Kumbh 2021: ਕੋਰੋਨਾ ਵਿਸਫੋਟ ਦੇਖ ਪੀਐਮ ਮੋਦੀ ਨੇ ਤੋੜੀ ਚੁੱਪ, ਕਿਹਾ ਹੁਣ ਸਮਾਪਤ ਕਰੋ ਮੇਲਾ
ਪ੍ਰਧਾਨ ਮੰਤਰੀ ਨਾਲ ਗੱਲਬਾਤ ਮਗਰੋਂ ਸਵਾਮੀ ਅਵਧੇਸ਼ਾਨੰਦ ਨੇ ਵੀ ਲੋਕਾਂ ਨੂੰ ਭਾਰੀ ਸੰਖਿਆਂ 'ਚ ਕੁੰਭ ਦਾ ਇਸ਼ਨਾਨ ਕਰਨ ਲਈ ਹਰਿਦੁਆਰ ਨਾ ਪਹੁੰਚਣ ਤੇ ਸਾਰੇ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ।
ਨੌਇਡਾ: ਉੱਤਰਾਖੰਡ ਦੇ ਹਰਿਦੁਆਰ 'ਚ ਚੱਲ ਰਹੇ ਕੁੰਭ ਦੇ ਆਯੋਜਨ ਦੇ ਵਿਚ ਕੋਰੋਨਾ ਵਿਸਫੋਟ ਹੋ ਗਿਆ। ਸ੍ਰੀ ਪੰਚ ਨਿਰਵਾਣੀ ਅਖਾੜੇ ਦੇ ਮਹਾਂਮੰਡਲੇਸ਼ਵਰ ਕਪਿਲ ਦੇਵ ਦਾਸ ਦਾ ਕੋਰੋਨਾ ਨਾਲ ਦੇਹਾਂਤ ਹੋ ਗਿਆ। ਜਦਕਿ ਕਈ ਸੰਤ ਕੋਰੋਨਾ ਪੌਜ਼ੇਟਿਵ ਹਨ। ਹਰਿਦੁਆਰ 'ਚ ਬੇਕਾਬੂ ਹੁੰਦਿਆਂ ਕੋਰੋਨਾ ਇਨਫੈਕਸ਼ਨ ਨੂੰ ਲੈਕੇ ਪੀਐਮ ਮੋਦੀ ਨੇ ਕੁੰਭ ਨੂੰ ਲੈਕੇ ਅਪੀਲ ਕੀਤੀ ਹੈ। ਉਨ੍ਹਾਂ ਕੋਰੋਨਾ ਵਾਇਰਸ ਕਾਰਨ ਕੁੰਭ ਪ੍ਰਤੀਕਾਤਮਕ ਰੱਖਣ ਦੀ ਅਪੀਲ ਕੀਤੀ ਹੈ।
ਮੋਦੀ ਨੇ ਸ਼ਨੀਵਾਰ ਇਕ ਟਵੀਟ ਕੀਤਾ। ਇਸ 'ਚ ਉਨ੍ਹਾਂ ਦੱਸਿਆ ਕਿ ਆਚਾਰਯ ਮਹਾਂਮੰਡਲੇਸ਼ਵਰ ਸਵਾਮੀ ਅਵਧੇਸ਼ਾਨੰਦ ਗਿਰੀ ਨਾਲ ਫੋਨ 'ਤੇ ਗੱਲ ਕੀਤੀ ਹੈ। ਉਨ੍ਹਾਂ ਟਵੀਟ ਕਰਕੇ ਕਿਹਾ, 'ਸਾਰੇ ਸੰਤਾਂ ਦੀ ਸਿਹਤ ਦਾ ਹਾਲ ਜਾਣਿਆ। ਸਾਰੇ ਸੰਤ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਕਰ ਰਹੇ ਹਨ। ਮੈਂ ਇਸ ਲਈ ਸੰਤ ਜਗਤ ਦਾ ਆਭਾਰ ਵਿਅਕਤ ਕੀਤਾ। ਮੈਂ ਅਪੀਲ ਕੀਤੀ ਕਿ ਦੋ ਸ਼ਾਹੀ ਇਸ਼ਨਾਨ ਹੋ ਚੁੱਕੇ ਹਨ ਤੇ ਹੁਣ ਕੁੰਭ ਨੂੰ ਕੋਰੋਨਾ ਦੇ ਚੱਲਦਿਆਂ ਪ੍ਰਤੀਕਾਤਮਕ ਹੀ ਰੱਖਿਆ ਜਾਵੇ। ਇਸ ਨਾਲ ਸੰਕਟ ਨਾਲ ਲੜਾਈ ਨੂੰ ਇਕ ਤਾਕਤ ਮਿਲੇਗੀ।'

आचार्य महामंडलेश्वर पूज्य स्वामी अवधेशानंद गिरि जी से आज फोन पर बात की। सभी संतों के स्वास्थ्य का हाल जाना। सभी संतगण प्रशासन को हर प्रकार का सहयोग कर रहे हैं। मैंने इसके लिए संत जगत का आभार व्यक्त किया।
— Narendra Modi (@narendramodi) April 17, 2021

ਪੀਐਮ ਨਾਲ ਗੱਲਬਾਤ ਤੋਂ ਬਾਅਦ ਬੋਲੇ ਸਵਾਮੀ ਅਵਧੇਸ਼ਾਨੰਦ
ਪ੍ਰਧਾਨ ਮੰਤਰੀ ਨਾਲ ਗੱਲਬਾਤ ਮਗਰੋਂ ਸਵਾਮੀ ਅਵਧੇਸ਼ਾਨੰਦ ਨੇ ਵੀ ਲੋਕਾਂ ਨੂੰ ਭਾਰੀ ਸੰਖਿਆਂ 'ਚ ਕੁੰਭ ਦਾ ਇਸ਼ਨਾਨ ਕਰਨ ਲਈ ਹਰਿਦੁਆਰ ਨਾ ਪਹੁੰਚਣ ਤੇ ਸਾਰੇ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ। ਉਨ੍ਹਾਂ ਟਵੀਟ ਕਰਕੇ ਕਿਹਾ 'ਮਾਨਯੋਗ ਪ੍ਰਧਾਨ ਮੰਤਰੀ ਜੀ ਦੀ ਅਪੀਲ ਦਾ ਅਸੀਂ ਸਨਮਾਨ ਕਰਦੇ ਹਾਂ। ਜ਼ਿੰਦਗੀ ਦੀ ਰੱਖਿਆ ਬੇਹੱਦ ਅਹਿਮ ਹੈ। ਮੇਰੀ ਜਨਤਾ ਨੂੰ ਅਪੀਲ ਹੈ ਕਿ ਕੋਵਿਡ ਦੇ ਹਾਲਾਤਾਂ ਨੂੰ ਦੇਖਦਿਆਂ ਭਾਰੀ ਸੰਖਿਆਂ 'ਚ ਇਸ਼ਨਾਨ ਕਰਨ ਲਈ ਨਾ ਆਓ ਤੇ ਨਿਯਮਾਂ ਦੀ ਉਲੰਘਣਾ ਨਾ ਕਰੋ।'

माननीय प्रधानमंत्री जी के आह्वान का हम सम्मान करते हैं ! जीवन की रक्षा महत पुण्य है।मेरा धर्म परायण जनता से आग्रह है कि कोविड की परिस्थितियों को देखते हुए भारी संख्या में स्नान के लिए न आएँ एवं नियमों का निर्वहन करें ! @narendramodi @AmitShah @TIRATHSRAWAT #KumbhMela2021 #कुम्भ https://t.co/dNjPPnDztQ
— Swami Avdheshanand (@AvdheshanandG) April 17, 2021

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :