ਇੱਕ ਕਾਰ, ਸੱਤ ਲਾਂਸ਼ਾਂ, ਦੋ ਸੁਸਾਈਡ ਨੋਟ..., ਮੱਚ ਗਿਆ ਹੜਕੰਪ, ਲੋਕਾਂ ‘ਚ ਵੀ ਸਹਿਮ ਦਾ ਮਾਹੌਲ, ਜਾਣੋ ਪੂਰਾ ਮਾਮਲਾ
Crime News: ਹਰਿਆਣਾ ਦੇ ਪੰਚਕੂਲਾ ਵਿੱਚ ਉਸ ਵੇਲੇ ਹਫੜਾ-ਦਫੜੀ ਮੱਚ ਗਈ, ਜਦੋਂ ਇੱਕੋ ਪਰਿਵਾਰ ਦੇ ਸੱਤ ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਪੰਚਕੂਲਾ ਦੇ ਡੀਸੀਪੀ ਕ੍ਰਾਈਮ ਅਮਿਤ ਦਹੀਆ ਨੇ ਕਿਹਾ ਕਿ ਸਾਨੂੰ ਦੋ ਸੁਸਾਈਡ ਨੋਟ ਮਿਲੇ ਹਨ।

Crime News: ਹਰਿਆਣਾ ਦੇ ਪੰਚਕੂਲਾ ਵਿੱਚ ਉਸ ਵੇਲੇ ਹਫੜਾ-ਦਫੜੀ ਮੱਚ ਗਈ, ਜਦੋਂ ਇੱਕੋ ਪਰਿਵਾਰ ਦੇ ਸੱਤ ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਪੰਚਕੂਲਾ ਦੇ ਡੀਸੀਪੀ ਕ੍ਰਾਈਮ ਅਮਿਤ ਦਹੀਆ ਨੇ ਕਿਹਾ ਕਿ ਸਾਨੂੰ ਦੋ ਸੁਸਾਈਡ ਨੋਟ ਮਿਲੇ ਹਨ।
ਸੁਸਾਈਡ ਨੋਟ ਵਿੱਚ ਆਰਥਿਕ ਮੰਦੀ ਦੀ ਗੱਲ ਲਿਖੀ ਹੋਈ ਹੈ, ਇਹ ਕਿਸੇ ਦੇ ਵੀ ਪਰਿਵਾਰ ਵਿੱਚ ਵੀ ਹੋ ਸਕਦੀ ਹੈ। ਇਸੇ ਕਰਕੇ ਅਸੀਂ ਖੁਦਕੁਸ਼ੀ ਕਰ ਰਹੇ ਹਾਂ। ਪਰ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।
Panchkula, Haryana: Seven members of a family allegedly died by suicide in Panchkula. The deceased, Praveen Mittal, had previously lived in Dehradun
— IANS (@ians_india) May 27, 2025
Cousin brother of the deceased Praveen Mittal says, "I don’t understand why he took this step. The police said they found a… pic.twitter.com/zK2heIlXf5
ਡੀਸੀਪੀ ਕ੍ਰਾਈਮ ਨੇ ਕਿਹਾ ਕਿ ਅਸੀਂ ਸੋਸ਼ਲ ਮੀਡੀਆ ਅਕਾਊਂਟ ਤੋਂ ਲੈਕੇ ਬੈਂਕਿੰਗ ਸੈਕਟਰ, ਸੀਸੀਟੀਵੀ ਫੁਟੇਜ ਅਤੇ ਕਾਲ ਡਿਟੇਲ ਤੱਕ ਹਰ ਚੀਜ਼ ਦੀ ਜਾਂਚ ਕਰ ਰਹੇ ਹਾਂ। ਸਾਡੇ ਕੋਲ ਉਨ੍ਹਾਂ ਦੇ ਮੋਬਾਈਲ ਅਤੇ ਬੈਂਕ ਰਿਕਾਰਡ ਵੀ ਮਿਲੇ ਹਨ। ਬੈਂਕ ਤੋਂ ਸਟੇਟਮੈਂਟ ਲੈਣ ਅਤੇ ਇਸ ਦੀ ਤਸਦੀਕ ਕਰਨ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਕਿੰਨਾ ਕਰਜ਼ਾ ਸੀ ਜਾਂ ਨਹੀਂ ਸੀ। ਪੁਲਿਸ ਨੇ ਦੱਸਿਆ ਕਿ ਕੱਲ੍ਹ (26 ਮਈ) ਰਾਤ 10 ਵਜੇ ਦੇ ਕਰੀਬ ਸਾਨੂੰ ਸੂਚਨਾ ਮਿਲੀ ਕਿ ਇੱਕੋ ਕਾਰ ਦੇ ਅੰਦਰ ਸੱਤ ਲੋਕਾਂ ਨੇ ਖੁਦਕੁਸ਼ੀ ਕਰ ਲਈ ਹੈ।
ਮ੍ਰਿਤਕ ਦੀ ਪਛਾਣ ਪ੍ਰਵੀਨ ਮਿੱਤਲ ਵਜੋਂ ਹੋਈ ਹੈ। ਪ੍ਰਵੀਨ ਮਿੱਤਲ ਦਾ ਪਰਿਵਾਰ ਦੇਹਰਾਦੂਨ ਦਾ ਰਹਿਣ ਵਾਲਾ ਸੀ। ਉਨ੍ਹਾਂ ਦੇ ਭਰਾ ਨੇ ਮੀਡੀਆ ਨੂੰ ਦੱਸਿਆ, "ਮੈਨੂੰ ਸਮਝ ਨਹੀਂ ਆ ਰਿਹਾ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ। ਪੁਲਿਸ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦੀ ਕਾਰ ਵਿੱਚੋਂ ਇੱਕ ਸੁਸਾਈਡ ਨੋਟ ਮਿਲਿਆ ਹੈ। ਪਰ ਪੁਲਿਸ ਨੇ ਮੈਨੂੰ ਅਜੇ ਤੱਕ ਸੁਸਾਈਡ ਨੋਟ ਨਹੀਂ ਦਿੱਤਾ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਉਹ 30 ਅਪ੍ਰੈਲ ਨੂੰ ਮੇਰੇ ਭਰਾ ਦੇ ਵਿਆਹ ਵਿੱਚ ਆਏ ਸਨ। ਅਸੀਂ ਮਿਲੇ ਸੀ। ਉਨ੍ਹਾਂ ਦਾ ਪੂਰਾ ਪਰਿਵਾਰ ਆਇਆ ਸੀ। ਅਸੀਂ ਸਾਰਿਆਂ ਨੇ ਬਹੁਤ ਮਜ਼ਾ ਕੀਤਾ। ਉਹ 2007 ਵਿੱਚ ਇੱਥੋਂ ਚਲੇ ਗਏ ਸਨ। ਉਹ 2013-14 ਵਿੱਚ ਸਾਡੇ ਘਰ ਆਏ ਸਨ। ਫਿਰ ਉਨ੍ਹਾਂ ਨੇ ਸਾਨੂੰ ਦੱਸਿਆ ਸੀ ਕਿ ਉਨ੍ਹਾਂ ਦਾ ਨੁਕਸਾਨ ਹੋਇਆ ਹੈ। ਪਰ ਉਸ ਤੋਂ ਬਾਅਦ ਉਨ੍ਹਾਂ ਨੇ ਸਾਨੂੰ ਕਦੇ ਵੀ ਅਜਿਹੀ ਕਿਸੇ ਵਿੱਤੀ ਸਮੱਸਿਆ ਬਾਰੇ ਨਹੀਂ ਦੱਸਿਆ... ਉਹ ਦੇਹਰਾਦੂਨ ਵਿੱਚ ਆਪਣੇ ਨਿੱਜੀ ਨੰਬਰ ਨਾਲ ਇੱਕ ਕੈਬ ਚਲਾ ਰਹੇ ਸਨ। ਉਹ ਲੰਬੇ ਸਮੇਂ ਤੋਂ ਕੈਬ ਚਲਾ ਰਹੇ ਸਨ। ਉਹ ਆਪਣੇ ਘਰ ਦਾ ਗੁਜ਼ਾਰਾ ਵੀ ਵਧੀਆ ਤਰੀਕੇ ਨਾਵ ਕਰ ਰਹੇ ਸੀ।"
ਪੁਲਿਸ ਨੂੰ ਪੰਚਕੂਲਾ ਸੈਕਟਰ 27 ਵਿੱਚ ਇੱਕ ਹੁੰਡਈ ਕਾਰ ਵਿੱਚੋਂ ਸੱਤ ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਉਨ੍ਹਾਂ ਵਿੱਚੋਂ ਇੱਕ ਪਹਿਲਾਂ ਜ਼ਿੰਦਾ ਸੀ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ। ਉੱਥੇ ਉਸ ਦੀ ਵੀ ਮੌਤ ਹੋ ਗਈ। ਡੀਸੀਪੀ ਕ੍ਰਾਈਮ ਨੇ ਕਿਹਾ ਕਿ ਅਸੀਂ ਇਸ ਮਾਮਲੇ ਵਿੱਚ ਪੰਜ ਟੀਮਾਂ ਬਣਾਈਆਂ ਹਨ। ਸਾਡੀ ਇੱਕ ਟੀਮ ਦੇਹਰਾਦੂਨ ਵਿੱਚ ਹੈ। ਅਸੀਂ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ। ਸਾਡੀ ਸੱਤ ਤੋਂ ਅੱਠ ਐਂਗਲ ਨਾਲ ਜਾਂਚ ਕਰ ਰਹੇ ਹਾਂ, ਸਭ ਤੋਂ ਜ਼ਰੂਰੀ ਵਿੱਤੀ ਸਥਿਤੀ ਦੀ ਜਾਂਚ ਕਰਾਂਗੇ।






















