(Source: ECI/ABP News)
Corona Warriors: ਕੋਰੋਨਾ ਨਾਲ ਜੰਗ ‘ਚ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਨਰਸਾਂ ਅਤੇ ਹਸਪਤਾਲ ਦਾ ਬਾਕੀ ਸਟਾਫ, ਜਾਣੋ ਇਨ੍ਹਾਂ ਦੀ ਕਹਾਣੀ
ਕੋਰੋਨਾਵਾਇਰਸ ਮਹਾਮਾਰੀ ਨਾਲ ਜੰਗ ‘ਚ ਜਿੰਨੇ ਅੱਗੇ ਡਾਕਟਰ ਆਏ ਹਨ ਉਸ ਦੇ ਨਾਲ ਹੀ ਨਰਸਾਂ, ਵਾਰਡ ਬੁਆਏ ਅਤੇ ਸਫਾਈ ਕਰਮੀਆਂ ਨੇ ਵੀ ਬਾਖੂਬੀ ਆਪਣੀ ਡਿਊਟੀ ਨਿਭਾਈ ਹੈ। ਕੋਰੋਨਾ ਯੋਧਾ ਵਜੋਂ ਕੰਮ ਕਰਨ ‘ਚ ਹਰਿਆਣਾ ਦੇ ਕਰਨਾਲ ਦੇ ਹਸਪਤਾਲ ਦਾ ਮੈਡੀਕਲ ਸਟਾਫ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ। ਜਾਣੋ ਇਸ ਦਾ ਕਾਰਨ:
![Corona Warriors: ਕੋਰੋਨਾ ਨਾਲ ਜੰਗ ‘ਚ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਨਰਸਾਂ ਅਤੇ ਹਸਪਤਾਲ ਦਾ ਬਾਕੀ ਸਟਾਫ, ਜਾਣੋ ਇਨ੍ਹਾਂ ਦੀ ਕਹਾਣੀ Nurses and the rest of the hospital staff No less than an angel in the battle with Corona , know the story of Kalpna Chawla Hospital Corona Warriors Corona Warriors: ਕੋਰੋਨਾ ਨਾਲ ਜੰਗ ‘ਚ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਨਰਸਾਂ ਅਤੇ ਹਸਪਤਾਲ ਦਾ ਬਾਕੀ ਸਟਾਫ, ਜਾਣੋ ਇਨ੍ਹਾਂ ਦੀ ਕਹਾਣੀ](https://feeds.abplive.com/onecms/images/uploaded-images/2021/05/08/2da77cefa61fc3a97a1ab65efac5f16b_original.jpg?impolicy=abp_cdn&imwidth=1200&height=675)
ਕਰਨਾਲ: ਕੋਰੋਨਾ ਮਹਾਂਮਾਰੀ ਨੇ ਦੇਸ਼ ਭਰ ਵਿਚ ਆਪਣੇ ਪੈਰ ਪਸਾਰ ਲਏ ਹਨ, ਹਰ ਰੋਜ਼ ਲੱਖਾਂ ਦੀ ਗਿਣਤੀ 'ਚ ਲੋਕ ਕੋਰੋਨਾ ਨਾਲ ਪ੍ਰਭਾਵਿਤ ਹੋ ਰਹੇ ਹਨ। ਵੱਖ-ਵੱਖ ਹਸਪਤਾਲਾਂ ਦੇ ਡਾਕਟਰ ਮਰੀਜ਼ਾਂ ਦੇ ਇਲਾਜ ਵਿਚ ਰੁੱਝੇ ਰਹਿੰਦੇ ਹਨ। ਪਰ ਡਾਕਟਰਾਂ ਦੇ ਇਲਾਜ ਦੇ ਦੌਰਾਨ, ਅਸੀਂ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਨੂੰ ਭੁੱਲ ਜਾਂਦੇ ਹਾਂ ਜੋ ਮੈਡੀਕਲ ਟੀਮ ਵਿਚ ਅਸਲ ਕੋਰੋਨਾ ਯੋਧਾ ਵਜੋਂ ਕੰਮ ਕਰਦੇ ਹਨ। ਅਸੀਂ ਗੱਲ ਕਰ ਰਹੇ ਹਾਂ ਸਟਾਫ ਨਰਸ ਤੋਂ ਲੈ ਕੇ ਵਾਰਡ ਬੁਆਏ, ਸਫ਼ਾਈ ਕਰਨ ਵਾਲੇ ਹਰ ਵਿਅਕਤੀ ਦੀ ਜਿਸ ਨੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਇਹ ਸਭ ਆਪਣੇ ਸਾਰੇ ਫਰਜ਼ ਚੰਗੀ ਤਰ੍ਹਾਂ ਨਿਭਾਉਂਦੇ ਹਨ ਅਤੇ ਮਰੀਜ਼ ਨੂੰ ਠੀਕ ਕਰਨ ਵਿਚ ਆਪਣਾ ਪੂਰਾ ਯੋਗਦਾਨ ਦਿੰਦੇ ਹਨ।
ਆਓ ਅਸੀਂ ਤੁਹਾਨੂੰ ਕੁਝ ਅਜਿਹੇ ਮੈਡੀਕਲ ਸਟਾਫ ਨਾਲ ਮਿਲਵਾਉਂਦੇ ਹਾਂ ਜੋ ਕਲਪਨਾ ਚਾਵਲਾ ਮੈਡੀਕਲ ਹਸਪਤਾਲ ਵਿੱਚ ਨੌਕਰੀ ਕਰ ਰਹੇ ਹਨ। ਇਨ੍ਹਾਂ ਚੋਂ ਵਧੇਰਿਆਂ ਨੂੰ ਕੋਰੋਨਾ ਨੇ ਘੇਰਿਆ ਅਤੇ ਇੱਥੇ ਦੇ ਸਟਾਫ ਨੇ ਜਲਦੀ ਕੋਰੋਨਾ ਨੂੰ ਮਾਤ ਦੇ ਕੇ ਮੁੜ ਆਪਣੇ ਫਰਜ਼ਾਂ ਨੂੰ ਨਿਭਾਉਣਾ ਵਧੇਰੇ ਜ਼ਰੂਰੀ ਸਮਝਿਆ। ਇੱਥੇ ਕੰਮ ਕਰਨ ਵਾਲੀ ਰੇਣੁਕਾ, ਕਲਪਨਾ ਚਾਵਲਾ ਮੈਡੀਕਲ ਹਸਪਤਾਲ ਦੀ ਸਟਾਫ ਨਰਸ ਹੈ। ਕੁਝ ਦਿਨ ਪਹਿਲਾਂ ਉਹ ਕੋਰੋਨਾ ਪੌਜ਼ੇਟਿਵ ਆਈ ਸੀ, ਉਸ ਨੂੰ ਹੌਮ ਆਈਸੋਲੇਟ ਕੀਤਾ ਗਿਆ। ਕੋਰੋਨਾ ਦੇ ਇਲਾਜ਼ ਮਗਰੋਂ ਉਸ ਨੇ 10 ਦਿਨਾਂ 'ਚ ਕੋਰੋਨਾ ਨੂੰ ਹਰਾ ਦਿੱਤਾ ਅਤੇ ਜਲਦੀ ਹੀ ਹਸਪਤਾਲ ਆਪਣੇ ਕੰਮ 'ਤੇ ਵਾਪਸੀ ਕੀਤੀ। ਰੇਨੁਕਾ ਹੁਣ ਚੰਗੀ ਤਰ੍ਹਾਂ ਜਾਣਦੀ ਹੈ ਕਿ ਹਸਪਤਾਲ ਵਿਚ ਆਏ ਕੋਰੋਨਾ ਦੇ ਮਰੀਜ਼ ਦਾ ਇਲਾਜ ਕਿਵੇਂ ਕਰਨਾ ਹੈ, ਉਨ੍ਹਾਂ ਦਾ ਹੌਸਲਾ ਕਿਵੇਂ ਵਧਾਉਣਾ ਹੈ। ਰੇਨੁਕਾ ਨੇ ਇਹ ਵੀ ਦੱਸਿਆਕਿ ਮਰੀਜ਼ ਦੇ ਚਿਹਰੇ 'ਤੇ ਮੁਸਕਰਾਹਟ ਬਣਾਉਣ ਲਈ ਉਹ ਉਨ੍ਹਾਂ ਨੂੰ ਚੁਟਕਲੇ ਵੀ ਸੁਣਾਉਂਦੀ ਹੈ।
ਇਸ ਦੇ ਨਾਲ ਹੀ ਇੱਥੇ ਦੇਵੇਂਦਰ ਸਿੰਘ ਮੈਡੀਕਲ ਵਰਕਰ ਵੀ ਇਸ ਦੀ ਇੱਕ ਉਦਾਹਰਨ ਹੈ। ਦੇਵੇਂਦਰ ਉਸੇ ਵਾਰਡ ਵਿਚ ਮਰੀਜ਼ਾਂ ਦੀ ਦੇਖਭਾਲ ਕਰਦੇ ਹਨ ਜਿੱਥੇ ਕੋਰੋਨਾ ਮਰੀਜ਼ਾਂ ਨੂੰ ਦਾਖਲ ਕੀਤਾ ਜਾਂਦਾ ਹੈ। ਦੇਵੇਂਦਰ ਖੁਦ ਕੋਰੋਨਾ ਪੌਜ਼ੇਟਿਵ ਹੋਏ।, ਉਸ ਤੋਂ ਬਾਅਦ ਉਸਦੀ ਪਤਨੀ, ਇੱਕ ਛੋਟੀ ਬੱਚੀ ਵੀ ਹੈ। ਪਰ ਦੇਵੇਂਦਰ ਨੇ ਆਪਣਾ ਹੌਂਸਲਾ ਨਹੀਂ ਛੱਡੀਆ ਅਤੇ ਆਪਣਾ ਇਲਾਜ਼ ਕਰਵਾਇਆ ਤੇ ਜਲਦੀ ਠੀਕ ਹੋਣ ਮਗਰੋਂ ਕੰਮ 'ਤੇ ਵਾਪਸੀ ਕੀਤੀ। ਹੁਣ ਦੇਵੇਂਦਰ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਕੋਰੋਨਾ ਨੂੰ ਹਲਕੇ 'ਚ ਨਹੀਂ ਲੈਣਾ ਚਾਹਿਦਾ।
