Coromandel Train Accident: ਕੀ 'ਕਵਚ' ਨਾਲ ਟਲ ਜਾਂਦਾ ਓਡੀਸ਼ਾ ਰੇਲ ਹਾਦਸਾ, ਜਾਣੋ ਕੀ ਕਹਿੰਦੇ ਐਕਸਪਰਟ
Coromandel Express Train Accident: ਓਡੀਸ਼ਾ ਦੇ ਬਾਲਾਸੋਰ ਵਿੱਚ ਸ਼ੁੱਕਰਵਾਰ ਨੂੰ ਉਸ ਵੇਲੇ ਰੇਲ ਹਾਦਸਾ ਵਾਪਰਿਆ ਜਦੋਂ ਕੋਰੋਮੰਡਲ ਐਕਸਪ੍ਰੈਸ ਅਤੇ ਬੈਂਗਲੁਰੂ-ਹਾਵੜਾ ਐਕਸਪ੍ਰੈਸ ਰੇਲਗੱਡੀ ਪਟੜੀ ਤੋਂ ਉਤਰ ਗਈ ਅਤੇ ਇੱਕ ਮਾਲ ਗੱਡੀ ਨਾਲ ਟਕਰਾ ਗਈ।
Odisha Train Accident: ਓਡੀਸ਼ਾ ਦੇ ਬਾਲਾਸੋਰ 'ਚ ਵਾਪਰੇ ਭਿਆਨਕ ਰੇਲ ਹਾਦਸੇ 'ਚ ਹੁਣ ਤੱਕ 261 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦੋਂ ਕਿ 900 ਤੋਂ ਵੱਧ ਲੋਕ ਜ਼ਖਮੀ ਹੋਏ ਹਨ ਪਰ ਚਰਚਾ ਹੋ ਰਹੀ ਹੈ ਕਿ ਆਖਿਰ ਤਿੰਨ ਰੇਲਾਂ ਕਿਦਾਂ ਇਸ ਰੇਲ ਹਾਦਸੇ ਦਾ ਸ਼ਿਕਾਰ ਹੋ ਗਈਆਂ। 'ਕਵਚ ਪ੍ਰਣਾਲੀ' ਨੂੰ ਲੈ ਕੇ ਪੁੱਛਿਆ ਜਾ ਰਿਹਾ ਹੈ ਕਿ ਇਹ ਇੱਥੇ ਕਿਉਂ ਉਪਲਬਧ ਨਹੀਂ ਸੀ? ਕੀ ਇਸ ਨਾਲ ਹਾਦਸਾ ਟਲ ਜਾਂਦਾ।
ਇਸ ਦੌਰਾਨ 'ਵੰਦੇ ਭਾਰਤ ਐਕਸਪ੍ਰੈਸ' ਦੇ ਪਿਤਾਮਾ ਮੰਨੇ ਜਾਂਦੇ ਸੁਧਾਂਸ਼ੂ ਮਨੀ ਨੇ ਇੰਡੀਆ ਟੂਡੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ 'ਕਵਚ ਪ੍ਰਣਾਲੀ' ਹਾਦਸੇ ਨੂੰ ਨਹੀਂ ਰੋਕ ਸਕਦੀ ਸੀ। ਉਨ੍ਹਾਂ ਨੇ ਕਿਹਾ, “ਸ਼ੁਰੂਆਤੀ ਤੌਰ ‘ਤੇ ਦੇਖਣ ‘ਚ ਲੱਗਦਾ ਹੈ ਸਿਗਨਲ ਫੇਲ ਦਾ ਕੋਈ ਮਾਮਲਾ ਨਹੀਂ ਹੈ।
ਹਾਦਸੇ ਦਾ ਕਾਰਨ ਪਹਿਲੀ ਗੱਡੀ ਦਾ ਪਟੜੀ ਤੋਂ ਉਤਰਨਾ ਲੱਗ ਰਿਹਾ ਹੈ। ਅਜਿਹੇ 'ਚ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਪਹਿਲੀ ਟਰੇਨ ਕਿਵੇਂ ਪਟੜੀ ਤੋਂ ਉਤਰ ਗਈ। ਇਸ ਦੇ ਨਾਲ ਹੀ ਭਾਰਤੀ ਰੇਲਵੇ ਦੇ ਬੁਲਾਰੇ ਅਮਿਤਾਭ ਸ਼ਰਮਾ ਨੇ ਕਿਹਾ ਕਿ ਇਸ ਰੂਟ 'ਤੇ 'ਕਵਚ ਪ੍ਰਣਾਲੀ' ਉਪਲਬਧ ਨਹੀਂ ਹੈ। ਰੇਲਵੇ ਆਪਣੇ ਨੈਟਵਰਕ ਵਿੱਚ ‘ਕਵਚ ਪ੍ਰਣਾਲੀ’ ਉਪਲੱਬਧ ਕਰਾਉਣ ਦੀ ਪ੍ਰਕਿਰਿਆ ਵਿੱਚ ਹੈ, ਤਾਕਿ ਰੇਲਗੱਡੀਆਂ ਨੂੰ ਟਕਰਾਉਣ ਕਰਕੇ ਹੋਣ ਵਾਲੇ ਹਾਦਸੇ ਨੂੰ ਰੋਕਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: Odisha Train Accident: 3 ਟਰੇਨਾਂ, 4 ਟ੍ਰੈਕ… ਕੁਝ ਹੀ ਮਿੰਟਾਂ 'ਚ ਗਈ ਸੈਂਕੜੇ ਲੋਕਾਂ ਦੀ ਜਾਨ, ਜਾਣੋ ਕਿਵੇਂ ਹੋਇਆ ਓਡੀਸ਼ਾ ਰੇਲ ਹਾਦਸਾ
ਕੀ ਹੈ ਕਵਚ ਪ੍ਰਣਾਲੀ?
