(Source: ECI/ABP News)
Watch: ਕੁੱਤੇ ਨੂੰ ਲਿਫਟ 'ਚ ਲਿਜਾਣ ਲਈ ਦੋ ਔਰਤਾਂ 'ਚ ਝੜਪ, ਬਹਿਸਬਾਜ਼ੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਹੋਈ ਵਾਇਰਲ
ਗ੍ਰੇਟਰ ਨੋਇਡਾ ਦੇ ਏਸ ਐਸਪਾਇਰ ਹਾਊਸਿੰਗ ਸੁਸਾਇਟੀ ਵਿੱਚ ਲਿਫਟ 'ਚ ਜਾਣ ਨੂੰ ਲੈ ਕੇ ਦੋ ਔਰਤਾਂ ਵਿਚਾਲੇ ਬਹਿਸ ਹੋ ਗਈ। ਲਿਫਟ 'ਚ ਮੌਜੂਦ ਔਰਤ ਨੇ ਕੁੱਤੇ ਅਤੇ ਕੁੱਤੇ ਦੀ ਮਾਲਕਣ ਨੂੰ ਲਿਫਟ 'ਚ ਦਾਖਲ ਹੋਣ ਤੋਂ ਰੋਕ ਦਿੱਤਾ।
![Watch: ਕੁੱਤੇ ਨੂੰ ਲਿਫਟ 'ਚ ਲਿਜਾਣ ਲਈ ਦੋ ਔਰਤਾਂ 'ਚ ਝੜਪ, ਬਹਿਸਬਾਜ਼ੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਹੋਈ ਵਾਇਰਲ Pet Dog In Housing Society: Woman and youth clash over dog in Noida, Video Viral Watch: ਕੁੱਤੇ ਨੂੰ ਲਿਫਟ 'ਚ ਲਿਜਾਣ ਲਈ ਦੋ ਔਰਤਾਂ 'ਚ ਝੜਪ, ਬਹਿਸਬਾਜ਼ੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਹੋਈ ਵਾਇਰਲ](https://feeds.abplive.com/onecms/images/uploaded-images/2022/09/09/81f79c64dc522b2c2b4d34a601478c211662737387182438_original.jpg?impolicy=abp_cdn&imwidth=1200&height=675)
ਨੋਇਡਾ: ਦਿੱਲੀ-ਐਨਸੀਆਰ (Delhi NCR) 'ਚ ਕੁੱਤਿਆਂ ਨੂੰ ਲੈ ਕੇ ਲੜਾਈ ਆਮ ਗੱਲ ਹੋ ਗਈ ਹੈ। ਇਸ ਨਾਲ ਜੁੜੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਗ੍ਰੇਟਰ ਨੋਇਡਾ ਦੀ ਏਸ ਐਸਪਾਇਰ (ACE ASPIRE) ਹਾਊਸਿੰਗ ਸੁਸਾਇਟੀ 'ਚ ਸਾਹਮਣੇ ਆਇਆ ਹੈ। ਉੱਥੇ ਦੋ ਔਰਤਾਂ ਕੁੱਤੇ ਨੂੰ ਲਿਫਟ 'ਚ ਲੈ ਜਾਣ ਲਈ ਆਪਸ 'ਚ ਬਹਿਸ ਕਰਨ ਲੱਗੀਆਂ। ਇਸ ਦਾ ਵੀਡੀਓ 8 ਸਤੰਬਰ ਤੋਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਕੁੱਤੇ ਨੂੰ ਲਿਫਟ 'ਚ ਲਿਜਾਣ ਨੂੰ ਲੈ ਕੇ ਕਿੱਥੇ ਹੋਇਆ ਝਗੜਾ
