ਪੰਚਕੁਲਾ ਦੇ ਸਿਵਲ ਹਸਪਤਾਲ ਵਿੱਚ ਆਕਸੀਜਨ ਪਲਾਂਟ ਦੀ ਸ਼ੁਰੂਆਤ, ਹੁਣ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ
ਜ਼ਿਲ੍ਹੇ ਪੰਚਕੁਲਾ ਦੇ ਸੈਕਟਰ -6 ਦੇ ਸਿਵਲ ਹਸਪਤਾਲ ਵਿੱਚ ਆਕਸੀਜਨ ਪਲਾਂਟ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਕੁਨੈਕਸ਼ਨ ਤੋਂ ਬਾਅਦ ਇਸ ਦੇ ਨਮੂਨੇ ਦੀ ਜਾਂਚ ਲਈ ਗੁਰੂਗ੍ਰਾਮ ਭੇਜਿਆ ਗਿਆ। ਇਸ ਪਲਾਂਟ ਦੇ ਆਉਣ ਨਾਲ ਆਕਸੀਜਨ ਦੀ ਉਪਲਬਧਤਾ ਵਿਚ ਸੁਧਾਰ ਹੋਵੇਗਾ।
ਪੰਚਕੁਲਾ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਕਸੀਜਨ ਦੀ ਉਪਲਬਧਤਾ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਪੰਚਕੂਲਾ 'ਚ ਆਕਸੀਜਨ ਪਲਾਂਟ ਸ਼ੁਰੂ ਕੀਤਾ ਗਿਆ ਹੈ। ਇਸ ਪਲਾਂਟ ਦੇ ਸ਼ੁਰੂ ਹੋਣ ਨਾਲ ਨਾ ਸਿਰਫ ਜ਼ਿਲ੍ਹਾ ਹਸਪਤਾਲ ਬਲਕਿ ਨਿੱਜੀ ਹਸਪਤਾਲ ਵੀ ਕਾਫ਼ੀ ਰਾਹਤ ਮਿਲੇਗੀ।
ਨਾਲ ਹੀ ਪੰਚਕੁਲਾ 'ਚ ਵੀ ਆਕਸੀਜਨ ਦੀ ਘਾਟ ਕਾਫ਼ੀ ਹੱਦ ਤਕ ਦੂਰ ਹੋਵੇਗੀ। ਇਸ ਦੀ ਸ਼ੁਰੂਆਤ ਵੀਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਸਪਤਾਲ ਵਿਚ ਆਕਸੀਜਨ ਲਈ ਲਗਾਏ ਗਏ ਇਸ ਪਲਾਂਟ ਦਾ ਅੰਤਮ ਕੁਨੈਕਸ਼ਨ ਕਰਨ ਤੋਂ ਬਾਅਦ ਕੀਤੀ ਗਈ। ਨਾਲ ਹੀ ਦੱਸ ਦਈਏ ਕਿ ਸੈਕਟਰ -6 ਹਸਪਤਾਲ ਵਿਖੇ ਆਕਸੀਜਨ ਜਨਰੇਸ਼ਨ ਪਲਾਂਟ 'ਤੇ ਤਕਰੀਬਨ 1 ਕਰੋੜ 70 ਲੱਖ ਰੁਪਏ ਦੀ ਲਾਗਤ ਆਈ ਹੈ। ਇਸ ਨੂੰ ਦਿੱਲੀ ਦੀ ਇੱਕ ਕੰਪਨੀ ਨੇ ਤਿਆਰ ਕੀਤਾ ਹੈ।
ਇਸ ਪਲਾਂਟ ਤੋਂ ਤਿਆਰ ਆਕਸੀਜਨ ਦਾ ਨਮੂਨਾ ਵੀਰਵਾਰ ਨੂੰ ਗੁਰੂਗ੍ਰਾਮ ਨੂੰ ਭੇਜਿਆ ਗਿਆ। ਇਸਦੀ ਪ੍ਰਵਾਨਗੀ ਮਿਲਦਿਆਂ ਹੀ ਪਲਾਂਟ ਚਾਲੂ ਕਰ ਦਿੱਤਾ ਗਿਆ ਹੈ। ਇਸ ਪਲਾਂਟ ਨੂੰ ਸ਼ੁਰੂ ਹੋਏ ਦੋ ਦਿਨ ਹੋ ਗਏ ਹਨ। ਜਾਣਕਾਰੀ ਲਈ ਦੱਸ ਦਈਏ ਕਿ ਪੰਚਕੁਲਾ ਵਿੱਚ ਹਰ ਰੋਜ਼ ਔਸਤਨ ਦੋ ਟੈਂਕਾਂ ਆਕਸੀਜਨ ਦੀ ਖਪਤ ਹੁੰਦੀ ਹੈ।
ਇਸ ਪਲਾਂਟ ਦੀ ਸ਼ੁਰੂਆਤ ਹੋਣ ਤੋਂ ਬਾਅਦ ਇੱਕ ਮਿੰਟ ਵਿੱਚ 300 ਲੀਟਰ ਆਕਸੀਜਨ ਤਿਆਰ ਹੋ ਜਾਏਗੀ, ਜਿਸ ਅਨੁਸਾਰ 24 ਘੰਟਿਆਂ ਵਿੱਚ 4 ਲੱਖ 32 ਹਜ਼ਾਰ ਲੀਟਰ ਆਕਸੀਜਨ ਤਿਆਰ ਹੋ ਜਾਏਗੀ। ਜ਼ਿਲ੍ਹੇ ਵਿਚ ਆਕਸੀਜਨ ਦੀ ਸਪਲਾਈ ਨੂੰ ਅਸਾਨ ਕਰਨ ਲਈ 6 ਟਨ ਆਕਸੀਜਨ ਟੈਂਕ ਵਿਚ ਰੋਜ਼ਾਨਾ 5 ਟਨ ਤਰਲ ਆਕਸੀਜਨ ਭਰੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕੋਵਿਡ ਦਵਾਈਆਂ ਦੀ ਕਾਲਾਬਜ਼ਾਰੀ ਨੂੰ ਰੋਕਣ ਲਈ ਰੈਮਡੇਸੀਵਰ ਇੰਜੈਕਸ਼ਨ ਮਾਨੀਟ੍ਰਿੰਗ ਸੈਂਟਰ ਸਥਾਪਤ: ਬਲਬੀਰ ਸਿੱਧੂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin