ਪੜਚੋਲ ਕਰੋ

ਕੋਵਿਡ ਦਵਾਈਆਂ ਦੀ ਕਾਲਾਬਜ਼ਾਰੀ ਨੂੰ ਰੋਕਣ ਲਈ ਰੈਮਡੇਸੀਵਰ ਇੰਜੈਕਸ਼ਨ ਮਾਨੀਟ੍ਰਿੰਗ ਸੈਂਟਰ ਸਥਾਪਤ: ਬਲਬੀਰ ਸਿੱਧੂ

ਖੁਰਾਕ ਤੇ ਡਰੱਗ ਪ੍ਰਬੰਧਨ ਨੂੰ ਕਾਲਾਬਜ਼ਾਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ਰੈਮਡੇਸੀਵਰ ਇੰਜੈਕਸ਼ਨ ਉੱਤੇ ਮਰੀਜ਼ ਦਾ ਨਾਮ ਅਤੇ ਆਈਪੀਡੀ ਨੰਬਰ ਲਿਖਣਾ ਜ਼ਰੂਰੀਦਵਾਈਆਂ ਦੀ ਸਪਲਾਈ ’ਤੇ ਤਿੱਖੀ ਨਜ਼ਰ ਰੱਖਣ ਲਈ 60 ਡਰੱਗ ਕੰਟਰੋਲ ਅਧਿਕਾਰੀ ਤਾਇਨਾਤ

ਚੰਡੀਗੜ੍ਹ: ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਖੁਰਾਕ ਅਤੇ ਡਰੱਗ ਪ੍ਰਬੰਧਨ (ਐਫਡੀਏ) ਵਿਭਾਗ ਨੇ ਕਾਲਾਬਜ਼ਾਰੀ ਨੂੰ ਠੱਲ ਪਾਉਣ ਲਈ ਮੁੱਖ ਦਫਤਰ ਵਿਖੇ ਰੈਮਡੇਸੀਵਰ ਇੰਜੈਕਸ਼ਨ ਮਾਨੀਟ੍ਰਿੰਗ ਕੇਂਦਰ ਸਥਾਪਤ ਕੀਤਾ ਹੈ।

ਸਿਹਤ ਮੰਤਰੀ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਭਰ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਇੰਜੈਕਸ਼ਨ ਦੀ ਸਪਲਾਈ ,ਉਪਲਬਧਤਾ ਅਤੇ ਵੰਡ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ। ਇਸਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇੰਜੈਕਸ਼ਨ ਖਰੀਦਣ ਲਈ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਸਿਹਤ ਵਿਭਾਗ ਦੇ ਗੁਦਾਮਾਂ ਵਿਚ ਰੀਮੇਡੇਸਿਵਰ ਦੀ ਕੋਈ ਘਾਟ ਨਹੀਂ ਹੈ।

ਕੋਵਿਡ ਸਬੰਧੀ ਦਵਾਈਆਂ ਦੀ ਕਾਲਾਬਜ਼ਾਰੀ ਅਤੇ ਜ਼ਖੀਰੇਬਾਜ਼ੀ ‘ਤੇ ਡੁੰਘੀ ਚਿੰਤਾ ਜ਼ਾਹਰ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਖੁਰਾਕ ਅਤੇ ਡਰੱਗ ਪ੍ਰਬੰਧਨ ਨੂੰ ਨਿਰਦੇਸ਼ ਦਿੱਤੇ ਹਨ ਕਿ ਜੇਕਰ ਕੋਈ ਵੀ ਥੋਕ ਦਾ ਵਪਾਰੀ, ਡਿਸਟ੍ਰੀਬਿਊਟਰ ਜਾਂ ਰਿਟੇਲਰ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਟੀਕੇ ਦੀ ਸ਼ੀਸ਼ੀ ‘ਤੇ ਮਰੀਜ਼ ਦਾ ਨਾਂ ਅਤੇ ਆਈਪੀਡੀ ਨੰਬਰ ਲਿਖਣਾ ਲਾਜ਼ਮੀ ਕਰ ਦਿੱਤਾ ਹੈ ਤਾਂ ਜੋ ਐਫਡੀਏ ਦੀ ਟੀਮ ਕੋਵਿਡ ਕੇਅਰ ਸੈਂਟਰ ਵਿਖੇ ਖਾਲੀ ਸ਼ੀਸ਼ੀ ਦੀ ਨਸ਼ਟ ਕਰਨ ਤੋਂ ਪਹਿਲਾਂ ਅਸਾਨੀ ਨਾਲ ਪੜਤਾਲ ਕੀਤੀ ਜਾ ਸਕੇ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਮਿਆਰੀ ਦਵਾਈਆਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਉਦੇਸ਼ ਦੀ ਪ੍ਰਾਪਤੀ ਲਈ 60 ਡਰੱਗ ਕੰਟਰੋਲ ਅਫਸਰਾਂ ਦੀ ਤਾਇਨਾਤੀ ਕੀਤੀ ਗਈ ਹੈ ਤਾਂ ਜੋ ਪੰਜਾਬ ਵਿੱਚ ਦਵਾਈਆਂ ਦੀ ਸਪਲਾਈ ‘ਤੇ ਤਿੱਖੀ ਨਜ਼ਰ ਰੱਖੀ ਜਾ ਸਕੇ।

ਉਨ੍ਹਾਂ ਨੇ ਐਫ.ਡੀ.ਏ. ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਸੂਬੇ ਭਰ ਵਿੱਚ ਕੋਵਿਡ ਨਾਲ ਸਬੰਧਤ ਜਾਂ ਕੋਵਿਡ ਪ੍ਰਬੰਧਨ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਅਤੇ ਸਟਾਕਾਂ ਦੀ ਨਿਗਰਾਨੀ ਕੀਤੀ ਜਾਵੇ ਅਤੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਵਿਕਰੇਤਾ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ।

ਮੰਤਰੀ ਨੇ ਕਿਹਾ ਕਿ ਸਾਰੇ ਕੈਰਿੰਗ ਅਤੇ ਫਾਰਵਰਡ ਏਜੰਟ, ਡਿੱਪੋ ਇੰਚਾਰਜ, ਥੋਕ ਵਿਕਰੇਤਾ ਅਤੇ ਡਿਸਟ੍ਰੀਬਿਊਟਰ ਵਲੋਂ ਪੰਜਾਬ ਵਿਚ ਰੈਮਡੇਸਿਵਰ ਇੰਜੈਕਸਨਾਂ ਦੀ ਨਿਰੰਤਰ ਸਪਲਾਈ ਨੂੰ ਬਣਾਈ ਰੱਖਿਆ ਜਾਵੇ।  ਉਨਾਂ ਕਿਹਾ ਕਿ ਫਿਲਹਾਲ ਉਕਤ ਦਵਾਈਆਂ ਸਿਰਫ ਹਸਪਤਾਲਾਂ / ਸਿਹਤ ਸੰਸਥਾਵਾਂ ਅਤੇ  ਡਾਕਟਰੀ ਮਾਹਰਾਂ ਦੀ ਦੇਖ-ਰੇਖ ਵਾਲੇ ਮਰੀਜ਼ਾਂ ਨੂੰ ਸਿਫਾਰਸ਼ ਕੀਤੀਆ ਦਵਾਈਆਂ ਵਜੋਂ ਵੇਚਣ ਅਤੇ ਵਰਤਣ ਦੀ ਜਰੂਰਤ ਹੈ ਤਾਂ ਜੋ ਸਿਫਾਰਸ਼ ਅਨੁਸਾਰ ਦਵਾਈਆਂ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਇਆ ਜਾ ਸਕੇ।