ਗ੍ਰੇਟਰ ਨੋਇਡਾ ਦੇ ਬਿਸਰਖ ਥਾਣਾ ਖੇਤਰ ਦੇ ਅਧੀਨ ਆਉਂਦੀ ਏਸ ਐਸਪਾਇਰ ਹਾਊਸਿੰਗ ਸੁਸਾਇਟੀ ਵਿੱਚ ਲਿਫਟ 'ਚ ਜਾਣ ਨੂੰ ਲੈ ਕੇ ਦੋ ਔਰਤਾਂ ਵਿਚਾਲੇ ਬਹਿਸ ਹੋ ਗਈ। ਲਿਫਟ 'ਚ ਮੌਜੂਦ ਔਰਤ ਨੇ ਕੁੱਤੇ ਅਤੇ ਕੁੱਤੇ ਦੀ ਮਾਲਕਣ ਨੂੰ ਲਿਫਟ 'ਚ ਦਾਖਲ ਹੋਣ ਤੋਂ ਰੋਕ ਦਿੱਤਾ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਜ਼ਬਰਦਸਤ ਬਹਿਸ ਹੋਈ। ਇਸ ਤੋਂ ਇਲਾਵਾ ਔਰਤ ਕਾਫੀ ਦੇਰ ਤੱਕ ਲਿਫਟ ਰੋਕ ਕੇ ਖੜ੍ਹੀ ਰਹੀ। ਔਰਤ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਇਸ 'ਚ ਔਰਤ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਕੁੱਤਾ ਗੰਦਾ ਹੈ ਅਤੇ ਬਿਨਾਂ ਪੱਟੇ ਦੇ ਹੈ। ਔਰਤ ਕਹਿ ਰਹੀ ਹੈ ਕਿ ਉਹ ਦੂਜੀ ਔਰਤ ਨੂੰ ਨਹੀਂ ਜਾਣਦੀ। ਉਸ ਨੂੰ ਨਹੀਂ ਪਤਾ ਕਿ ਉਹ ਕਿਸ ਨੰਬਰ ਦੇ ਫਲੈਟ 'ਚ ਰਹਿੰਦੀ ਹੈ।
ਵੀਡੀਓ 'ਚ ਕੀ ਕਹਿ ਰਹੀ ਹੈ ਔਰਤ
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਲਿਫਟ ਦੇ ਅੰਦਰ ਇਕ ਔਰਤ ਮੌਜੂਦ ਹੈ। ਉਹ ਵੀਡੀਓ ਬਣਾ ਰਹੀ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਲਿਫਟ ਦੇ ਬਾਹਰ ਇਕ ਔਰਤ ਫ਼ੋਨ ਲੈ ਕੇ ਮੌਜੂਦ ਹੈ, ਜੋ ਲਿਫਟ ਰੋਕ ਕੇ ਖੜ੍ਹੀ ਹੈ। ਉਸ ਦੇ ਪਿੱਛੇ ਇੱਕ ਕੁੱਤਾ ਬੈਠਾ ਨਜ਼ਰ ਆ ਰਿਹਾ ਹੈ। ਲਿਫਟ ਵਿੱਚ ਇੱਕ ਹੋਰ ਔਰਤ ਵੀ ਹੈ, ਪਰ ਉਹ ਨਜ਼ਰ ਨਹੀਂ ਆ ਰਹੀ। ਇਸ ਔਰਤ ਨੂੰ ਇਹ ਕਹਿੰਦੇ ਹੋਏ ਸਾਫ਼ ਸੁਣਿਆ ਜਾ ਸਕਦਾ ਹੈ ਕਿ ਉਹ ਇਸ ਔਰਤ ਨੂੰ ਨਹੀਂ ਜਾਣਦੀ, ਇਹ ਔਰਤ ਕਿੱਥੇ ਰਹਿੰਦੀ ਹੈ? ਉਸ ਨੂੰ ਇਸ ਸੁਸਾਇਟੀ 'ਚ ਨਹੀਂ ਦੇਖਿਆ ਹੈ। ਇਸ ਕੁੱਤੇ ਨਾਲ ਇਹ ਔਰਤ ਕਿੱਥੋਂ ਆਈ? ਸੁਸਾਇਟੀ ਦੇ ਕਿਸ ਫਲੈਟ 'ਤੇ ਰਹਿੰਦੀ ਹੈ? ਪਤਾ ਨਹੀਂ ਇਸ ਤੋਂ ਪਹਿਲਾਂ ਸੁਸਾਇਟੀ 'ਚ ਨਹੀਂ ਦੇਖਿਆ। ਇਹ ਸਭ ਕਹਿ ਕੇ ਉਹ ਵੀਡੀਓ ਬਣਾ ਰਹੀ ਹੈ। ਇਸ ਵਾਇਰਲ ਵੀਡੀਓ 'ਚ ਔਰਤ ਅਤੇ ਕੁੱਤੇ ਤੋਂ ਇਲਾਵਾ ਇੱਕ ਗਾਰਡ ਵੀ ਖੜ੍ਹਾ ਨਜ਼ਰ ਆ ਰਿਹਾ ਹੈ। ਇੱਕ ਵਿਅਕਤੀ ਗੱਤੇ 'ਚ ਕੁਝ ਲੈ ਕੇ ਖੜ੍ਹਾ ਦਿਖਾਈ ਦਿੰਦਾ ਹੈ। ਉਸ ਦੇ ਕੋਲ ਇੱਕ ਕੁੱਤਾ ਵੀ ਬੈਠਾ ਹੈ।
ਦਿੱਲੀ ਐਨਸੀਆਰ 'ਚ ਕੁੱਤਿਆਂ ਨੂੰ ਲੈ ਕੇ ਵਿਵਾਦ
ਇਹ ਵੀਡੀਓ ਉਸ ਸਮੇਂ ਵਾਇਰਲ ਹੋਈ ਹੈ, ਜਦੋਂ ਪਿਛਲੇ ਕੁਝ ਦਿਨਾਂ ਤੋਂ ਲਿਫਟ 'ਚ ਕੁੱਤਿਆਂ ਦੇ ਹਮਲੇ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਗਾਜ਼ੀਆਬਾਦ ਅਤੇ ਨੋਇਡਾ 'ਚ ਅਜਿਹੀਆਂ ਦੋ ਘਟਨਾਵਾਂ ਸਾਹਮਣੇ ਆਈਆਂ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)