ਗੁਰਪਤਵੰਤ ਪੰਨੂ ਵੱਲੋਂ ਅਮਰੀਕੀ ਰਾਸ਼ਟਰਪਤੀ ਨੂੰ ਚਿੱਠੀ; ਮੋਦੀ ਸਰਕਾਰ 'ਤੇ 500% ਟੈਰਿਫ ਲਗਾਉਣ ਦੀ ਮੰਗ, ਭਾਰਤ ਨੂੰ ਟੈਕਨੋਲੋਜੀ ਖੇਤਰ ਤੋਂ ਬਾਹਰ ਕਰਨ ਦੀ ਅਪੀਲ
ਭਾਰਤ ਵਿੱਚ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਦਾਅਵਾ ਕੀਤਾ ਹੈ ਕਿ ਉਸਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਕ ਚਿੱਠੀ ਲਿਖੀ ਹੈ। ਇਹ ਚਿੱਠੀ 30 ਜੁਲਾਈ ਨੂੰ ਭੇਜੀ ਗਈ ਸੀ।

ਭਾਰਤ ਵਿੱਚ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਦਾਅਵਾ ਕੀਤਾ ਹੈ ਕਿ ਉਸਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਕ ਚਿੱਠੀ ਲਿਖੀ ਹੈ। ਇਹ ਚਿੱਠੀ 30 ਜੁਲਾਈ ਨੂੰ ਭੇਜੀ ਗਈ ਸੀ। ਇਸ ਵਿੱਚ ਪੰਨੂ ਨੇ ਨਾਂ ਸਿਰਫ਼ ਭਾਰਤ 'ਤੇ ਲਾਏ ਗਏ 25% ਟੈਰਿਫ ਦਾ ਸਮਰਥਨ ਕੀਤਾ ਹੈ, ਸਗੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਿਰੁੱਧ ਵੀ ਤਿੱਖੀ ਭਾਸ਼ਾ ਦੀ ਵਰਤੋਂ ਕੀਤੀ ਹੈ।
ਪੰਨੂ ਨੇ ਆਪਣਾ ਇਕ ਵੀਡੀਓ ਵੀ ਵਾਇਰਲ ਕੀਤਾ ਹੈ, ਜੋ ਕਿ ਵਾਈਟ ਹਾਊਸ ਦੇ ਬਾਹਰ ਖੜ੍ਹ ਕੇ ਬਣਾਇਆ ਗਿਆ ਹੈ। ਇਸ ਵੀਡੀਓ ਵਿੱਚ ਉਹ ਅਮਰੀਕਾ ਵਿੱਚ ‘ਮੇਡ ਇਨ ਇੰਡੀਆ’ ਉਤਪਾਦਾਂ 'ਤੇ ਪਹਿਲਾਂ ਤੋਂ ਲਾਗੂ 25% ਟੈਰਿਫ ਦਾ ਸਮਰਥਨ ਕਰ ਰਿਹਾ ਹੈ ਅਤੇ ਨਾਲ ਹੀ 500% ਟੈਰਿਫ ਲਗਾਉਣ ਦੀ ਮੰਗ ਵੀ ਕਰ ਰਿਹਾ ਹੈ।
ਟਰੰਪ ਦੀ "ਅਮਰੀਕਾ ਫ਼ਸਟ" ਨੀਤੀ ਦਾ ਸਮਰਥਨ ਕੀਤਾ
