Pm modi in raj sabha: 'ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਮੈਂ ਰਾਖਵਾਂਕਰਨ ਪਸੰਦ ਨਹੀਂ ਕਰਦਾ' ਰਾਜ ਸਭਾ ‘ਚ ਪੀਐਮ ਮੋਦੀ ਦਾ ਸਿਆਸੀ ਵਾਰ
Parliament Budget Session: ਪੀਐਮ ਮੋਦੀ ਨੇ ਕਾਂਗਰਸ 'ਤੇ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਓਬੀਸੀ ਲਈ ਕੁਝ ਨਹੀਂ ਕੀਤਾ।
PM Modi Speech: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ (7 ਫਰਵਰੀ) ਨੂੰ ਰਾਖਵੇਂਕਰਨ ਨੂੰ ਲੈ ਕੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਰਾਖਵੇਂਕਰਨ ਦੇ ਖਿਲਾਫ ਸਨ।
ਰਾਜ ਸਭਾ 'ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਬੋਧਨ 'ਤੇ ਧੰਨਵਾਦ ਮਤੇ 'ਤੇ ਚਰਚਾ ਦਾ ਜਵਾਬ ਦਿੰਦੇ ਹੋਏ ਪੀਐੱਮ ਮੋਦੀ ਨੇ ਕਿਹਾ,' “ਜਵਾਹਰ ਲਾਲ ਨਹਿਰੂ ਨੇ ਮੁੱਖ ਮੰਤਰੀਆਂ ਨੂੰ ਇੱਕ ਪੱਤਰ ਲਿਖਿਆ ਸੀ। ਇਸ ਵਿੱਚ ਨਹਿਰੂ ਨੇ ਲਿਖਿਆ ਸੀ ਕਿ ਮੈਨੂੰ ਰਾਖਵਾਂਕਰਨ ਪਸੰਦ ਨਹੀਂ ਕਰਦਾ ਅਤੇ ਖਾਸ ਕਰਕੇ ਨੌਕਰੀਆਂ ਵਿੱਚ ਰਾਖਵਾਂਕਰਨ ਤਾਂ ਬਿਲਕੁਲ ਨਹੀਂ। ਮੈਂ ਅਜਿਹੇ ਕਿਸੇ ਵੀ ਕਦਮ ਦੇ ਖ਼ਿਲਾਫ਼ ਹਾਂ ਜੋ ਅਯੋਗਤਾ ਨੂੰ ਵਧਾਵਾ ਦਿੰਦਾ ਹੈ ਅਤੇ ਦੂਜੇ ਦਰਜੇ ਦੇ ਮਿਆਰਾਂ ਵੱਲ ਲੈ ਜਾਂਦਾ ਹੈ।
ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਨਾਮ ਲਏ ਬਿਨਾਂ ਪੀਐਮ ਮੋਦੀ ਨੇ ਕਿਹਾ, “ਕਾਂਗਰਸ ਜਨਮ ਤੋਂ ਹੀ ਰਾਖਵੇਂਕਰਨ ਦਾ ਵਿਰੋਧ ਕਰ ਰਹੀ ਹੈ। ਨਹਿਰੂ ਕਹਿੰਦੇ ਸਨ ਕਿ ਜੇਕਰ ਅਨੁਸੂਚਿਤ ਜਾਤੀ (ਐਸ.ਸੀ.), ਅਨੁਸੂਚਿਤ ਜਨਜਾਤੀ (ਐਸਟੀ) ਅਤੇ ਓਬੀਸੀ ਨੂੰ ਨੌਕਰੀਆਂ ਵਿੱਚ ਰਾਖਵਾਂਕਰਨ ਮਿਲ ਗਿਆ ਤਾਂ ਕੰਮ ਦਾ ਮਿਆਰ ਡਿੱਗ ਜਾਵੇਗਾ। ਅੱਜ ਇਹ ਲੋਕ ਗਿਣ ਰਹੇ ਹਨ ਕਿ ਕਿੰਨੇ ਅਧਿਕਾਰੀ ਕਿਸ ਜਾਤ ਦੇ ਹਨ।
