ਅੱਜ ਲਖਨਊ ਜਾਣਗੇ ਪੀਐਮ ਮੋਦੀ, ਯੂਪੀ ਨੂੰ ਦੇਣਗੇ 4,737 ਕਰੋੜ ਦੀ ਸੌਗਾਤ, 75 ਹਜ਼ਾਰ ਗਰੀਬਾਂ ਨੂੰ ਮਿਲੇਗੀ ਇਹ ਸੁਵਿਧਾ
ਵਾਰਾਣਸੀ ਲਈ 75 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾਕੇ ਰਵਾਨਾ ਵੀ ਕੀਤਾ ਜਾਵੇਗਾ। ਉਹ ਐਕਸਪੋ 'ਚ ਲਾਈਆਂ ਜਾ ਰਹੀਆਂ ਤਿੰਨ ਪ੍ਰਦਰਸ਼ਨੀਆਂ ਦਾ ਵੀ ਅਵਲੋਕਨ ਕਰਨਗੇ।
PM Modi in UP: ਦੇਸ਼ ਦੀ ਆਜ਼ਾਦੀ ਦੇ 75ਵੇਂ ਸਾਲ ਦੇ ਖ਼ਾਸ ਮੌਕੇ 'ਤੇ ਉੱਤਰ ਪ੍ਰਦੇਸ਼ ਨੂੰ 75 ਯੋਜਨਾਵਾਂ ਦੀ ਸੌਗਾਤ ਮਿਲਣ ਜਾ ਰਹੀ ਹੈ। ਅੱਜ ਲਖਨਊ ਜਾ ਰਹੇ ਪੀਐਮ ਮੋਦੀ ਇੱਥੇ ਤਿੰਨ ਦਿਨਾਂ ਰਾਸ਼ਟਰੀ ਨਿਊ ਅਰਬਨ ਇੰਡੀਆ ਕਨਕਲੇਵ ਦੀ ਸ਼ੁਰੂਆਤ ਕਰਨਗੇ। ਇਸ ਦੇ ਨਾਲ ਹੀ 4737 ਕਰੋੜ ਦੀਆਂ 75 ਯੋਜਨਾਵਾਂ ਦਾ ਲੋਕਅਰਪਣ ਤੇ ਉਦਘਾਟਨ ਕਰਨਗੇ। ਇਹ ਪ੍ਰੋਗਰਾਮ ਸਵੇਰੇ ਸਾਢੇ 10ਵਜੇ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਸੋਮਵਾਰ ਇਕ ਸਰਕਾਰੀ ਬਿਆਨ 'ਚ ਕਿਹਾ ਗਿਆ ਕਿ ਨਿਊ ਅਰਬਨ ਇੰਡੀਆ ਥੀਮ ਤੇ ਆਯੋਜਿਤ ਪ੍ਰੋਗਰਾਮ 'ਚ ਉੱਤਰ ਪ੍ਰਦੇਸ਼ ਦੇ ਰਾਜਪਾਲ ਅਨੰਦੀਬੇਨ ਪਟੇਲ, ਮੁੱਖ ਮੰਤਰੀ ਯੋਗੀ ਅਦਿੱਤਯਨਾਥ ਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਸ਼ਾਮਿਲ ਹੋਣਗੇ। ਰਾਜਨਾਥ ਸਿੰਘ ਸੋਮਵਾਰ ਨੂੰ ਹੀ ਲਖਨਊ ਆ ਗਏ। ਲਖਨਊ ਰਾਜਨਾਥ ਸਿੰਘ ਦਾ ਸੰਸਦੀ ਖੇਤਰ ਹੈ।
75 ਹਜ਼ਾਰ ਗਰੀਬਾਂ ਨੂੰ ਦੇਣਗੇ ਰਿਹਾਇਸ਼ ਦੀ ਚਾਬੀ
