ਟੋਸਟ 'ਤੇ ਪੈਰ ਰੱਖ ਕੇ ਚੱਟ ਕੇ ਕੀਤੀ ਜਾ ਰਹੀ ਪੈਕਿੰਗ, ਵਾਇਰਲ ਵੀਡੀਓ ਦੇਖ ਕੇ ਤਹਾਨੂੰ ਵੀ ਆਵੇਗਾ ਗੁੱਸਾ
ਹਾਲ ਹੀ 'ਚ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਜਿਸ 'ਚ ਕੁਝ ਮਜਦੂਰਾਂ ਨੂੰ ਟੋਸਟ ਫੈਕਟਰੀ ਦੇ ਅੰਦਰ ਏਨਾ ਗੰਦਾ ਕੰਮ ਕਰਦਿਆਂ ਦੇਖਿਆ ਗਿਆ।
Viral Video: ਕੋਰੋਨਾ ਕਾਲ ਦੌਰਾਨ ਸੋਸ਼ਲ ਮੀਡੀਆ 'ਤੇ ਅਜਿਹੇ ਕਈ ਵੀਡੀਓ ਵਾਇਰਲ ਹੋਏ ਜਿੰਨ੍ਹਾਂ 'ਚ ਲੋਕਾਂ ਨੂੰ ਖਾਣ ਦੀਆਂ ਚੀਜ਼ਾਂ 'ਤੇ ਥੁੱਕਦਿਆਂ ਤੇ ਗਲਤ ਤਰੀਕੇ ਨਾਲ ਬਣਾਉਂਦੇ ਦੇਖਿਆ ਗਿਆ ਸੀ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਅਜਿਹੇ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਵੀ ਉੱਠੀ, ਕਈ ਮਾਮਲਿਆਂ 'ਚ ਲੋਕਾਂ ਨੇ ਆਪਣੀ ਗਲਤੀ ਲਈ ਮਾਫੀ ਵੀ ਮੰਗੀ।
ਗੰਦੇ ਤਰੀਕੇ ਨਾਲ ਹੋ ਰਹੀ ਟੋਸਟ ਦੀ ਪੈਕਿੰਗ
ਹਾਲ ਹੀ 'ਚ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਜਿਸ 'ਚ ਕੁਝ ਮਜਦੂਰਾਂ ਨੂੰ ਟੋਸਟ ਫੈਕਟਰੀ ਦੇ ਅੰਦਰ ਏਨਾ ਗੰਦਾ ਕੰਮ ਕਰਦਿਆਂ ਦੇਖਿਆ ਗਿਆ। ਜੋ ਦੇਖ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ। ਟੋਸਟ ਖਰੀਦਣ ਤੋਂ ਪਹਿਲਾਂ ਤੁਸੀਂ ਸੋਚਣ ਲਈ ਮਜਬੂਰ ਹੋਵੋਗੇ। ਦਰਅਸਲ ਸੋਸ਼ਲ ਮੀਡੀਆ 'ਤੇ ਵਾਇਲ ਵੀਡੀਓ 'ਚ ਇਕ ਫੈਕਟਰੀ 'ਚ ਕੁਝ ਮਜਦੂਰ ਜ਼ਮੀਨ ਤੇ ਰੱਖੇ ਟੋਸਟ ਆਪਣੇ ਗੰਦੇ ਪੈਰਾਂ ਨਾਲ ਛੂੰਹਦੇ ਤੇ ਚੱਟ ਕੇ ਪੈਕਿੰਗ ਕਰਦੇ ਦੇਖੇ ਜਾ ਸਕਦੇ ਹਨ।
View this post on Instagram
ਜਾਣਬੁੱਝ ਕੇ ਕਰ ਰਹੇ ਗੰਦਾ ਕੰਮ
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਫੈਕਟਰੀ 'ਚ ਕੰਮ ਕਰ ਰਹੇ ਮਜਦੂਰ ਅਜਿਹਾ ਜਾਣਬੁੱਝ ਕੇ ਕਰ ਰਹੇ ਹਨ। ਇਸ ਦਾ ਵੀਡੀਓ ਵੀ ਕਿਸੇ ਤੋਂ ਲੁਕਾ ਕੇ ਨਹੀਂ ਸ਼ਰੇਆਮ ਬਣਾ ਰਹੇ ਹਨ। ਫਿਲਹਾਲ ਸੋਸ਼ਸਲ ਮੀਡੀਆ 'ਤੇ ਇਸ ਵੀਡੀਓ ਦੇ ਸਾਹਮਣੇ ਆਉਂਦਿਆਂ ਹੀ ਯੂਜ਼ਰਸ ਦਾ ਗੁੱਸਾਸੱਤਵੇਂ ਅਸਮਾਨ 'ਤੇ ਪਹੁੰਚ ਗਿਆ ਹੈ।
ਯੂਜ਼ਰਸ ਕਰ ਰਹੇ ਸਖ਼ਤ ਕਾਰਵਾਈ ਦੀ ਮੰਗ
ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ GiDda ਨਾਂਅ ਦੇ ਅਕਾਊਂਟ ਤੋਂ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਹੁਣ ਤਕ 42 ਹਜ਼ਾਰ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ 'ਤੇ ਕਮੈਂਟ ਕਰਕੇ ਫੈਕਟਰੀ ਮਜਦੂਰਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਕਈ ਯੂਜ਼ਰਸ ਇਨ੍ਹਾਂ ਦੀ ਗ੍ਰਿਫ਼ਤਾਰੀ ਦੀ ਵੀ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ ਕੁਝ ਯੂਜ਼ਰਸ ਦਾ ਕਹਿਣਾ ਹੈ ਕਿ ਹੁਣ ਉਹ ਟੋਸਟ ਖਾਣਾ ਛੱਡ ਰਹੇ ਹਨ।