ਦਵਾਈਆਂ ਦੇ ਭੰਡਾਰ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਨੇ 21 ਅਪ੍ਰੈਲ 2021 ਤੋਂ 9 ਮਈ 2021 ਤੱਕ ਪੰਜਾਬ ਵਿੱਚ ਵੰਡ ਲਈ 50,000 ਟੀਕੇ ਅਲਾਟ ਕੀਤੇ ਸਨ ਜਦੋਂਕਿ ਪੰਜਾਬ ਨੂੰ 41,056 ਟੀਕੇ ਹੀ ਪ੍ਰਾਪਤ ਹੋਏ। ਉਨ੍ਹਾਂ ਦੱਸਿਆ ਕਿ 20,450 ਟੀਕੇ ਸਰਕਾਰੀ ਕੋਵਿਡ ਕੇਅਰ ਸੈਂਟਰਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਨੂੰ ਵੰਡੇ ਜਾ ਚੁੱਕੇ ਹਨ ਅਤੇ 20,606 ਟੀਕੇ ਨਿੱਜੀ ਕੋਵਿਡ ਕੇਅਰ ਸੈਂਟਰਾਂ ਨੂੰ ਵੰਡੇ ਗਏ ਹਨ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸੂਚਨਾ ਪੱਤਰ ਅਨੁਸਾਰ ਪੰਜਾਬ ਨੂੰ 9 ਮਈ 2021 ਤੋਂ 16 ਮਈ 2021 ਤੱਕ 35,000 ਰੈਮਡੇਸੀਵਰ ਟੀਕੇ ਪ੍ਰਾਪਤ ਹੋਣਗੇ। ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਵੰਡਣ ਤੋਂ ਬਾਅਦ ਸਿਹਤ ਵਿਭਾਗ ਕੋਲ ਸਟਾਕ ਵਿੱਚ 4913 ਰੈਮਡੇਸੀਵਰ ਇੰਜੈਕਸ਼ਨ, 60,000 ਡੈਕਸਾਮੈਥਾਸੋਨ-4ਐਮ.ਜੀ. ਇੰਜ. ਅਤੇ 25 ਲੱਖ ਪੈਰਾਸੀਟਾਮੋਲ ਦੀਆਂ ਗੋਲੀਆਂ ਆਦਿ ਉਪਲਬਧ ਹਨ।

ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਰਾਜ ਸਰਕਾਰ ਹਸਪਤਾਲਾਂ ਵਿੱਚ ਅਜਿਹੀਆਂ ਸਾਰੀਆਂ ਦਵਾਈਆਂ ਦੀ ਮੰਗ ਨੂੰ ਪੂਰਾ ਕਰਨ ਲਈ ਸਾਰੇ ਉਪਰਾਲੇ ਕਰ ਰਹੀ ਹੈ।

ਇਹ ਵੀ ਪੜ੍ਹੋ: ਕੋਰੋਨਾ ਬੰਦਿਸ਼ਾਂ ਨੂੰ ਮੁੜ ਆਇਆ ਕੈਪਟਨ ਦਾ ਬਿਆਨ, ਕਿਹਾ ਕਿਸੇ ਨੂੰ ਵੀ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੁਲਿਸ ਗ੍ਰਿਫ਼ਤਾਰ ਕਰਨ ਆਏ ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ, ਜਾਣ ਲਓ ਆਪਣਾ ਅਧਿਕਾਰ
ਪੁਲਿਸ ਗ੍ਰਿਫ਼ਤਾਰ ਕਰਨ ਆਏ ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ, ਜਾਣ ਲਓ ਆਪਣਾ ਅਧਿਕਾਰ
Lawrence Bishnoi: ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਲੈ ਅਮਰੀਕਾ ਨੇ ਭਾਰਤ ਨੂੰ ਕੀਤਾ ਅਲਰਟ! ਵੱਡੇ ਐਕਸ਼ਨ ਦੀ ਤਿਆਰੀ 'ਚ ਮੁੰਬਈ ਪੁਲਿਸ
ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਲੈ ਅਮਰੀਕਾ ਨੇ ਭਾਰਤ ਨੂੰ ਕੀਤਾ ਅਲਰਟ! ਵੱਡੇ ਐਕਸ਼ਨ ਦੀ ਤਿਆਰੀ 'ਚ ਮੁੰਬਈ ਪੁਲਿਸ
Weather Update: ਪੰਜਾਬ 'ਚ ਤਾਪਮਾਨ 'ਚ ਆਈ ਗਿਰਾਵਟ, ਪ੍ਰਦੂਸ਼ਣ ਕਰਕੇ ਵਿਗੜੇ ਹਾਲਾਤ, ਅੰਮ੍ਰਿਤਸਰ ਦਾ AQI ਸਭ ਤੋਂ ਵੱਧ
Weather Update: ਪੰਜਾਬ 'ਚ ਤਾਪਮਾਨ 'ਚ ਆਈ ਗਿਰਾਵਟ, ਪ੍ਰਦੂਸ਼ਣ ਕਰਕੇ ਵਿਗੜੇ ਹਾਲਾਤ, ਅੰਮ੍ਰਿਤਸਰ ਦਾ AQI ਸਭ ਤੋਂ ਵੱਧ
Rohit Sharma: ਚੈਂਪੀਅਨਸ ਟਰਾਫੀ ਤੋਂ ਬਾਅਦ ODI ਤੋਂ ਸੰਨਿਆਸ ਲੈ ਰਹੇ ਰੋਹਿਤ ਸ਼ਰਮਾ ? ਇਹ ਖਿਡਾਰੀ ਲਏਗਾ ਕਪਤਾਨ ਦੀ ਜਗ੍ਹਾ 
ਚੈਂਪੀਅਨਸ ਟਰਾਫੀ ਤੋਂ ਬਾਅਦ ODI ਤੋਂ ਸੰਨਿਆਸ ਲੈ ਰਹੇ ਰੋਹਿਤ ਸ਼ਰਮਾ ? ਇਹ ਖਿਡਾਰੀ ਲਏਗਾ ਕਪਤਾਨ ਦੀ ਜਗ੍ਹਾ 
Advertisement
ABP Premium

