Coronavirus in India: ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਦੇਸ਼ 'ਚ ਹੋਰ ਸਖਤੀ ਦੀ ਤਿਆਰੀ!
ਪਿਛਲੇ 24 ਘੰਟਿਆਂ ਵਿੱਚ 62,714 ਕੇਸ ਰਿਕਾਰਡ ਕੀਤੇ ਗਏ ਹਨ ਜਦਕਿ ਮੌਤਾਂ ਦੀ ਗਿਣਤੀ ਵਧ ਕੇ 1,61,552 ਹੋ ਗਈ ਹੈ। ਅੱਜ ਕੋਵਿਡ-19 ਕਾਰਨ 312 ਵਿਅਕਤੀਆਂ ਦੀ ਮੌਤ ਹੋ ਗਈ ਜੋ ਪਿਛਲੇ ਤਿੰਨ ਮਹੀਨਿਆਂ ਵਿੱਚ ਸਭ ਤੋਂ ਵੱਧ ਹੈ।
ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਐਤਵਾਰ ਨੂੰ ਇਸ ਸਾਲ ਇੱਕ ਦਿਨ ਵਿੱਚ ਕਰੋਨਾਵਾਇਰਸ ਦੇ ਸਭ ਤੋਂ ਵੱਧ 62,714 ਨਵੇਂ ਕੇਸ ਰਿਕਾਰਡ ਕੀਤੇ ਗਏ ਹਨ। ਤਾਜ਼ਾ ਅੰਕੜਿਆਂ ਨੇ ਸਰਕਾਰ ਦੀ ਨੀਂਦ ਵੀ ਉਡਾ ਦਿੱਤੀ ਹੈ। ਇਸ ਦੌਰਾਨ ਚਰਚਾ ਹੈ ਕਿ ਜੇਕਰ ਇਸੇ ਤਰ੍ਹਾਂ ਅੰਕੜੇ ਵਧਦੇ ਰਹੇ ਤਾਂ ਹੋਰ ਸਖਤੀ ਕੀਤੀ ਜਾ ਸਕਦਾ ਹੈ।
ਤਾਜ਼ਾ ਅੰਕੜਿਆਂ ਮੁਤਾਬਕ ਇਸ ਵੇਲੇ ਮੁਲਕ ਵਿੱਚ ਕਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ 1,19,71,624 ਹੋ ਗਈ ਹੈ ਜਦਕਿ ਸਾਲ 2021 ਵਿੱਚ ਇੱਕ ਦਿਨ ’ਚ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 300 ਦਾ ਅੰਕੜਾ ਪਾਰ ਕਰ ਗਈ ਹੈ। ਮੁਲਕ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 4,86,310 ਹੋ ਗਈ ਹੈ ਜੋ ਕੁੱਲ ਕੇਸਾਂ ਦਾ 4.06 ਫ਼ੀਸਦੀ ਬਣਦੀ ਹੈ। ਰਿਕਵਰੀ ਰੇਟ ਘਟਕੇ 94.58 ਫ਼ੀਸਦੀ ਹੋ ਗਿਆ ਹੈ।
ਪਿਛਲੇ 24 ਘੰਟਿਆਂ ਵਿੱਚ 62,714 ਕੇਸ ਰਿਕਾਰਡ ਕੀਤੇ ਗਏ ਹਨ ਜਦਕਿ ਮੌਤਾਂ ਦੀ ਗਿਣਤੀ ਵਧ ਕੇ 1,61,552 ਹੋ ਗਈ ਹੈ। ਅੱਜ ਕੋਵਿਡ-19 ਕਾਰਨ 312 ਵਿਅਕਤੀਆਂ ਦੀ ਮੌਤ ਹੋ ਗਈ ਜੋ ਪਿਛਲੇ ਤਿੰਨ ਮਹੀਨਿਆਂ ਵਿੱਚ ਸਭ ਤੋਂ ਵੱਧ ਹੈ। ਅੱਜ ਮਹਾਰਾਸ਼ਟਰ ਵਿੱਚ 166, ਪੰਜਾਬ ਵਿੱਚ 45, ਕੇਰਲਾ ਵਿੱਚ 14, ਛੱਤੀਸਗੜ੍ਹ ਵਿੱਚ 13 ਤੇ ਦਿੱਲੀ ਵਿੱਚ 10 ਕਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ।
ਅਹਿਮ ਗੱਲ ਹੈ ਕਿ ਇਸ ਮਹੀਨੇ ਦੇ ਸ਼ੁਰੂ ਤੋਂ ਹੁਣ ਤੱਕ ਬੰਗਲੁਰੂ ਵਿਚ 10 ਸਾਲ ਤੋਂ ਘੱਟ ਉਮਰ ਦੇ 470 ਤੋਂ ਵੱਧ ਬੱਚੇ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਕਰੀਬ 244 ਲੜਕੇ ਤੇ 228 ਲੜਕੀਆਂ ਕਰੋਨਾਵਾਇਰਸ ਪਾਜ਼ੇਟਿਵ ਪਾਏ ਗਏ ਹਨ। ਮਾਹਿਰਾਂ ਮੁਤਾਬਕ ਬੱਚੇ ਹੁਣ ਬਾਹਰੀ ਗਤੀਵਿਧੀਆਂ ਵਿਚ ਹਿੱਸਾ ਲੈ ਰਹੇ ਹਨ, ਸਮਾਰੋਹਾਂ ਤੇ ਇਕੱਠਾਂ ਵਿਚ ਸ਼ਮੂਲੀਅਤ ਕਰ ਰਹੇ ਹਨ। ਇਸ ਤੋਂ ਇਲਾਵਾ ਸਕੂਲ ਵੀ ਜਾ ਰਹੇ ਹਨ। ਜਦਕਿ ਪਹਿਲਾਂ ਲੌਕਡਾਊਨ ਕਾਰਨ ਉਹ ਲਪੇਟ ਵਿਚ ਆਉਣ ਤੋਂ ਬਚੇ ਹੋਏ ਸਨ।
ਸਰਕਾਰੀ ਅੰਕੜਿਆਂ ਮੁਤਾਬਕ ਅੱਠ ਸੂਬਿਆਂ ਤੇ ਯੂਟੀਜ਼ ਵਿੱਚ ਕਰੋਨਾਵਾਇਰਸ ਲਾਗ ਦੀ ਹਫ਼ਤਾਵਾਰੀ ਪਾਜ਼ੇਟਿਵ ਕੇਸਾਂ ਦੀ ਦਰ 5.04 ਫ਼ੀਸਦੀ ਦੀ ਕੌਮੀ ਔਸਤ ਦੇ ਮੁਕਾਬਲੇ ਵੱਧ ਦਰਜ ਕੀਤੀ ਗਈ ਹੈ, ਜਿਸ ਤਹਿਤ ਮਹਾਰਾਸ਼ਟਰ ਵਿੱਚ ਪਾਜ਼ੇਟਿਵ ਕੇਸਾਂ ਦੀ ਦਰ 22.78 ਫ਼ੀਸਦੀ ਹੈ। ਮਹਾਰਾਸ਼ਟਰ ਤੋਂ ਇਲਾਵਾ, ਕੌਮੀ ਔਸਤ ਤੋਂ ਵੱਧ ਪਾਜ਼ੇਟੀਵਿਟੀ ਦਰ ਵਾਲੇ ਸੱਤ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਚੰਡੀਗੜ੍ਹ (11.85 ਫ਼ੀਸਦੀ ਪਾਜ਼ੇਟੀਵਿਟੀ ਦਰ), ਪੰਜਾਬ (8.45 ਫ਼ੀਸਦੀ), ਗੋਆ (7.03), ਪੁੱਡੂਚੇਰੀ (6.85 ਫ਼ੀਸਦੀ), ਛੱਤੀਸਗੜ੍ਹ (6.79 ਫ਼ੀਸਦੀ), ਮੱਧ ਪ੍ਰਦੇਸ਼ (6.65 ਫ਼ੀਸਦੀ) ਅਤੇ ਹਰਿਆਣਾ (5.41 ਫ਼ੀਸਦੀ) ਸ਼ਾਮਲ ਹਨ।
ਇਹ ਵੀ ਪੜ੍ਹੋ: ਕੀ ਤੁਹਾਡਾ ਵੀ ਇਨ੍ਹਾਂ 7 ਬੈਂਕਾਂ 'ਚ ਖਾਤਾ? 1 ਅਪ੍ਰੈਲ ਤੋਂ ਪਹਿਲਾਂ ਕਰਵਾ ਲਓ ਇਹ ਕੰਮ, ਨਹੀਂ ਤਾਂ ਵੱਡੀ ਮੁਸ਼ਕਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin