Modi Talks With Putin: ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ ‘ਤੇ ਕੀਤੀ ਖਾਸ ਗੱਲਬਾਤ
ਪ੍ਰਧਾਨ ਮੰਤਰੀ ਮੋਦੀ ਨੇ ਬੁੱਧਵਾਰ ਨੂੰ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਫ਼ੋਨ ਗੱਲਬਾਤ ਕੀਤੀ। ਇਸ ਸਮੇਂ ਦੌਰਾਨ ਦੋਨਾਂ ਵਿਚਾਲੇ ਦੇਸ਼ ਵਿਚ ਕੋਰੋਨਾ ਕਰਕੇ ਬਣੀ ਭਿਆਨਕ ਸਥਿਤੀ ਸਮੇਤ ਕਈ ਮੁੱਦਿਆਂ 'ਤੇ ਗੱਲਬਾਤ ਹੋਈ।
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੀ ਬੇਕਾਬੂ ਰਫਤਾਰ ਦਰਮਿਆਨ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਪੁਰਾਣੇ ਦੋਸਤ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਫੋਨ 'ਤੇ ਗੱਲਬਾਤ ਕੀਤੀ। ਇਸ ਦੌਰਾਨ ਦੋਨਾਂ ਨੇਤਾਵਾਂ ਵਿਚਾਲੇ ਕਈ ਮੁੱਦਿਆਂ 'ਤੇ ਗੱਲਬਾਤ ਹੋਈ ਜਿਸ ਵਿਚ ਕੋਰੋਨਾ ਕਰਕੇ ਬਣੀ ਭਿਆਨਕ ਸਥਿਤੀ ਵੀ ਸ਼ਾਮਲ ਹੈ।
ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਖ਼ੁਦ ਇਸ ਬਾਰੇ ਟਵੀਟ ਕਰਦਿਆਂ ਕਿਹਾ, “ਮੈਂ ਆਪਣੇ ਦੋਸਤ ਰਾਸ਼ਟਰਪਤੀ ਪੁਤਿਨ ਨਾਲ ਅੱਜ ਬਹੁਤ ਵਧੀਆ ਵਿਚਾਰ ਵਟਾਂਦਰੇ ਕੀਤਾ। ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਸਮਰਥਨ ਲਈ ਧੰਨਵਾਦ।"
ਰੂਸ ਦੇ ਰਾਸ਼ਟਰਪਤੀ ਨਾਲ ਗੱਲਬਾਤ ਕਰਨ ਤੋਂ ਬਾਅਦ ਪੀਐਮ ਮੋਦੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਨਾਲ ਰਾਸ਼ਟਰਪਤੀ ਪੁਤਿਨ ਅਤੇ ਮੇਰੇ ਦਰਮਿਆਨ 2+2 ਮੰਤਰੀ ਪੱਧਰ ਦੀ ਗੱਲਬਾਤ ਵਿਦੇਸ਼ ਅਤੇ ਰੱਖਿਆ ਮੰਤਰੀਆਂ ਦੇ ਵਿੱਚ ਹੋਣ ‘ਤੇ ਸਹਿਮਤੀ ਬਣੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਅਸੀਂ ਵੱਖ-ਵੱਖ ਖੇਤਰਾਂ ਵਿਚ ਵਿਸ਼ੇਸ਼ ਤੌਰ 'ਤੇ ਪੁਲਾੜ ਖੋਜ ਅਤੇ ਨਵੀਨੀਕਰਣ ਊਰਜਾ ਦੇ ਖੇਤਰਾਂ ਵਿਚ ਹਾਈਡ੍ਰੋਜਨ ਆਰਥਿਕਤਾ ਵਿਚ ਦੁਵੱਲੇ ਸਹਿਯੋਗ 'ਤੇ ਵਿਚਾਰ ਵਟਾਂਦਰੇ ਕੀਤੇ। ਸਪੱਟਨਿਕ- V ਟੀਕੇ 'ਤੇ ਸਾਡਾ ਸਹਿਯੋਗ ਕੋਰੋਨਾ ਮਹਾਂਮਾਰੀ ਵਿਰੁੱਧ ਮਨੁੱਖਤਾ ਦੇ ਸੰਘਰਸ਼ ਵਿੱਚ ਸਹਾਇਤਾ ਕਰੇਗਾ।
ਮਈ ਦੇ ਅੰਤ ਤੱਕ ਭਾਰਤ ਆ ਸਕਦੀ ਹੈ ਸਪੂਤਨਿਕ
ਡਾ. ਰੈਡੀ ਲੈਬਾਰਟਰੀਜ਼ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਰੂਸ ਦੀ ਕੋਵਿਡ -19 ਟੀਕਾ ਸਪੂਤਨਿਕ ਦੀ ਪਹਿਲੀ ਖੇਪ ਮਈ ਦੇ ਅੰਤ ਤੱਕ ਭਾਰਤ ਪਹੁੰਚ ਜਾਵੇਗੀ। ਕੰਪਨੀ ਨੂੰ ਸਪੂਤਨਿਕ ਦੀ ਸੀਮਤ ਐਮਰਜੈਂਸੀ ਵਰਤੋਂ ਭਾਰਤੀ ਡਰੱਗ ਰੈਗੂਲੇਟਰ ਤੋਂ ਮਿਲੀ ਹੈ।
ਸਤੰਬਰ 2020 ਵਿਚ ਡਾ. ਰੈਡੀ ਅਤੇ ਆਰਡੀਆਈਐਫ ਨੇ ਸਪੁਟਨਿਕ ਦੇ ਕਲੀਨਿਕਲ ਅਜ਼ਮਾਇਸ਼ਾਂ ਲਈ ਇੱਕ ਸਮਝੌਤਾ ਕੀਤਾ। ਕੰਪਨੀ ਨੂੰ ਇਸ ਟੀਕੇ ਦੀਆਂ 12.5 ਕਰੋੜ ਖੁਰਾਕਾਂ ਭਾਰਤ ਵਿਚ ਵੰਡਣ ਦਾ ਅਧਿਕਾਰ ਹੈ।
ਇਹ ਵੀ ਪੜ੍ਹੋ: Amritsar Night Curfew: ਅੰਮ੍ਰਿਤਸਰ ਪ੍ਰਸਾਸ਼ਨ ਵਲੋਂ ਕੋਰੋਨਾ ਸਬੰਧੀ ਨਵੀਂ ਹਿਦਾਇਤਾਂ ਜਾਰੀ, ਜਾਣੋ ਕਿੰਨ੍ਹਾਂ ਨੂੰ ਦਿੱਤੀ ਗਈ ਕੀ-ਕੀ ਛੂਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin