Petrol-Diesel Price: ਦੇਸ਼ ਦੇ ਇਸ ਪਹਿਲੇ ਮਹਾਨਗਰ 'ਚ ਵਿਕੇਗਾ 100 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਪੈਟਰੋਲ
ਕੀ ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਦੇਸ਼ ਦਾ ਪਹਿਲਾ ਮਹਾਨਗਰ ਬਣ ਜਾਵੇਗਾ ਜਿੱਥੇ ਨਿਯਮਤ ਪੈਟਰੋਲ 100 ਰੁਪਏ ਪ੍ਰਤੀ ਲੀਟਰ ਵਿਕੇਗਾ? ਇਹ ਵਾਪਰ ਸਕਦਾ ਹੈ ਜੇ ਪ੍ਰਚੂਨ ਵਿਕਰੇਤਾਵਾਂ ਵੱਲੋਂ ਹਰ ਦੂਜੇ ਜਾਂ ਤੀਜੇ ਦਿਨ 10 ਪੈਸੇ ਦੇ ਵਾਧੇ ਦਾ ਰੁਝਾਨ ਬਣਿਆ ਰਹਿੰਦਾ ਹੈ।
ਨਵੀਂ ਦਿੱਲੀ: ਕੀ ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਦੇਸ਼ ਦਾ ਪਹਿਲਾ ਮਹਾਨਗਰ ਬਣ ਜਾਵੇਗਾ ਜਿੱਥੇ ਨਿਯਮਤ ਪੈਟਰੋਲ 100 ਰੁਪਏ ਪ੍ਰਤੀ ਲੀਟਰ ਵਿਕੇਗਾ? ਇਹ ਵਾਪਰ ਸਕਦਾ ਹੈ ਜੇ ਪ੍ਰਚੂਨ ਵਿਕਰੇਤਾਵਾਂ ਵੱਲੋਂ ਹਰ ਦੂਜੇ ਜਾਂ ਤੀਜੇ ਦਿਨ 10 ਪੈਸੇ ਦੇ ਵਾਧੇ ਦਾ ਰੁਝਾਨ ਬਣਿਆ ਰਹਿੰਦਾ ਹੈ।
ਇਸ ਮਹੀਨੇ ਵੀਰਵਾਰ ਨੂੰ 14ਵੀਂ ਵਾਰ ਕੀਮਤਾਂ ਵੱਧਣ ਤੋਂ ਬਾਅਦ ਮਹਾਰਾਸ਼ਟਰ ਵਿੱਚ ਪਹਿਲੀ ਵਾਰ ਪੈਟਰੋਲ ਠਾਣੇ ਵਿਚ 100 ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਅਤੇ ਮੁੰਬਈ ਵਿਚ 100 ਰੁਪਏ ਤੋਂ ਸਿਰਫ ਛੇ ਪੈਸੇ ਪਿੱਛੇ ਹੈ।
ਮੁੰਬਈਕਰ ਜਿੱਥੇ ਆਪਣੇ ਬਟੂਏ ਤੇ ਪ੍ਰਭਾਵਤ ਲਈ ਤਿਆਰ ਹਨ, ਉੱਥੇ ਹੀ ਜੈਪੁਰ ਭੋਪਾਲ ਤੋਂ ਬਾਅਦ ਦੂਜੀ ਸਟੇਟ ਰਾਜਧਾਨੀ ਬਣ ਗਿਆ ਹੈ, ਜਿੱਥੇ ਪੈਟਰੋਲ ਦੀ ਕੀਮਤ 100 ਰੁਪਏ ਤੋਂ ਉਪਰ ਹੈ। ਰਾਜਸਥਾਨ ਵਿਚ ਪਹਿਲੀ ਵਾਰ, 17 ਫਰਵਰੀ ਨੂੰ ਸ਼੍ਰੀਗੰਗਾਨਗਰ ਵਿਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈ ਸੀ ਅਤੇ ਉਸ ਤੋਂ ਬਾਅਦ ਮੱਧ ਪ੍ਰਦੇਸ਼ ਦੇ ਭੋਪਾਲ ਵਿਚ, ਇਹ ਕੀਮਤ 100 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈ ਹੈ।
ਰਾਜਸਥਾਨ ਵਿਚ ਫੀਯੂਲ 'ਤੇ ਸਭ ਤੋਂ ਵੱਧ ਵੈਟ
ਰਾਜਸਥਾਨ ਵਿਚ ਫੀਯੂਲ 'ਤੇ ਸਭ ਤੋਂ ਵੱਧ ਵੈਟ ਹੈ ਅਤੇ ਇਸ ਤੋਂ ਬਾਅਦ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਹਨ।ਇਹ ਇਨ੍ਹਾਂ ਰਾਜਾਂ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਦੀ ਵਿਆਖਿਆ ਕਰਦਾ ਹੈ।ਹਾਲਾਂਕਿ, ਹੋਰ ਸਾਰੇ ਰਾਜਾਂ ਵਿੱਚ ਵੀ ਪੈਟਰੋਲ 90 ਰੁਪਏ ਪ੍ਰਤੀ ਲੀਟਰ ਤੋਂ ਉੱਪਰ ਵਿਕ ਰਿਹਾ ਹੈ। ਰਾਜਾਂ ਵਿਚ ਤੇਲ ਦੀਆਂ ਕੀਮਤਾਂ ਵਿਚ ਅੰਤਰ ਵੀ ਕੁਝ ਸ਼ਹਿਰਾਂ ਵਿਚ ਰਿਫਾਇਨਰੀ ਜਾਂ ਸਪਲਾਈ ਡਿਪੂ ਤੋਂ ਪੰਪਾਂ ਨਾਲ ਪਹੁੰਚਾਉਣ, ਕੁੱਝ ਸ਼ਹਿਰਾਂ ਵਿੱਚ ਚੁੰਗੀ ਜਾਂ ਪ੍ਰਵੇਸ਼ ਟੈਕਸ ਤੋਂ ਆਦਿ ਦੇ ਕਾਰਨ ਹੈ।
ਪੰਜ ਰਾਜਾਂ ਵਿਚ ਚੋਣ ਮੁਹਿੰਮ ਦੌਰਾਨ ਤੇਲ ਦੀਆਂ ਕੀਮਤਾਂ ਸਥਿਰ
ਜਨਵਰੀ ਤੋਂ ਲੈ ਕੇ ਹੁਣ ਤੱਕ ਪੈਟਰੋਲ ਦੀ ਕੀਮਤ ਮੁੰਬਈ ਵਿੱਚ ਲਗਭਗ 11% ਜਾਂ 9.60 ਰੁਪਏ ਪ੍ਰਤੀ ਲੀਟਰ ਅਤੇ ਦਿੱਲੀ ਵਿੱਚ 9.97 ਰੁਪਏ ਵਧੀ ਹੈ। ਇਸ ਦੇ ਨਾਲ ਹੀ ਡੀਜ਼ਲ ਮੁੰਬਈ ਵਿਚ ਲਗਭਗ 14% ਜਾਂ 11.36 ਰੁਪਏ ਪ੍ਰਤੀ ਲੀਟਰ ਅਤੇ ਦਿੱਲੀ ਵਿੱਚ 10.74 ਰੁਪਏ ਮਹਿੰਗਾ ਹੋ ਗਿਆ ਹੈ।ਤੇਲ ਦੀਆਂ ਕੀਮਤਾਂ 28 ਫਰਵਰੀ ਤੋਂ 3 ਮਈ ਦਰਮਿਆਨ ਸਥਿਰ ਰਹੀਆਂ, ਜਦੋਂ ਪੰਜ ਰਾਜਾਂ ਵਿੱਚ ਚੋਣ ਮੁਹਿੰਮ ਚੱਲ ਰਹੀ ਸੀ, ਹਾਲਾਂਕਿ ਇਸ ਸਮੇਂ ਦੌਰਾਨ ਕੱਚੇ ਤੇਲ ਦੀ ਕੀਮਤ 70 ਡਾਲਰ ਪ੍ਰਤੀ ਬੈਰਲ ਸੀ। ਅਮਰੀਕਾ, ਪੱਛਮੀ ਯੂਰਪ ਅਤੇ ਚੀਨ ਤੋਂ ਵੱਧਦੀ ਮੰਗ ਕਾਰਨ ਕੱਚੇ ਤੇਲ ਦੀ ਕੀਮਤ ਇਸ ਸਮੇਂ 68 ਡਾਲਰ ਦੇ ਆਸ ਪਾਸ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :