ਪੜਚੋਲ ਕਰੋ
Advertisement
ਕੇਜਰੀਵਾਲ ਨੂੰ ਗੰਭੀਰ ਦਾ ਚੈਲੰਜ:ਹਾਰਿਆ ਤਾਂ ਲਾਵਾਂਗਾ ਫਾਂਸੀ ਨਹੀਂ ਤੁਸੀਂ ਛੱਡਣਾ ਸਿਆਸਤ!
ਆਤਿਸ਼ੀ ਨੇ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਖਿਲਾਫ 'ਭੱਦੇ ਤੇ ਅਪਮਾਨਜਨਕ' ਭਾਸ਼ਾ ਵਾਲੇ ਪਰਚੇ ਵੰਡੇ ਗਏ ਤੇ ਇਨ੍ਹਾਂ ਵਿੱਚ ਗੌਤਮ ਗੰਭੀਰ ਦਾ ਵੀ ਹੱਥ ਸੀ। ਆਤਿਸ਼ੀ ਨੇ ਦਿੱਲੀ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਹਾਲਾਂਕਿ ਗੰਭੀਰ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰਿਓਂ ਖਾਰਜ ਕਰਦਿਆਂ ਕਿਹਾ ਸੀ ਕਿ ਜੇ ਉਹ ਦੋਸ਼ੀ ਪਾਏ ਗਏ ਤਾਂ ਚੋਣ ਮੈਦਾਨ ਛੱਡ ਦੇਣਗੇ।
ਨਵੀਂ ਦਿੱਲੀ: ਪੂਰਬੀ ਦਿੱਲੀ ਤੋਂ ਬੀਜੇਪੀ ਉਮੀਦਵਾਰ ਗੌਤਮ ਗੰਭੀਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਸਾਬਤ ਕਰ ਦੇਵੇ ਕਿ ਉਨ੍ਹਾਂ ਦੀ ਵਿਰੋਧੀ ਉਮੀਦਵਾਰ ਆਤਿਸ਼ੀ ਮਾਰਲੇਨਾ ਖ਼ਿਲਾਫ਼ ਵੰਡੇ ਗਏ ਕਥਿਤ ਅਪਮਾਨਜਨਕ ਪਰਚੇ ਨਾਲ ਉਨ੍ਹਾਂ ਦਾ ਲੈਣਾ-ਦੇਣਾ ਹੈ ਤਾਂ ਉਹ ਜਨਤਕ ਤੌਰ 'ਤੇ ਆਪਣੇ-ਆਪ ਨੂੰ ਫਾਂਸੀ ਲਾ ਲੈਣਗੇ। ਉਨ੍ਹਾਂ ਕਿਹਾ ਕਿ ਜੇ ਆਮ ਆਦਮੀ ਪਾਰਟੀ ਇਲਜ਼ਾਮਾਂ ਨੂੰ ਸਾਬਤ ਨਹੀਂ ਕਰ ਪਾਉਂਦੀ ਤਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਿਆਸਤ ਛੱਡ ਦੇਣੀ ਚਾਹੀਦੀ ਹੈ।
ਇਸ ਮਾਮਲੇ ਬਾਰੇ ਗੰਭੀਰ ਨੇ ਟਵੀਟ ਕੀਤਾ, 'ਅਰਵਿੰਦ ਕੇਜਰੀਵਾਲ ਤੇ 'ਆਪ' ਨੂੰ ਤੀਜੀ ਚੁਣੌਤੀ। ਜੇ ਉਹ ਸਾਬਤ ਕਰ ਸਕਦੇ ਹਨ ਕਿ ਮੇਰਾ ਇਸ ਪਰਚਾ ਵਿਵਾਦ ਨਾਲ ਕੋਈ ਲੈਣਾ-ਦੇਣਾ ਹੈ ਤਾਂ ਮੈਂ ਜਨਤਕ ਤੌਰ 'ਤੇ ਫਾਂਸੀ ਲਾ ਲਵਾਂਗਾ। ਨਹੀਂ ਤਾਂ ਅਰਵਿੰਦ ਕੇਜਰੀਵਾਲ ਨੂੰ ਸਿਆਸਤ ਛੱਡ ਦੇਣੀ ਚਾਹੀਦੀ ਹੈ। ਕਬੂਲ ਹੈ?'
ਗੰਭੀਰ ਨੇ ਵੀਰਵਾਰ ਰਾਤ ਨੂੰ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਆਤਿਸ਼ੀ ਨੂੰ ਮਾਣਹਾਨੀ ਨੋਟਿਸ ਭੇਜ ਕੇ ਇਲਜ਼ਾਮ ਵਾਪਸ ਲੈਣ, ਬਿਨਾ ਸ਼ਰਤ ਮੁਆਫ਼ੀ ਮੰਗਣ ਜਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਨੂੰ ਕਿਹਾ ਹੈ। ਪੂਰਾ ਮਾਮਲਾ ਦਰਅਸਲ, ਆਤਿਸ਼ੀ ਨੇ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਖਿਲਾਫ 'ਭੱਦੇ ਤੇ ਅਪਮਾਨਜਨਕ' ਭਾਸ਼ਾ ਵਾਲੇ ਪਰਚੇ ਵੰਡੇ ਗਏ ਤੇ ਇਨ੍ਹਾਂ ਵਿੱਚ ਗੌਤਮ ਗੰਭੀਰ ਦਾ ਵੀ ਹੱਥ ਸੀ। ਆਤਿਸ਼ੀ ਨੇ ਦਿੱਲੀ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਹਾਲਾਂਕਿ ਗੰਭੀਰ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰਿਓਂ ਖਾਰਜ ਕਰਦਿਆਂ ਕਿਹਾ ਸੀ ਕਿ ਜੇ ਉਹ ਦੋਸ਼ੀ ਪਾਏ ਗਏ ਤਾਂ ਚੋਣ ਮੈਦਾਨ ਛੱਡ ਦੇਣਗੇ।Challenger Number 3 to @ArvindKejriwal and @aap. If he can prove that I have anything to do with this pamphlet filth, then I will hang myself in public. Otherwise @ArvindKejriwal should quit politics. Accepted?
— Chowkidar Gautam Gambhir (@GautamGambhir) May 10, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement