ਪੜਚੋਲ ਕਰੋ

Petrol Diesel Price- ਸਰਕਾਰ ਨੇ ਪੈਟਰੋਲ-ਡੀਜ਼ਲ ਸਸਤਾ ਕਰਨ ਲਈ ਬਣਾਇਆ ਖਾਸ ਪਲਾਨ...

ਆਉਣ ਵਾਲੇ ਸਮੇਂ ਵਿਚ ਡੀਜ਼ਲ ਦੀਆਂ ਕੀਮਤਾਂ ਕਾਫੀ ਥੱਲੇ ਆ ਸਕਦੀਆਂ ਹਨ। ਸਰਕਾਰ ਨੇ ਇਸ ਲਈ ਖਾਸ ਪਲਾਨ ਬਣਾਇਆ ਹੈ। ਦਰਅਸਲ, ਪੈਟਰੋਲ ਵਿਚ ਈਥਾਨੌਲ ਨੂੰ ਮਿਲਾਉਣ ਦੀਆਂ ਤਿਆਰੀਆਂ ਵਿਚਾਲੇ ਸਰਕਾਰ ਨੇ ਐਲਾਨ ਕੀਤਾ ਹੈ

Petrol Diesel Price- ਆਉਣ ਵਾਲੇ ਸਮੇਂ ਵਿਚ ਡੀਜ਼ਲ ਦੀਆਂ ਕੀਮਤਾਂ ਕਾਫੀ ਥੱਲੇ ਆ ਸਕਦੀਆਂ ਹਨ। ਸਰਕਾਰ ਨੇ ਇਸ ਲਈ ਖਾਸ ਪਲਾਨ ਬਣਾਇਆ ਹੈ। ਦਰਅਸਲ, ਪੈਟਰੋਲ ਵਿਚ ਈਥਾਨੌਲ ਨੂੰ ਮਿਲਾਉਣ ਦੀਆਂ ਤਿਆਰੀਆਂ ਵਿਚਾਲੇ ਸਰਕਾਰ ਨੇ ਐਲਾਨ ਕੀਤਾ ਹੈ ਕਿ ਡੀਜ਼ਲ ‘ਚ ਵੀ 5 ਫੀਸਦੀ ਈਥਾਨੋਲ ਮਿਲਾਇਆ ਜਾਵੇਗਾ।

ਇਸ ਸਬੰਧੀ ਸਾਰੇ ਸਬੰਧਤ ਮੰਤਰੀਆਂ ਅਤੇ ਅਧਿਕਾਰੀਆਂ ਦੀ ਪ੍ਰਧਾਨ ਮੰਤਰੀ ਦਫ਼ਤਰ ਵਿਚ ਮੀਟਿੰਗ ਵੀ ਹੋ ਚੁੱਕੀ ਹੈ। ਸਰਕਾਰ ਨੇ ਸਪੱਸ਼ਟ ਤੌਰ ਉਤੇ ਕਿਹਾ ਹੈ ਕਿ ਇਸ ਦਾ ਮਕਸਦ ਵਾਤਾਵਰਣ ਨੂੰ ਸੁਰੱਖਿਅਤ ਬਣਾਉਣਾ ਅਤੇ ਤੇਲ ‘ਤੇ ਆਯਾਤ ਦੀ ਨਿਰਭਰਤਾ ਨੂੰ ਘਟਾਉਣਾ ਹੈ।

 ਪੈਟਰੋਲ ‘ਚ 20 ਫੀਸਦੀ ਈਥਾਨੋਲ ਮਿਲਾਉਣ ਦੀ ਤਿਆਰੀ
ਦੱਸ ਦਈਏ ਕਿ ਅਗਲੇ ਦੋ ਸਾਲਾਂ ‘ਚ ਪੈਟਰੋਲ ‘ਚ 20 ਫੀਸਦੀ ਈਥਾਨੋਲ ਮਿਲਾਉਣ ਦੀ ਤਿਆਰੀ ਹੈ। ਦਰਅਸਲ, ਡੀਜ਼ਲ ਵਿੱਚ ਈਥਾਨੌਲ ਮਿਲਾਉਣ ਦੀ ਗੱਲ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੰਸਦ ਵਿੱਚ ਵੀ ਕਹੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਕੰਮ ਫਿਲਹਾਲ ਟ੍ਰਾਇਲ ਦੇ ਪੜਾਅ ਵਿੱਚ ਹੈ।

