(Source: ECI/ABP News)
ਲੌਕਡਾਊਨ ਮਗਰੋਂ ਬਦਲੇਗਾ ਪਾਇਲਟਾਂ ਦਾ ਪਹਿਰਾਵਾ, ਯਾਤਰੀ ਲਿਜਾ ਸਕਣਗੇ ਸੈਨੇਟਾਇਜ਼ਰ
ਫਿਲੀਪੀਨ ਏਅਰ ਏਸ਼ੀਆ ਨੇ 27 ਅਪ੍ਰੈਲ ਨੂੰ ਆਪਣੇ ਚਾਲਕ ਦਲ ਦੇ ਮੈਂਬਰਾਂ ਲਈ ਜੋ ਪੋਸ਼ਾਕ ਬਣਾਈ ਸੀ। ਉਸੇ ਤਰ੍ਹਾਂ ਦੀ ਇਹ ਪੋਸ਼ਾਕ ਹੋਵੇਗੀ। ਲਾਲ ਰੰਗ ਦੇ ਪੂਰੇ ਸਰੀਰ ਨੂੰ ਢੱਕਣ ਵਾਲੇ ਸੂਟ 'ਚ ਇਕ ਫੇਸ ਸ਼ੀਲਡ ਤੇ ਇਕ ਮਾਸਕ ਹੋਵੇਗਾ।
![ਲੌਕਡਾਊਨ ਮਗਰੋਂ ਬਦਲੇਗਾ ਪਾਇਲਟਾਂ ਦਾ ਪਹਿਰਾਵਾ, ਯਾਤਰੀ ਲਿਜਾ ਸਕਣਗੇ ਸੈਨੇਟਾਇਜ਼ਰ pilots have to wear PPE kits after lockdown passenger can take sanitizer ਲੌਕਡਾਊਨ ਮਗਰੋਂ ਬਦਲੇਗਾ ਪਾਇਲਟਾਂ ਦਾ ਪਹਿਰਾਵਾ, ਯਾਤਰੀ ਲਿਜਾ ਸਕਣਗੇ ਸੈਨੇਟਾਇਜ਼ਰ](https://static.abplive.com/wp-content/uploads/sites/5/2020/05/15140226/ppe-representative-image.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਭਾਰਤ 'ਚ ਲੌਕਡਾਊਨ ਤੋਂਬਾਅਦ ਕਮਰਸ਼ੀਅਲ ਫਲਾਇਟਸ ਦੀ ਆਵਾਜਾਈ ਮੁੜ ਸ਼ੁਰੂ ਹੋਣ 'ਤੇ ਚਾਲਕ ਦਲ ਦੇ ਮੈਂਬਰਾਂ ਦੇ ਪਹਿਰਾਵੇ 'ਚ ਬਦਲਾਅ ਹੋਵੇਗਾ। ਜਿਸ ਤਹਿਤ ਉਹ ਗਾਊਨ, ਮਾਸਕ ਜਿਹੇ ਵਿਅਕਤੀਗਤ ਸੁਰੱਖਿਆ ਕਿੱਟ ਪਹਿਣਨਗੇ। ਫਿਲਹਾਲ ਸਾਰੀਆਂ ਕਮਰਸ਼ੀਅਲ ਉਡਾਣਾਂ 'ਤੇ ਰੋਕ ਹੈ।
ਸੂਤਰਾਂ ਮੁਤਾਬਕ ਇੰਡੀਗੋ, ਏਅਰ ਇੰਡੀਆ, ਵਿਸਤਾਰ ਤੇ ਏਅਰ ਏਸ਼ੀਆ ਜਿਹੀਆਂ ਏਅਰਲਾਇਨਜ਼ ਨੇ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਆ ਲਈ ਉਨ੍ਹਾਂ ਦੀ ਨਵੀਂ ਪੋਸ਼ਾਕ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਉਹ ਉਡਾਣ ਦੌਰਾਨ ਮੁਸਾਫ਼ਰਾਂ ਦੇ ਕਰੀਬੀ ਸੰਪਰਕ 'ਚ ਆਉਂਦੇ ਹਨ।
ਫਿਲੀਪੀਨ ਏਅਰ ਏਸ਼ੀਆ ਨੇ 27 ਅਪ੍ਰੈਲ ਨੂੰ ਆਪਣੇ ਚਾਲਕ ਦਲ ਦੇ ਮੈਂਬਰਾਂ ਲਈ ਜੋ ਪੋਸ਼ਾਕ ਬਣਾਈ ਸੀ। ਉਸੇ ਤਰ੍ਹਾਂ ਦੀ ਇਹ ਪੋਸ਼ਾਕ ਹੋਵੇਗੀ। ਲਾਲ ਰੰਗ ਦੇ ਪੂਰੇ ਸਰੀਰ ਨੂੰ ਢੱਕਣ ਵਾਲੇ ਸੂਟ 'ਚ ਇਕ ਫੇਸ ਸ਼ੀਲਡ ਤੇ ਇਕ ਮਾਸਕ ਹੋਵੇਗਾ।
ਇਹ ਵੀ ਪੜ੍ਹੋ: ਬਾਦਲ ਪਰਿਵਾਰ ਨੂੰ ਵੱਡਾ ਸਦਮਾ
ਇਸ ਤੋਂ ਇਲਾਵਾ ਜਹਾਜ਼ ਚ ਸਫ਼ਰ ਕਰਨ ਵਾਲੇ ਯਾਤਰੀ ਆਪਣੇ ਹੈਂਡਬੈਗ ਚ 350 ਮਿਲੀਲੀਟਰ ਲਿਕੁਇਡ ਹੈਂਡ ਸੈਨੇਟਾਇਜ਼ਰਲਿਜਾ ਸਕਦੇ ਹਨ। ਆਮ ਤੌਰ ਤੇ 100 ਮਿਲੀਲੀਟਰ ਤੋਂ ਵੱਧ ਤਰਲ ਪਦਾਰਥ ਯਾਤਰੀਆਂ ਦੇ ਹੈਂਡਬੈਗ ਚ ਲਿਜਾਣ ਦੀ ਇਜਾਜ਼ਤ ਨਹੀਂ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਕੋਰੋਨਾ ਦਾ ਭਿਆਨਕ ਰੂਪ, ਇਕ ਲੱਖ ਦੇ ਨੇੜੇ ਪਹੁੰਚਿਆਂ ਮੌਤਾਂ ਦਾ ਅੰਕੜਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)