ਕਵਚ ਇੱਕ ਆਟੋਮੈਟਿਕ ਰੇਲ ਸੁਰੱਖਿਆ ਪ੍ਰਣਾਲੀ ਹੈ, ਜਿਸ ਨੂੰ 2022 ਵਿੱਚ ਰੇਲ ਮੰਤਰਾਲੇ ਦੁਆਰਾ ਰਿਸਰਚ ਡਿਜ਼ਾਈਨ ਐਂਡ ਸਟੈਂਡਰਡ ਆਰਗੇਨਾਈਜੇਸ਼ਨ ਦੇ ਸਹਿਯੋਗ ਨਾਲ ਵਿਕਸਤ ਕੀਤਾ ਗਿਆ ਸੀ। ਕਵਚ ਲੋਕੋ ਪਾਇਲਟ ਦੇ ਸਿਗਨਲ ਜੰਪ ਤੇ ਉਸ ਨੂੰ ਸਤਰਕ ਕਰਦਾ ਹੈ ਅਤੇ ਰੇਲ ਦੇ ਬ੍ਰੇਕ ਦਾ ਕੰਟਰੋਲ ਲੈ ਲੈਂਦਾ ਹੈ। ਇਸ ਤੋਂ ਬਾਅਦ ਜਿਵੇਂ ਹੀ ਸਿਸਟਮ ਨੂੰ ਪਤਾ ਲੱਗਦਾ ਹੈ ਕਿ ਰੇਲਵੇ ਦੇ ਟ੍ਰੈਕ ‘ਤੇ ਦੂਜੀ ਟ੍ਰੇਨ ਆ ਰਹੀ ਹੈ ਤਾਂ ਉਹ ਪਹਿਲੀ ਟ੍ਰੇਨ ਨੂੰ ਰੋਕ ਲੈਂਦਾ ਹੈ।
ਕਿਵੇਂ ਵਾਪਰਿਆ ਹਾਦਸਾ?
ਪਹਿਲੇ ਸ਼ੁੱਕਰਵਾਰ ਨੂੰ, ਹਾਵੜਾ ਜਾ ਰਹੀ 12864 ਬੈਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈਸ ਦੇ ਕਈ ਡੱਬੇ ਬਾਹਾਨਾਗਾ ਬਾਜ਼ਾਰ ਵਿੱਚ ਪਟੜੀ ਤੋਂ ਉਤਰ ਗਏ ਅਤੇ ਦੂਜੇ ਟ੍ਰੈਕ 'ਤੇ ਡਿੱਗ ਗਏ। ਇਸ ਤੋਂ ਬਾਅਦ ਪਟੜੀ ਤੋਂ ਉਤਰੇ ਇਹ ਡੱਬੇ ਸ਼ਾਲੀਮਾਰ-ਚੇਨਈ ਕੋਰੋਮੰਡਲ ਐਕਸਪ੍ਰੈਸ ਨਾਲ ਟਕਰਾ ਗਏ ਅਤੇ ਇਸ ਦੇ ਡੱਬੇ ਵੀ ਪਲਟ ਗਏ। ਕੋਰੋਮੰਡਲ ਐਕਸਪ੍ਰੈਸ ਦੇ ਡੱਬੇ ਪਟੜੀ ਤੋਂ ਉਤਰਨ ਤੋਂ ਬਾਅਦ ਮਾਲ ਗੱਡੀ ਨਾਲ ਟਕਰਾ ਗਏ।
ਇਹ ਵੀ ਪੜ੍ਹੋ: Delhi Liquor Policy Case: ਤਿਹਾੜ ਜੇਲ੍ਹ ਤੋਂ ਰਵਾਨਾ ਹੋਏ 'ਆਪ' ਨੇਤਾ ਮਨੀਸ਼ ਸਿਸੋਦੀਆ, 7 ਘੰਟੇ ਲਈ ਆਏ ਸੀ ਘਰ