ਇਸ ਤਰ੍ਹਾਂ ਦੇ ਈਂਧਨ ਤੋਂ ਕੁਝ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਫਿਊਲ ਟੈਂਕ ਵਿਚ ਕਚਰਾ ਜਮ੍ਹਾਂ ਹੋਣ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਸਾਡੀ ਕੋਸ਼ਿਸ਼ ਜਲਦ ਹੀ ਇਸ ਸਮੱਸਿਆ ਨੂੰ ਦੂਰ ਕਰਕੇ ਇਸ ਦਿਸ਼ਾ ਵਿੱਚ ਅੱਗੇ ਵਧਣ ਦੀ ਹੈ। ਇਸ ਨਾਲ ਆਯਾਤ ‘ਤੇ ਸਾਡੀ ਨਿਰਭਰਤਾ ਨੂੰ ਘਟਾਉਣ ਅਤੇ ਵਿਦੇਸ਼ੀ ਮੁਦਰਾ ਬਚਾਉਣ ਵਿੱਚ ਮਦਦ ਮਿਲੇਗੀ।

ਪੈਟਰੋਲ ਵਿਚ 15 ਫੀਸਦੀ ਈਥਾਨੌਲ
ਬੀਤੇ ਮਈ ਮਹੀਨੇ ਵਿਚ ਭਾਰਤ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਪੈਟਰੋਲ ਵਿੱਚ ਈਥਾਨੌਲ ਮਿਲਾਉਣ ਦੇ ਅਨੁਪਾਤ ਨੂੰ 15 ਪ੍ਰਤੀਸ਼ਤ ਤੋਂ ਉੱਪਰ ਪਹੁੰਚਾ ਦਿੱਤਾ ਹੈ। ਦੇਸ਼ ‘ਚ ਈਥਾਨੌਲ ਦਾ ਉਤਪਾਦਨ ਵੀ ਲਗਾਤਾਰ ਵਧ ਰਿਹਾ ਹੈ ਅਤੇ ਅਜਿਹਾ ਲੱਗਦਾ ਹੈ ਕਿ ਅਗਲੇ ਦੋ ਸਾਲਾਂ ‘ਚ 20 ਫੀਸਦੀ ਈਥਾਨੋਲ ਨੂੰ ਮਿਲਾਉਣ ਦਾ ਟੀਚਾ ਹਾਸਲ ਕਰ ਲਿਆ ਜਾਵੇਗਾ। ਹੁਣ ਸਰਕਾਰ ਡੀਜ਼ਲ ਵਿੱਚ ਈਥਾਨੌਲ ਨੂੰ ਮਿਲਾਉਣ ਦਾ ਕੰਮ ਵੀ ਜਲਦੀ ਸ਼ੁਰੂ ਕਰਨ ਜਾ ਰਹੀ ਹੈ।

ਟਰਾਇਲ ਵੀ ਕੀਤਾ ਜਾ ਚੁੱਕਿਆ ਹੈ
ਡੀਜ਼ਲ ਵਿੱਚ ਈਥਾਨੌਲ ਦੀ ਮਿਲਾਵਟ ਦਾ ਟਰਾਇਲ ਵੀ ਕੀਤਾ ਜਾ ਚੁੱਕਿਆ ਹੈ। ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ ਇੰਡੀਆ ਨੇ ਬੀਐਸ-3 ਅਤੇ ਬੀਐਸ-6 ਬੱਸਾਂ ਦਾ ਟਰਾਇਲ ਈਥਾਨੌਲ ਡੀਜ਼ਲ ਦੇ ਨਾਲ ਕੀਤਾ ਸੀ। ਇਸ ਟਰਾਇਲ ਦੇ ਨਤੀਜੇ ਹੈਰਾਨ ਕਰਨ ਵਾਲੇ ਸਨ ਕਿਉਂਕਿ 500 ਘੰਟੇ ਦੇ ਇਸ ਟਰਾਇਲ ‘ਚ ਗੱਡੀ ਦੇ ਇੰਜਣ ਨੂੰ ਕੋਈ ਵੀ ਨੁਕਸਾਨ ਨਹੀਂ ਹੋਇਆ ਅਤੇ ਆਮ ਡੀਜ਼ਲ ਦੇ ਮੁਕਾਬਲੇ ਇਸ ਦੀ ਖਪਤ ਵੀ ਘੱਟ ਰਹੀ । ਇਸ ਦਾ ਮਤਲਬ ਹੈ ਕਿ ਈਥਾਨੋਲ ਪਾਉਣ ਤੋਂ ਬਾਅਦ ਵਾਹਨਾਂ ਦੀ ਮਾਈਲੇਜ ਵੀ ਵਧ ਜਾਂਦੀ ਹੈ।

