ਪੜਚੋਲ ਕਰੋ
Advertisement
PM ਮੋਦੀ ਦਾ ਦਾਅਵਾ- ਵਿਸ਼ੇਸ਼ ਰੁਤਬਾ ਵਾਪਸ ਲੈ ਕਸ਼ਮੀਰੀਆਂ ਨੂੰ ਦਿੱਤੇ ਅਨੇਕਾਂ ਹੱਕ
ਮੋਦੀ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਜੰਮੂ ਤੇ ਕਸ਼ਮੀਰ ਵਿੱਚ ਲਾਗੂ ਰਾਸ਼ਟਰਪਤੀ ਸ਼ਾਸ਼ਨ ਕਾਰਨ ਸੂਬਾ ਸਿੱਧੇ ਕੇਂਦਰ ਦੇ ਸੰਪਰਕ ਵਿੱਚ ਰਿਹਾ ਹੈ, ਜਿਸ ਕਾਰਨ ਇੱਥੇ ਅਣਸੁਖਾਵੀਆਂ ਘਟਨਾਵਾਂ ਵਿੱਚ ਵੱਡੀ ਕਮੀ ਆਈ ਹੈ।
ਨਵੀਂ ਦਿੱਲੀ: ਜੰਮੂ-ਕਸ਼ਮੀਰ ਦਾ ਪੁਨਰਗਠਨ ਸਬੰਧੀ ਬਿਲ ਪਾਸ ਕਰਨ ਮਗਰੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਹਿਲੀ ਵਾਰ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਮੋਦੀ ਨੇ ਇਸ ਤਬਦੀਲੀ ਨਾਲ ਕਸ਼ਮੀਰੀਆਂ ਦਾ ਹੀ ਸਭ ਤੋਂ ਵੱਧ ਭਲਾ ਹੋਣ ਦਾਅਵਾ ਕੀਤਾ ਹੈ। ਧਾਰਾ 370 ਬੇਅਸਰ ਕਰਨ ਹੋਣ ਨਾਲ ਜੰਮੂ-ਕਸ਼ਮੀਰ ਦੇ ਡੇਢ ਕਰੋੜ ਤੋਂ ਵੱਧ ਲੋਕ ਸੁਵਿਧਾਵਾਂ ਮਾਣਨ ਤੋਂ ਵਾਂਝੇ ਰਹਿ ਜਾਂਦੇ ਸਨ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਉਨ੍ਹਾਂ ਇਸ ਕਦਮ ਨੂੰ ਕਸ਼ਮੀਰੀ ਔਰਤਾਂ ਦੇ ਹੱਕ ਵਿੱਚ ਦੱਸਿਆ ਅਤੇ ਅੱਤਵਾਦ ਤੇ ਵੱਖਵਾਦ 'ਤੇ ਵੱਡਾ ਹਮਲਾ ਦੱਸਿਆ।
ਪ੍ਰਧਾਨ ਮੰਤਰੀ ਨੇ ਸੰਵਿਧਾਨ ਦੀ ਧਾਰਾ 370 ਨੂੰ ਸੋਧਣ ਅਤੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਕੇਂਦਰ ਸ਼ਾਸ਼ਿਤ ਪ੍ਰਦੇਸ਼ ਬਣਾਉਣ ਦੇ ਫੈਸਲੇ ਨੂੰ ਇਤਿਹਾਸਕ ਦੱਸਿਆ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਪਿਛਲੇ ਸਮੇਂ ਤੋਂ ਵੱਖਵਾਦ, ਪਰਿਵਾਰਵਾਦ ਤੇ ਅੱਤਵਾਦ ਸਥਾਪਤ ਸੀ ਅਤੇ ਪਾਕਿਸਤਾਨ ਹੀ ਧਾਰਾ 370 ਦਾ ਇਸਤੇਮਾਲ ਕਰ ਰਿਹਾ ਸੀ। ਪਰ ਹੁਣ ਇਹ ਇਤਿਹਾਸ ਦੀ ਗੱਲ ਹੋ ਗਈ ਹੈ।एक राष्ट्र के तौर पर, एक परिवार के तौर पर, आपने, हमने, पूरे देश ने एक ऐतिहासिक फैसला लिया है।
एक ऐसी व्यवस्था, जिसकी वजह से जम्मू-कश्मीर और लद्दाख के हमारे भाई-बहन अनेक अधिकारों से वंचित थे, जो उनके विकास में बड़ी बाधा थी, वो अब दूर हो गई है: PM — PMO India (@PMOIndia) August 8, 2019
