Olympics 2024: ਕੋਈ ਸਰਪੰਚ ਸਾਬ੍ਹ ਤਾਂ ਕੋਈ ਵਿਧਾਇਕ, PM ਮੋਦੀ ਦੀ ਮੁਲਾਕਾਤ 'ਚ ਖੁੱਲ੍ਹਿਆ ਉਲੰਪਿਕ ਖਿਡਾਰੀਆਂ ਦਾ ਰਾਜ਼ !
ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ (Harmanpreet Singh) ਇਸ ਲਈ ਸੁਰਖੀਆਂ 'ਚ ਆ ਗਏ ਹਨ ਕਿਉਂਕਿ ਪੀਐਮ ਮੋਦੀ ਸ਼ੁਰੂ ਤੋਂ ਹੀ ਉਨ੍ਹਾਂ ਨੂੰ 'ਸਰਪੰਚ ਸਾਬ੍ਹ' ਕਹਿ ਕੇ ਸੰਬੋਧਨ ਕਰਦੇ ਆ ਰਹੇ ਹਨ। ਆਪਣੇ ਆਪ ਨੂੰ 'ਸਰਪੰਚ ਸਾਬ੍ਹ' ਕਹਿ ਕੇ ਸੰਬੋਧਿਤ ਹੋਣ 'ਤੇ ਹਰਮਨਪ੍ਰੀਤ ਵੀ ਉੱਚੀ-ਉੱਚੀ ਹੱਸਣ ਲੱਗ ਪਏ।
PM Modi Meets Olympics Athlets: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra modi) ਨੇ ਪੈਰਿਸ ਓਲੰਪਿਕ (Paris Olympic) 'ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਸਾਰੇ ਅਥਲੀਟਾਂ ਨਾਲ ਮੁਲਾਕਾਤ ਕੀਤੀ। PM ਮੋਦੀ ਨੇ ਲਗਭਗ ਹਰ ਐਥਲੀਟ ਦੀ ਤਾਰੀਫ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਤੇ ਨਿਸ਼ਾਨੇਬਾਜ਼ ਸ਼੍ਰੇਅਸੀ ਸਿੰਘ ਆਪਣੇ 'ਉਪਨਾਮ' ਕਾਰਨ ਸੁਰਖੀਆਂ ਵਿੱਚ ਆ ਗਏ ਹਨ।
'ਸਰਪੰਚ ਸਾਬ੍ਹ' ਤੇ 'M.L.A.'
ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ (Harmanpreet Singh) ਇਸ ਲਈ ਸੁਰਖੀਆਂ 'ਚ ਆ ਗਏ ਹਨ ਕਿਉਂਕਿ ਪੀਐਮ ਮੋਦੀ ਸ਼ੁਰੂ ਤੋਂ ਹੀ ਉਨ੍ਹਾਂ ਨੂੰ 'ਸਰਪੰਚ ਸਾਬ੍ਹ' ਕਹਿ ਕੇ ਸੰਬੋਧਨ ਕਰਦੇ ਆ ਰਹੇ ਹਨ। ਹਾਲਾਂਕਿ ਹਰਮਨਪ੍ਰੀਤ ਅਸਲ ਵਿੱਚ ਸਰਪੰਚ ਨਹੀਂ ਹੈ, ਪਰ ਪ੍ਰਧਾਨ ਮੰਤਰੀ ਨੇ ਉਸਨੂੰ ਇਹ 'ਉਪਨਾਮ' ਹਾਕੀ ਵਿੱਚ ਉਸਦੀ ਕਪਤਾਨੀ ਸ਼ੈਲੀ ਲਈ ਦਿੱਤਾ ਹੈ। ਪੀਐਮ ਮੋਦੀ ਨੇ ਸਭ ਤੋਂ ਪਹਿਲਾਂ ਇਹ ਸ਼ਬਦ ਉਦੋਂ ਵਰਤਿਆ ਜਦੋਂ ਭਾਰਤੀ ਹਾਕੀ ਟੀਮ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਨਾਲ ਫੋਨ 'ਤੇ ਗੱਲ ਕਰ ਰਹੀ ਸੀ। ਆਪਣੇ ਆਪ ਨੂੰ 'ਸਰਪੰਚ ਸਾਬ੍ਹ' ਕਹਿ ਕੇ ਸੰਬੋਧਿਤ ਹੋਣ 'ਤੇ ਹਰਮਨਪ੍ਰੀਤ ਸਿੰਘ ਵੀ ਉੱਚੀ-ਉੱਚੀ ਹੱਸਣ ਲੱਗ ਪਏ।