10 ਫੀਸਦੀ ਦਾ ਟੀਚਾ ਪੂਰੇ ਦੇਸ਼ ‘ਚ ਪੂਰਾ ਕੀਤਾ ਜਾ ਚੁੱਕਿਆ ਹੈ
ਪੈਟਰੋਲ ਵਿਚ ਹੁਣ ਤੱਕ 10 ਫੀਸਦੀ ਦਾ ਟੀਚਾ ਪੂਰੇ ਦੇਸ਼ ‘ਚ ਪੂਰਾ ਕੀਤਾ ਜਾ ਚੁੱਕਿਆ ਹੈ। ਇਸ ਦੇ ਲਈ ਵਾਹਨਾਂ ਦੇ ਇੰਜਣਾਂ ‘ਚ ਕੁਝ ਬਦਲਾਅ ਵੀ ਕੀਤੇ ਗਏ। ਸਰਕਾਰ ਦਾ ਕਹਿਣਾ ਹੈ ਕਿ ਈਥਾਨੌਲ ‘ਚ ਪੈਟਰੋਲ ਦੀ ਤੁਲਨਾ ਵਿੱਚ ਐਨਰਜੀ ਘੱਟ ਹੁੰਦੀ ਹੈ ਅਤੇ 20 ਫੀਸਦੀ ਈਥਾਨੋਲ ਮਿਲਾਉਣ ਤੋਂ ਬਾਅਦ ਵਾਹਨਾਂ ਦੀ ਮਾਈਲੇਜ ‘ਤੇ ਵੀ ਅਸਰ ਪਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਵਾਹਨਾਂ ਦੀ ਮਾਈਲੇਜ ਕਰੀਬ 7 ਫੀਸਦੀ ਤੱਕ ਘੱਟ ਜਾਵੇਗੀ। ਦੂਜੇ ਪਾਸੇ ਡੀਜ਼ਲ ‘ਚ ਈਥਾਨੌਲ ਮਿਲਾਉਣ ਦਾ ਕੰਮ ਅਜੇ ਟੈਸਟਿੰਗ ਦੇ ਪੜਾਅ ‘ਤੇ ਹੈ। ਇਸ ਤਰ੍ਹਾਂ ਦੇ ਡੀਜ਼ਲ ਕਾਰਨ ਫਿਊਲ ਟੈਂਕ ਵਿੱਚ ਗੰਦਗੀ ਜਮ੍ਹਾਂ ਹੋ ਜਾਂਦੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਦਿੱਲੀ ਦੀ CM ਆਤਿਸ਼ੀ ਦੇ ਸਹੁੰ ਚੁੱਕ ਸਮਾਗਮ ਤੋਂ ਹਟਿਆ ਸਸਪੈਂਸ, LG ਦਫਤਰ ਨੇ ਤੈਅ ਕੀਤਾ ਸਮਾਂ
ਦਿੱਲੀ ਦੀ CM ਆਤਿਸ਼ੀ ਦੇ ਸਹੁੰ ਚੁੱਕ ਸਮਾਗਮ ਤੋਂ ਹਟਿਆ ਸਸਪੈਂਸ, LG ਦਫਤਰ ਨੇ ਤੈਅ ਕੀਤਾ ਸਮਾਂ
NIA Action On Pannun: ਗੁਰਪਤਵੰਤ ਪੰਨੂ ਖਿਲਾਫ NIA ਦੀ ਕਾਰਵਾਈ, ਪੰਜਾਬ 'ਚ ਚਾਰ ਥਾਵਾਂ ਤੋਂ ਮਿਲੇ ਡਿਜ਼ੀਟਲ ਡਿਵਾਈਸ
NIA Action On Pannun: ਗੁਰਪਤਵੰਤ ਪੰਨੂ ਖਿਲਾਫ NIA ਦੀ ਕਾਰਵਾਈ, ਪੰਜਾਬ 'ਚ ਚਾਰ ਥਾਵਾਂ ਤੋਂ ਮਿਲੇ ਡਿਜ਼ੀਟਲ ਡਿਵਾਈਸ
Virat Kohli: ਵਿਰਾਟ ਦੇ ਆਊਟ ਅਤੇ ਨਾਟ ਆਊਟ 'ਤੇ ਛਿੜੀ ਬਹਿਸ, ਸ਼ੁਭਮਨ ਅਤੇ ਕੋਹਲੀ ਵਿਚਾਲੇ ਕਿਸ ਦੀ ਗਲਤੀ?
Virat Kohli: ਵਿਰਾਟ ਦੇ ਆਊਟ ਅਤੇ ਨਾਟ ਆਊਟ 'ਤੇ ਛਿੜੀ ਬਹਿਸ, ਸ਼ੁਭਮਨ ਅਤੇ ਕੋਹਲੀ ਵਿਚਾਲੇ ਕਿਸ ਦੀ ਗਲਤੀ?
Men Health News: ਪਿਸ਼ਾਬ ਕਰਨ ਸਮੇਂ ਪੁਰਸ਼ ਕਰ ਰਹੇ ਨੇ ਇਹ ਗਲਤੀ! ਇਸ ਰਿਪੋਰਟ 'ਚ ਹੋਇਆ ਖੁਲਾਸਾ, ਜਾਣੋ ਸਹੀ ਤਰੀਕਾ
Men Health News: ਪਿਸ਼ਾਬ ਕਰਨ ਸਮੇਂ ਪੁਰਸ਼ ਕਰ ਰਹੇ ਨੇ ਇਹ ਗਲਤੀ! ਇਸ ਰਿਪੋਰਟ 'ਚ ਹੋਇਆ ਖੁਲਾਸਾ, ਜਾਣੋ ਸਹੀ ਤਰੀਕਾ
Advertisement
ABP Premium