ਪੰਨੂ ਨੇ ਆਪਣੇ ਪੱਤਰ ਵਿੱਚ ਟਰੰਪ ਦੀ "ਅਮਰੀਕਾ ਫ਼ਸਟ" ਨੀਤੀ ਦਾ ਸਮਰਥਨ ਕਰਦਿਆਂ ਦਾਅਵਾ ਕੀਤਾ ਕਿ ਭਾਰਤੀ ਕੰਪਨੀਆਂ ਅਮਰੀਕਾ ਦੀ ਟੈਕਨੋਲੋਜੀ, ਡਾਟਾ ਅਤੇ ਨੌਕਰੀਆਂ 'ਚ ਘੁਸਪੈਠ ਕਰ ਰਹੀਆਂ ਹਨ। ਉਸ ਨੇ ਇਲਜ਼ਾਮ ਲਾਇਆ ਕਿ ਮੋਦੀ ਸਰਕਾਰ ਹਿੰਦੂਤਵ ਵਿਚਾਰਧਾਰਾ ਨੂੰ ਗਲੋਬਲ ਪੱਧਰ 'ਤੇ ਫੈਲਾਉਣ ਲਈ ਅਮਰੀਕੀ ਕੰਪਨੀਆਂ ਵਿੱਚ ਭਾਰਤੀ ਆਊਟਸੋਰਸਿੰਗ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ। ਪੰਨੂ ਨੇ ਟਰੰਪ ਨੂੰ ਭਾਰਤ ਤੋਂ ਅਮਰੀਕੀ ਨੌਕਰੀਆਂ ਵਾਪਸ ਲਿਆਉਣ ਅਤੇ ਭਾਰਤ ਨੂੰ ਟੈਕਨੋਲੋਜੀ ਖੇਤਰ ਤੋਂ ਬਾਹਰ ਕਰਨ ਦੀ ਗੱਲ ਵੀ ਕੀਤੀ ਹੈ।


ਪੰਨੂ ਨੇ ਆਪਣੇ ਪੱਤਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਸਰਕਾਰ 'ਤੇ ਗੰਭੀਰ ਦੋਸ਼ ਲਗਾਏ ਹਨ। ਉਸ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ "ਸਸਤੇ ਮੇਡ ਇਨ ਇੰਡੀਆ" ਉਤਪਾਦਾਂ ਰਾਹੀਂ ਅਮਰੀਕੀ ਮਾਰਕੀਟਾਂ ਨੂੰ ਭਰ ਰਹੀ ਹੈ, ਜਿਸ ਕਾਰਨ ਅਮਰੀਕਾ ਦੀਆਂ ਨੌਕਰੀਆਂ ਖਤਮ ਹੋ ਰਹੀਆਂ ਹਨ। ਪੰਨੂ ਨੇ ਇਹ ਵੀ ਦਾਅਵਾ ਕੀਤਾ ਕਿ ਇਹ ਭਾਰਤੀ ਕੰਪਨੀਆਂ ਅਮਰੀਕੀ ਡਾਟਾ ਚੋਰੀ ਕਰ ਰਹੀਆਂ ਹਨ ਅਤੇ ਇਸ ਡਾਟੇ ਦਾ ਵਰਤੋਂ ਸਿੱਖ ਕਾਰਕੁਨਾਂ ਦੀ ਨਿਗਰਾਨੀ ਕਰਨ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾ ਰਹੀ ਹੈ।
500% ਟੈਰਿਫ ਦੀ ਮੰਗ
ਗੁਰਪਤਵੰਤ ਪੰਨੂ ਨੇ ਡੋਨਾਲਡ ਟਰੰਪ ਨੂੰ ਸੁਝਾਅ ਦਿੱਤਾ ਕਿ ਮੋਦੀ ਸਰਕਾਰ 'ਤੇ 500% ਟੈਰਿਫ ਲਾਇਆ ਜਾਵੇ, ਜਿਵੇਂ ਕਿ ਸੀਨੇਟਰ ਲਿੰਡਸੀ ਗ੍ਰਾਹਮ ਦੇ ਪ੍ਰਸਤਾਵ ਵਿੱਚ ਕਿਹਾ ਗਿਆ ਹੈ, ਤਾਂ ਜੋ ਭਾਰਤ ਦੀ ਅਗਰੈਸੀਵ ਨੀਤੀ ਅਤੇ ਦਬਾਉ ਵਾਲੀਆਂ ਨੀਤੀਆਂ ਦੀ ਕੀਮਤ ਚੁਕਾਈ ਜਾ ਸਕੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