ਇਸ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਮੋਦੀ ਪੀਐਮ ਆਵਾਸ ਯੋਜਨਾ (ਸ਼ਹਿਰੀ) ਦੇ ਅੰਤਰਗਤ 75 ਜ਼ਿਲ੍ਹਿਆਂ ਦੇ 75,000 ਲਾਭਪਾਤਰੀਆਂ ਨੂੰ ਡਿਜੀਟਲ ਮਾਧਿਅਮ ਨਾਲ ਚਾਬੀ ਵੀ ਸੌਂਪਣਗੇ ਤੇ ਯੋਜਨਾ ਦੇ ਕੁਝ ਲਾਭਪਾਤਰੀਆਂ ਦੇ ਨਾਲ ਵਰਚੂਅਲ ਗੱਲਬਾਤ ਵੀ ਕਰਨਗੇ। ਇਸ ਦੇ ਨਾਲ ਹੀ ਸਮਾਰਟ ਸਿਟੀ ਮਿਸ਼ਨ ਦੇ ਅੰਤਰਗਤ ਉੱਤਰ ਪ੍ਰਦੇਸ਼ ਦੀਆਂ 10 ਸਮਾਰਟ ਸਿਟੀਡ਼ ਦੀ ਸਫ਼ਲਤਾ ਦੀਆਂ 75 ਕਹਾਣੀਆਂ ਵਾਲੀ ਕੌਫੀ ਟੇਬਲ ਬੁੱਕ ਦਾ ਵਿਮੋਚਨ ਵੀ ਕਰਨਗੇ। ਇਸ ਤੋਂ ਇਲਾਵਾ ਜਨਪਦ ਲਖਨਊ, ਕਾਨਪੁਰ, ਗੋਰਖਪੁਰ, ਝਾਂਸੀ, ਪ੍ਰਯਾਗਰਾਜ, ਗਾਜ਼ਿਆਬਾਦ ਤੇ
ਵਾਰਾਣਸੀ ਲਈ 75 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾਕੇ ਰਵਾਨਾ ਵੀ ਕੀਤਾ ਜਾਵੇਗਾ। ਉਹ ਐਕਸਪੋ 'ਚ ਲਾਈਆਂ ਜਾ ਰਹੀਆਂ ਤਿੰਨ ਪ੍ਰਦਰਸ਼ਨੀਆਂ ਦਾ ਵੀ ਅਵਲੋਕਨ ਕਰਨਗੇ। ਪ੍ਰਧਾਨ ਮੰਤਰੀ ਬਾਬਾ ਸਾਹਿਬ ਭੀਮਰਾਵ ਅੰਬੇਦਕਰ ਯੂਨੀਵਰਸਿਟੀ, ਲਖਨਊ 'ਚ ਅਟਲ ਬਿਹਾਰੀ ਵਾਜਪੇਈ ਬੈਂਚ ਦੀ ਸਥਾਪਨਾ ਦਾ ਵੀ ਐਲਾਨ ਕਰਨਗੇ।
ਸਮਾਰਟ ਸਿਟੀ ਮਿਸ਼ਨ ਦੇ ਅੰਤਰਗਤ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਆਈਸੀਸੀਸੀ/ਆਈਟੀਐਮਐਸ ਯੋਜਨਾ ਦਾ ਸ਼ਹਿਰਾਂ ਤੋਂ ਲਾਈਵ ਟੈਲੀਕਾਸਟ ਹੋਵੇਗਾ। ਪ੍ਰਧਾਨ ਮੰਤਰੀ ਸਮਾਰਟ ਸਿਟੀ ਮਿਸ਼ਨ ਦੇ ਅੰਤਰਗਤ ਆਗਰਾ, ਅਲੀਗੜ੍ਹ, ਬਰੇਲੀ, ਝਾਂਸੀ, ਕਾਨਪੁਰ, ਲਖਨਊ, ਪ੍ਰਯਾਗਰਾਜ, ਸਹਾਰਨਪੁਰ, ਮੁਰਾਦਾਬਾਦ ਤੇ ਅਯੋਧਿਆ 'ਚ ਇੰਟੀਗ੍ਰੇਟਡ ਕਮਾਂਡ ਐਂਡ ਕੰਟਰੋਲ ਸੈਂਟਰ, ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਯੋਜਨਾਵਾਂ ਦੀ ਸ਼ੁਰੂਆਤ ਕਰਨਗੇ।