ਸੁਦੇਸ਼ ਵੀ ਇੱਕ ਮਹਿਲਾ ਸਟਾਫ ਨਰਸ ਹੈ। ਜੋ ਕਲਪਨਾ ਚਾਵਲਾ ਮੈਡੀਕਲ ਹਸਪਤਾਲ ਵਿੱਚ ਮੌਤ ਨਾਲ ਜੂਝ ਰਹੇ ਕੋਰੋਨਾ ਦੇ ਮਰੀਜ਼ਾਂ ਦੀ ਦੇਖਭਾਲ ਕਰਦੀ ਹੈ। ਸੁਦੇਸ਼ ਕੋਰੋਨਾ ਦਾ ਸ਼ਿਕਾਰ ਹੋਈ ਅਤੇ ਉਸ ਨੇ ਹਿੰਮਤ ਨਹੀਂ ਹਾਰੀ, ਆਪਣਾ ਇਲਾਜ ਕਰਵਾਇਆ ਤੇ ਠੀਕ ਹੋਣ ਤੋਂ ਤੁਰੰਤ ਬਾਅਦ ਆਪਣੀ ਡਿਊਟੀ ਜੁਆਇਨ ਕੀਤੀ। ਸੁਦੇਸ਼ ਨੇ ਦੱਸਿਆ ਕਿ ਪੌਜ਼ੇਟਿਵ ਤੋਂ ਨੈਗਟਿਵ ਹੋਣ ਤੋਂ ਬਾਅਦ ਮਰੀਜ਼ ਨੂੰ ਸਮਝਾਉਣਾ ਉਸ ਲਈ ਹੋਰ ਵੀ ਆਸਾਨ ਹੋ ਗਿਆ ਹੈ, ਉਹ ਮਰੀਜ਼ਾਂ ਨੂੰ ਯੋਗਾ ਤੋਂ ਲੈ ਕੇ ਹੌਂਸਲ ਬਣਾਏ ਰੱਖਣ ਤਕ ਸਭ ਕੁਝ ਕਰਦੀ ਹੈ।
ਕਲਪਨਾ ਚਾਵਲਾ ਕੋਲ 200 ਤੋਂ ਵੱਧ ਅਜਿਹੇ ਨਰਸਿੰਗ ਸਟਾਫ ਹਨ ਜੋ ਇਸ ਮਹਾਂਮਾਰੀ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਦੇਖਭਾਲ ਵਿੱਚ ਸ਼ਾਮਲ ਹਨ। ਉਹ ਦਿਨ-ਰਾਤ ਆਪਣੇ ਪਰਿਵਾਰ ਨੂੰ ਭੁੱਲ ਕੇ ਸਿਰਫ ਕੋਰੋਨਾ ਮਹਾਂਮਾਰੀ ਨਾਲ ਲੜ ਰਹੇ ਹਨ। ਪਿਛਲੇ 2 ਮਹੀਨਿਆਂ ਵਿੱਚ ਬਹੁਤ ਸਾਰੇ ਨਰਸਿੰਗ ਸਟਾਫ ਕੋਰੋਨਾ ਪੌਜ਼ੇਟਿਵ ਵੀ ਆਏ, ਜਿਨ੍ਹਾਂ ਚੋਂ ਬਹੁਤਿਆਂ ਨੇ ਨਰਸਿੰਗ ਸਟਾਫ ਦੀ ਨੈਗਟਿਵ ਰਿਪੋਰਟ ਤੋਂ ਬਾਅਦ ਅਗਲੇ ਹੀ ਦਿਨ ਮੁੜ ਉਨ੍ਹਾਂ ਨੇ ਆਪਣੇ ਕੰਮ 'ਤੇ ਵਾਪਸੀ ਕੀਤੀ। ਇਹ ਅਸਲ ਯੋਧੇ ਹਨ ਜੋ ਇੱਕ ਟੀਮ ਵਜੋਂ ਕੰਮ ਕਰਦੇ ਹਨ ਅਤੇ ਹਰ ਮਰੀਜ਼ ਨੂੰ ਆਪਣੇ ਪਰਿਵਾਰ ਦੇ ਮੈਂਬਰ ਸਮਝਦੇ ਹਨ। ਉਮੀਦ ਹੈ ਕਿ ਅਸੀਂ ਕੋਰੋਨਾ ਮਹਾਂਮਾਰੀ ਦੇ ਨਾਲ ਯੁੱਧ ਵਿਚ ਜਲਦ ਸਫਲ ਹੋਵਾਂਗੇ।
ਇਹ ਵੀ ਪੜ੍ਹੋ: Farmers Protest Ludhiana: ਕਿਸਾਨਾਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਲੁਧਿਆਣਾ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)