ਇਹ ਵੀ ਪੜ੍ਹੋ: Arvind Kejriwal News: CM ਕੇਜਰੀਵਾਲ ਨੂੰ 17 ਫਰਵਰੀ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ, ED ਦੀ ਪਟੀਸ਼ਨ ‘ਤੇ ਆਇਆ ਫੈਸਲਾ
ਦਰਅਸਲ, ਹਰ ਰੋਜ਼ ਕਾਂਗਰਸ ਨੇਤਾ ਰਾਹੁਲ ਗਾਂਧੀ ਦੇਸ਼ ਵਿੱਚ ਜਾਤੀ ਜਨਗਣਨਾ ਦੀ ਮੰਗ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਰੇਕ ਦੀ ਆਬਾਦੀ ਕਿੰਨੀ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਕਿਹਾ ਸੀ ਕਿ 90 ਅਫਸਰਾਂ ਵਿੱਚੋਂ ਸਿਰਫ 3 ਓਬੀਸੀ ਭਾਈਚਾਰੇ ਦੇ ਹਨ।
ਰਾਹੁਲ ਗਾਂਧੀ ਨੇ ਕੀ ਕਿਹਾ ਸੀ?
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ (5 ਫਰਵਰੀ) ਨੂੰ ਰਾਂਚੀ 'ਚ ਰੈਲੀ ਕਰਦੇ ਹੋਏ ਵਾਅਦਾ ਕੀਤਾ ਸੀ ਕਿ ਜੇਕਰ ਕੇਂਦਰ 'ਚ 'INDIA' ਗਠਜੋੜ ਦੀ ਸਰਕਾਰ ਬਣੀ ਤਾਂ ਜਾਤੀ ਆਧਾਰਿਤ ਜਨਗਣਨਾ ਕਰਵਾਈ ਜਾਵੇਗੀ। ਨਾਲ ਹੀ, ਅਸੀਂ ਰਿਜ਼ਰਵੇਸ਼ਨ 'ਤੇ 50 ਪ੍ਰਤੀਸ਼ਤ ਦੀ ਸੀਮਾ ਨੂੰ ਹਟਾ ਦੇਵਾਂਗੇ।
ਇਸ ਦੌਰਾਨ ਉਨ੍ਹਾਂ ਨੇ ਪੀਐਮ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਜਦੋਂ ਜਾਤੀ ਆਧਾਰਿਤ ਜਨਗਣਨਾ ਦੀ ਮੰਗ ਉਠਾਈ ਗਈ ਅਤੇ ਓਬੀਸੀ, ਦਲਿਤਾਂ ਅਤੇ ਆਦਿਵਾਸੀਆਂ ਨੂੰ ਅਧਿਕਾਰ ਦੇਣ ਦਾ ਸਮਾਂ ਆਇਆ ਤਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਜਾਤ ਨਹੀਂ ਹੁੰਦੀ, ਪਰ ਜਦੋਂ ਵੋਟਾਂ ਲੈਣ ਦਾ ਸਮਾਂ ਆਉਂਦਾ ਹੈ, ਤਾਂ ਉਹ ਕਹਿ ਦਿੰਦੇ ਹਨ ਕਿ ਉਹ ਓਬੀਸੀ ਹਨ।
ਇਹ ਵੀ ਪੜ੍ਹੋ: PM Modi Speech: ‘ਦੇਸ਼ ਨੂੰ ਵੰਡਣ ਦਾ ਕੰਮ ਕਰ ਰਹੀ ਕਾਂਗਰਸ’, ਰਾਜ ਸਭਾ ‘ਚ ਕਾਂਗਰਸ ‘ਤੇ ਭੜਕੇ ਪੀਐਮ ਮੋਦੀ