ਪੜਚੋਲ ਕਰੋ
ਅੱਤਵਾਦੀਆਂ ਨੇ ਵਿਧਾਇਕ ਸਮੇਤ 11 ਜਣਿਆਂ ਨੂੰ ਮਾਰੀ ਗੋਲ਼ੀ
ਅਰੁਣਾਚਲ ਪ੍ਰਦੇਸ਼ ਦੇ ਤਿਰਪ ਜ਼ਿਲ੍ਹੇ ਵਿੱਚ ਐਨਐਸਸੀਐਨ (ਆਈਐਮ) ਦੇ ਸ਼ੱਕੀ ਅੱਤਵਾਦੀਆਂ ਨੇ ਐੱਨਪੀਪੀ ਦੇ ਵਿਧਾਨ ਸਭਾ ਉਮੀਦਵਾਰ ਤੀਰੋਂਗ ਅਬੋ ਤੇ ਦੇ ਦੋ ਸੁਰੱਖਿਆ ਮੁਲਾਜ਼ਮਾਂ ਸਮੇਤ 11 ਜਣਿਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਨਵੀਂ ਦਿੱਲੀ: ਅਰੁਣਾਚਲ ਪ੍ਰਦੇਸ਼ ਦੇ ਤਿਰਪ ਜ਼ਿਲ੍ਹੇ ਵਿੱਚ ਐਨਐਸਸੀਐਨ (ਆਈਐਮ) ਦੇ ਸ਼ੱਕੀ ਅੱਤਵਾਦੀਆਂ ਨੇ ਐੱਨਪੀਪੀ ਦੇ ਵਿਧਾਨ ਸਭਾ ਉਮੀਦਵਾਰ ਤੀਰੋਂਗ ਅਬੋ ਤੇ ਦੇ ਦੋ ਸੁਰੱਖਿਆ ਮੁਲਾਜ਼ਮਾਂ ਸਮੇਤ 11 ਜਣਿਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਜ਼ਿਲ੍ਹ ਦੇ ਖੌਂਸਾ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਮੌਜੂਦਾ ਵਿਧਾਇਕ ਤੀਰੋਂਗ ਅਬੋ ਇਸ ਸੀਟ ਤੋਂ ਫਿਰ ਤੋਂ ਚੋਣ ਲੜਨ ਦੀ ਕੋਸ਼ਿਸ਼ ਕਰ ਰਹੇ ਸਨ। ਤਿਰੋਪ ਦੇ ਡਿਪਟੀ ਕਮਿਸ਼ਨਰ ਪੀਐਮ ਥੂੰਗਨ ਨੇ ਦੱਸਿਆ ਕਿ ਅਬੋ ਅਸਾਮ ਤੋਂ ਆਪਣੇ ਹਲਕੇ ਵਾਪਸ ਆ ਰਹੇ ਸਨ। ਉਸੇ ਸਮੇਂ ਉਨ੍ਹਾਂ ਨਾਲ ਚਾਰ ਹੋਰਾਂ ਤੋਂ ਇਲਾਵਾ ਦੋ ਪੁਲਿਸ ਮੁਲਾਜ਼ਮ ਵੀ ਨਾਲ ਸਨ। ਜਦੋਂ ਉਨ੍ਹਾਂ ਦੀ ਗੱਡੀ ਜ਼ਿਲ੍ਹੇ ਦੇ ਬੋਗਾਪਾਨੀ ਪਿੰਡ ਨੇੜੇ ਪਹੁੰਚੇ ਤਾਂ ਸ਼ੱਕੀ ਅੱਤਵਾਦੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਕਰ ਦਿੱਤੀ। ਇਨ੍ਹਾਂ ਸਾਰਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਘਟਨਾ ਦੀ ਨਿੰਦਾ ਕਰਦਿਆਂ ਐਨਪੀਪੀ ਪ੍ਰਧਾਨ ਤੇ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਪੀ ਸੰਗਮਾ ਨੇ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਦਖ਼ਲ ਦੀ ਮੰਗ ਕੀਤੀ ਹੈ। ਉਨ੍ਹਾਂ ਘਟਨਾ ਸਬੰਧੀ ਟਵੀਟ ਕਰਕੇ ਵਿਧਾਇਕ ਦੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਪ੍ਰਗਟਾਇਆ ਤੇ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।Meghalaya CM Conrad Sangma: NPP is extremely shocked and saddened by the news of the death of its Arunachal MLA Tirong Aboh and his family. We condemn the brutal attack and urge HM Rajnath Singh and PM Modi to take action against those responsible for such attack (file pic) pic.twitter.com/cLCu7uKBgT
— ANI (@ANI) May 21, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