ਵੀਡੀਓਜ਼

ਸਾਲ 'ਚ 2 ਵਾਰ ਸਿਰਫ ਪੰਛੀਆਂ ਲਈ ਖੇਤ 'ਚ ਬਾਜਰਾ ਬੀਜਦਾ ਹੈ ਇਹ ਕਿਸਾਨ..|abp sanjha|ਕੁੱਟਮਾਰ ਦਾ ਸ਼ਿਕਾਰ ਹੋਏ ਸਿਹਤ ਵਿਭਾਗ ਦੇ ਕਰਮਚਾਰੀ ਆਏ ਸਾਹਮਣੇ |abp sanjha|ਘਰਵਾਲੀ ਨੂੰ ਘਰੋਂ ਕੱਢਿਆ, ਸੜਕ 'ਤੇ ਹੋਇਆ ਹਾਈ ਵੋਲਟੇਜ ਡਰਾਮਾਬਠਿੰਡਾ 'ਚ NIA ਦੀ ਛਾਪੇਮਾਰੀ, ਟਿੱਪਰ ਚਾਲਕ ਘਰ ਪਹੁੰਚੀ ਟੀਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦਿੱਲੀ ਦੀ CM ਆਤਿਸ਼ੀ ਦੇ ਸਹੁੰ ਚੁੱਕ ਸਮਾਗਮ ਤੋਂ ਹਟਿਆ ਸਸਪੈਂਸ, LG ਦਫਤਰ ਨੇ ਤੈਅ ਕੀਤਾ ਸਮਾਂ
ਦਿੱਲੀ ਦੀ CM ਆਤਿਸ਼ੀ ਦੇ ਸਹੁੰ ਚੁੱਕ ਸਮਾਗਮ ਤੋਂ ਹਟਿਆ ਸਸਪੈਂਸ, LG ਦਫਤਰ ਨੇ ਤੈਅ ਕੀਤਾ ਸਮਾਂ
NIA Action On Pannun: ਗੁਰਪਤਵੰਤ ਪੰਨੂ ਖਿਲਾਫ NIA ਦੀ ਕਾਰਵਾਈ, ਪੰਜਾਬ 'ਚ ਚਾਰ ਥਾਵਾਂ ਤੋਂ ਮਿਲੇ ਡਿਜ਼ੀਟਲ ਡਿਵਾਈਸ
NIA Action On Pannun: ਗੁਰਪਤਵੰਤ ਪੰਨੂ ਖਿਲਾਫ NIA ਦੀ ਕਾਰਵਾਈ, ਪੰਜਾਬ 'ਚ ਚਾਰ ਥਾਵਾਂ ਤੋਂ ਮਿਲੇ ਡਿਜ਼ੀਟਲ ਡਿਵਾਈਸ
Virat Kohli: ਵਿਰਾਟ ਦੇ ਆਊਟ ਅਤੇ ਨਾਟ ਆਊਟ 'ਤੇ ਛਿੜੀ ਬਹਿਸ, ਸ਼ੁਭਮਨ ਅਤੇ ਕੋਹਲੀ ਵਿਚਾਲੇ ਕਿਸ ਦੀ ਗਲਤੀ?
Virat Kohli: ਵਿਰਾਟ ਦੇ ਆਊਟ ਅਤੇ ਨਾਟ ਆਊਟ 'ਤੇ ਛਿੜੀ ਬਹਿਸ, ਸ਼ੁਭਮਨ ਅਤੇ ਕੋਹਲੀ ਵਿਚਾਲੇ ਕਿਸ ਦੀ ਗਲਤੀ?
Men Health News: ਪਿਸ਼ਾਬ ਕਰਨ ਸਮੇਂ ਪੁਰਸ਼ ਕਰ ਰਹੇ ਨੇ ਇਹ ਗਲਤੀ! ਇਸ ਰਿਪੋਰਟ 'ਚ ਹੋਇਆ ਖੁਲਾਸਾ, ਜਾਣੋ ਸਹੀ ਤਰੀਕਾ
Men Health News: ਪਿਸ਼ਾਬ ਕਰਨ ਸਮੇਂ ਪੁਰਸ਼ ਕਰ ਰਹੇ ਨੇ ਇਹ ਗਲਤੀ! ਇਸ ਰਿਪੋਰਟ 'ਚ ਹੋਇਆ ਖੁਲਾਸਾ, ਜਾਣੋ ਸਹੀ ਤਰੀਕਾ
SGPC ਚੋਣਾਂ ਲਈ ਵੋਟਾਂ ਬਣਾਉਣ ਵਾਲਿਆਂ ਲਈ ਜ਼ਰੂਰੀ ਸੂਚਨਾ, ਅਗਲੇ ਦੋ ਦਿਨ ਅੰਮ੍ਰਿਤਸਰ 'ਚ ਲੱਗਣ ਜਾ ਰਹੇ ਵੱਡੇ ਕੈਂਪ
SGPC ਚੋਣਾਂ ਲਈ ਵੋਟਾਂ ਬਣਾਉਣ ਵਾਲਿਆਂ ਲਈ ਜ਼ਰੂਰੀ ਸੂਚਨਾ, ਅਗਲੇ ਦੋ ਦਿਨ ਅੰਮ੍ਰਿਤਸਰ 'ਚ ਲੱਗਣ ਜਾ ਰਹੇ ਵੱਡੇ ਕੈਂਪ
Star Health Insurance: ਸਟਾਰ ਹੈਲਥ ਇੰਸ਼ੋਰੈਂਸ ਦੇ ਗਾਹਕ ਸਾਵਧਾਨ, ਕਰੋੜਾਂ ਲੋਕਾਂ ਦਾ ਡਾਟਾ ਹੋਇਆ ਲੀਕ!
Star Health Insurance: ਸਟਾਰ ਹੈਲਥ ਇੰਸ਼ੋਰੈਂਸ ਦੇ ਗਾਹਕ ਸਾਵਧਾਨ, ਕਰੋੜਾਂ ਲੋਕਾਂ ਦਾ ਡਾਟਾ ਹੋਇਆ ਲੀਕ!
Jobs 2024: 10 ਪਾਸ ਲਈ ਸੁਨਹਿਰੀ ਮੌਕਾ! CRPF ਵਿੱਚ ਬੰਪਰ ਨੌਕਰੀਆਂ, 11 ਹਜ਼ਾਰ ਤੋਂ ਵੱਧ ਅਸਾਮੀਆਂ ਭਰੀਆਂ ਜਾਣਗੀਆਂ, ਮਿਲੇਗੀ ਮੋਟੀ ਤਨਖਾਹ
Jobs 2024: 10 ਪਾਸ ਲਈ ਸੁਨਹਿਰੀ ਮੌਕਾ! CRPF ਵਿੱਚ ਬੰਪਰ ਨੌਕਰੀਆਂ, 11 ਹਜ਼ਾਰ ਤੋਂ ਵੱਧ ਅਸਾਮੀਆਂ ਭਰੀਆਂ ਜਾਣਗੀਆਂ, ਮਿਲੇਗੀ ਮੋਟੀ ਤਨਖਾਹ
ਕਸ਼ਮੀਰ ਦੇ ਬੜਗਾਮ 'ਚ BSF ਜਵਾਨਾਂ ਨਾਲ ਭਰੀ ਬੱਸ ਖਾਈ 'ਚ ਡਿੱਗੀ, 3 ਸ਼ਹੀਦ, 27 ਦੀ ਹਾਲਤ ਗੰਭੀਰ
ਕਸ਼ਮੀਰ ਦੇ ਬੜਗਾਮ 'ਚ BSF ਜਵਾਨਾਂ ਨਾਲ ਭਰੀ ਬੱਸ ਖਾਈ 'ਚ ਡਿੱਗੀ, 3 ਸ਼ਹੀਦ, 27 ਦੀ ਹਾਲਤ ਗੰਭੀਰ
Embed widget