟ ਕਿਰਾਏ ਦੀ ਸੀਮਾ ਹੁਣ ਪ੍ਰੀਮੀਅਮ ਇਕੋਨਮੀ ਕਲਾਸ ਦੀਆਂ ਸੀਟਾਂ ਲਈ ਵੀ ਲਾਗੂ ਹੋਵੇਗੀ। ਹਾਲਾਂਕਿ, ਸਰਕਾਰ ਵੱਲੋਂ ਇਕੋਮਨੀ ਵਰਗ ਦੀਆਂ ਸੀਟਾਂ ਲਈ ਤੈਅ ਕੀਤੀ ਉੱਚ ਕਿਰਾਏ ਦੀ ਸੀਮਾ ਪ੍ਰੀਮੀਅਮ ਇਕੋਨਮੀ ਵਰਗ ਦੀਆਂ ਸੀਟਾਂ ਲਈ ਲਾਗੂ ਨਹੀਂ ਹੋਵੇਗੀ।
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ 21 ਮਈ ਨੂੰ ਸੱਤ ਸ਼੍ਰੇਣੀਆਂ 'ਚ ਘਰੇਲੂ ਯਾਤਰੀ ਏਅਰਲਾਈਨਾਂ ਲਈ 24 ਅਗਸਤ ਤੱਕ ਉੱਚ ਤੇ ਘੱਟ ਕਿਰਾਏ ਤੈਅ ਕੀਤੇ ਸੀ। ਬਾਅਦ ਵਿੱਚ ਇਸ ਨੂੰ ਵਧਾ ਕੇ 24 ਨਵੰਬਰ ਕਰ ਦਿੱਤਾ ਗਿਆ। ਭਾਰਤੀ ਘਰੇਲੂ ਕੈਰੀਅਰਾਂ ਵਿੱਚੋਂ ਸਿਰਫ ਵਿਸਤਾਰਾ ਦੇ ਜਹਾਜ਼ਾਂ ਕੋਲ ਪ੍ਰੀਮੀਅਮ ਇਕੋਨਮੀ ਸ਼੍ਰੇਣੀ ਦੀਆਂ ਸੀਟਾਂ ਹਨ।
ਮੰਤਰਾਲੇ ਨੇ 21 ਮਈ ਨੂੰ ਕਿਹਾ ਕਿ ਉਡਾਣ ਦੀ ਮਿਆਦ ਦੇ ਹਿਸਾਬ ਨਾਲ ਘੱਟ ਤੇ ਉੱਚ ਕਿਰਾਏ ਦੀਆਂ ਸੀਮਾਵਾਂ ਦੇ ਨਾਲ ਟਿਕਟ ਕੀਮਤਾਂ ਦੇ ਸੱਤ ਬੈਂਡ ਹੋਣਗੇ। ਇਸ ਕਿਸਮ ਦੇ ਪਹਿਲੇ ਬੈਂਡ ਦੀਆਂ 40 ਮਿੰਟ ਤੋਂ ਘੱਟ ਦੀਆਂ ਉਡਾਣਾਂ ਹਨ। ਪਹਿਲੇ ਬੈਂਡ ਦੀ ਹੇਠਲੀ ਤੇ ਉਪਰਲੀ ਕਿਰਾਏ ਦੀ ਸੀਮਾ ਕ੍ਰਮਵਾਰ 2,000 ਰੁਪਏ ਤੇ 6,000 ਰੁਪਏ ਹੈ।
ਬਾਅਦ ਦੇ ਬੈਂਡ 40-60 ਮਿੰਟ, 60-90 ਮਿੰਟ, 90-120 ਮਿੰਟ, 120-150 ਮਿੰਟ, 150-180 ਮਿੰਟ ਤੇ 180-210 ਮਿੰਟ ਦੀ ਮਿਆਦ ਵਾਲੇ ਉਡਾਣਾਂ ਲਈ ਹਨ। ਹਵਾਬਾਜ਼ੀ ਮੰਤਰਾਲੇ ਨੇ ਸਾਫ਼ ਕਰ ਦਿੱਤਾ ਸੀ ਕਿ ਹਰੇਕ ਏਅਰ ਲਾਈਨ 40 ਪ੍ਰਤੀਸ਼ਤ ਟਿਕਟ ਨੀਵੀਂ ਸੀਮਾ ਤੇ ਉਪਰਲੀ ਹੱਦ ਦਰਮਿਆਨ ਦੇ ਅੱਧ ਬਿੰਦੂ ਨਾਲੋਂ ਘੱਟ ਕੀਮਤਾਂ ਤੇ ਵੇਚੇਗੀ।
Bigg Boss ਦੇ ਘਰ ਬਣੀਆਂ ਇੰਨੀਆਂ ਜੋੜੀਆਂ, ਸ਼ੋਅ ਖ਼ਤਮ ਹੋਣ ਮਗਰੋਂ ਹੁੰਦਾ ਇਹ ਹਸ਼ਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਆਪਣੇ 21 ਮਈ ਦੇ ਆਦੇਸ਼ ਨੂੰ ਸੋਧਦੇ ਕਰਦੇ ਹੋਏ, MoCA ਨੇ 5 ਅਕਤੂਬਰ ਨੂੰ ਕਿਹਾ, 'ਕਿਰਾਇਆ ਸੰਕੇਤ ਇਕੋਨਮੀ ਸ਼੍ਰੇਣੀ ਤੇ ਪ੍ਰੀਮੀਅਮ ਇਕੋਨਮੀ ਵਰਗ 'ਤੇ ਲਾਗੂ ਨਹੀਂ ਹੁੰਦਾ। ਹਾਲਾਂਕਿ, ਪ੍ਰੀਮੀਅਮ ਇਕੋਨਮੀ ਕਲਾਸ ਵਿੱਚ ਇੱਕ ਘੱਟ ਕਿਰਾਏ ਦਾ ਬੈਂਡ ਲਾਗੂ ਹੋਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)