ਵੀਡੀਓਜ਼

Panchayat | Punjab ਦੇ ਸਰਪੰਚਾਂ ਦੀ ਸੰਹੁ ਚੁੱਕ ਸਮਾਗਮ ਦੀ ਤਰੀਕ ਹੋਈ ਤੈਅ!Stubble Burning  ਨੂੰ ਲੈ ਕੇ ਡਿਪਟੀ ਕਮਿਸ਼ਨਰ ਨੇ ਜਾਰੀ ਕੀਤੀ ਹਦਾਇਤ  | Paddyਦੀਵਾਲੀ ਤੇ ਕੀ ਖਾਸ ਕਰਦੇ ਯੋਗਰਾਜ ਸਿੰਘਪਰਿਵਾਰ ਤੋਂ ਬਿਨਾ ਰੋਸ਼ਨ ਦੀ ਦੀਵਾਲੀ , ਹੋਏ ਭਾਵੁਕ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੁਲਿਸ ਗ੍ਰਿਫ਼ਤਾਰ ਕਰਨ ਆਏ ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ, ਜਾਣ ਲਓ ਆਪਣਾ ਅਧਿਕਾਰ
ਪੁਲਿਸ ਗ੍ਰਿਫ਼ਤਾਰ ਕਰਨ ਆਏ ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ, ਜਾਣ ਲਓ ਆਪਣਾ ਅਧਿਕਾਰ
Lawrence Bishnoi: ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਲੈ ਅਮਰੀਕਾ ਨੇ ਭਾਰਤ ਨੂੰ ਕੀਤਾ ਅਲਰਟ! ਵੱਡੇ ਐਕਸ਼ਨ ਦੀ ਤਿਆਰੀ 'ਚ ਮੁੰਬਈ ਪੁਲਿਸ
ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਲੈ ਅਮਰੀਕਾ ਨੇ ਭਾਰਤ ਨੂੰ ਕੀਤਾ ਅਲਰਟ! ਵੱਡੇ ਐਕਸ਼ਨ ਦੀ ਤਿਆਰੀ 'ਚ ਮੁੰਬਈ ਪੁਲਿਸ
Weather Update: ਪੰਜਾਬ 'ਚ ਤਾਪਮਾਨ 'ਚ ਆਈ ਗਿਰਾਵਟ, ਪ੍ਰਦੂਸ਼ਣ ਕਰਕੇ ਵਿਗੜੇ ਹਾਲਾਤ, ਅੰਮ੍ਰਿਤਸਰ ਦਾ AQI ਸਭ ਤੋਂ ਵੱਧ
Weather Update: ਪੰਜਾਬ 'ਚ ਤਾਪਮਾਨ 'ਚ ਆਈ ਗਿਰਾਵਟ, ਪ੍ਰਦੂਸ਼ਣ ਕਰਕੇ ਵਿਗੜੇ ਹਾਲਾਤ, ਅੰਮ੍ਰਿਤਸਰ ਦਾ AQI ਸਭ ਤੋਂ ਵੱਧ
