ਪੜਚੋਲ ਕਰੋ
Advertisement
ਮੋਦੀ ਵਲੋਂ ਕਿਸਾਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼, 18 ਹਜ਼ਾਰ ਕਰੋੜ ਸਿਧੇ ਖਾਤਿਆਂ 'ਚ ਕੀਤੇ ਟ੍ਰਾਂਸਫਰ
ਇੱਕ ਪਾਸੇ ਦੇਸ਼ ਦਾ ਕਿਸਾਨ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਹੱਦਾਂ 'ਤੇ ਆਪਣੇ ਹੱਕ ਦੀ ਲੜਾਈ ਲੜ੍ਹ ਰਿਹਾ ਹੈ। ਉਧਰ ਦੂਜੇ ਪਾਸੇ ਸਰਕਾਰ ਲਗਾਤਾਰ ਦਾਅਵਾ ਕਰ ਰਹੀ ਹੈ ਕਿ ਕਾਨੂੰਨ ਕਿਸਾਨਾਂ ਦੀ ਭਲਾਈ ਲਈ ਹਨ। ਨਾ ਹੀ ਕਿਸਾਨ ਪਿੱਛੇ ਹੱਟ ਰਹੇ ਹਨ ਤੇ ਸਰਕਾਰ ਵੀ ਆਪਣੇ ਫੈਸਲੇ 'ਤੇ ਅੜੀ ਹੋਈ ਹੈ।
ਨਵੀਂ ਦਿੱਲੀ: ਕਿਸਾਨ ਦਿੱਲੀ ਦੇ ਸਰਹੱਦਾਂ 'ਤੇ ਇੱਕ ਮਹੀਨੇ ਤੋਂ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਬਟਨ ਦਬਾ ਕੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਅਗਲੀ ਕਿਸ਼ਤ ਜਾਰੀ ਕੀਤੀ ਗਈ। 18000 ਕਰੋੜ ਰੁਪਏ ਦੇਸ਼ ਦੇ 9 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ ਤੁਰੰਤ ਟ੍ਰਾਂਸਫਰ ਕੀਤੇ ਗਏ। ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸ ਰਾਹੀਂ ਛੇ ਸੂਬਿਆਂ ਦੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ।
ਅਰੁਣਾਚਲ ਦੇ ਕਿਸਾਨ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਕੁਝ ਲੋਕ ਅਜਿਹਾ ਭਰਮ ਫੈਲਾ ਰਹੇ ਹਨ ਕਿ ਜੇਕਰ ਕੋਈ ਤੁਹਾਡੀ ਫਸਲ ਦਾ ਕਾਨਟ੍ਰੈਕਟ ਕਰੇਗਾ ਤਾਂ ਜ਼ਮੀਨ ਵੀ ਚਲੇ ਜਾਵੇਗੀ। ਉਹ ਬਹੁਤ ਝੂਠ ਬੋਲ ਰਹੇ ਹਨ।"
"ਕਿਸਾਨਾਂ ਦੀ ਖੁਸ਼ੀ ਵਿੱਚ ਮੇਰੀ ਖੁਸ਼ੀ" ਦੇਸ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘ਕਿਸਾਨਾਂ ਦੇ ਜੀਵਨ ਵਿੱਚ ਖੁਸ਼ਹਾਲੀ ਸਾਡੇ ਸਾਰਿਆਂ ਦੇ ਜੀਵਨ ਵਿੱਚ ਖੁਸ਼ਹਾਲੀ ਵਧਾਉਂਦੀ ਹੈ। ਅੱਜ ਦਾ ਦਿਨ ਵੀ ਬਹੁਤ ਪਵਿੱਤਰ ਹੈ। ਅੱਜ ਜੋ ਕਿਸਾਨ ਸਨਮਾਨ ਨਿਧੀ ਮਿਲੀ ਹੈ ਉਸ ਦੇ ਨਾਲ ਅੱਜ ਦਾ ਦਿਨ ਕਈ ਮੌਕਿਆਂ ਦਾ ਸੰਗਮ ਬਣ ਕੇ ਆਇਆ ਹੈ।" ਦਰਅਸਲ, ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੇ ਤਹਿਤ ਹਰ ਸਾਲ ਤਿੰਨ ਕਿਸ਼ਤਾਂ ਵਿੱਚ 6000 ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੇ ਜਾਂਦੇ ਹਨ। ਤਿੰਨ ਕਿਸ਼ਤਾਂ ਵਿਚ 2,000 ਰੁਪਏ ਦੀ ਰਕਮ ਭੇਜੀ ਜਾਂਦੀ ਹੈ। ਅੱਜ ਇਹ ਪ੍ਰੋਗਰਾਮ ਅਜਿਹੇ ਸਮੇਂ ਹੋਇਆ ਜਦੋਂ ਕਿਸਾਨ ਪਿਛਲੇ ਕੁਝ ਹਫ਼ਤਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ’ਤੇ ਪ੍ਰਦਰਸ਼ਨ ਕਰ ਰਹੇ ਹਨ। ਸਰਕਾਰ ਦਾ ਦਾਅਵਾ ਹੈ ਕਿ ਇਹ ਤਿੰਨੋਂ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਹਨ। ਡ੍ਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਸਾਵਧਾਨ! ਗਲਤੀ ਹੋਈ ਤਾਂ ਫੀਸ ਜ਼ਬਤ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904आज देश के 9 करोड़ से ज्यादा किसान परिवारों के बैंक खाते में सीधे, एक क्लिक पर 18 हज़ार करोड़ रुपए जमा हुए हैं। जब से ये योजना शुरू हुई है, तब से 1 लाख 10 हजार करोड़ रुपए से ज्यादा किसानों के खाते में पहुंच चुके हैं: PM#PMKisan
— PMO India (@PMOIndia) December 25, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
Advertisement