ਮੋਦੀ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਜੰਮੂ ਤੇ ਕਸ਼ਮੀਰ ਵਿੱਚ ਲਾਗੂ ਰਾਸ਼ਟਰਪਤੀ ਸ਼ਾਸ਼ਨ ਕਾਰਨ ਸੂਬਾ ਸਿੱਧੇ ਕੇਂਦਰ ਦੇ ਸੰਪਰਕ ਵਿੱਚ ਰਿਹਾ ਹੈ, ਜਿਸ ਕਾਰਨ ਇੱਥੇ ਅਣਸੁਖਾਵੀਆਂ ਘਟਨਾਵਾਂ ਵਿੱਚ ਵੱਡੀ ਕਮੀ ਆਈ ਹੈ। ਹਾਲਾਂਕਿ, ਸਭ ਤੋਂ ਵੱਡਾ ਦਹਿਸ਼ਤੀ ਪੁਲਵਾਮਾ ਹਮਲਾ ਵੀ ਰਾਜਪਾਲ ਸ਼ਾਸ਼ਨ ਦੌਰਾਨ ਹੀ ਵਾਪਰਿਆ।लद्दाख में स्पीरिचुअल टूरिज्म, एडवेंचर टूरिज्म औरइकोटूरिज्म का सबसे बड़ा केंद्र बनने की क्षमता है।
सोलर पावर जनरेशन का भी लद्दाख बहुत बड़ा केंद्र बन सकता है। अब वहां के सामर्थ्य का उचित इस्तेमाल होगा और बिना भेदभाव विकास के लिए नए अवसर बनेंगे: PM — PMO India (@PMOIndia) August 8, 2019
ਮੋਦੀ ਨੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਭਰੋਸਾ ਦਿੱਤਾ ਕੀਤਾ ਕਿ ਉਹ ਪਹਿਲਾਂ ਵਾਂਗ ਹੀ ਆਪਣੀ ਸਰਕਾਰ ਤੇ ਨੁਮਾਇੰਦੇ ਚੁਣ ਸਕਣਗੇ, ਜੋ ਉਨ੍ਹਾਂ ਵਿੱਚੋਂ ਹੀ ਉੱਠੇ ਆਉਣਗੇ। ਮੋਦੀ ਨੇ ਦੇਸ਼ ਵਾਸੀਆਂ ਨੂੰ ਕਿਹਾ ਕਿ ਹੁਣ ਕਸ਼ਮੀਰ ਵਿੱਚ ਵਿਕਾਸ ਦੀ ਹਨੇਰੀ ਆਵੇਗੀ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਕਸ਼ਮੀਰ ਦੇ ਲੋਕ ਇਸ ਵਿੱਚ ਪੂਰਾ ਸਹਿਯੋਗ ਪਾਉਣਗੇ। ਦੇਖੋ ਪੀਐਮ ਮੋਦੀ ਦਾ ਪੂਰਾ ਭਾਸ਼ਣ-लेकिन मेरा उनसे आग्रह है कि वो देशहित को सर्वोपरि रखते हुए व्यवहार करें और जम्मू-कश्मीर-लद्दाख को नई दिशा देने में सरकार की मदद करें।
संसद में किसने मतदान किया, किसने नहीं किया, इससे आगे बढ़कर अब हमें जम्मू-कश्मीर-लद्दाख के हित में मिलकर, एकजुट होकर काम करना है: PM — PMO India (@PMOIndia) August 8, 2019
My address to the people of India. https://t.co/f0q8rEUSkH
— Narendra Modi (@narendramodi) August 8, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਤਕਨਾਲੌਜੀ
ਪੰਜਾਬ
ਪੰਜਾਬ
Advertisement