Rohit Sharma: ਚੈਂਪੀਅਨਸ ਟਰਾਫੀ ਤੋਂ ਬਾਅਦ ODI ਤੋਂ ਸੰਨਿਆਸ ਲੈ ਰਹੇ ਰੋਹਿਤ ਸ਼ਰਮਾ ? ਇਹ ਖਿਡਾਰੀ ਲਏਗਾ ਕਪਤਾਨ ਦੀ ਜਗ੍ਹਾ 
ਚੈਂਪੀਅਨਸ ਟਰਾਫੀ ਤੋਂ ਬਾਅਦ ODI ਤੋਂ ਸੰਨਿਆਸ ਲੈ ਰਹੇ ਰੋਹਿਤ ਸ਼ਰਮਾ ? ਇਹ ਖਿਡਾਰੀ ਲਏਗਾ ਕਪਤਾਨ ਦੀ ਜਗ੍ਹਾ 
ATM Card: ਜਾਣੋ ATM ਕਾਰਡ ਕਿਉਂ ਹੋਣਗੇ ਬੰਦ ? ਇਨ੍ਹਾਂ ਬੈਂਕਾਂ ਦੇ ATM ਕਾਰਡ ਤੁਸੀ ਨਹੀਂ ਸਕੋਗੇ ਵਰਤ, RBI ਦਾ ਹੁਕਮ
ਜਾਣੋ ATM ਕਾਰਡ ਕਿਉਂ ਹੋਣਗੇ ਬੰਦ ? ਇਨ੍ਹਾਂ ਬੈਂਕਾਂ ਦੇ ATM ਕਾਰਡ ਤੁਸੀ ਨਹੀਂ ਸਕੋਗੇ ਵਰਤ, RBI ਦਾ ਹੁਕਮ
ਸ਼ਰਮਸਾਰ! ਦੋਹਤੇ ਨੇ ਆਪਣੀ ਬਜ਼ੁਰਗ ਨਾਨੀ ਨੂੰ ਬਣਾਇਆ ਹਵਸ਼ ਦਾ ਸ਼ਿਕਾਰ, ਮੂੰਹ ਖੋਲ੍ਹਣ 'ਤੇ ਦਿੱਤੀ ਜਾਨੋਂ ਮਾਰਨ ਦੀ ਧਮਕੀ
ਸ਼ਰਮਸਾਰ! ਦੋਹਤੇ ਨੇ ਆਪਣੀ ਬਜ਼ੁਰਗ ਨਾਨੀ ਨੂੰ ਬਣਾਇਆ ਹਵਸ਼ ਦਾ ਸ਼ਿਕਾਰ, ਮੂੰਹ ਖੋਲ੍ਹਣ 'ਤੇ ਦਿੱਤੀ ਜਾਨੋਂ ਮਾਰਨ ਦੀ ਧਮਕੀ
ਦੀਵਾਲੀ ਮੌਕੇ BSNL ਨੇ ਆਪਣੇ ਯੂਜ਼ਰਸ ਨੂੰ ਦਿੱਤਾ ਸ਼ਾਨਦਾਰ ਤੋਹਫਾ, 158 ਰੁਪਏ ਮਹੀਨਾ ਖਰਚ ਕਰਕੇ ਪਾਓ 600GB ਡਾਟਾ !
ਦੀਵਾਲੀ ਮੌਕੇ BSNL ਨੇ ਆਪਣੇ ਯੂਜ਼ਰਸ ਨੂੰ ਦਿੱਤਾ ਸ਼ਾਨਦਾਰ ਤੋਹਫਾ, 158 ਰੁਪਏ ਮਹੀਨਾ ਖਰਚ ਕਰਕੇ ਪਾਓ 600GB ਡਾਟਾ !
ਦੀਵਾਲੀ 'ਤੇ ਮਸਾਲੇਦਾਰ ਭੋਜਨ ਅਤੇ ਮਿਠਾਈਆਂ ਨੇ ਵਿਗਾੜ ਦਿੱਤਾ ਹਾਜਮਾ, ਤਾਂ ਅਪਣਾਓ ਆਹ ਘਰੇਲੂ ਤਰੀਕੇ, ਤੁਰੰਤ ਮਿਲੇਗਾ ਆਰਾਮ
ਦੀਵਾਲੀ 'ਤੇ ਮਸਾਲੇਦਾਰ ਭੋਜਨ ਅਤੇ ਮਿਠਾਈਆਂ ਨੇ ਵਿਗਾੜ ਦਿੱਤਾ ਹਾਜਮਾ, ਤਾਂ ਅਪਣਾਓ ਆਹ ਘਰੇਲੂ ਤਰੀਕੇ, ਤੁਰੰਤ ਮਿਲੇਗਾ ਆਰਾਮ
Embed widget