ਪੀਐਮ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਲਾਈਮਲਾਈਟ ਵਿੱਚ ਆਈ ਦੂਜੀ ਐਥਲੀਟ ਸ਼੍ਰੇਅਸੀ ਸਿੰਘ (shreyasi singh) ਹੈ। ਸ਼੍ਰੇਅਸੀ ਸਿੰਘ ਬਿਹਾਰ ਦੀ 32 ਸਾਲਾ ਨਿਸ਼ਾਨੇਬਾਜ਼ ਹੈ, ਜੋ ਇਸ ਵਾਰ ਟਰੈਪ ਸ਼ੂਟਿੰਗ ਵਿੱਚ ਕੋਈ ਤਗ਼ਮਾ ਨਹੀਂ ਜਿੱਤ ਸਕੀ। ਪੀਐਮ ਮੋਦੀ ਨਾਲ ਮੁਲਾਕਾਤ ਵਿੱਚ ਉਨ੍ਹਾਂ ਦੱਸਿਆ ਕਿ ਉਹ ਬਿਹਾਰ ਦੇ ਜਮੁਈ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ। ਸ਼੍ਰੇਅਸੀ ਨੇ ਦੱਸਿਆ ਕਿ ਉਹ ਵਿਧਾਇਕ ਹੋਣ ਕਾਰਨ ਉਸ ਦੇ ਦੋਸਤ ਉਸ ਨੂੰ ਅਸਲੀ ਨਾਂਅ ਦੀ ਬਜਾਏ 'M.L.A' ਕਹਿ ਕੇ ਬੁਲਾਉਂਦੇ ਹਨ।
ਸ਼੍ਰੇਅਸੀ ਤੇ ਹਰਮਨਪ੍ਰੀਤ ਦੀਆਂ ਪ੍ਰਾਪਤੀਆਂ
ਸ਼੍ਰੇਅਸੀ ਸਿੰਘ ਦੀ ਗੱਲ ਕਰੀਏ ਤਾਂ ਉਸਨੇ 2018 ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਇਸ ਤੋਂ ਇਲਾਵਾ ਉਹ ਦੋ ਵਾਰ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਅਤੇ ਏਸ਼ਿਆਈ ਖੇਡਾਂ ਵਿੱਚ ਇੱਕ ਵਾਰ ਕਾਂਸੀ ਦਾ ਤਗ਼ਮਾ ਵੀ ਜਿੱਤ ਚੁੱਕੀ ਹੈ ਹਾਲਾਂਕਿ ਉਹ ਪੈਰਿਸ ਓਲੰਪਿਕ 2024 ਦੇ ਟਰੈਪ ਸ਼ੂਟਿੰਗ ਈਵੈਂਟ ਵਿੱਚ ਅੱਗੇ ਨਹੀਂ ਵਧ ਸਕੀ। ਦੂਜੇ ਪਾਸੇ ਹਰਮਨਪ੍ਰੀਤ ਸਿੰਘ ਪਿਛਲੇ ਇੱਕ ਦਹਾਕੇ ਤੋਂ ਭਾਰਤੀ ਸੀਨੀਅਰ ਹਾਕੀ ਟੀਮ ਦਾ ਮੈਂਬਰ ਹੈ। ਉਹ 2020 ਟੋਕੀਓ ਤੇ ਹੁਣ 2024 ਪੈਰਿਸ ਓਲੰਪਿਕ ਵਿੱਚ ਭਾਰਤ ਦੀ ਕਾਂਸੀ ਤਮਗ਼ਾ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਰਿਹਾ ਹੈ। ਉਸਨੂੰ 2023 ਹਾਕੀ ਇੰਡੀਆ ਲੀਗ (HIL) ਤੋਂ ਠੀਕ ਪਹਿਲਾਂ ਟੀਮ ਇੰਡੀਆ ਦਾ ਕਪਤਾਨ ਬਣਾਇਆ ਗਿਆ ਸੀ ਤੇ ਉਦੋਂ ਤੋਂ ਟੀਮ ਦੀ ਅਗਵਾਈ ਕਰ ਰਿਹਾ ਹੈ।