(Source: ECI/ABP News)
Petrol Diesel Limit: ਸਰਕਾਰ ਨੇ ਪੈਟਰੋਲ-ਡੀਜ਼ਲ ਭਰਵਾਉਣ ਦੀ ਲਿਮਿਟ ਕੀਤੀ ਤੈਅ! ਸਫਰ ਕਰਨ ਤੋਂ ਪਹਿਲਾਂ ਜ਼ਰੂਰ ਪੜ ਲਿਓ ਇਹ ਖਬਰ
Petrol Diesel Limit: ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਘੁੰਮਣ ਫਿਰਨ ਦੇ ਸ਼ੌਕੀਨ ਆਪਣੀ ਬਾਈਕ ਜਾਂ ਕਾਰ ਦੀ ਟੈਂਕੀ ਫੁਲ ਕਰਵਾ ਕੇ ਰੱਖਦੇ ਹਨ,ਪਰ ਹੁਣ ਤੁਸੀਂ ਆਪਣੀ ਮਰਜ਼ੀ ਅਨੁਸਾਰ ਅਜਿਹਾ ਨਹੀਂ ਕਰ ਸਕਦੇ।
![Petrol Diesel Limit: ਸਰਕਾਰ ਨੇ ਪੈਟਰੋਲ-ਡੀਜ਼ਲ ਭਰਵਾਉਣ ਦੀ ਲਿਮਿਟ ਕੀਤੀ ਤੈਅ! ਸਫਰ ਕਰਨ ਤੋਂ ਪਹਿਲਾਂ ਜ਼ਰੂਰ ਪੜ ਲਿਓ ਇਹ ਖਬਰ Petrol Diesel Limit: Government fixed the limit of petrol and diesel for two-wheelers and four-wheelers Petrol Diesel Limit: ਸਰਕਾਰ ਨੇ ਪੈਟਰੋਲ-ਡੀਜ਼ਲ ਭਰਵਾਉਣ ਦੀ ਲਿਮਿਟ ਕੀਤੀ ਤੈਅ! ਸਫਰ ਕਰਨ ਤੋਂ ਪਹਿਲਾਂ ਜ਼ਰੂਰ ਪੜ ਲਿਓ ਇਹ ਖਬਰ](https://feeds.abplive.com/onecms/images/uploaded-images/2024/05/10/1ceccd10792a3b9656260d927f3093b21715315680201785_original.jpg?impolicy=abp_cdn&imwidth=1200&height=675)
Petrol Diesel Limit:ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਘੁੰਮਣ ਫਿਰਨ ਦੇ ਸ਼ੌਕੀਨ ਆਪਣੀ ਬਾਈਕ ਜਾਂ ਕਾਰ ਦੀ ਟੈਂਕੀ ਫੁਲ ਕਰਵਾ ਕੇ ਰੱਖਦੇ ਹਨ,ਪਰ ਹੁਣ ਤੁਸੀਂ ਆਪਣੀ ਮਰਜ਼ੀ ਅਨੁਸਾਰ ਅਜਿਹਾ ਨਹੀਂ ਕਰ ਸਕਦੇ।ਕਿਉਂਕਿ ਤ੍ਰਿਪੁਰਾ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ ਜਿਸ ਤਹਿਤ ਕਾਰ ਅਤੇ ਬਾਈਕ ਚਲਾਉਣ ਵਾਲਿਆਂ ਲਈ ਪੈਟਰੋਲ ਡੀਜਲ ਰੱਖਣ ਦੀ ਲਿਮਿਟ ਨਿਰਧਰਿਤ ਕੀਤੀ ਗਈ ਹੈ। ਉਸ ਆਧਾਰ 'ਤੇ ਹੀ ਲਿਮਿਟ ਮੁਤਾਬਕ ਪੈਟਰੋਲ ਡੀਜ਼ਲ ਮਿਲੇਗਾ।
ਇਹ ਨਿਯਮ ਇਕ ਮਈ ਤੋ ਲਾਗੂ ਕਰ ਦਿੱਤੇ ਗਏ ਹਨ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਦੋ ਪਹੀਆ ਵਾਹਨ 'ਚ ਪ੍ਰਤੀਦਿਨ ਸਿਰਫ 200 ਰੁਪਏ ਦਾ ਤੇਲ ਭਰਵਾਇਆ ਜਾ ਸਕਦਾ ਹੈ ਜਦਕਿ ਚਾਰ ਪਹੀਆ ਵਾਹਨ ਲਈ ਇਹ ਲਿਮਿਟ 500 ਰੁਪਏ ਰੱਖੀ ਗਈ ਹੈ। ਸੂਬੇ ਅੰਦਰ ਮਾਲ ਗਡੀਆ ਦੇ ਆਉਣ 'ਚ ਦਿੱਕਤ ਆ ਰਹੀ ਹੈ ਜਿਸ ਕਾਰਨ ਤੇਲ ਦੇ ਭੰਡਾਰ ਵੀ ਖਾਲੀ ਹੋ ਰਹੇ ਹਨ ਅਜਿਹੇ ਵਿਚ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ।
ਦਰਅਸਲ, ਅਸਾਮ ਦੇ ਜਟਿੰਗਾ ਵਿੱਚ ਵੱਡੇ ਪੱਧਰ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਜਿਸ ਕਾਰਨ ਮਾਲ ਗੱਡੀਆਂ ਤ੍ਰਿਪੁਰਾ ਨਹੀਂ ਪਹੁੰਚ ਸਕੀਆਂ। ਹਾਲਾਂਕਿ ਮੁਰੰਮਤ ਦੇ ਕੰਮ ਤੋਂ ਬਾਅਦ 26 ਅਪ੍ਰੈਲ ਨੂੰ ਯਾਤਰੀ ਰੇਲ ਸੇਵਾ ਬਹਾਲ ਕਰ ਦਿੱਤੀ ਗਈ ਸੀ, ਜਟਿੰਗਾ ਰਾਹੀਂ ਰੇਲ ਸੇਵਾ ਅਜੇ ਵੀ ਰਾਤ ਨੂੰ ਮੁਅੱਤਲ ਹੈ। ਜਿਸ ਕਾਰਨ ਟਰੇਨਾਂ ਦੀ ਆਵਾਜਾਈ ਕਾਫੀ ਘੱਟ ਗਈ ਹੈ। ਅਜਿਹੇ 'ਚ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਕਾਫੀ ਕਮਜ਼ੋਰ ਹੋ ਗਈ ਹੈ। ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਵਧੀਕ ਸਕੱਤਰ ਨਿਰਮਲ ਅਧਿਕਾਰੀ ਨੇ ਦੱਸਿਆ ਕਿ ਸਪਲਾਈ ਘੱਟ ਹੋਣ ਕਾਰਨ 1 ਮਈ ਤੋਂ ਅਗਲੇ ਹੁਕਮਾਂ ਤੱਕ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ 'ਤੇ ਕੁਝ ਪਾਬੰਦੀਆਂ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)